ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ: ਮੱਕੜ-ਪੰਜ ਅਹਿਮ ਖ਼ਬਰਾਂ

ਅਵਤਾਰ ਸਿੰਘ ਮੱਕੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਲਈ ਸੁਖਬੀਰ ਬਾਦਲ ਨੂੰ ਕੀਤਾ ਸੀ ਸਾਵਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਸੁਖਬੀਰ ਬਾਦਲ ਨੇ ਬਿਲਕੁਲ ਆਖ਼ਰੀ ਪਲਾਂ 'ਚ ਉਨ੍ਹਾਂ ਨੂੰ ਦੱਸਿਆ ਸੀ। ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਬਾਤ ਕਰਦਿਆਂ ਅਤੇ ਜਥੇਦਾਰ ਮੱਕੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੰਦਿਆਂ ਅਜਿਹਾ ਨਾ ਕਰਨ ਲਈ ਕਿਹਾ ਸੀ।

ਖ਼ਬਰ ਮੁਤਾਬਕ ਉਨ੍ਹਾਂ ਮੱਕੜ ਨੇ ਦਾਅਵਾ ਕੀਤਾ, "ਮੈਨੂੰ ਉਦੋਂ ਪਤਾ ਲੱਗਾ ਸੀ ਜਦੋਂ ਸੁਖਬੀਰ ਬਾਦਲ ਨੇ ਮੈਨੂੰ ਚੰਡੀਗੜ੍ਹ ਵਿੱਚ ਆਪਣੇ ਘਰ ਬੁਲਾਇਆ ਅਤੇ 24 ਸਤੰਬਰ 2015 ਦੀ ਪਲਾਨਿੰਗ ਬਾਰੇ ਦੱਸਿਆ। ਮੈਂ ਇਸ ਬਾਰੇ ਉਨ੍ਹਾਂ ਨੂੰ ਸਾਵਧਾਨ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਰੋਸੇ 'ਚ ਲਿਆ ਜਾਵੇ।"

ਅਵਤਾਰ ਸਿੰਘ ਮੱਕੜ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਹਮੇਸ਼ਾ ਹੀ ਸ਼੍ਰੋਮਣੀ ਦੇ ਮਾਮਲਿਆਂ ਤੋਂ ਦੂਰ ਰਹਿਣ ਦੀ ਗੱਲ ਕਰਦੇ ਰਹੇ ਹਨ।

ਇਹ ਵੀ ਪੜ੍ਹੋ:

ਬੇਅਦਬੀ ਬਿੱਲਾਂ ਨੂੰ ਮੁੜ ਵਿਚਾਰਨ ਦੀ ਕੀਤੀ ਅਪੀਲ

ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕੂ ਦੋ ਬਿੱਲਾਂ ਉੱਤੇ ਪੰਜਾਬ 34 ਸਾਬਕਾ ਅਫ਼ਸਰਾਂ ਨੇ ਮੁੜ ਵਿਚਾਰਨ ਲਈ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, NARINDER NANU/AFP/GETTY IMAGES

ਤਸਵੀਰ ਕੈਪਸ਼ਨ,

ਸਾਬਕਾ ਅਧਿਕਾਰੀਆਂ ਨੇ ਬੇਅਦਬੀ ਮਾਮਲੇ 'ਤੇ ਲਿਖੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ

ਦਿ ਟ੍ਰਿਬਿਊਨ ਦੀ ਖਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 34 ਸਿਵਿਲ ਅਧਿਕਾਰੀਆਂ ਨੇ ਖੁੱਲ੍ਹੀ ਚਿੱਠੀ ਲਿਖ ਕੇ ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ 2018 ਅਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018 ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।

ਸਾਬਕਾ ਅਫ਼ਸਰਾਂ ਨੇ ਆਸ ਪ੍ਰਗਟਾਈ ਹੈ ਕਿ ਮੁੱਖ ਮੰਤਰੀ "ਧਰਮ ਨਿਰਪੱਖ ਸਿਧਾਂਤਾਂ ਦੀ ਅਣਦੇਖੀ ਕਰਕੇ ਸਿਆਸੀ ਲਾਹਾ ਨਹੀਂ ਲੈਣ ਦੇਣਗੇ।"

ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਹਾਲ ਹੀ ਵਿੱਚ ਧਾਰਮਿਕ ਬੇਅਦਬੀਆਂ ਦੇ ਮਾਮਲਿਆਂ 'ਚ ਤਾਉਮਰ ਕੈਦ ਲਈ ਦੋ ਬਿੱਲ ਪੇਸ਼ ਕੀਤੇ ਗਏ ਹਨ।

