Eid al- Adha: ਬਕਰੀਦ ਅਤੇ ਈਦ-ਉਲ-ਫਿਤਰ 'ਚ ਫਰਕ ਕੀ ਹੈ

ਤਸਵੀਰ ਸਰੋਤ, Getty Images
ਈਦ ਦਾ ਅਰਬੀ ਵਿੱਚ ਮਤਲਬ ਹੁੰਦਾ ਹੈ ਤਿਉਹਾਰ ਜਾਂ ਦਾਵਤ
ਕਈ ਮੁਸਲਮਾਨ ਈਦ-ਅਲ-ਅਧਾ (ਬਕਰੀਦ) ਮਨਾ ਰਹੇ ਹਨ ਜੋ ਕਿ ਹੱਜ ਦੇ ਵੇਲੇ ਹੀ ਆਉਂਦੀ ਹੈ।
ਹਾਲੇ ਈਦ-ਉਲ-ਫਿਤਰ (ਰੋਜ਼ੇ ਤੋੜਨ ਦਾ ਤਿਉਹਾਰ) ਨੂੰ ਵਧੇਰੇ ਸਮਾਂ ਨਹੀਂ ਹੋਇਆ ਹੈ। ਜੂਨ ਵਿੱਚ ਹੀ ਈਦ-ਉਲ-ਫਿਤਰ ਮਨਾਇਆ ਗਿਆ ਸੀ ਪਰ ਦੋਹਾਂ ਤਿਉਹਾਰਾਂ ਵਿੱਚ ਫਰਕ ਹੈ।
ਦੋ ਈਦਾਂ ਕਿਉਂ ਹੁੰਦੀਆਂ ਹਨ?
ਜਦੋਂ ਮੁਸਲਮਾਨ ਈਦ ਦੀ ਗੱਲ ਕਰਦੇ ਹਨ ਤਾਂ ਉਹ ਦੋਹਾਂ ਵਿੱਚੋਂ ਇੱਕ ਤਿਉਹਾਰ ਦਾ ਜ਼ਿਕਰ ਕਰਦੇ ਹਨ ਕਿਉਂਕਿ ਈਦ ਦਾ ਅਰਬੀ ਵਿੱਚ ਮਤਲਬ ਹੁੰਦਾ ਹੈ ਤਿਉਹਾਰ ਜਾਂ ਦਾਵਤ।
ਮੁਸਲਮਾਨਾਂ ਦੇ ਕਲੰਡਰ ਵਿੱਚ ਦੋ ਵੱਡੇ ਤਿਉਹਾਰ ਈਦ-ਅਲ-ਅਧਾ (ਬਕਰੀਦ) ਅਤੇ ਈਦ-ਉਲ-ਫਿਤਰ ਦਾ ਵੱਖਰਾ ਅਰਥ ਹੁੰਦਾ ਹੈ।
ਇਹ ਦੋਨੋਂ ਤਿਉਹਾਰ ਇਸਲਾਮ ਨਾਲ ਸਬੰਧਤ ਦੋ ਵੱਖਰੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ।
ਇੱਕ ਰੋਜ਼ੇ ਦੇ ਮਹੀਨੇ ਨਾਲ ਸਬੰਧਤ ਹੈ ਅਤੇ ਦੂਜਾ ਸਲਾਨਾ ਤੀਰਥ ਯਾਤਰਾ ਨਾਲ ਜੋ ਕਿ ਮੁਸਲਮਾਨ ਕਰਦੇ ਹਨ।
ਰੋਜ਼ੇ ਰੱਖਣਾ ਅਤੇ ਹੱਜ ਕਰਨਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ। ਬਾਕੀ ਤਿੰਨ ਇਕਬਾਲ ਜਾਂ ਇਕਰਾਰ ਹਨ- ਭਰੋਸਾ, ਪ੍ਰਾਰਥਨਾ ਅਤੇ ਦਾਨ।
ਇਹ ਵੀ ਪੜ੍ਹੋ:
ਕੁਰਬਾਨੀ ਦਾ ਤਿਉਹਾਰ - ਬਕਰੀਦ
