ਏਸ਼ੀਆਈ ਖੇਡਾਂ 'ਚ ਸਵਪਨਾ ਲਈ 6 ਉਂਗਲਾਂ ਦੀ ਗੋਲਡਨ ਛਾਪ ਛੱਡਣਾ ਇਸ ਲਈ ਸੀ ਔਖਾ
- ਟੀਮ ਬੀਬੀਸੀ
- ਨਵੀਂ ਦਿੱਲੀ

ਤਸਵੀਰ ਸਰੋਤ, Reuters
ਜਕਾਰਤਾ ਵਿੱਚ ਹੋ ਰਹੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਸਵਪਨਾ ਨੇ ਗੋਲਡ ਜਿੱਤ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਏਸ਼ੀਅਨ ਗੇਮਜ਼ ਦੇ ਹੈਪਟਾਥਲਾਨ ਵਿੱਚ ਪਹਿਲੀ ਵਾਰ ਭਾਰਤ ਨੂੰ ਗੋਲਡ ਮਿਲਿਆ ਹੈ ਪਰ 21 ਸਾਲ ਦੀ ਸਵਪਨਾ ਬਰਮਨ ਲਈ ਇਹ ਇੰਨਾ ਸੌਖਾ ਨਹੀਂ ਸੀ।
ਰਿਕਸ਼ਾ ਚਾਲਕ ਦੀ ਬੇਟੀ ਸਵਪਨਾ ਦੇ ਪੈਰਾਂ ਵਿੱਚ ਕੁੱਲ 12 ਉਂਗਲੀਆਂ ਹਨ। ਇਸ ਦੇ ਬਾਵਜੂਦ ਵੀ ਗੋਲਡ ਲੈ ਕੇ ਆਉਣ ਵਿੱਚ ਸਫ਼ਲ ਰਹੀ।
ਆਮ ਹੀ ਜੇ ਪੈਰਾਂ ਦੀਆਂ 6 ਉਂਗਲੀਆਂ ਹੋਣ ਤਾਂ ਜੀਵਨ 'ਚੋਂ ਮੁਸ਼ਕਲਾਂ ਨਹੀਂ ਜਾਂਦੀਆਂ ਪਰ ਇੱਕ ਖਿਡਾਰੀ ਲਈ 6 ਉਂਗਲੀਆਂ ਨਾਲ ਦੌੜਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਸਵਪਨਾ ਲਈ ਤਾਂ ਇਹ ਸਫ਼ਰ ਕੁਝ ਜ਼ਿਆਦੀ ਹੀ ਮੁਸ਼ਕਲਾਂ ਭਰਿਆ ਸੀ।
ਕੀ ਇਹ ਇੱਕ ਬਿਮਾਰੀ ਹੈ?
ਭਾਰਤ ਵਿੱਚ ਅਕਸਰ 6 ਉਂਗਲੀਆਂ ਵਾਲੇ ਲਈ ਇੱਕ ਮਿੱਥ ਪ੍ਰਸਿੱਧ ਹੈ। ਉਨ੍ਹਾਂ ਨੂੰ ਕਰਮਾ ਵਾਲੇ ਮੰਨਿਆ ਜਾਂਦਾ ਹੈ। ਜਾਣੇ-ਅਣਜਾਣੇ ਵਿੱਚ ਸਵਪਨਾ ਨੇ ਇਸ ਮਿੱਥ ਨੂੰ ਸਹੀ ਵੀ ਸਾਬਿਤ ਕੀਤਾ ਹੈ। ਵੈਸੇ ਇਹ ਕੋਈ ਬਿਮਾਰੀ ਨਹੀਂ ਹੈ।
ਹੱਥ ਜਾਂ ਪੈਰ ਵਿੱਚ ਵਾਧੂ ਉਂਗਲੀ ਹੋਣ ਨੂੰ ਸਾਇੰਸ ਦੀ ਭਾਸ਼ਾ ਵਿੱਚ ਪਾਲੀਡੈਕਟਿਲੀ ਕਹਿੰਦੇ ਹਨ।
ਇਹ ਵੀ ਪੜ੍ਹੋ:
ਕਿਸੇ ਵੀ ਇਨਸਾਨ ਵਿੱਚ ਪਾਲੀਡੈਕਟਿਲੀ ਜਨਮ ਦੇ ਸਮੇਂ ਹੁੰਦਾ ਹੈ। ਡਾਕਟਰਾਂ ਮੁਤਾਬਕ ਹੱਥ ਜਾਂ ਪੈਰ ਵਿੱਚ 6 ਉਂਗਲੀਆਂ ਹੋਣ ਨਾਲ ਰੋਜ਼ਾਨਾ ਦੇ ਕੰਮਾਂ ਵਿੱਚ ਬਹੁਤਾ ਫਰਕ ਨਹੀਂ ਪੈਂਦਾ।
