ਮੋਦੀ ਲਈ ਮੁਸ਼ਕਿਲ ਸਮੇਂ 'ਤੇ ਹੀ ਕਿਉਂ ਸਾਹਮਣੇ ਆਉਂਦੇ ਹਨ 'ਸ਼ਹਿਰੀ ਨਕਸਲੀ'- ਨਜ਼ਰੀਆ

  • ਪ੍ਰੋ. ਨੰਦਨੀ ਸੁੰਦਰ
  • ਦਿੱਲੀ ਯੂਨਿਵਰਸਿਟੀ
ਤਸਵੀਰ ਕੈਪਸ਼ਨ,

ਮਨੁੱਖੀ ਅਧਿਕਾਰਾਂ ਦੀ ਗ੍ਰਿਫ਼ਤਾਰੀ ਪਿੱਛੇ ਨਰਿੰਦਰ ਮੋਦੀ ਲਈ ਨਿੱਜੀ ਹਮਦਰਦੀ ਹਾਸਿਲ ਕਰਨਾ

ਕੁਝ ਸਾਲ ਪਹਿਲਾਂ, ਮੈਂ ਦਾਂਤੇਵਾੜਾ ਦੇ ਇੱਕ ਸਕੂਲ ਗਈ ਸੀ ਅਤੇ ਉਦੋਂ ਸਕੂਲ ਦੇ ਪ੍ਰਿੰਸੀਪਲ ਨੇ ਸਾਨੂੰ ਕਥਿਤ ਮਾਓਵਾਦੀ ਵੱਲੋਂ ਭੇਜਿਆ ਗਿਆ ਇੱਕ ਪੱਤਰ ਦਿਖਾਇਆ ਜਿਸ ਵਿੱਚ ਸਕੂਲ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ।

ਇਸ ਪੱਤਰ ਵਿੱਚ ਲਾਲ ਸਿਆਹੀ ਨਾਲ ਦਸਤਖ਼ਤ ਕੀਤੇ ਗਏ ਸਨ ਅਤੇ ਆਖ਼ਿਰ ਵਿੱਚ ਲਾਲ ਸਲਾਮ ਲਿਖਿਆ ਸੀ।

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਸਕੂਲ ਦਾ ਇੱਕ ਅਧਿਆਪਕ ਜੋ ਪ੍ਰਿੰਸੀਪਲ ਨਾਲ ਗੁੱਸੇ ਸੀ ਅਤੇ ਛੁੱਟੀ ਲੈਣੀ ਚਾਹੁੰਦਾ ਸੀ, ਉਸ ਨੇ ਹੀ ਪੱਤਰ ਲਿਖਿਆ ਸੀ।

ਇਹ ਵੀ ਪੜ੍ਹੋ:

ਕਈ ਅਜਿਹੀਆਂ 'ਮਾਓਵਾਦੀ' ਚਿੱਠੀਆਂ ਪਿੰਡਾਂ ਵਿੱਚ ਘੁੰਮ ਰਹੀਆਂ ਹਨ। ਕਈ ਵਾਰ ਮਾਓਵਾਦੀਆਂ ਵੱਲੋਂ ਲਿਖੀਆਂ ਜਾਂਦੀਆਂ ਹਨ, ਪਰ ਕਈ ਵਾਰ ਆਪਸੀ ਰੰਜਿਸ਼ਾਂ ਲਈ ਪੁਲਿਸ ਅਤੇ ਪਿੰਡਾਂ ਦੇ ਆਮ ਲੋਕਾਂ ਵੱਲੋਂ ਵੀ ਲਿਖਿਆਂ ਜਾਂਦੀਆਂ ਹਨ।

