ਏਸ਼ੀਅਨ ਗੇਮਜ਼: ਸ਼ਰਾਰਤੀ ਹੋਣ ਕਾਰਨ ਮੁੱਕੇਬਾਜ਼ ਬਣਿਆ ਅਮਿਤ

ਮਹਾਰ ਰੈਜੀਮੈਂਟ (22) ਦੇ ਜੂਨੀਅਰ ਕਮਿਸ਼ਨਡ ਅਫ਼ਸਰ ਅਮਿਤ ਪੰਘਲ ਦੀ ਏਸ਼ੀਆਈ ਖੇਡਾਂ ਵਿੱਚ ਓਲੰਪਿਕ ਚੈਂਪੀਅਨ ਹਸਨਬਾਏ ਡੁਸਮਤੋਵ ਦੇ ਨਾਲ ਆਖਰੀ ਟੱਕਰ ਸੀ ਤਾਂ ਉਸ ਦੇ ਪਿੰਡ ਮਿਆਨਾ ਵਿੱਚ ਪਿੰਡ ਵਾਲੇ ਵਰਾਂਡੇ ਵਿੱਚ ਟੀਵੀ ਸੈੱਟ ਨਾਲ ਜੁੜ ਗਏ।
ਅਮਿਤ ਪੰਘਲ ਨੇ ਉਜ਼ਬੇਕਿਸਤਾਨ ਬਾਕਸਰ ਹਸਨਬਾਏ ਨੂੰ ਫਾਈਨਲ ਮੁਕਾਬਲੇ ਵਿੱਚ ਹਰਾ ਦਿੱਤਾ । ਪਿਛਲੇ ਸਾਲ ਹੈਮਬਰਗ ਵਿੱਚ ਹੋਏ ਵਿਸ਼ਵ ਮੁਕਾਬਲੇ ਵਿੱਚ ਇਸੇ ਖਿਡਾਰੀ ਤੋਂ ਅਮਿਤ ਹਾਰਿਆ ਸੀ।
ਜਿਵੇਂ ਕਿ ਅਮਿਤ ਦੇ ਪਰਿਵਾਰ ਦੇ ਮੈਂਬਰਾਂ ਪਿਤਾ ਵਿਜੇਂਦਰ ਪੰਘਲ ਅਤੇ ਮਾਤਾ ਊਸ਼ਾ ਰਾਣੀ ਅਤੇ ਦਾਦਾ ਚੌਧਰੀ ਜਗਰਾਮ, ਭਰਾ ਅਜੇ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਜਿੱਤ ਪੱਕੀ ਹੈ, ਉਨ੍ਹਾਂ ਨੇ ਨਾਲ ਦੀ ਨਾਲ ਹੀ ਮਠਿਆਈਆਂ ਵੰਡ ਦਿੱਤੀਆਂ।
ਇਹ ਵੀ ਪੜ੍ਹੋ:
- 'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'
- ਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇ
- 'ਅੱਜ ਅੱਖ ਮਾਰਨ 'ਤੇ ਇਤਰਾਜ਼ ਹੈ ਕੱਲ੍ਹ ਕੁੜੀਆਂ ਦੇ ਹੱਸਣ 'ਤੇ ਹੋਵੇਗਾ'
ਅਮਿਤ ਦੇ ਸੋਨੇ ਦਾ ਤਮਗਾ ਜਿੱਤਣ ਦੀ ਖ਼ਬਰ ਫੈਲਦੇ ਹੀ ਉਨ੍ਹਾਂ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ।
ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਫੈਨ
ਬੀਬੀਸੀ ਨਾਲ ਗੱਲਬਾਤ ਕਰਦਿਆਂ ਅਮਿਤ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਵਿਸ਼ਵ ਚੈਂਪੀਅਨਸ਼ਿਪ-2019 ਹੈ ਜਿੱਥੇ ਉਹ 2020 ਦੇ ਟੋਕੀਓ ਓਲੰਪਿਕਸ ਖੇਡਾਂ ਤੋਂ ਪਹਿਲਾਂ ਇਹੋ ਜਿਹਾ ਹੀ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
