‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ - ਬਲਾਗ

  • ਸਿੰਧੂਵਾਸਿਨੀ
  • ਬੀਬੀਸੀ ਪੱਤਰਕਾਰ
ਔਰਤ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ,

ਇਸਤਰੀ ਕਹਾਣੀ ਉਸ ਔਰਤ ਦੀ ਹੈ ਜੋ ਸੈਕਸ ਵਰਕਰ ਸੀ ਅਤੇ ਉਸ ਨੂੰ ਕਿਸੇ ਨਾਲ ਨਾਲ ਮੁਹੱਬਤ ਹੋ ਗਈ ਸੀ

ਪਰ ਇਸਤਰੀ ਨੇ ਸਾਡੇ ਨਾਲ ਜ਼ਬਰਦਸਤੀ 'ਉਹ' ਕਰ ਲਿਆ ਤਾਂ? ਨਹੀਂ, ਸਤ੍ਰੀ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਕਰਦੀ। ਜ਼ਬਰਦਸਤੀ ਤਾਂ ਰਦ ਕਰਦੇ ਹਨ। ਇਸਤਰੀ ਪਹਿਲਾਂ ਪੁੱਛਦੀ ਹੈ-ਹੈਲੋ ਮਿਸਟਰਸ ਫਲਾਣਾ...

ਇਹ ਸੁਣਦੇ ਹੀ ਦਿੱਲੀ ਦੇ ਚਾਣੱਕਿਆਪੁਰੀ ਪੀਵੀਆਰ ਵਿੱਚ ਬੈਠੇ ਦਰਸ਼ਕ ਥੀਏਟਰ 'ਚ ਜ਼ੋਰ-ਜ਼ੋਰ ਦੀ ਹੱਸਣ ਲੱਗਦੇ ਹਨ।

ਇਹ ਡਾਇਲਾਗ ਇੱਕ ਹੋਰਰ-ਕਾਮੇਡੀ ਫਿਲਮ 'ਇਸਤਰੀ' ਦਾ ਹੈ।

ਕਹਾਣੀ ਉਸ ਔਰਤ ਦੀ ਹੈ ਜੋ ਸੈਕਸ ਵਰਕਰ ਸੀ ਅਤੇ ਉਸ ਨੂੰ ਕਿਸੇ ਨਾਲ ਮੁਹੱਬਤ ਹੋ ਗਈ ਸੀ।

ਗੱਲ ਵਿਆਹ ਤੱਕ ਪਹੁੰਚ ਗਈ ਪਰ ਵਿਆਹ ਨਹੀਂ ਹੋ ਸਕਿਆ ਕਿਉਂਕਿ ਸ਼ਹਿਰ ਦੇ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਇੱਕ ਸੈਕਸ ਵਰਕਰ ਕਿਸੇ ਨਾਲ ਪਿਆਰ ਕਰ ਰਹੀ ਹੈ, ਵਿਆਹ ਕਰਕੇ ਆਪਣਾ ਘਰ ਵਸਾਉਣਾ ਚਾਹੁੰਦੀ ਹੈ।

ਜੇਕਰ ਉਹ ਵਿਆਹ ਕਰ ਲਵੇਗੀ ਤਾਂ ਪੁਰਸ਼ਾਂ ਦੀਆਂ ਜਿਣਸੀ ਲੋੜਾਂ ਨੂੰ ਕੌਣ ਪੂਰੀਆਂ ਕਰੇਗਾ?

ਇਹ ਵੀ ਪੜ੍ਹੋ:

ਇਸਤਰੀ ਦੀ ਸੁਹਾਗ ਰਾਤ

ਨਤੀਜੇ ਵਜੋਂ ਇਸਤਰੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ। ਹੁਣ ਉਹ ਇਸਤਰੀ ਆਪਣਾ ਗੁਆਚਿਆ ਪਿਆਰ ਵਾਪਸ ਹਾਸਿਲ ਕਰਨਾ ਚਾਹੁੰਦੀ ਹੈ, ਬੇਹੱਦ ਸ਼ਿੱਦਤ ਨਾਲ ਪਰ ਇਸਤਰੀ ਤਾਂ ਸੈਕਸ ਵਰਕਰ ਸੀ ਨਾ?