ਜਦੋਂ ਪਿੰਡਾਂ ਦੇ ਲੋਕ 'ਮਾਓਵਾਦੀ ਚਿੱਠੀਆਂ' ਲਿਖਦੇ ਹਨ ਤਾਂ ਉਹ ਆਪਣੇ ਮੁਤਾਬਕ ਲਿਖਤ ਪੱਖੋਂ ਸਾਫ਼-ਸੁਥਰੀ ਲਿਖਾਈ ਰੱਖਦੇ ਹਨ ਕਿਉਂਕੀ ਉਨ੍ਹਾਂ ਮੁਤਾਬਕ ਮਾਓਵਾਦੀ ਪੜ੍ਹਾਈ-ਲਿਖਾਈ ਨਾਲ ਜੁੜੇ ਹੁੰਦੇ ਹਨ। ਜਦੋਂ ਪੁਲਿਸ ਮਾਓਵਾਦੀ ਚਿੱਠੀਆਂ ਲਿਖਦੀ ਹੈ ਤਾਂ ਉਹ ਉਹਨਾਂ ਨੂੰ ਵਾਧੂ ਅਨਪੜ੍ਹ ਕਰ ਦਿੰਦੀ ਹੈ।

ਪੁਣੇ ਪੁਲਿਸ ਵੱਲੋਂ ਜਾਰੀ ਕੀਤੇ ਗਏ ਪੱਤਰ 'ਸ਼ਹਿਰੀ ਨਕਸਲੀਆਂ' ਦੀ ਕਲਪਨਾ ਨੂੰ ਮੈਚ ਕਰਨ ਲਈ ਪੇਸ਼ ਕੀਤੇ ਮਨਘੜਤ ਮਾਓਵਾਦੀ ਪੱਤਰਾਂ ਦਾ 'ਸ਼ਹਿਰੀ ਪੁਲਿਸ' ਰੂਪ ਹੈ। ਇਹ ਪੱਤਰ ਅਸਲ 'ਚ ਕੋਈ ਅਰਥ ਪੇਸ਼ ਨਹੀਂ ਕਰਦੇ।

ਮਿਸਾਲ ਦੇ ਤੌਰ 'ਤੇ ''ਕਾਮਰੇਡ ਸੁਧਾ'' ਵੱਲੋਂ ''ਕਾਮਰੇਡ ਪ੍ਰਕਾਸ਼'' ਨੂੰ ਲਿਖੇ ਗਏ ਕਥਿਤ ਪੱਤਰ ਵਿੱਚ ਉਹ ਕਦੇ-ਕਦੇ ਕਾਲਪਨਿਕ ਨਾਂ ਅਤੇ ਕਈ ਵਾਰ ਅਸਲ ਨਾਂ ਵਰਤਦੇ ਹਨ (ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਦੇ ਨਾਂ ਜਿਨ੍ਹਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ)।

ਕਈ ਵਾਰ ਕਸ਼ਮੀਰੀ ਵੱਖਵਾਦੀ ਜਿਨ੍ਹਾਂ ਨਾਲ ਉਨ੍ਹਾਂ ਨੂੰ ਹਮਦਰਦੀ ਹੈ, ਉਨ੍ਹਾਂ ਲਈ ''ਉਗਰਵਾਦੀ'' (ਅੱਤਵਾਦੀ) ਅਤੇ ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਲਈ ''ਦੁਸ਼ਮਣ'' ਸ਼ਬਦ ਦੀ ਵਰਤੋਂ ਕੀਤੀ ਗਈ ਹੈ।

ਤਸਵੀਰ ਕੈਪਸ਼ਨ,

ਸੁਧਾ ਭਾਰਦਵਾਜ ਪੇਸ਼ੇ ਤੋਂ ਵਕੀਲ ਹਨ ਅਤੇ ਗਰੀਬ ਲੋਕਾਂ ਲਈ ਕੰਮ ਕਰਦੇ ਹਨ

ਜੋ ਕੋਈ ਵੀ ਸੁਧਾ ਭਾਰਦਵਾਜ ਨੂੰ ਦੂਰੋਂ ਹੀ ਜਾਣਦਾ ਹੋਵੇ, ਉਸਨੂੰ ਪਤਾ ਹੋਵੇਗਾ ਕਿ ਉਹ ਕਦੇ ਆਪਣੇ ਲਈ ਜਾਂ ਆਪਣੀ ਧੀ ਲਈ ਪੈਸੇ ਨਹੀਂ ਮੰਗੇਗੀ।

