ਧਾਰਮਿਕ ਸਥਾਨਾਂ ਦੀ ਜਾਇਦਾਦ, ਖਾਤਿਆਂ ਤੇ ਸਫ਼ਾਈ ਦੀ ਜਾਂਚ ਹੋਵੇ - ਸੁਪਰੀਮ ਕੋਰਟ: ਪ੍ਰੈੱਸ ਰਿਵੀਊ

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਸੁਪਰੀਮ ਕੋਰਟ ਨੇ ਧਾਰਮਿਕ ਅਸਥਾਨਾਂ ਤੇ ਚੈਰੀਟੇਬਲ ਸੰਸਥਾਵਾਂ ਦੀ ਵੱਡੇ ਪੱਧਰ 'ਤੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਕੋਰਟ ਨੇ ਕਿਹਾ ਹੈ ਕਿ ਇਨ੍ਹਾਂ ਅਸਥਾਨਾਂ ਦੀ ਸਫ਼ਾਈ, ਜਾਇਦਾਦ, ਖਾਤਿਆਂ ਅਤੇ ਇਨ੍ਹਾਂ ਵਿੱਚ ਜਾਣ ਦੀ ਪ੍ਰਕਿਰਿਆ ਬਾਰੇ ਪੜਤਾਲ ਕੀਤੀ ਜਾਵੇ।

ਕੋਰਟ ਨੇ ਜ਼ਿਲ੍ਹਾ ਮਜਿਸਟ੍ਰੇਟਸ ਨੂੰ ਇਨ੍ਹਾਂ ਅਸਥਾਨਾਂ ਅਤੇ ਸੰਸਥਾਵਾਂ ਬਾਰੇ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਕਿਹਾ ਕਿ ਇਸਦੀ ਜਾਂਚ ਰਿਪੋਰਟ ਸੂਬਿਆਂ ਦੇ ਹਾਈ ਕੋਰਟ ਵਿੱਚ ਜਮ੍ਹਾ ਕਰਵਾਈ ਜਾਵੇ ਅਤੇ ਉਨ੍ਹਾਂ ਰਿਪੋਰਟਾਂ ਨੂੰ ਜਨਹਿਤ ਪਟੀਸ਼ਨ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਭਾਰਤ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਧਾਰਮਿਕ ਅਸਥਾਨ ਹਨ ਅਤੇ ਅਦਾਲਤਾਂ ਵਿੱਚ ਮਾਮਲਿਆਂ ਦੀ ਲੰਬੀ ਲਿਸਟ ਹੈ ਉੱਥੇ ਅਜਿਹੀ ਕਾਰਵਾਈ ਪ੍ਰਸ਼ਾਸਨ ਦਾ ਸਿਰਦਰਦ ਹੋਰ ਵਧਾ ਸਕਦੀ ਹੈ।

ਤਸਵੀਰ ਸਰੋਤ, PA

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਭਾਰਤ ਦੀ ਸਰਕਾਰੀ ਵੈਬਸਾਈਟਾਂ 'ਤੇ ਹੁੰਦੇ ਵਧੇਰੇ ਸਾਈਬਰ ਅਟੈਕ ਚੀਨ, ਅਮਰੀਕਾ ਅਤੇ ਰੂਸ ਤੋਂ ਹੁੰਦੇ ਹਨ।

ਇਨ੍ਹਾਂ ਵਿੱਚ ਚੀਨ ਤੋਂ ਸਭ ਤੋਂ ਵੱਧ 35 ਫੀਸਦੀ ਸਾਈਬਰ ਅਟੈਕ ਹੁੰਦੇ ਹਨ। ਇਹ ਜਾਣਕਾਰੀ ਭਾਰਤ ਸਰਕਾਰ ਦੇ ਇਲੈਕਟਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੌਲਜੀ ਮੰਤਰਾਲੇ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਰਿਪੋਰਟ ਵਿੱਚ ਇਹ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਪਾਕਿਸਤਾਨ ਤੋਂ ਕੁਝ ਹੈਕਰ ਜਰਮਨੀ ਅਤੇ ਕੈਨੇਡਾ ਦੇ ਸਾਈਬਰ ਸਪੇਸ ਦੀ ਵਰਤੋਂ ਕਰਕੇ ਭਾਰਤੀ ਸਾਈਬਰ ਸਪੇਸ ਵਿੱਚ ਕੁਝ ਗੜਬੜੀ ਕਰ ਸਕਦੇ ਹਨ।