ਤਸਵੀਰ ਸਰੋਤ, Maddock Flims/You Tube

ਤਸਵੀਰ ਕੈਪਸ਼ਨ,

ਸੈਕਸ ਵਰਕਰ ਸੀ, ਰੋਜ਼ ਪਤਾ ਨਹੀਂ ਕਿੰਨਿਆਂ ਨਾਲ ਸੋਂਦੀ ਸੀ

ਇੱਕ ਸੈਕਸ ਵਰਕਰ ਦੇ ਮਨ ਵਿੱਚ ਸੁਹਾਗ ਰਾਤ ਦੀ ਇੰਨੀ ਲਾਲਸਾ ਕਿਉਂ ਹੈ? ਉਹ ਤਾਂ ਰੋਜ਼ ਪਤਾ ਨਹੀਂ ਕਿੰਨੇ ਲੋਕਾਂ ਨਾਲ ਸੌਂਦੀ ਹੋਵੇਗੀ!

ਫਿਲਮ ਦੇਖਦੇ ਹੋਏ ਮਨ ਇਨ੍ਹਾਂ ਸਵਾਲਾਂ ਦੇ ਸਮੁੰਦਰ 'ਚ ਡੁੱਬਦਾ-ਤੈਰਦਾ ਰਿਹਾ। ਸੈਕਸ ਵਰਕਰ ਸੀ, ਰੋਜ਼ ਪਤਾ ਨਹੀਂ ਕਿੰਨਿਆਂ ਨਾਲ ਸੌਂਦੀ ਸੀ।

ਉਹ ਮਰਦਾਂ ਨਾਲ ਸੌਂਦੀ ਸੀ ਜਾਂ ਮਰਦ ਉਸ ਦੇ ਨਾਲ ਸੌਂਦੇ ਸਨ?

ਕੀ ਕੋਈ ਰਾਤ ਉਸ ਲਈ ਸੁਹਾਗਰਾਤ ਵਾਂਗ ਰਹੀ ਹੋਵੇਗੀ? ਜਾਂ ਉਸ ਦੇ ਨਾਲ ਬਲਾਤਕਾਰ ਹੋਇਆ ਹੋਵੇਗਾ।

ਖ਼ੈਰ, ਹੁਣ ਇਸਤਰੀ ਆਪਣਾ ਗੁਆਚਿਆ ਪਿਆਰ ਲੱਭ ਰਹੀ ਹੈ, ਆਪਣੀ ਸੁਹਾਗਰਾਤ ਦਾ ਇੰਤਜ਼ਾਰ ਕਰ ਰਹੀ ਹੈ।

ਉਸ ਕੋਲ ਸਾਰਿਆਂ ਦਾ ਆਧਾਰ ਨੰਬਰ ਹੈ

ਹੁਣ ਉਹ ਸ਼ਹਿਰ ਦੇ ਮਰਦਾਂ ਨੂੰ ਨਾਮ ਲੈ ਕੇ ਪੁਕਾਰਦੀ ਹੈ ਅਤੇ ਜੋ ਉਸ ਵੱਲ ਮੁੜ ਕੇ ਦੇਖਦਾ ਹੈ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ।

ਇਸਤਰੀ ਸਾਰਿਆਂ ਦਾ ਨਾਮ ਅਤੇ ਪਤਾ ਜਾਣਦੀ ਹੈ ਕਿਉਂਕਿ ਉਸ ਦੇ ਕੋਲ ਸਭ ਦਾ ਆਧਾਰ ਨੰਬਰ ਹੈ।

ਹਾਂ, ਉਹੀ ਵਾਲਾ ਆਧਾਰ ਜੋ 13 ਫੁੱਟ ਉੱਚੀ ਅਤੇ 5 ਫੁੱਟ ਮੋਟੀ ਕੰਧ ਦੇ ਪਿੱਛੇ ਸੁਰੱਖਿਅਤ ਹੈ।

ਪਰ ਹੈਕਰਾਂ ਨੇ ਟ੍ਰਾਈ ਵਾਲੇ ਸ਼ਰਮਾ ਜੀ ਦੀ ਡਿਟੇਲ ਨਹੀਂ ਛੱਡੀ ਤਾਂ ਇਹ ਤਾਂ ਫੇਰ ਵੀ ਇਸਤਰੀ ਹੈ। ਕੁਝ ਵੀ ਕਰਕੇ ਮਰਦਾਂ ਦੀ ਡਿਟੇਲ ਕੱਢ ਲੈਂਦੀ ਹੈ।