ਜਿਵੇਂ ਕਿ ਖ਼ੁਦ ਸੁਧਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਿਸੇ ਨੂੰ ਕਾਨੂੰਨੀ ਸਹਾਇਤਾ ਦੇਣਾ, ਤੱਥ ਲੱਭਣ 'ਚ ਮਦਦ ਕਰਨਾ ਅਤੇ ਮੀਟਿੰਗਾਂ ਕਰਨਾ, ਇਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ।

ਪਰ ਇਨ੍ਹਾਂ ਪੱਤਰਾਂ ਨੂੰ ਇੱਕ ਪਾਸੇ ਰੱਖਦੇ ਹੋਏ, ਮੌਜੂਦਾ ਮਾਹੌਲ ਬਾਰੇ ਪੁਲਿਸ ਮੁਤਾਬਕ ਸੀਨੀਅਰ ਨਾਗਰਿਕਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਗ੍ਰਿਫ਼ਤਾਰ ਕੀਤੇ ਗਈ ਕਾਰਕੁਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਮਹੇਸ਼ ਰੌਤ ਹਨ ਜੋ ਪ੍ਰਾਈਮ ਮਿਨੀਸਟਰ ਰੂਰਲ ਡਿਵੈਲਪਮੈਂਟ ਫੈਲੋ ਰਹਿ ਚੁੱਕੇ ਹਨ।

ਦਸਬੰਰ 2017 ਵਿੱਚ ਯਲਗਾਰ ਪਰਿਸ਼ਦ ਤੋਂ ਕੁਝ ਦਿਨ ਪਹਿਲਾਂ ਉਹ ਗੜ੍ਹਚਿਰੌਲੀ ਵਿੱਚ ਆਦੀਵਾਸੀ ਪਿੰਡ ਵਾਲਿਆਂ ਦੀ ਇੱਕ ਮੀਟਿੰਗ ਦੇ ਪ੍ਰਬੰਧ ਲਈ ਮਸਰੂਫ਼ ਸੀ।

ਇਸ ਮੀਟਿੰਗ ਦਾ ਮੁੱਦਾ ਸੀ ਕਿ ਜੰਗਲਾਤ ਅਧਿਕਾਰ ਅਤੇ ਪੰਚਾਇਤ ਐਕਟ ਨੂੰ ਕਿਵੇਂ ਲਾਗੂ ਕਰਨਾ ਹੈ।

ਪਰ ਪੁਲਿਸ ਦੇ ਭੰਬਲਭੂਸੇ ਭਰੇ ਤਰਕ ਮੁਤਾਬਕ ਇਨ੍ਹਾਂ ਦਾ ਖੁੱਲ੍ਹਾਪਨ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਦਾ ਸੰਵਿਧਾਨਿਕ ਮੁਤਾਬਕ ਹੋਣਾ ਉਨ੍ਹਾਂ ਨੂੰ ''ਸ਼ਹਿਰੀ ਨਕਸਲੀ'' ਬਣਾਉਂਦਾ ਹੈ।

ਤਸਵੀਰ ਕੈਪਸ਼ਨ,

ਰਾਜਨਾਥ ਮੁਤਾਬਕ ਮਾਓਵਾਦੀਆਂ ਨੂੰ ਪੇਂਡੂ ਖ਼ੇਤਰਾਂ 'ਚ ਹਾਰ ਮਿਲੀ ਹੈ

ਕਿਹਾ ਜਾ ਰਿਹਾ ਸੀ ਕਿ ਨੋਟਬੰਦੀ ਨੇ ਮਾਓਵਾਦੀਆਂ ਅਤੇ ਕਸ਼ਮੀਰੀ ਵੱਖਵਾਦੀਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਫ਼ਿਰ ਉਹ ਇੰਨੇ ਮਜ਼ਬੂਤ ਕਿਵੇਂ ਹੋ ਗਏ ਕਿ ਪ੍ਰਧਾਨ ਮੰਤਰੀ ਨੂੰ ਹੀ ਧਮਕੀ ਦੇਣ ਲੱਗ ਜਾਣ?

ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਕਿਉਂਕਿ ਮਾਓਵਾਦੀਆਂ ਨੂੰ ਪੇਂਡੂ ਖ਼ੇਤਰਾਂ 'ਚ ਹਾਰ ਮਿਲੀ, ਉਹ ਸ਼ਹਿਰੀ ਖ਼ੇਤਰਾਂ 'ਚ ਫ਼ੈਲ ਰਹੇ ਹਨ। ਪਰ ਜਿਨ੍ਹਾਂ ਲੋਕਾਂ ਨੂੰ ਸ਼ਹਿਰੀ ਨਕਸਲੀ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ, ਉਹ ਹਮੇਸ਼ਾ ਖੁੱਲ੍ਹੇ ਤੌਰ 'ਤੇ ਰਾਜਨੀਤੀ ਵਿੱਚ ਰਹੇ ਹਨ।

ਦਿੱਲੀ ਹਾਈ ਕੋਰਟ ਅੱਗੇ ਗੌਤਮ ਨਵਲਖਾ ਦੀ ਰਿਮਾਂਡ ਬਾਰੇ ਆਪਣੀ ਦਲੀਲ ਵਿੱਚ ਵਧੀਕ ਸਾਲਿਸਿਟਰ ਜਨਰਲ ਅਮਨ ਲੇਖੀ ਨੇ ਕਿਹਾ ਕਿ ਪੁਲਿਸ ਦਾਅਵਾ ਕਰਦੀ ਹੈ ਕਿ ਪਹਿਲਾਂ ਉਨ੍ਹਾਂ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਫਿਰ ਪਹਿਲੇ ਦੌਰ ਦੀ ਗ੍ਰਿਫ਼ਤਾਰੀ ਮਗਰੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਪੰਜ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾ ਕਹਿਣ ਸੀ ਕਿ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਤਸਵੀਰ ਕੈਪਸ਼ਨ,

ਕੋਗਨਿਜ਼ੇਬਲ ਔਫੈਂਸ ਜਾਂ ਸਪੱਸ਼ਟ ਜੁਰਮ ਦੀ ਸਨਾਖ਼ਤ ਹੋਣ ਮਾਮਲੇ ਵਿੱਚ ਇਸ ਵਾਰੰਟ ਤੋਂ ਬਗੈਰ ਵੀ ਕਿਸੇ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ

ਜੇ ਇਸ ਪੂਰੇ ਮਾਮਲੇ ਵਿੱਚ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਤਾਂ ਇਹ ਸਾਜ਼ਿਸ਼ ਕਾਰਕੁਨਾਂ ਵੱਲੋਂ ਨਹੀਂ ਸਗੋਂ ਪੁਣੇ ਪੁਲਿਸ ਅਤੇ ਮਹਾਰਾਸ਼ਟਰ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਰਚ ਰਹੀ ਸੀ।

ਇਸ ਲਈ ਇਸ ਸਾਜ਼ਿਸ਼ ਜਾਂ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਕਾਰਨਾਂ ਨੂੰ ਜਾਣਦੇ ਹਾਂ ਕਿ ਹੁਣੇ ਕਿਉਂ, ਇਹ ਹੀ ਲੋਕ ਕਿਉਂ ਅਤੇ ਸਰਕਾਰ ਇਸ ਸਭ ਨਾਲ ਕੀ ਹਾਸਿਲ ਕਰਨਾ ਚਾਹੁੰਦੀ ਹੈ?

ਪਹਿਲਾ ਕਾਰਨ

ਕਾਰਵਾਈ ਦਾ ਪਹਿਲਾ ਕਾਰਨ ਸਨਾਤਨ ਸੰਸਥਾ ਦੀਆਂ ਅੱਤਵਾਦੀ ਗਤੀਵਿਧੀਆਂ ਅਤੇ ਇਸ ਸੰਸਥਾ ਦੀ ਗੌਰੀ ਲੰਕੇਸ਼, ਐਮ ਐਮ ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਦਾਭੋਲਕਰ ਦੇ ਕਤਲ ਵਿੱਚ ਭੂਮਿਕਾਵਾਂ ਤੋਂ ਧਿਆਨ ਹਟਾਉਣਾ ਹੈ।

ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਲਈ ਐਫ਼ਆਈਆਰ ਦਾ ਸਹਾਰਾ ਲਿਆ ਗਿਆ ਹੈ ਉਹ ਐਫ਼ਆਈਆਰ ਤੁਸ਼ਾਰ ਦਮਗੂਡੇ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਜੋ ਭੀਮਾ ਕੋਰੇਗਾਂਵ 'ਚ ਹਿੰਸਾ ਵਿੱਚ ਨਾਮਜਦ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਦਾ ਸਮਰਥਕ ਹੈ।

ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਦੋਵਾਂ ਵਿਰੁੱਧ ਜਾਂਚ ਬੇਹੱਦ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਦੇ ਨਾਲ ਹੀ ਮਾਇਆ ਕੋਡਨਾਨੀ ਅਤੇ ਗੁਜਰਾਤ ਦੰਗਿਆਂ, ਸੋਹਰਾਬੁਦੀਨ ਐਨਕਾਊਂਟਰ, ਇਸ਼ਰਤ ਜਹਾਨ ਕਤਲ ਤੋਂ ਲੈ ਕੇ ਹੋਰ ਕਈ ਕੇਸਾਂ ਵਿੱਚ ਮਾਮਲੇ ਵਾਪਿਸ ਲੈ ਲਏ ਗਏ ਹਨ।

ਯੋਗੀ ਆਦਿਤਿਆਨਾਥ ਵੱਲੋਂ ਆਪਣੇ ਉੱਪਰੋਂ ਮਾਮਲੇ ਹਟਵਾਉਣ ਅਤੇ ਜਯੰਤ ਸਿਨ੍ਹਾ ਵੱਲੋਂ ਝਾਰਖੰਡ ਵਿੱਚ ਲਿੰਚਿੰਗ ਕਰਨ ਵਾਲਿਆਂ ਨੂੰ ਹਾਰ ਵਰਗੇ ਕਈ ਮਾਮਲੇ ਹਨ।

ਤਸਵੀਰ ਕੈਪਸ਼ਨ,

ਵਰਵਰਾ ਰਾਓ, ਗੌਤਮ ਨਵਲਖਾ, ਸੁਧਾ ਭਾਰਦਵਾਜ

ਜਿਨ੍ਹਾਂ ਦੀ ਮਦਦ ਨਾਲ ਸਰਕਾਰ ਨੇ ਹਿੰਸਾ ਕਰਵਾਈ, ਉਨ੍ਹਾਂ ਨੂੰ ਇਹ ਸਰਕਾਰ ਸਪੱਸ਼ਟ ਤੌਰ 'ਤੇ ਸੰਕੇਤ ਦੇ ਰਹੀ ਹੈ ਕਿ ਉਨ੍ਹਾਂ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗਾ। ਭੀਮਾ ਕੋਰੇਗਾਂਵ ਸਮੇਤ ਕਈ ਮਾਮਲਿਆਂ ਵਿੱਚ ਪੀੜਤਾਂ ਉੱਤੇ ਦੋਸ਼ ਲਗਾਏ ਗਏ ਹਨ।

ਦੂਜਾ ਕਾਰਨ

ਮਕਸਦ ਸਾਫ਼ ਹੈ ਕੁਝ ਖਾਸ ਕਿਸਮ ਦੇ ਹਿੰਦੂਤਵ, ਦਲਿਤ ਅਤੇ ਆਦੀਵਾਸੀ ਕੰਮ ਕਰਦੇ ਰਹਿਣ ਅਤੇ ਦੂਜਿਆਂ ਨੂੰ ਦਬਾ ਦਿੱਤਾ ਜਾਵੇ।

ਭਾਜਪਾ, ਦਲਿਤਾਂ ਅਤੇ ਆਦੀਵਾਸੀਆਂ ਦੀ ਵੋਟ ਲਈ ਬੇਕਰਾਰ ਹੈ। ਦਲਿਤਾਂ ਦੇ ਮਾਮਲੇ 'ਚ ਭਾਜਪਾ ਨੇ ਸੁਪਰੀਮ ਕੋਰਟ ਦੇ ਐਸਸੀ-ਐਸਟੀ ਐਕਟ ਨੂੰ ਕਮਜ਼ੋਰ ਕਰਦੇ ਫ਼ੈਸਲੇ ਨੂੰ ਵਾਪਿਸ ਲੈਂਦਿਆ ਦਲਿਤ ਰਾਸ਼ਟਰਪਤੀ ਦੀ ਨਿਯੁਕਤੀ ਕੀਤੀ ਅਤੇ ਦਲਿਤਾਂ ਦੇ ਹੀਰੋ ਰਾਜਾ ਸੁਹੇਲਦੇਵ ਨੂੰ ਉਭਾਰਿਆ