ਤਸਵੀਰ ਸਰੋਤ, Reuters
ਰਿਕਸ਼ਾ ਚਾਲਕ ਦੀ ਬੇਟੀ ਸਵਪਨਾ ਦੇ ਪੈਰਾਂ ਵਿੱਚ ਕੁੱਲ 12 ਉਂਗਲੀਆਂ ਹਨ
ਦਿੱਲੀ ਦੇ ਪ੍ਰਾਈਮਸ ਹਸਪਤਾਲ ਵਿੱਚ ਹੱਡੀਆਂ ਦੇ ਡਾਕਟਰ ਕੌਸ਼ਲ ਕੁਮਾਰ ਕਹਿੰਦੇ ਹਨ, "ਇਸ ਦਾ ਕਾਰਨ ਮਿਊਟੇਸ਼ਨ ਹੁੰਦਾ ਹੈ ਯਾਨਿ ਕਿ ਜਨਮ ਸਮੇਂ ਕਿਸੇ ਜੀਨ ਦੀ ਬਣਾਵਟ ਵਿੱਚ ਤਬਦੀਲੀ ਆ ਜਾਣਾ।"
ਪਾਲੀਡੈਕਟਿਲੀ ਦੇ ਕਈ ਪ੍ਰਕਾਰ ਹੁੰਦੇ ਹਨ
1. ਹੱਥ ਜਾਂ ਪੈਰ ਵਿੱਚ ਕੇਵਲ ਵਧੇਰੇ ਸਾਫਟ ਟੀਸ਼ੂ ਹੋਣ ਕਾਰਨ ਵੀ ਜਨਮ ਵੇਲੇ ਪੰਜ ਦੀ ਬਜਾਅ 6 ਉਂਗਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਡਾ. ਕੌਸ਼ਲ ਮੁਤਾਬਕ, "ਇਸ ਤਰ੍ਹਾਂ ਦੇ ਵਧੇਰੇ ਟੀਸ਼ੂ ਨੂੰ ਜਨਮ ਤੋਂ ਠੀਕ ਬਾਅਦ ਧਾਗਾ ਬੰਨ੍ਹ ਕੇ ਹਟਾ ਜਾ ਸਕਦਾ ਹੈ ਪਰ ਅਜਿਹਾ ਕਿਸੇ ਡਾਕਟਰ ਦੀ ਦੇਖ-ਰੇਖ ਵਿੱਚ ਕਰਨਾ ਚਾਹੀਦਾ ਹੈ। ਧਾਗਾ ਲਗਾ ਕੇ ਕਿਸੇ ਸਾਫਟ ਟੀਸ਼ੂ ਨੂੰ ਹਟਾਉਣਾ ਸੁਣਨ ਵਿੱਚ ਜਿੰਨਾ ਸੌਖਾ ਲਗਦਾ ਹੈ, ਦਰਅਸਲ ਕਰਨ ਵਿੱਚ ਓਨਾਂ ਹੀ ਮੁਸ਼ਕਲ ਹੈ। ਡਾਕਟਰਾਂ ਦੇ ਨਿਗਰਾਨੀ ਵਿੱਚ ਨਾ ਕਰਨ 'ਤੇ ਸਿੱਟੇ ਉਲਟ ਸਕਦੇ ਹਨ।"
2. ਪਾਲੀਡੈਕਟਿਲੀ ਦੇ ਦੂਜੇ ਪ੍ਰਕਾਰ ਵਿੱਚ ਹੱਥ ਅਤੇ ਪੈਰ ਦੀਆਂ ਪੰਜ ਉਂਗਲੀਆਂ ਨਾਲ ਬਿਨਾਂ ਹੱਡੀ ਦੇ ਮਾਂਸ ਦਾ ਵੱਡਾ ਟੁਕੜਾ ਨਿਕਲਿਆ ਹੁੰਦਾ ਹੈ, ਜੋ ਆ ਕੇ ਕਿਸੇ ਉਂਗਲੀ ਦੇ ਸਮਾਨ ਹੀ ਦਿਖਦਾ ਹੈ।
ਡਾ. ਕੌਸ਼ਲ ਕਹਿੰਦੇ ਹਨ, "ਅਜਿਹੇ ਮਾਮਲਿਆਂ ਵਿੱਚ ਸਰਜਰੀ ਤੋਂ ਇਲਾਵਾ ਇਸ ਦਾ ਕੋਈ ਇਲਾਜ ਨਹੀਂ ਹੁੰਦਾ ਯਾਨਿ ਸਰਜਰੀ ਨਾਲ ਹੀ ਵਾਧੂ ਉਂਗਲੀ ਨੂੰ ਵੱਖ ਕੀਤਾ ਜਾ ਸਕਦਾ ਹੈ।"