ਤਸਵੀਰ ਸਰੋਤ, Maddock Flilms/You Tube

ਤਸਵੀਰ ਕੈਪਸ਼ਨ,

ਮਰਦਾਂ ਦੇ ਉਹ ਰਹਿ ਗਏ ਕੱਪੜੇ ਸ਼ਹਿਰ ਭਰ 'ਚ ਦਹਿਸ਼ਤ ਫੈਲਾ ਰਹੇ ਹਨ। ਮਰਦਾਂ ਨੂੰ ਦਰਦ ਹੋ ਰਿਹਾ ਹੈ। (ਫਿਲਮ ਦਾ ਦ੍ਰਿਸ਼ )

ਮਰਦਾਂ ਨੂੰ ਚੁੱਕ ਕੇ ਲੈ ਜਾਂਦੀ ਹੈ ਪਰ ਉਨ੍ਹਾਂ ਦੇ ਕੱਪੜੇ ਛੱਡ ਕੇ ਚਲੀ ਜਾਂਦੀ ਹੈ।

ਮਰਦ ਨੂੰ ਦਰਦ ਹੋ ਰਿਹਾ ਹੈ

ਮਰਦਾਂ ਦੇ ਉਹ ਰਹਿ ਗਏ ਕੱਪੜੇ ਸ਼ਹਿਰ ਭਰ 'ਚ ਦਹਿਸ਼ਤ ਫੈਲਾ ਰਹੇ ਹਨ। ਮਰਦਾਂ ਨੂੰ ਦਰਦ ਹੋ ਰਿਹਾ ਹੈ। ਮਰਦ ਘਰਾਂ 'ਚ ਬੰਦ ਹਨ, ਔਰਤਾਂ ਬਾਹਰ ਜਾ ਰਹੀਆਂ ਹਨ।

ਮਰਦ ਉਨ੍ਹਾਂ ਨੂੰ ਜਲਦੀ ਘਰ ਵਾਪਸ ਆਉਣ ਲਈ ਕਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਸਤਾਉਂਦਾ ਹੈ। ਉਨ੍ਹਾਂ ਨੂੰ ਇਸਤਰੀ ਦਾ ਡਰ ਸਤਾਉਂਦਾ ਹੈ।

ਹੁਣ ਮਾਵਾਂ ਆਪਣੇ ਪੁੱਤਰਾਂ ਨੂੰ ਛੇਤੀ ਵਾਪਸ ਆਉਣ ਅਤੇ ਰਾਤ ਵੇਲੇ ਬਾਹਰ ਨਾ ਘੁੰਮਣ ਦੀ ਹਦਾਇਤ ਦੇ ਰਹੀਆਂ ਹਨ।

ਇਹ ਵੀ ਪੜ੍ਹੋ:

ਭੈਣਾਂ ਆਪਣੇ ਭਰਾਵਾਂ ਦੀ ਰੱਖਿਆ ਲਈ ਬਾਡੀਗਾਰਡ ਬਣ ਕੇ ਉਨ੍ਹਾਂ ਦੇ ਨਾਲ ਤੁਰ ਰਹੀਆਂ ਹਨ।

ਪਾਰਟੀ ਕਰਦੇ ਮੁੰਡਿਆਂ ਨੂੰ ਹਨੇਰਾ ਹੁੰਦਿਆਂ ਹੀ ਆਪਣੀ ਮੰਮੀ ਦੀ ਡਾਂਟ ਦਾ ਡਰ ਸਤਾਉਂਦਾ ਹੈ।

ਯਾਨਿ ਕਿ ਸਾਰਾ ਕੁਝ ਹੀ ਹਕੀਕਤ ਤੋਂ ਉਲਟ ਹੋ ਰਿਹਾ ਹੁੰਦਾ ਹੈ। ਸ਼ਹਿਰ ਵਿੱਚ ਔਰਤਾਂ ਅਤੇ ਮਰਦਾਂ ਦੀ ਭੂਮਿਕਾ ਬਦਲ ਗਈ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੁਰਸ਼ ਕਦੋਂ ਤੱਕ ਸਤ੍ਰੀ ਤੋਂ ਡਰ ਕੇ ਰਹਿਣਗੇ? ਆਖ਼ਿਰ ਹੈ ਤਾਂ ਉਹ ਮਰਦ ਦੇ ਪੈਰਾਂ ਦੀ ਜੁੱਤੀ ਹੀ ਨਾ?