ਪਰ ਜੇ ਤੁਸੀਂ ਇੱਕ ਸਰਕਾਰੀ ਦਲਿਤ ਨਹੀਂ ਹੋ ਤਾਂ ਤੁਹਾਨੂੰ ਦਬਾਇਆ ਜਾ ਸਕਦਾ ਹੈ - ਜਿਵੇਂ ਕਿ ਉੱਤਰ ਪ੍ਰਦੇਸ਼ ਵਿੱਚ ਭੀਮ ਫੌਜ ਦੇ ਚੰਦਰਸ਼ੇਖਰ ਆਜ਼ਾਦ; ਗੁਜਰਾਤ ਦੇ ਜਿਗਨੇਸ਼ ਮੇਵਾਨੀ ਅਤੇ ਊਨਾ ਦੇ ਦਲਿਤ ਜਾਂ ਉਹ ਦਲਿਤ ਜਿਨ੍ਹਾਂ ਨੇ ਨਵ-ਬ੍ਰਾਹਮਣਵਾਦੀ ਪੇਸ਼ਵਾਈ ਖ਼ਿਲਾਫ਼ ਲੜਨ ਲਈ ਯਲਗਾਰ ਪਰਿਸ਼ਦ ਵਿੱਚ ਸ਼ਮੂਲੀਅਤ ਕੀਤੀ।

ਤਸਵੀਰ ਕੈਪਸ਼ਨ,

ਇੱਕ ਐਫਆਈਆਰ 'ਚ ਜਿਗਨੇਸ਼ ਮੇਵਾਨੀ ਅਤੇ ਉਮਰ ਖ਼ਾਲਿਦ 'ਤੇ ਭੜਕਾਊ ਭਾਸ਼ਣ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ

ਆਦੀਵਾਸੀਆਂ ਲਈ ਭਾਜਪਾ ਵਣਵਾਸੀ ਕਲਿਆਣ ਪਰਿਸ਼ਦ ਅਤੇ ਆਰ.ਐਸ.ਐਸ. ਨਾਲ ਜੁੜੇ ਹੋਰਨਾਂ ਸੰਗਠਨਾਂ ਦੇ ਕਾਰਜਾਂ 'ਤੇ ਨਿਰਭਰ ਹੈ, ਇਹ ਉਹ ਗ਼ੈਰ-ਸਰਕਾਰੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਆਦੀਵਾਸੀ ਇਲਾਕਿਆਂ ਵਿੱਚ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਹੈ।

ਤੀਜਾ ਕਾਰਨ

ਸਰਕਾਰ ਇਨ੍ਹਾਂ ਗ੍ਰਿਫ਼ਤਾਰੀਆਂ ਰਾਹੀਂ ਜਿਸ ਮਕਸਦ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ, ਉਹ ਉਨ੍ਹਾਂ ਭਾਰਤੀਆਂ ਨੂੰ ਪ੍ਰਭਾਵਿਤ ਕਰਨਾ ਹੈ ਜਿਨ੍ਹਾਂ ਦਾ ਰਾਸ਼ਟਰਵਾਦ ਸੁਭਾਵਿਕ ਭਾਵਨਾ ਹੈ। ਭਾਵੇਂ ਹੀ ਉਨ੍ਹਾਂ ਦਾ ਰਾਸ਼ਟਰਵਾਦ ਅਨ੍ਹਾਂਰਾਸ਼ਟਰਵਾਦ ਜਾਂ ਹਿੰਸਕ ਰਾਸ਼ਟਰਵਾਦ ਨਹੀਂ ਹੈ ਜਿਵੇਂ ਕਿ ਬੀਜੇਪੀ ਚਾਹੁੰਦੀ ਹੈ।