ਤਸਵੀਰ ਸਰੋਤ, Reuters
ਡਾਕਟਰਾਂ ਮੁਤਾਬਕ ਹੱਥ ਜਾਂ ਪੈਰ ਵਿੱਚ 6 ਉਂਗਲੀਆਂ ਹੋਣ ਨਾਲ ਰੋਜ਼ਾਨਾ ਦੇ ਕੰਮਾਂ ਵਿੱਚ ਬਹੁਤਾ ਫਰਕ ਨਹੀਂ ਪੈਂਦਾ।
ਪਰ ਸਰਜਰੀ ਕਦੋਂ ਕਰਨੀ ਹੈ ਅਤੇ ਕਦੋਂ ਨਹੀਂ ਇਸ ਦਾ ਫ਼ੈਸਲਾ ਵੀ ਸਰਜਨ 'ਤੇ ਛੱਡ ਦੇਣਾ ਚਾਹੀਦਾ ਹੈ। ਕਈ ਮਾਮਲਿਆਂ ਵਿੱਚ ਬਚਪਨ ਵਿੱਚ ਹੀ ਹਟਾ ਦੇਣਾ ਸਹੀ ਹੁੰਦਾ ਹੈ, ਕਈ ਮਾਮਲਿਆਂ ਵਿੱਚ ਡਾਕਟਰ ਬੱਚੇ ਦੇ ਵੱਡਾ ਹੋਣ ਤੱਕ ਇੰਤਜ਼ਾਰ ਕਰਦੇ ਹਨ।
3. ਤੀਜਾ ਪ੍ਰਕਾਰ ਸਭ ਤੋਂ ਜਟਿਲ ਹੁੰਦਾ ਹੈ, ਜਿਸ ਵਿੱਚ 5 ਉਂਗਲੀਆਂ ਦੇ ਬਾਅਦ ਛੇਵੀਂ ਉਂਗਲੀ ਹੁੰਦੀ ਹੈ। ਉਸ ਵਿੱਚ ਟੀਸ਼ੂ ਦੇ ਨਾਲ-ਨਾਲ ਹੱਡੀ ਵੀ ਹੁੰਦੀ ਹੈ। ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਛੋੜ੍ਹੀ ਪ੍ਰੇਸ਼ਾਨੀ ਆ ਸਕਦੀ ਹੈ।
ਆਮ ਤੌਰ 'ਤੇ ਇਸ ਤਰ੍ਹਾਂ ਦੀ ਸਰਜਰੀ ਲਈ ਹੱਡੀਆਂ ਦੇ ਡਾਕਟਰ ਕੋਲ ਹੀ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ:
6 ਉਂਗਲੀਆਂ ਨਾਲ ਸਵਪਨਾ ਦਾ ਸਫ਼ਰ
ਸਵਪਨਾ ਬਰਮਨ ਦੇ ਦੋਵੇਂ ਪੈਰਾਂ ਵਿੱਚ 6-6 ਉਂਗਲੀਆਂ ਹਨ। ਉਨ੍ਹਾਂ ਨੂੰ ਪਾਲੀਡੈਕਟਿਲੀ ਤੀਜੇ ਪ੍ਰਕਾਰ ਦੀ ਹੈ, ਜਿਸ ਵਿੱਚ ਛੇਵੀਂ ਉਂਗਲੀ ਵਿੱਚ ਮਾਸ ਵੀ ਹੈ ਅਤੇ ਹੱਡੀ ਵੀ।
ਹੁਣ ਤੱਕ ਉਨ੍ਹਾਂ ਨੇ ਇਸ ਨੂੰ ਕੱਢਵਾਇਆ ਨਹੀਂ ਹੈ। ਡਾਕਟਰ ਦੀ ਮੰਨੀਏ ਤਾਂ 6 ਉਂਗਲੀਆਂ ਦੇ ਨਾਲ ਦੌੜਨਾ ਮੁਸ਼ਕਲ ਨਹੀਂ ਪਰ ਇਸ ਲਈ ਵੱਖਰੀ ਤਰ੍ਹਾਂ ਦੀ ਜੁੱਤੀ ਦੀ ਲੋੜ ਪੈਂਦੀ ਹੈ।
ਤਸਵੀਰ ਸਰੋਤ, EPA
ਡਾਕਟਰ ਦੀ ਮੰਨੀਏ ਤਾਂ 6 ਉਂਗਲੀਆਂ ਦੇ ਨਾਲ ਦੌੜਨਾ ਮੁਸ਼ਕਲ ਨਹੀਂ ਪਰ ਇਸ ਲਈ ਵੱਖਰੀ ਤਰ੍ਹਾਂ ਦੀ ਜੁੱਤੀ ਦੀ ਲੋੜ ਪੈਂਦੀ ਹੈ।