ਪਰ ਇਸ ਤਰ੍ਹਾਂ ਕਿੰਨੇ ਕੁ ਦਿਨ ਚੱਲੇਗਾ? ਪੁਰਸ਼ ਕਦੋਂ ਤੱਕ ਇਸਤਰੀ ਤੋਂ ਡਰ ਕੇ ਰਹਿਣਗੇ? ਆਖ਼ਿਰ ਹੈ ਤਾਂ ਉਹ ਮਰਦ ਦੇ ਪੈਰਾਂ ਦੀ ਜੁੱਤੀ ਹੀ ਨਾ?

ਜ਼ਿਆਦਾ ਮਨਮਰਜ਼ੀ ਕੀਤੀ ਤਾਂ ਉਸ ਨੂੰ ਇੱਕ ਖਿੱਚ ਕੇ ਥੱਪੜ ਮਾਰੋ, ਕੱਟ ਦਿਓ, ਸਾੜ ਦਿਓ।

ਇਸ ਸ਼ਹਿਰ ਦੇ ਲੋਕਾਂ ਨੇ ਵੀ ਉਸ ਸੈਕਸ ਵਰਕਰ ਨਾਲ ਇੰਝ ਹੀ ਕੀਤਾ ਸੀ, ਉਸ ਇਸਤਰੀ ਨਾਲ ਅਜਿਹਾ ਕੀਤਾ ਸੀ।

ਪਰ ਉਹ ਹੁਣ ਚੁੜੇਲ ਬਣ ਗਈ ਇਸਤਰੀ ਨੂੰ ਕਿਵੇ ਥੱਪੜ ਮਾਰੀਏ, ਕੱਟੀਏ ਜਾਂ ਸਾੜੀਏ?

ਉਹ ਤਾਂ ਜ਼ਿੰਦਾ ਔਰਤਾਂ ਦੇ ਨਾਲ ਇਹੀ ਕਰਦੇ ਹਨ ਜਾਂ ਫੇਰ ਜ਼ਿੰਦਾ ਔਰਤਾਂ ਨਾਲ ਆਪਣੀ ਸੁਵਿਧਾ ਮੁਤਾਬਕ ਉਨ੍ਹਾਂ ਨੂੰ ਚੁੜੇਲ ਜਾਂ ਡਾਇਣ ਦੱਸ ਕੇ ਮਾਰਦੇ, ਕੱਟਦੇ ਜਾਂ ਸਾੜਦੇ ਹਨ।

ਜੇਕਰ ਇਹ ਸਭ ਸੁਣਨ 'ਚ ਅਜੀਬ ਲੱਗ ਰਿਹਾ ਹੈ ਤਾਂ ਅਮਰੀਕੀ ਲੇਖਕ ਮਾਰਕ ਟਵੇਨ ਨੂੰ ਯਾਦ ਕਰੋ ਜਿਨ੍ਹਾਂ ਨੇ ਕਿਹਾ ਹੈ ਕਿ ਸੱਚ ਕਲਪਨਾ ਤੋਂ ਵਧੇਰੇ ਅਜੀਬ ਹੁੰਦਾ ਹੈ।

ਸੱਚਾਈ ਇਹ ਹੈ ਕਿ ਝਾਰਖੰਡ, ਓਡੀਸ਼ਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਹਰ ਸਾਲ ਲੋਕ ਔਰਤਾਂ ਨੂੰ ਚੁੜੇਲ ਅਤੇ ਡਾਇਨ ਦੱਸ ਕੇ ਮਾਰ ਦਿੰਦੇ ਹਨ।

ਐਨਸੀਆਰਬੀ (ਨੈਸ਼ਨਲ ਕ੍ਰਾਇਮ ਰਿਕਾਰਡ ਬਿਓਰੋ) ਦੇ ਅੰਕੜਿਆਂ ਮੁਤਾਬਕ ਸਾਲ 2016 ਵਿੱਚ ਝਾਰਖੰਡ 'ਚ 27 ਅਤੇ ਓਡੀਸ਼ਾ 'ਚ 24 ਔਰਤਾਂ ਨੂੰ ਡਾਇਣ ਦੱਸ ਕੇ ਮਾਰ ਦਿੱਤਾ ਗਿਆ।