ਰਾਸ਼ਟਰ ਵਿਰੋਧੀ, ਟੁਕੜੇ-ਟੁਕੜੇ ਗੈਂਗ ਅਤੇ ਸ਼ਹਿਰੀ ਨਕਸਲੀ (ਅਰਬਨ ਨਕਸਲੀ) ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਸਰਕਾਰ ਮਨੁੱਖੀ ਅਧਿਕਾਰਾਂ ਦੀ ਅਤੇ ਵਿਚਾਰਾਂ ਦੇ ਵਖਰੇਵੇਂ ਨੂੰ ਗੈਰ-ਕਾਨੂੰਨੀ ਬਣਾ ਦੇਣਾ ਚਾਹੁੰਦੀ ਹੈ।

ਤਸਵੀਰ ਕੈਪਸ਼ਨ,

ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮਨੁੱਖੀ ਅਧਿਕਾਰ ਦੇ ਕਾਰਕੁਨਾਂ ਨਾਲ ਵੀ ਇੰਜ ਹੀ ਹੋਵੇਗਾ

ਜਿਸ ਵਿਅਕਤੀ ਨੇ ਉਮਰ ਖ਼ਾਲਿਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਇੰਨੀ ਤਸੱਲੀ ਮਿਲੀ ਕਿ ਉਹ ਅਜਿਹਾ ਕੁਝ ਕਰ ਰਿਹਾ ਸੀ ਜਿਵੇਂ ਉਸ ਨੇ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਵਾਂਗ ਕੋਈ ਕਾਰਜ ਕੀਤਾ ਹੋਵੇ। ਇਸੇ ਤਰ੍ਹਾਂ ਹੀ ਕਨ੍ਹਈਆ ਕੁਮਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲਾ ਹਵਾਈ ਜਹਾਜ਼ ਯਾਤਰੀ ਭਾਜਪਾ ਦਾ ਇੱਕ ਸਮਰਥਕ ਸੀ।

10 ਸਾਲ ਪਹਿਲਾਂ ਮਾਓਵਾਦੀਆਂ ਬਾਰੇ ਇਹ ਰਾਇ ਸੀ ਕਿ ਉਹ ਗੁਮਰਾਹਕੁਨ ਆਦਰਸ਼ਵਾਦੀ ਹਨ, ਪਰ ਇੱਕ ਦਹਾਕੇ ਤੱਕ ਪੁਲਿਸ ਦਾ ਪ੍ਰਾਪੇਗੈਂਡਾ ਅਜਿਹਾ ਰਿਹਾ ਕਿ ਉਨ੍ਹਾਂ ਨੂੰ ਅਛੂਤ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮਨੁੱਖੀ ਅਧਿਕਾਰ ਦੇ ਕਾਰਕੁਨਾਂ ਨਾਲ ਵੀ ਇੰਜ ਹੀ ਹੋਵੇਗਾ।

ਇਹ ਵੀ ਪੜ੍ਹੋ:

ਗ੍ਰਿਫ਼ਤਾਰੀਆਂ ਦਾ ਹਾਲ ਹੀ ਦਾ ਦੌਰ ਨਕਸਲਵਾਦ ਨਾਲ ਲੜਨ ਦੇ ਨਾਂ 'ਤੇ ਚੱਲ ਰਹੇ ਕਤਲੇਆਮ ਤੋਂ ਧਿਆਨ ਹਟਾਉਂਦਾ ਹੈ। ਛੱਤੀਸਗੜ੍ਹ ਦੇ ਇੱਕ ਪਿੰਡ ਵਿੱਚ ਛੇ ਅਗਸਤ ਨੂੰ ਸੁਰੱਖਿਆ ਦਸਤਿਆਂ ਨੇ 15 ਆਦੀਵਾਸੀ ਪਿੰਡ ਵਾਲਿਆਂ ਨੂੰ ਗੋਲੀਆਂ ਨਾਲ ਮਾਰ ਮੁਕਾਇਆ ਅਤੇ ਇਨ੍ਹਾਂ 'ਚ ਬੱਚੇ ਵੀ ਸ਼ਾਮਿਲ ਸਨ।