ਤਸਵੀਰ ਸਰੋਤ, RAVINDER SINGH ROBIN/BBC

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਕੈਨੇਡਾ ਦੀ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਦੇ ਆਗੂ ਅਕਤੂਬਰ ਵਿੱਚ ਭਾਰਤ ਦੀ ਫੇਰੀ 'ਤੇ ਪਹੁੰਚਣਗੇ।

ਟੋਰੰਟੋ ਵਿੱਚ ਇੰਡੀਆ ਡੇਅ ਮਨਾਉਣ ਤੋਂ ਬਾਅਦ ਕਨਜ਼ਰਵੇਟਿਵ ਪਾਰਟੀ ਦੇ ਆਗੂ ਐਨਡਰਿਊ ਸਚੀਰ ਨੇ ਕਿਹਾ ਕਿ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਦੋਹਾਂ ਦੇਸਾਂ ਵਿਚਾਲੇ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਉਨ੍ਹਾਂ ਸਬੰਧਾਂ ਨੂੰ ਮੁੜ ਤੋਂ ਮਜਬੂਤ ਕਰਨ ਲਈ ਕੰਮ ਕਰਨ ਦੀ ਲੋੜ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਡੇਲੀ ਮੇਲ ਦੀ ਖ਼ਬਰ ਅਨੁਸਾਰ ਅਰਜਨਟੀਨਾ ਦੀ ਉਸ ਮਹਿਲਾ ਪੁਲਿਸ ਅਫ਼ਸਰ ਦੀ ਤਰੱਕੀ ਕਰ ਦਿੱਤੀ ਗਈ ਹੈ ਜਿਸਨੇ ਅਣਜਾਣ ਰੋਂਦੇ ਬੱਚੇ ਨੂੰ ਦੁੱਧ ਚੁੰਘਾਇਆ ਸੀ।

ਪੁਲਿਸ ਅਫਸਰ ਮਾਰਕੋਸ ਹੈਰੇਡੀਆ ਸਥਾਨਕ ਹਸਪਤਾਲ ਵਿੱਚ ਤਾਇਨਾਤ ਸਨ। ਉੱਥੇ ਉਨ੍ਹਾਂ ਨੇ ਬੱਚੇ ਨੂੰ ਰੋਂਦੇ ਹੋਏ ਵੇਖਿਆ।

ਇਹ ਵੀ ਪੜ੍ਹੋ:

ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚੇ ਨੂੰ 'ਗੰਦਾ' ਕਰਾਰ ਦਿੱਤਾ ਸੀ ਪਰ ਮਾਰੋਕਸ ਨੇ ਕਿਸੇ ਦੀ ਪਰਵਾਰ ਕਰੇ ਬਗੈਰ ਉਸ ਨੂੰ ਦੁੱਧ ਚੁੰਘਾਇਆ ਸੀ।

ਉਨ੍ਹਾਂ ਦੇ ਦੁੱਧ ਚੁੰਘਾਉਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਗਈ ਸੀ।

ਤਸਵੀਰ ਸਰੋਤ, Getty Images

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਹੌਂਗ ਕੌਂਗ ਨੂੰ 26-0 ਨਾਲ ਹਰਾ ਕੇ ਨਵਾਂ ਰਿਕਾਰਡ ਬਣਾਇਆ ਹੈ।

ਇਸ ਤੋਂ ਪਹਿਲਾਂ ਭਾਰਤ ਨੇ 1932 ਦੀਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਨੂੰ 24-1 ਨਾਲ ਹਰਾਇਆ ਸੀ। ਉਸ ਵੇਲੇ ਭਾਰਤੀ ਟੀਮ ਵਿੱਚ ਹਾਕੀ ਦੇ ਦਿੱਗਜ ਖਿਡਾਰੀ ਧਿਆਨ ਚੰਦ ਅਤੇ ਰੂਪ ਸਿੰਘ ਮੌਜੂਦ ਸਨ।

ਹਾਲ ਵਿੱਚ ਹੋਈ ਜਿੱਤ ਵਿੱਚ ਹੌਂਗ ਕੌਂਗ ਕਿਤੇ ਵੀ ਮੁਕਾਬਲੇ ਵਿੱਚ ਨਜ਼ਰ ਨਹੀਂ ਆਇਆ ਅਤੇ ਭਾਰਤ ਨੇ ਆਸਾਨੀ ਨਾਲ ਜਿੱਤ ਹਾਸਿਲ ਕਰ ਲਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)