ਪਰ ਵੱਖਰੀ ਜੁੱਤੀ ਲਈ ਸਵਪਨਾ ਨੂੰ ਕਾਫੀ ਮਿਹਨਤ ਕਰਨੀ ਪਈ।
ਸਵਪਨਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨਾਲ ਸੰਬੰਧਤ ਹੈ। ਸਵਪਨਾ ਦੇ ਪਿਤਾ ਰਿਕਸ਼ਾ ਚਲਾਉਂਦੇ ਸਨ ਪਰ 2013 ਵਿੱਚ ਉਹ ਬਿਮਾਰ ਪਏ ਤਾਂ ਉਦੋਂ ਤੋਂ ਉਹ ਮੰਜੇ 'ਤੇ ਹਨ।
ਫਿਲਹਾਲ ਉਨ੍ਹਾਂ ਦੀ ਮਾਂ ਚਾਹ ਦੇ ਬਗ਼ੀਚੇ ਵਿੱਚ ਕੰਮ ਕਰਦੀ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਘਰ 'ਚ ਇੰਨੇ ਪੈਸੇ ਨਹੀਂ ਸਨ ਕਿ ਸਵਪਨਾ ਲਈ ਵੱਖਰੀ ਜੁੱਤੀ ਦਾ ਇੰਤਜ਼ਾਮ ਕੀਤਾ ਜਾ ਸਕੇ। ਸਵਪਨਾ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਵੱਡੇ ਭਰਾ ਅਸਿਤ ਬਰਮਨ ਅਤੇ ਉਨ੍ਹਾਂ ਦਾ ਪਤਨੀ ਵੀ ਹੈ।
ਸਵਪਨਾ ਦੀ ਭਾਬੀ ਨੇ ਬੀਬੀਸੀ ਨੂੰ ਦੱਸਿਆ, "ਸਵਪਨਾ ਨੂੰ ਦੌੜਨ 'ਚ ਕਦੇ ਕੋਈ ਦਿੱਕਤ ਨਹੀਂ ਆਈ। ਬਸ ਅਫ਼ਸੋਸ ਰਿਹਾ ਤਾਂ ਉਨ੍ਹਾਂ ਲਈ ਜੁੱਤੀ ਦਾ। ਦੁਕਾਨ ਵਿੱਚ ਵੀ ਜੁੱਤੀ ਖਰੀਦਣ ਜਾਂਦੇ ਤਾਂ ਉਨ੍ਹਾਂ ਦੇ ਸਾਈਜ਼ ਦੀ ਜੁੱਤੀ ਪੰਜੇ ਵਿੱਚ ਕਦੇ ਫਿੱਟ ਨਹੀਂ ਆਉਂਦੀ ਸੀ। ਪੰਜੇ ਦੀ ਚੌੜਾਈ ਵਾਧੂ ਹੋਣ ਕਾਰਨ ਲੰਬਾਈ 'ਚ ਫਿੱਟ ਹੋਣ ਵਾਲੀ ਜੁੱਤੀ 'ਚ ਉਨ੍ਹਾਂ ਨੂੰ ਦੌੜਨ 'ਚ ਪ੍ਰੇਸ਼ਾਨੀ ਹੁੰਦੀ।"
ਤਾਂ ਕਿਵੇਂ ਲੱਭਿਆ ਹੱਲ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੀ ਭਾਬੀ ਨੇ ਕਿਹਾ ਕਿ ਪੈਰ ਵਿੱਚ ਫਿੱਟ ਜੁੱਤੀ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਟ੍ਰੇਨਿੰਗ ਤੋਂ ਲੈ ਕੇ ਗੇਮ ਤੱਕ, ਕਈ ਵਾਰ ਜੁੱਤੀ ਕਾਰਨ ਚੁਣਿਆ ਨਹੀਂ ਜਾਂਦਾ ਸੀ। ਕਈ ਡਾਕਟਰਾਂ ਦੀ ਸਲਾਹ ਲਈ ਪਰ ਜਦੋਂ ਜੁੱਤੀ ਲਈ ਪੈਸੇ ਨਹੀਂ ਸਨ ਤਾਂ ਫੇਰ ਇਲਾਜ ਲਈ ਕਿੱਥੋਂ ਜਮਾਂ ਕਰਦੀ ਪਰ ਅੱਜ ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਵਿਦੇਸ਼ ਤੋਂ ਜੁੱਤੀ ਆਰਡਰ ਤੋਂ ਮੰਗਵਾਉਂਦੀ ਹੈ।
ਤਸਵੀਰ ਸਰੋਤ, EPA
ਸਵਪਨਾ ਦੇ ਪਿਤਾ ਰਿਕਸ਼ਾ ਚਲਾਉਂਦੇ ਸਨ। ਪਰ 2013 ਵਿੱਚ ਉਨ੍ਹਾਂ ਨੂੰ ਸਟ੍ਰਾਕ ਆਇਆ ਸੀ, ਉਦੋਂ ਤੋਂ ਮੰਜੇ 'ਤੇ ਹਨ।
ਸਫ਼ਦਰਜੰਗ ਹਸਪਤਾਲ ਦੇ ਸਪੋਰਟ ਇੰਜਰੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾਕਟਰ ਦੀਪਕ ਦੇ ਮੁਤਾਬਕ ਪਾਲੀਡੈਕਟਿਲੀ ਕੋਈ ਅਪਾਹਜਤਾ ਨਹੀਂ ਹੈ। ਜ਼ਰੂਰੀ ਨਹੀਂ ਇਸ ਦੇ ਹੋਣ ਨਾਲ ਸਾਰਿਆਂ ਨੂੰ ਪ੍ਰੇਸ਼ਾਨੀ ਹੋਵੇ
ਆਪਣੇ 25 ਸਾਲ ਦੇ ਕੈਰੀਅਰ ਬਾਰੇ ਵਿੱਚ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਮੈਂ ਆਪਣੇ ਕੈਰੀਅਰ ਵਿੱਚ ਕੇਵਲ ਦੋ ਅਜਿਹੇ ਖਿਡਾਰੀ ਦੇਖੇ ਹਨ, ਜਿਨ੍ਹਾਂ ਦੇ ਪੈਰਾਂ ਵਿੱਚ 6 ਉਂਗਲੀਆਂ ਸਨ।
ਉਨ੍ਹਾਂ ਵਿਚੋਂ ਇੱਕ ਫੁੱਟਬਾਲਰ ਸਨ, ਪਰ ਉਹ ਇਸ ਕਾਰਨ ਨਹੀਂ ਆਏ ਸਨ ਕਿ ਉਨ੍ਹਾਂ ਦੀਆਂ 6 ਉਂਗਲੀਆਂ ਸਨ ਬਲਕਿ ਉਹ ਇਸ ਕਾਰਨ ਆਏ ਸਨ ਕਿ ਕਿਉਂਕਿ ਉਨ੍ਹਾਂ ਨੂੰ ਸੱਟ ਲੱਗੀ ਸੀ।
ਉਹ ਇਹ ਵੀ ਦੱਸਦੇ ਹਨ ਕਿ ਕਈ ਵਾਰ ਆਰਡਰ ਦੇ ਕੇ ਇਸ ਲਈ ਜੁੱਤੀ ਬਣਵਾਈ ਜਾ ਸਕਦੀ ਹੈ, ਜੋ ਥੋੜੀ ਚੌੜੀ ਹੋਵੇ।
ਕਿੰਨਾਂ ਦੀਆਂ ਨੇ 6 ਉਂਗਲੀਆਂ?
ਭਾਰਤੀ ਸਿਨੇਮਾ ਦੇ ਪ੍ਰਸਿੱਧ ਕਲਾਕਾਰ ਰਿਤਿਕ ਰੋਸ਼ਨ ਦੇ ਇੱਕ ਹੱਥ ਵਿੱਚ ਵੀ ਦੋ ਅੰਗੂਠੇ ਹਨ ਅਤੇ ਮਸ਼ਹੂਰ ਟਾਕ ਸ਼ੋਅ ਦੀ ਐਂਕਰ ਓਪਰਾ ਵਿਨਫ੍ਰੇ ਦੇ ਵੀ ਪੈਰਾਂ ਵਿੱਚ 11 ਉਂਗਲੀਆਂ ਸਨ।