ਪਰ ਇਸਤਰੀ ਆਖ਼ਿਰ ਚਾਹੁੰਦੀ ਕੀ ਹੈ? ਇਸ ਸਵਾਲ ਨਾਲ ਦੁਨੀਆਂ ਭਰ ਦੇ ਮਰਦ ਵੈਸੇ ਵੀ ਹਮੇਸ਼ਾ ਜੂਝਦੇ ਰਹਿੰਦੇ ਹਨ, ਆਖ਼ਰ ਔਰਤਾਂ ਚਾਹੁੰਦੀਆਂ ਕੀ ਹਨ? ਵੱਟ ਵਿਮੈਨ ਵਾਂਟ?

ਇਸ ਸਵਾਲ ਦਾ ਜਵਾਬ ਤੁਹਾਨੂੰ ਇਹ ਇਸਤਰੀ ਦੇਵੇਗੀ ਅਤੇ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਸੋਚਣ ਲਈ ਵੀ ਉਕਸਾਏਗੀ।

ਔਰਤਾਂ ਦੀ ਇੱਛਾ

ਵਿਅੰਗ ਅਤੇ ਭੈਅ ਦੇ ਸੁਮੇਲ ਵਾਲੀ ਫਿਲਮ 'ਚ ਗੰਭੀਰ ਬਹਿਸ ਦੀ ਗੁੰਜਾਇਸ਼ ਘੱਟ ਹੀ ਹੁੰਦੀ ਹੈ ਪਰ 'ਇਸਤਰੀ' ਸੰਕੇਤਾਂ 'ਚ ਕਈ ਗੰਭੀਰ ਗੱਲਾਂ ਕਹਿ ਜਾਂਦੀ ਹੈ।

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ,

'ਔਰਤ ਕਦੇ ਜ਼ਬਰਦਸਤੀ ਨਹੀਂ ਕਰਦੀ, ਜ਼ਬਰਦਸਤੀ ਤਾਂ ਮਰਦ ਕਰਦੇ ਹਨ'

ਫੇਰ ਭਾਵੇਂ ਉਹ 'ਔਰਤ ਕਦੇ ਜ਼ਬਰਦਸਤੀ ਨਹੀਂ ਕਰਦੀ, ਜ਼ਬਰਦਸਤੀ ਤਾਂ ਮਰਦ ਕਰਦੇ ਹਨ' ਦੇ ਬਹਾਨੇ 'ਕੰਸੇਂਟ' ਯਾਨਿ ਸਹਿਮਤੀ ਦੀ ਗੱਲ ਕਰ ਰਹੀ ਹੋਵੇ ਜਾਂ ਇਸਤਰੀ ਦੀ ਸੁਹਾਗ ਰਾਤ ਦੇ ਬਹਾਨੇ ਔਰਤਾਂ ਦੀ ਉਸ ਜਿਣਸੀ ਇੱਛਾ ਵੱਲ ਇਸ਼ਾਰਾ ਕਰਨਾ, ਜਿਸ ਨੂੰ ਸਦੀਆਂ ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਬਾਲੀਵੁੱਡ ਫਿਲਮ ਵਿੱਚ ਇੱਕ ਪਿਤਾ ਆਪਣੇ ਜਵਾਨ ਪੁੱਤਰ ਨੂੰ 'ਸਵੈਮਸੇਵਾ (ਮਾਸਟਰਬੇਟ) ਕਰਨ ਦੀ ਸਲਾਹ ਦਿੰਦੇ ਹੋਏ ਦੇਖਣਾ ਸੁਖੀ ਅਨੁਭਵ ਵਰਗਾ ਲਗਦਾ ਹੈ।

ਦੱਸਣ ਦੀ ਲੋੜ ਨਹੀਂ ਹੈ ਕਿ ਜਿਣਸੀ ਅਪਰਾਧਾਂ ਦਾ ਵੱਡਾ ਕਾਰਨ ਸਹੀ ਸੈਕਸ ਐਜੂਕੇਸ਼ਨ ਨਾਲ ਮਿਲਣਾ ਵੀ ਹੈ।

ਇਹ ਵੀ ਪੜ੍ਹੋ:

ਬਾਇਓਲਾਜੀ (ਜੀਵਨ ਵਿਗਿਆਨ) ਦੀਆਂ ਕਿਤਾਬਾਂ ਦਸਵੀਂ ਕਲਾਸ 'ਚ ਪੜ੍ਹਨ ਵਾਲੇ ਅਧਿਆਪਕ 'ਪ੍ਰਜਨਣ ਤੰਤਰ' ਵਾਲਾ ਉਹ ਪੂਰਾ ਚੈਪਟਰ ਹੀ ਛੱਡ ਦਿੰਦੇ ਹਨ, ਜਿਸ ਨਾਲ ਸੈਕਸ ਐਜੂਕੇਸ਼ਨ ਦੀ ਥੋੜ੍ਹੀ-ਬਹੁਤ ਹੀ ਸਹੀ, ਗੁੰਜਾਇਸ਼ ਹੁੰਦੀ ਹੈ।

ਫਿਰ ਸੈਕਸ ਐਜੂਕੇਸ਼ਨ ਦਾ ਅੱਧਾ-ਅਧੂਰਾ ਸਬਕ ਮਿਲਦਾ ਹੈ ਪੋਰਨ ਤੋਂ.. ਉਹੀ ਪੋਰਨ ਜੋ ਹਿੰਸਾਤਮਕ ਹੁੰਦਾ ਹੈ, ਸੱਚ ਤੋਂ ਕੋਹਾਂ ਦੂਰ ਅਤੇ ਜਿਸ ਵਿੱਚ ਔਰਤ ਦੇ ਜਿਣਸੀ ਸੁੱਖ ਨੂੰ ਕਦੇ ਹੀ ਤਵੱਜੋ ਮਿਲਦੀ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਫਿਲਮ ਖ਼ੁਦ ਤਾਂ ਪਰਫੈਕਟ ਨਹੀਂ ਹੈ, ਪਰ ਤੁਹਾਨੂੰ ਸਵਾਲਾਂ ਦੇ ਪਰਫੈਕਟ ਜਵਾਬ ਲੱਭਣ ਲਈ ਜ਼ਰੂਰ ਕਹੇਗੀ।

ਇਨਸਾਫ਼ ਅਤੇ ਬਰਾਬਰੀ ਦੀ ਭਾਲ

ਜਦੋਂ ਯਾਦਦਾਸ਼ਤ ਗੁਆ ਕੇ ਐਮਰਜੈਂਸੀ ਦੌਰ 'ਚ ਅਟਕੇ ਰਹਿ ਜਾਣ ਵਾਲੇ ਕਿਰਦਾਰ ਨੂੰ ਲੋਕ ਦੱਸਣਗੇ ਕਿ ਐਮਰਜੈਂਸੀ ਬੀਤ ਗਈ ਹੈ, ਦੇਸ ਹੁਣ ਬਿਹਤਰ ਹਾਲਾਤ 'ਚ ਹਨ ਤਾਂ ਤੁਸੀਂ ਖ਼ੁਦ ਕੋਲੋਂ ਪੁੱਛੋ ਕਿ ਕੀ ਇਹ ਸੱਚ ਹੈ।

ਫਿਲਮ ਖ਼ੁਦ ਤਾਂ ਪਰਫੈਕਟ ਨਹੀਂ ਹੈ, ਪਰ ਤੁਹਾਨੂੰ ਸਵਾਲਾਂ ਦੇ ਪਰਫੈਕਟ ਜਵਾਬ ਲੱਭਣ ਲਈ ਜ਼ਰੂਰ ਕਹੇਗੀ।

ਇਨਸਾਫ਼ ਅਤੇ ਬਰਾਬਰੀ ਦੀ ਭਾਲ ਵਿੱਚ ਭਟਕਦੀ ਉਨ੍ਹਾਂ ਲੱਖਾਂ ਔਰਤਾਂ ਦੀ ਕਹਾਣੀ ਹੈ 'ਇਸਤਰੀ'।

ਇਹ ਉਨ੍ਹਾਂ ਔਰਤਾਂ ਦੀ ਕਹਾਣੀ ਹੈ ਜਿਨ੍ਹਾਂ ਦੇ 'ਸੁਪਨਿਆਂ ਦਾ ਕਦੇ ਨਾ ਕਦੇ ਕਤਲ ਕੀਤਾ ਗਿਆ ਹੈ, ਜਿਨ੍ਹਾਂ ਦਾ ਕਦੇ ਨਾ ਕਦੇ ਕਤਲ ਕੀਤਾ ਗਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)