ਸਾਰੇ ਪੱਤਰਕਾਰਾਂ, ਵਕੀਲਾਂ, ਖੋਜਕਾਰਾਂ ਅਤੇ ਹੋਰਨਾਂ ਨੂੰ ਬਾਹਰ ਰੱਖ ਕੇ, ਸਰਕਾਰ ਖਣਨ ਅਤੇ ਹੋਰ ਕੰਪਨੀਆਂ ਲਈ ਜ਼ਮੀਨ ਹਾਸਲ ਕਰਨ ਨੂੰ ਸੌਖਾ ਬਣਾ ਰਹੀ ਹੈ।

ਚੌਥਾ ਕਾਰਨ

ਪੰਜਵਾ ਕਾਰਨ ਹੈ ਨਰਿੰਦਰ ਮੋਦੀ ਲਈ ਨਿੱਜੀ ਹਮਦਰਦੀ ਹਾਸਿਲ ਕਰਨਾ। ਸ਼ਾਇਦ ਇਹ ਸਿਰਫ਼ ਇਤਫ਼ਾਕ ਹੈ ਹੀ ਹੈ ਕਿ ਜਦੋਂ ਵੀ ਉਨ੍ਹਾਂ ਲਈ ਹਾਲਾਤ ਮੁਸ਼ਕਲ ਹੁੰਦੇ ਹਨ ਤਾਂ ਉਨ੍ਹਾਂ ਦੇ ਕਤਲ ਦੀ ਸਾਜਿਸ਼ ਤੋਂ ਪਰਦਾ ਉੱਠ ਜਾਂਦਾ ਹੈ

ਤਸਵੀਰ ਕੈਪਸ਼ਨ,

ਗੌਤਮ ਨਵਲਖਾ ਕਸ਼ਮੀਰ ਵਿੱਚ ਰਾਏਸ਼ੁਮਾਰੀ ਦੀ ਵਕਾਲਤ ਕਰਦੇ ਹਨ

ਇਹ ਕਥਿਤ ਸਾਜਿਸ਼ ਦਰਸਾਉਂਦੀ ਹੈ ਕਿ ਜਾਂ ਤਾਂ ਪੁਲਿਸ ਅਤੇ ਗ੍ਰਹਿ ਮੰਤਰਾਲਾ ਆਪਣਾ ਕੰਮ ਨਹੀਂ ਕਰ ਰਿਹਾ ਜਾਂ ਫ਼ਿਰ ਉਹ ਅੱਧੇ ਦਿਲ ਨਾਲ ਕੰਮ ਕਰ ਰਹੇ ਹਨ ਕਿ ਉਨ੍ਹਾਂ ਨੂੰ ਖ਼ੁਦ 'ਤੇ ਯਕੀਨ ਨਹੀਂ ਹੈ।

ਇਹ ਪੁਲਿਸ ਦਾ ਕੇਸ ਹੈ ਕਿ ਉਸਨੇ 17 ਅਪ੍ਰੈਲ 2018 ਨੂੰ ਰੋਨਾ ਵਿਲਸਨ ਦੇ ਘਰੋਂ ਕਥਿਤ ਦਸਤਾਵੇਜ਼ ਹਾਸਿਲ ਕੀਤੇ ਤਾਂ ਫਿਰ ਇਹ ਕਿਉਂ ਹੈ ਕਿ 6 ਜੂਨ ਨੂੰ ਰੋਨਾ ਅਤੇ ਹੋਰਨਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠਾਂ ਮੋਦੀ ਦੀ ਸੁਰੱਖਿਆ ਦੀ ਘੋਖ ਕਰਨ ਲਈ ਮੀਟਿੰਗ 11 ਜੂਨ ਨੂੰ ਹੋਈ।

ਪੁਲਿਸ ਅਤੇ ਭਾਜਪਾ ਸਰਕਾਰ ਨੂੰ ਆਪਣੇ ਆਪ ਦਾ ਅਤੇ ਦੇਸ਼ ਦਾ ਮਜ਼ਾਕ ਉਡਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਸਾਰੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)