23 ਸਾਲਾ ਮੁੱਕੇਬਾਜ਼ ਨੇ ਜਿੱਤ ਦਾ ਸਿਹਰਾ ਪਿਤਾ ਵਿਜੇਂਦਰ ਪੰਘਲ ਅਤੇ ਕੋਚ ਅਨਿਲ ਧਨਖੜ ਦੇ ਸਿਰ ਬੰਨ੍ਹਿਆ ਜਿਨ੍ਹਾਂ ਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੈ ਅਤੇ ਦੋਨੋਂ ਹੀ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਫੈਨ ਹਨ।
"ਮੈਰੀ ਇੱਛਾ ਹੈ ਕਿ ਹੀ-ਮੈਨ ਧਰਮਿੰਦਰ ਇਹ ਮੈਡਲ ਮੇਰੇ ਪਿਤਾ ਅਤੇ ਕੋਚ ਨੂੰ ਸਮਰਪਿਤ ਕਰਨ।"
ਦੋਵੇਂ ਭਰਾ ਮੁੱਕੇਬਾਜ਼
ਸਾਬਕਾ ਸੂਬਾ ਪੱਧਰੀ ਰੈਸਲਰ ਚੌਧਰੀ ਜਗਰਾਮ ਜੋ ਕਿ ਫੌਜ ਤੋਂ ਕੈਪਟਨ ਵਜੋਂ ਸੇਵਾਮੁਕਤ ਹੋਏ ਹਨ, ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਨੇ ਉਹ ਕਰ ਦਿਖਾਇਆ ਜੋ ਉਹ ਸਾਰੀ ਉਮਰ ਨਹੀਂ ਕਰ ਸਕੇ।
ਜਗਰਾਮ ਪੰਘਲ ਨੇ ਕਿਹਾ, "ਮੇਰੇ ਦੋਵੇਂ ਪੋਤੇ ਅਜੇ ਅਤੇ ਅਮਿਤ ਮੁੱਕੇਬਾਜ਼ ਹਨ ਪਰ ਅਮਿਤ ਨੇ ਕਮਾਲ ਕਰ ਦਿੱਤਾ ਅਤੇ ਵੱਡੇ ਪੋਤੇ ਅਜੇ ਨੇ ਵੀ ਉਸ ਦੀ ਕਾਫ਼ੀ ਮਦਦ ਕੀਤੀ।"
"ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਦੋਹਾਂ ਨੂੰ ਸ਼ੁੱਧ ਘਿਓ ਅਤੇ ਦੁੱਧ ਮਿਲੇ ਕਿਉਂਕਿ ਕਿਸੇ ਵੀ ਖੇਡ ਲਈ ਇਹ ਬੇਹੱਦ ਜ਼ਰੂਰੀ ਹੁੰਦਾ ਹੈ।"
ਗੋਲਡ ਮੈਡਲ ਤੱਕ ਦਾ ਸਫ਼ਰ
ਏਸੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਹਾਸਿਲ ਕਰਨ 'ਤੇ ਅਮਿਤ ਪੰਘਲ ਦੀ ਮਾਂ ਊਸ਼ਾ ਰਾਣੀ ਦਾ ਕਹਿਣਾ ਹੈ ਕਿ ਅਮਿਤ ਨੂੰ ਬਾਕਸਿੰਗ ਇਸ ਲਈ ਸਿਖਾਉਣ ਲੱਗੇ ਸਨ ਕਿਉਂਕਿ ਉਹ ਕਾਫ਼ੀ ਸ਼ਰਾਰਤੀ ਸੀ ਅਤੇ ਬੱਚਿਆਂ ਨਾਲ ਛੇਤੀ ਹੀ ਲੜ ਪੈਂਦਾ ਸੀ।
ਉਨ੍ਹਾਂ ਕਿਹਾ, "ਉਹ ਆਪਣੀ ਉਮਰ ਤੋਂ ਵੱਡੇ ਬੱਚਿਆਂ ਨਾਲ ਵੀ ਲੜ ਪੈਂਦਾ ਸੀ। ਇਸ ਲਈ ਅਸੀਂ ਉਸ ਨੂੰ 10 ਸਾਲ ਦੀ ਉਮਰ ਵਿੱਚ ਹੀ ਬਾਕਸਿੰਗ ਅਕਾਦਮੀ ਵਿੱਚ ਭੇਜਣ ਦਾ ਮੰਨ ਬਣਾ ਲਿਆ।"
ਇਹ ਵੀ ਪੜ੍ਹੋ:
- ਬੇਅਦਬੀ ਦੀਆਂ ਘਟਨਾਵਾਂ ਕੌਣ ਤੇ ਕਿਉਂ ਕਰਵਾ ਰਿਹਾ ਹੈ
- ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?
- ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਅਜੇ ਜੋ ਕਿ ਫੌਜ ਵਿੱਚ ਨਾਇਕ ਦੇ ਅਹੁਦੇ 'ਤੇ ਹੈ ਉਹ ਵੀ ਅਕਸਰ ਪਿੰਡ ਦੀ ਬਾਕਸਿੰਗ ਅਕਾਦਮੀ ਵਿੱਚ ਜਾਂਦਾ ਸੀ।
ਉਸ ਨੇ ਅਮਿਤ ਨੂੰ ਵੀ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੀ ਅਮਿਤ ਦੇ ਗੋਲਡ ਮੈਡਲ ਦੇ ਸਫ਼ਰ ਦੀ ਸ਼ੁਰੂਆਤ ਹੋਈ।
ਪੈਸਿਆਂ ਦੀ ਕਮੀ ਕਾਰਨ ਭਰਾ ਨੇ ਛੱਡੀ ਬਾਕਸਿੰਗ
ਅਜੇ ਨੇ ਦੱਸਿਆ ਕਿ ਉਹ ਦੋਨੇਂ ਹੀ ਭਰਾ ਮੁੱਕੇਬਾਜ਼ੀ ਵਿੱਚ ਵਧੀਆ ਖੇਡ ਰਹੇ ਸਨ। ਉਹ ਖੁਦ ਕੌਮੀ ਪੱਧਰ 'ਤੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਹਿੱਸਾ ਲੈ ਚੁੱਕਿਆ ਹੈ ਪਰ ਪਰਿਵਾਰ ਦੋਹਾਂ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਇਸ ਲਈ ਉਨ੍ਹਾਂ ਨੇ ਬਾਕਸਿੰਗ ਛੱਡ ਦਿੱਤੀ।
"ਅਸੀਂ ਦੋਨੋਂ ਪਿਤਾ ਦੀ ਆਮਦਨ 'ਤੇ ਹੀ ਨਿਰਭਰ ਸੀ ਜੋ ਕਿ ਉਸ ਵੇਲੇ ਡਰਾਈਵਰ ਸਨ। ਦੋਵੇਂ ਖੇਡ ਨੂੰ ਜਾਰੀ ਰੱਖੀਏ ਇਹ ਸੰਭਵ ਨਹੀਂ ਸੀ। ਇਸ ਲਈ ਮੈਂ ਆਪਣੇ ਹੱਥ ਪਿੱਛੇ ਖਿੱਚ ਲਏ ਅਤੇ ਫੌਜ ਵਿੱਚ ਭਰਤੀ ਹੋ ਗਿਆ ਤਾਂ ਕਿ ਅਮਿਤ ਨੂੰ ਸਮਰਥਨ ਦੇ ਸਕਾਂ।"
ਨਮ ਅੱਖਾਂ ਨਾਲ ਅਮਿਤ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਕੁਰਬਾਨੀ ਜ਼ਾਇਆ ਨਹੀਂ ਗਈ।
ਉਨ੍ਹਾਂ ਅਮਿਤ ਦੀਆਂ ਕਾਮਯਾਬੀਆਂ ਗਿਣਾਉਂਦਿਆਂ ਕਿਹਾ, "ਅਮਿਤ ਨੇ ਆਸਟਰੇਲੀਆਂ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸਭ ਤੋਂ ਤਾਕਤਵਰ ਬਾਕਸਰ ਅਤੇ ਉਜ਼ਬੇਕਿਸਤਾਨ ਦੇ ਓਲੰਪਿਕ ਚੈਂਪੀਅਨ ਨੂੰ ਹਰਾ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ। ਅਮਿਤ ਨੇ 2009 ਵਿੱਚ ਸਬ-ਜੂਨੀਅਰ ਚੈਂਪੀਅਨਸ਼ਿਪ ਵੀ ਜਿੱਤੀ ਅਤੇ ਫਿਰ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਤਕਰੀਬਨ ਹਰੇਕ ਕੌਮੀ ਅਤੇ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।"
"ਅਮਿਤ ਨੂੰ ਫੌਜ ਵੱਲੋਂ 2017 ਵਿੱਚ ਜੇਸੀਓ ਦਾ ਅਹੁਦਾ ਮਿਲਿਆ ਅਤੇ ਉਸ ਨੇ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦੇ ਤਗਮੇ ਦਾ ਤੋਹਫਾ ਦਿੱਤਾ। ਉਹ ਹੀ ਧਰਤੀ ਮਾਂ ਦਾ ਅਸਲ ਸਪੂਤ ਹੈ ਜੋ ਕਿ ਬਾਕਸਿੰਗ ਰਿੰਗ ਵਿੱਚ ਆਪਣਾ ਜੋਰ ਦਿਖਾਉਂਦਾ ਹੈ।"
ਅਮਿਤ ਦੇ ਕੋਚ ਦੀ ਮਿਹਨਤ
ਅਮਿਤ ਦੀ ਸਖਤ ਮਿਹਨਤ ਦੀ ਚਰਚਾ ਤਾਂ ਪਿੰਡ ਵਿੱਚ ਚਾਰੇ ਪਾਸੇ ਸੀ ਪਰ ਇਸ ਦੇ ਨਾਲ ਹੀ ਉਸ ਦੇ ਗੁਆਂਢੀ ਪਿੰਡ ਵਿੱਚ ਵੀ ਸ਼ਲਾਘਾ ਹੋ ਰਹੀ ਸੀ। ਇਹ ਸ਼ਲਾਘਾ ਸੀ ਅਨਿਲ ਧਨਖੜ ਦੀ।
ਅਨਿਲ ਧਨਖੜ ਜੋ ਕਿ ਸਰਕਾਰੀ ਕੋਚ ਹਨ ਅਤੇ ਇਸ ਵੇਲੇ ਗੁਰੂਗਰਾਮ ਵਿੱਚ ਤਾਇਨਾਤ ਹਨ। ਅਨਿਲ ਧਨਖੜ ਨੇ ਹੀ ਮਿਆਨਾ ਪਿੰਡ ਵਿੱਚ ਬਾਕਸਿੰਗ ਅਕਾਦਮੀ ਖੋਲ੍ਹੀ ਜਿੱਥੇ ਮੁੱਕੇਬਾਜ਼ੀ ਚੈਂਪੀਅਨ ਅਮਿਤ ਅਤੇ ਉਸ ਦੇ ਭਰਾ ਅਜੇ ਨੇ ਸਿਖਲਾਈ ਲਈ।
ਦੋਹਾਂ ਨੇ ਪੰਜ ਸਾਲ ਤੱਕ ਅਨਿਲ ਧਨਖੜ ਦੀ ਹੀ ਪ੍ਰਾਈਵੇਟ ਅਕਾਦਮੀ ਵਿੱਚ ਸਿਖਲਾਈ ਲਈ ਜਦੋਂ ਤੱਕ ਇਹ ਅਕਾਦਮੀ ਬੰਦ ਨਹੀਂ ਹੋ ਗਈ ਕਿਉਂਕਿ ਅਨਿਲ ਧਨਖੜ ਦਾ ਰੋਹਤਕ ਤੋਂ ਗੁਰੂਗਰਾਮ ਵਿੱਚ ਤਬਾਦਲਾ ਹੋ ਗਿਆ ਸੀ।
