ਭਾਰਤ ਦੇ ਕਈ ਪ੍ਰਮੁੱਖ ਖੱਬੇ ਪੱਖੀ ਸਮਾਜਿਕ ਕਾਰਕੁਨ ਹਿਰਾਸਤ ਵਿੱਚ

ਹੈਦਰਾਬਾਦ

ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਦੀ ਜਾਂਚ ਵਿੱਚ ਜੁਟੀ ਪੁਣੇ ਪੁਲਿਸ ਨੇ ਮੰਗਲਵਾਰ ਸਵੇਰੇ ਕਈ ਆਦੀਵਾਸੀ ਕਾਰਕੁਨਾਂ ਅਤੇ ਸਮਾਜਿਕ ਕਾਰਕੁਨਾਂ ਦੇ ਘਰਾਂ 'ਤੇ ਛਾਪੇ ਮਾਰੇ ਹਨ। ਪੁਲਿਸ ਦਾ ਦਾਅਵਾ ਹੈ ਕਿ ਪੁਣੇ 'ਚ 31 ਜਨਵਰੀ 2017 ਨੂੰ ਦਿੱਤੇ ਗਏ ਇਨ੍ਹਾਂ ਭਾਸ਼ਣਾਂ ਕਾਰਨ ਹੀ ਅਗਲੇ ਦਿਨ ਤੋਂ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ।

ਬੀਬੀਸੀ ਮਰਾਠੀ ਦੇ ਪੱਤਰਕਾਰ ਮਯੂਰੇਸ਼ ਕੁੰਨੂਰ ਨੂੰ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੈਦਰਾਬਾਦ, ਦਿੱਲੀ, ਮੁੰਬਈ ਅਤੇ ਰਾਂਚੀ ਵਿੱਚ ਛਾਪੇਮਾਰੀ ਜਾਰੀ ਹੈ।

ਜਾਂਚ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਦਿੱਲੀ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਅਤੇ ਪੱਤਰਕਾਰ ਗੌਤਮ ਨਵਲਖਾ, ਸਿਵਲ ਰਾਈਟਸ ਵਕੀਲ ਸੁਧਾ ਭਾਰਦਵਾਜ, ਹੈਦਰਾਬਾਦ ਦੇ ਕਵੀ ਵਰਵਰਾ ਰਾਵ, ਆਨੰਦ ਤੇਲਤੁੰਬੜੇ, ਮੁੰਬਈ ਵਿੱਚ ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਅਤੇ ਰਾਂਚੀ ਵਿੱਚ ਸਟੇਨ ਸਵਾਮੀ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ।

ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਦੇ ਕਾਰਕੁਨ ਹਰੀਸ਼ ਧਵਨ ਮੁਤਾਬਕ, ''ਗੌਤਮ ਨਵਲਖਾ ਨੂੰ ਪੁਲਿਸ ਨੇ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਹੈ।''

ਇਹ ਵੀ ਪੜ੍ਹੋ:

ਤਸਵੀਰ ਸਰੋਤ, Sukhcharanpreet/bbc

ਤਸਵੀਰ ਕੈਪਸ਼ਨ,

ਬਰਨਾਲਾ ਦੇ ਮਹਾਂਸ਼ਕਤੀ ਕਲਾ ਮੰਦਿਰ ਵਿੱਚ ਕਰਵਾਈ ਇੱਕ ਕਨਵੈਨਸ਼ਨ ਵਿੱਚ ਬੋਲਦੇ ਹੋਏ ਵਰਵਰਾ ਰਾਓ ਅਤੇ ਮੰਚ 'ਤੇ ਬੈਠੀ ਹੈ ਲੇਖਿਕਾ ਅਰੁੰਧਤੀ ਰਾਏ ਅਤੇ ਹੋਰ ਬੁੱਧੀਜੀਵੀ (ਪੁਰਾਣੀ ਤਸਵੀਰ)