ਇਹ ਇੱਕ ਪਵਿੱਤਰ ਸਮਾਗਮ ਹੈ ਜੋ ਹੱਜ ਦੇ ਨਾਲ ਹੀ ਆਉਂਦਾ ਹੈ, ਲੱਖਾਂ ਮੁਸਲਮਾਨਾਂ ਵੱਲੋਂ ਸਾਉਦੀ ਅਰਬ ਵਿੱਚ ਮੱਕਾ ਸ਼ਹਿਰ ਨੂੰ ਇੱਕ ਸਲਾਨਾ ਤੀਰਥ ਯਾਤਰਾ ਕੀਤੀ ਜਾਂਦੀ ਹੈ।
ਉਹ ਮੁਸਲਮਾਨ, ਜੋ ਕਰ ਸਕਦੇ ਹਨ ਪਸ਼ੂਆਂ ਦਾ ਬਲੀਦਾਨ ਕਰਦੇ ਹਨ, ਆਮਤੌਰ 'ਤੇ ਭੇਡ ਜਾਂ ਪਸ਼ੂ ਦਾ। ਅੱਲ੍ਹਾ ਦੇ ਹੁਕਮ 'ਤੇ ਪੈਗੰਬਰ ਇਬਰਾਹਿਮ ਵੱਲੋਂ ਆਪਣੇ ਪੁੱਤਰ ਦੀ ਕੁਰਬਾਨੀ ਲਈ ਤਿਆਰ ਰਹਿਣ ਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਤਸਵੀਰ ਸਰੋਤ, Getty Images
ਈਦ-ਉਲ-ਫਿਤਰ ਰਮਜ਼ਾਨ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ
ਗ਼ੈਰ-ਮੁਸਲਮਾਨ ਬਾਈਬਲ ਵਿੱਚ ਜ਼ਿਕਰ ਕੀਤੇ ਇਬਰਾਹਿਮ ਰਾਹੀਂ ਇਸ ਘਟਨਾ ਨੂੰ ਸਮਝ ਸਕਦੇ ਹਨ ਜਿੱਥੇ ਕਹਾਣੀ ਇਸੇ ਤਰ੍ਹਾਂ ਬਿਆਨ ਕੀਤੀ ਗਈ ਹੈ।
ਈਦ-ਉਲ-ਫਿਤਰ
ਈਦ-ਉਲ-ਫਿਤਰ ਰਮਜ਼ਾਨ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ।
ਦੁਨੀਆਂ ਭਰ ਵਿੱਚ ਮੁਸਲਮਾਨ ਸੂਰਜ ਉੱਗਣ ਤੋਂ ਲੈ ਕੇ ਛਿਪਣ ਤੱਕ ਰੋਜ਼ੇ ਰਖਦੇ ਹਨ ਅਤੇ ਰਮਜ਼ਾਨ ਵੇਲੇ ਦਾਨ ਕਰਦੇ ਹਨ।
ਮਾਨਤਾ ਹੈ ਕਿ ਪੈਗੰਬਰ ਮੁਹੰਮਦ ਨੂੰ ਇਸ ਪਵਿੱਤਰ ਮਹੀਨੇ ਵਿੱਚ ਕੁਰਾਨ ਪ੍ਰਗਟ ਕੀਤੀ ਗਈ ਸੀ।
ਰਮਜ਼ਾਨ ਖਤਮ ਹੁੰਦਿਆਂ ਹੀ ਈਦ-ਉਲ-ਫਿਤਰ ਸ਼ੁਰੂ ਹੁੰਦਾ ਹੈ ਜਦੋਂ ਅਸਮਾਨ ਵਿੱਚ ਚੰਨ ਨਜ਼ਰ ਆਉਂਦਾ ਹੈ।
ਈਦ ਬਾਰੇ ਪਤਾ ਕਿਵੇਂ ਲਗਦਾ ਹੈ?