ਅਨਿਲ ਨੇ ਖੇਤਾਂ ਵਿੱਚ ਹੀ ਬਾਕਸਿੰਗ ਅਕਾਦਮੀ ਖੋਲ੍ਹ ਦਿੱਤੀ ਤਾਂ ਕਿ ਮੁੱਕੇਬਾਜ਼ ਬਣਨ ਦੇ ਇਛੁੱਕ ਨੌਜਵਾਨ ਇੱਥੇ ਸਿੱਖ ਸਕਨ।
ਜਦੋਂ ਬੀਬੀਸੀ ਦੀ ਟੀਮ ਇਸ ਅਕਾਦਮੀ ਵਿੱਚ ਪਹੁੰਚੀ ਤਾਂ ਇੱਕ ਬਾਕਸਿੰਗ ਰਿੰਗ ਜ਼ਰੂਰ ਸੀ ਪਰ ਦੇਖ ਕੇ ਲੱਗ ਰਿਹਾ ਸੀ ਕਿ ਕਈ ਸਾਲਾਂ ਤੋਂ ਇੱਥੇ ਕਿਸੇ ਨੇ ਜ਼ੋਰ-ਅਜਮਾਇਸ਼ ਨਹੀਂ ਕੀਤੀ।
ਸਿੱਲ੍ਹੀਆਂ ਕੰਧਾਂ ਅਤੇ ਛੱਤ ਤੋਂ ਲਟਕ ਰਹੇ ਪੰਚਿੰਗ ਬੈਗ ਬਿਆਨ ਕਰ ਰਹੇ ਸਨ ਕਿ ਕਦੇ ਇੱਥੇ ਦੇਸ ਦੇ ਚੈਂਪੀਅਨ ਮਿਹਨਤ ਕਰਦੇ ਸਨ।
ਕੋਚ ਅਨਿਲ ਪੰਘਲ ਨੇ ਦੱਸਿਆ ਕਿ ਅਮਿਤ ਚਾਰ ਵਾਰੀ ਸੂਬਾ ਪੱਧਰੀ ਚੈਂਪੀਅਨ ਰਿਹਾ ਅਤੇ ਤਿੰਨ ਵਾਰੀ ਆਲ-ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ ਰਿਹਾ।
ਇਹ ਵੀ ਪੜ੍ਹੋ:
- ਤਗਮੇ ਜਿੱਤਣ 'ਚ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ
- ਏਸ਼ੀਆਈ ਖੇਡਾਂ 'ਚ ਗੋਲਡ ਜੇਤੂ ਹਾਕਮ ਸਿੰਘ ਦਾ ਦੇਹਾਂਤ
- ਏਸ਼ੀਆਈ ਖੇਡਾਂ 'ਚ ਹਾਰ ਭਾਰਤੀ ਕਬੱਡੀ ਦੇ ਦਬਦਬੇ ਦਾ ਅੰਤ?
ਉਨ੍ਹਾਂ ਕਿਹਾ ਕਿ 2017 ਵਿੱਚ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਹਸਨਬਾਏ ਹੱਥੋਂ ਹਾਰ ਮਿਲਣ ਤੋਂ ਬਾਅਦ ਅਮਿਤ ਨੇ ਉਸ ਦਾ ਚਿਹਰਾ ਸਾਹਮਣੇ ਰੱਖ ਕੇ ਹੀ ਪ੍ਰੈਕਟਿਸ ਕੀਤੀ।
"ਅਮਿਤ ਦੀ ਰਣਨੀਤੀ ਦਾ ਅਹਿਮ ਹਿੱਸਾ ਹੈ ਉਸ ਦਾ ਕਾਊਂਟਰ ਅਟੈਕ। ਉਹ ਆਪਣੇ ਵਿਰੋਧੀਆਂ ਨੂੰ ਆਪਣੇ ਕਰਤਬ ਨਾਲ ਚਿੜਾਉਂਦਾ ਹੈ ਅਤੇ ਜਦੋਂ ਉਹ ਹਮਲਾ ਕਰਦੇ ਹਨ ਤਾਂ ਅਮਿਤ ਮਜ਼ਬੂਤ ਕਾਊਂਟਰ-ਅਟੈਕ ਨਾਲ ਹਮਲਾ ਕਰਦਾ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)