ਪੁਲਿਸ ਸੁਧਾ ਭਾਰਦਵਾਜ ਨੂੰ ਹਰਿਆਣਾ ਸਥਿਤ ਸੂਰਜਕੁੰਡ ਪੁਲਿਸ ਥਾਣੇ ਲੈ ਗਈ ਹੈ।

ਸੁਧਾ ਭਾਰਦਵਾਜ ਦੀ ਧੀ ਅਨੁਸ਼ਾ ਭਾਰਦਵਾਜ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਸਵੇਰੇ ਸੱਤ ਵਜੇ ਰੇਡ ਮਾਰੀ ਅਤੇ ਸੁਧਾ ਭਾਰਦਵਾਜ ਦਾ ਫੋ਼ਨ ਅਤੇ ਲੈਪਟਾਪ ਜ਼ਬਤ ਕਰ ਲਿਆ ਹੈ।

ਸੁਧਾ ਭਾਰਦਵਾਜ ਨੈਸ਼ਨਲ ਲਾਅ ਯੂਨੀਵਰਸਿਟੀ 'ਚ ਗੈਸਟ ਫੈਕਲਟੀ ਵਜੋਂ ਪੜਾ ਰਹੀ ਹੈ।

ਪੁਣੇ ਦੇ ਵਿਸ਼ਰਾਮ ਬਾਗ਼ ਪੁਲਿਸ ਸਟੇਸ਼ਨ ਵਿੱਚ ਯਲਗਾਰ ਪਰੀਸ਼ਦ ਦੇ ਖ਼ਿਲਾਫ਼ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਜੋ ਕਿ 31 ਦਸੰਬਰ, 2017 ਨੂੰ ਪ੍ਰਬੰਧਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਬੀਤੇ ਜੂਨ ਵਿੱਚ ਗ੍ਰਿਫ਼ਤਾਰ ਕੀਤੇ ਪੰਜ ਸਮਾਜਿਕ ਵਰਕਰਾ ਨੂੰ ਪੁੱਛਗਿੱਛ ਦੇ ਆਧਾਰ 'ਤੇ ਇਹ ਨਾਮ ਸਾਹਮਣੇ ਆਏ ਹਨ ਅਤੇ ਇਸੇ ਆਧਾਰ 'ਤੇ ਇਨ੍ਹਾਂ ਦੇ ਘਰਾਂ ਤਲਾਸ਼ੀ ਮੁਹਿੰਮ ਜਾਰੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਪੁਣੇ 'ਚ 31 ਜਨਵਰੀ 2017 ਨੂੰ ਦਿੱਤੇ ਗਏ ਇਨ੍ਹਾਂ ਭਾਸ਼ਣਾਂ ਕਾਰਨ ਹੀ ਅਗਲੇ ਦਿਨ ਤੋਂ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ।

ਮਸ਼ਹੂਰ ਲੇਖਕ ਅਰੁਣਧਤੀ ਰਾਏ ਨੇ ਬੀਬੀਸੀ ਤੇਲਗੂ ਸੇਵਾ ਨਾਲ ਗੱਲ ਕਰਦਿਆਂ ਕਿਹਾ, "ਸ਼ਰੇਆਮ ਲੋਕਾਂ ਦੀ ਹੱਤਿਆ ਕਰਨ ਵਾਲੇ ਅਤੇ ਲਿੰਚਿੰਗ ਕਰਨ ਵਾਲਿਆਂ ਥਾਂ ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਅਧਿਕਾਰਾਂ ਲਈ ਲੜਨ ਵਾਲਿਆਂ ਅਤੇ ਬੁੱਧੀਜੀਵੀਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਤਕਿ ਭਾਰਤ ਕਿਸ ਪਾਸੇ ਜਾ ਰਿਹਾ ਹੈ। ਕਾਤਲਾਂ ਸਨਮਾਨਿਤ ਕੀਤਾ ਜਾ ਰਿਹਾ ਹੈ। ਕੀ ਇਹ ਆਉਣ ਵਾਲੀਆਂ ਚੋਣਾਂ ਨੂੰ ਤਿਆਰੀ ਹੈ?"

ਤਸਵੀਰ ਕੈਪਸ਼ਨ,

ਪੁਲਿਸ ਦਾ ਦਾਅਵਾ ਹੈ ਕਿ ਪੁਣੇ 'ਚ 31 ਜਨਵਰੀ 2017 ਨੂੰ ਦਿੱਤੇ ਗਏ ਇਨ੍ਹਾਂ ਭਾਸ਼ਣਾਂ ਕਾਰਨ ਹੀ ਅਗਲੇ ਦਿਨ ਤੋਂ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ

ਕਦੋਂ ਅਤੇ ਕਿਉਂ ਹੋਈ ਕੋਰੇਗਾਂਵ 'ਚ ਹਿੰਸਾ

ਮਹਾਰਾਸ਼ਟਰ 'ਚ ਇਸੇ ਸਾਲ ਜਨਵਰੀ 'ਚ ਭੀਮਾ ਕੋਰੋਗਾਂਵ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਕਿਹਾ ਜਾਂਦਾ ਹੈ ਕਿ ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਅਤੇ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਦੇ ਵਿਚਾਲੇ ਹੋਈ ਸੀ।

ਇਸ ਜੰਗ ਵਿੱਚ ਮਹਾਰ ਜਾਤੀ ਨੇ ਈਸਟ ਇੰਡੀਆਂ ਕੰਪਨੀ ਵੱਲੋਂ ਲੜਦਿਆਂ ਹੋਇਆਂ ਮਰਾਠੀਆਂ ਨੂੰ ਮਾਤ ਦਿੱਤੀ ਸੀ। ਮਹਾਰਾਸ਼ਟਰ 'ਚ ਮਹਾਰ ਜਾਤੀ ਨੂੰ ਲੋਕ ਅਛੂਤ ਸਮਝਦੇ ਹਨ।

ਹਿੰਸਾ ਦੇ ਬਾਅਦ ਬੀਬੀਸੀ ਪੱਤਰਕਾਰ ਮਯੂਰੇਸ਼ ਕੁੰਨੂਰ ਨਾਲ ਗੱਲ ਕਰਦਿਆਂ ਪੁਣੇ ਗ੍ਰਾਮੀਣ ਦੇ ਪੁਲਿਸ ਸਪਰੀਡੈਂਟ ਸੁਵੇਜ਼ ਹਕ ਨੇ ਬੀਬੀਸੀ ਨੂੰ ਦੱਸਿਆ, "ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ ਅਤੇ ਉਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ। ਪੁਲਿਸ ਫੌਰਨ ਹਰਕਤ ਵਿੱਚ ਆਈ। ਅਸੀਂ ਭੀੜ ਹਾਲਾਤ 'ਤੇ ਕਾਬੂ ਕਰਨ ਲਈ ਅਥਰੂ ਗੈਸ ਅਤੇ ਲਾਠੀ ਚਾਰਜ਼ ਦਾ ਇਸਤੇਮਾਲ ਕਰਨਾ ਪਿਆ ਸੀ।

ਤਸਵੀਰ ਕੈਪਸ਼ਨ,

ਇਸ ਹਿੰਸਾ ਤੋਂ ਬਾਅਦ ਤਿੰਨ ਜਨਵਰੀ ਨੂੰ ਮਹਾਰਾਸ਼ਟਰ 'ਚ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਸੀ, "ਅਜੇ ਤੱਕ ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ, 80 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਹਿੰਸਾ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਅਸੀਂ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।"

ਹਿੰਸਾ ਦੇ ਦੌਰਾਨ ਇੱਕ ਨੌਜਵਾਨ ਰਾਹੁਲ ਫੰਤਾਗਲੇ ਦੀ ਮੌਤ ਹੋ ਗਈ ਸੀ। ਇਸ ਹਿੰਸਾ ਤੋਂ ਬਾਅਦ ਤਿੰਨ ਜਨਵਰੀ ਨੂੰ ਮਹਾਰਾਸ਼ਟਰ 'ਚ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)