ਈਦ ਅਲ-ਅਧਾ ਵੀ ਚੰਨ ਰਾਹੀਂ ਹੀ ਤੈਅ ਕੀਤੀ ਜਾਂਦੀ ਹੈ।
ਇਸਲਾਮ ਵਿੱਚ ਤਿਉਹਾਰ ਚੰਦਰ ਕਲੰਡਰ (ਲੂਨਰ ਕਲੰਡਰ) 'ਤੇ ਅਧਾਰਤ ਹੁੰਦੇ ਹਨ। ਇਹ ਸੂਰਜੀ ਕੈਲੰਡਰ ਨਾਲੋਂ 11 ਦਿਨ ਛੋਟਾ ਹੁੰਦਾ ਹੈ - ਦੁਨੀਆਂ ਵਿੱਚ ਜ਼ਿਆਦਾਤਰ ਲੋਕਾਂ ਵੱਲੋਂ ਇਹੀ ਕਲੰਡਰ ਵਰਤਿਆ ਜਾਂਦਾ ਹੈ।
ਇਸ ਦਾ ਅਰਥ ਇਹ ਹੈ ਕਿ ਹਰ ਸਾਲ ਦੋਹਾਂ ਹੀ ਈਦ ਦੀ ਤਾਰੀਖ ਬਦਲ ਜਾਂਦੀ ਹੈ, ਤਾਂ ਕਿ ਲੋਕ ਹਰ ਮੌਸਮ ਵਿੱਚ ਉਨ੍ਹਾਂ ਦਾ ਅਨੁਭਵ ਕਰ ਸਕਣ।
ਇਹ ਵੀ ਪੜ੍ਹੋ:
ਹੱਜ ਕੀ ਹੈ?
ਹੱਜ ਸਾਊਦੀ ਅਰਬ ਦੇ ਮੱਕਾ ਸ਼ਹਿਰ ਦੀ ਸਲਾਨਾ ਇਲਾਹੀ ਤੀਰਥ ਯਾਤਰਾ ਹੈ, ਜਿੱਥੇ ਇਸਲਾਮ ਦੀ ਸਭ ਤੋਂ ਪਵਿੱਤਰ ਥਾਂ ਸਥਿਤ ਹੈ- ਕਾਬਾ।
ਕਾਬਾ ਇੱਕ ਘਣ (ਕਿਊਬ) ਦੇ ਆਕਾਰ ਦਾ ਇੱਕ ਵੱਡਾ ਕਾਲਾ ਪੱਥਰ ਹੈ। ਮੁਸਲਮਾਨਾਂ ਦਾ ਮੰਨਣਾ ਹੈ ਕਿ ਪੈਗੰਬਰ ਇਬਾਰਾਹਿਮ ਅਤੇ ਉਨ੍ਹਾਂ ਦੇ ਪੁੱਤਰ ਇਸਮਾਇਲ ਨੇ ਇਸ ਨੂੰ ਅੱਲ੍ਹਾ ਲਈ ਇੱਕ ਅਸਥਾਨ ਵਜੋਂ ਬਣਾਇਆ ਸੀ।
ਤਸਵੀਰ ਸਰੋਤ, Getty Images
ਹਰ ਸਾਲ ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਮੱਕਾ ਜਾਂਦੇ ਹਨ, ਤਾਂ ਕਿ ਉਹ ਰੱਬ ਨਾਲ ਜੋੜਨ ਵਾਲੀਆਂ ਪਰੰਪਰਾਵਾਂ ਨਿਭਾ ਸਕਣ
ਹਰ ਸਾਲ ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਮੱਕਾ ਜਾਂਦੇ ਹਨ, ਤਾਂ ਕਿ ਉਹ ਰੱਬ ਨਾਲ ਜੋੜਨ ਵਾਲੀਆਂ ਪਰੰਪਰਾਵਾਂ ਨਿਭਾ ਸਕਣ।
ਇਹ ਰਸਮਾਂ ਪੰਜ ਦਿਨਾਂ ਤੱਕ ਕੀਤੀਆਂ ਜਾਂਦੀਆਂ ਹਨ।
ਹੱਜੀ, ਜਾਂ ਤੀਰਥ ਯਾਤਰੀ ਚਿੱਟੇ ਰੰਗ ਦੀ ਪੁਸ਼ਾਕ ਪਾਉਂਦੇ ਹਨ ਜਿਸ ਨੂੰ ਇਹਰਾਮ ਕਹਿੰਦੇ ਹਨ।
ਹੱਜ ਦੇ ਦੌਰਾਨ, ਤੀਰਥ-ਯਾਤਰੀ ਇਬਾਦਤ ਕਰਦੇ ਹਨ ਅਤੇ ਇਸ ਦੁਨੀਆਂ ਵਿੱਚ ਆਉਣ ਦੇ ਮਕਸਦ ਨੂੰ ਯਾਦ ਕਰਦੇ ਹਨ।