ਜਿਨ੍ਹਾਂ ਦੀ ਨਿੰਦਾਂ ਕਰਦਿਆਂ ਇਨ੍ਹਾਂ ਸਾਬਕਾਂ ਅਧਿਕਾਰੀਆਂ ਨੇ ਇਸ ਨੂੰ "ਕਾਨੂੰਨੀ ਤੌਰ ਸਹੀ ਨਾ ਹੋਣ" ਅਤੇ "ਸਿਆਸੀ ਲਾਹਾ" ਦੱਸਦਿਆਂ ਇਸ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ।

ਇਹ ਪੜ੍ਹੋ:

ਵਿਦਿਆਰਥ ਨੂੰ ਭਾਜਪਾ ਖ਼ਿਲਾਫ਼ ਨਾਅਰੇ ਲਾਉਣ 'ਤੇ ਕੀਤਾ ਗ੍ਰਿਫ਼ਤਾਰ

ਤਮਿਲਨਾਡੂ ਵਿਚ 22 ਸਾਲਾਂ ਵਿਦਿਆਰਥਣ ਨੂੰ ਜਹਾਜ਼ ਵਿੱਚ ਭਾਜਪਾ ਸਰਕਾਰ ਨੂੰ 'ਫਾਸੀਵਾਦੀ' ਲਿਖ ਕੇ ਤਖਤੀ ਦਿਖਾਉਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੁੜੀ ਨੂੰ 15 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਜਿਸ ਜਹਾਜ਼ 'ਚ ਇਸ ਵਿਦਿਾਰਥਣ ਵੱਲੋਂ ਨਾਅਰੇ ਲਗਾਏ ਗਏ ਸਨ ਅਤੇ ਉਸੇ ਹੀ ਜਹਾਜ਼ 'ਚ ਭਾਜਪਾ ਦੇ ਸੂਬਾ ਪ੍ਰਧਾਨ ਤਮਿਲੀਸਾਈ ਸੌਂਦਰਿਆਰਾਜਨ ਵੀ ਬੈਠੇ ਹੋਏ ਸਨ ਅਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਹੀ ਇਹ ਗ੍ਰਿਫ਼ਤਾਰੀ ਹੋਈ ਹੈ।

ਤਸਵੀਰ ਸਰੋਤ, ANDRE VALENTE BBC BRAZIL

ਤਸਵੀਰ ਕੈਪਸ਼ਨ,

ਭਾਜਪਾ ਖ਼ਿਲਾਫ਼ ਨਾਅਰੇ ਲਾਉਣ 'ਤੇ ਵਿਦਿਆਰਥਮ ਗ੍ਰਿਫ਼ਤਾਰ

ਟੂਟੀਕੋਰਿਨ ਜ਼ਿਲ੍ਹੇ ਦੇ ਐਸਪੀ ਮੁਰਾਲੀ ਰਾਂਬਾ ਨੇ ਕਿਹਾ ਕਿ ਵਿਦਿਆਰਥਣ ਸੋਫੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਯੂਕੇ ਸਿੱਖ ਕੌਂਸਲ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਨਤੀਜਿਆਂ 'ਤੇ ਵਿਚਾਰ ਚਰਚਾ ਕਰਨ ਲਈ ਇੰਗਲੈਂਡ ਦੇ ਸਿੱਖ ਸੰਗਠਨਾਂ ਨੇ ਇੱਕ ਬੈਠਕ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਮੀਟਿੰਗ ਵਿੱਚ ਗੁਰਦੁਆਰਿਆਂ ਦੇ 50 ਨੁਮਾਇੰਦਿਆਂ, ਸਿੱਖ ਸੰਸਥਾਵਾਂ ਅਤੇ ਕਈ ਆਗੂਆਂ ਨੇ ਸ਼ਮੂਲੀਅਤ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

ਇਸ ਮਤੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਖ਼ਿਲਾਫ਼ ਸਮੇਂ ਸਿਰ ਫੌਜਦਾਰੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਜਰਮਨ 'ਚ ਨਸਲਵਾਦ ਲਾਮਬੰਦੀ

ਜਰਮਨੀ ਦੇ ਸਾਬਕਾ ਸ਼ਹਿਰ ਕੈਮਿਨਟਜ਼ 'ਚ ਨਸਲਵਾਦ ਦੇ ਵਿਰੋਧ 'ਚ ਹੋਏ ਇੱਕ ਸਮਾਗਮ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ 'ਨਾਜ਼ੀਆ ਨੂੰ ਬਾਹਰ ਕਰੋ' ਦੇ ਨਅਰੇ ਲਗਾਏ।

ਇਹ ਵੀ ਪੜ੍ਹੋ:

ਇਸ ਸਮਾਗਮ 'ਚ ਕਰੀਬ 65 ਹਜ਼ਾਰ ਲੋਕਾਂ ਸ਼ਮੂਲੀਅਤ ਸਨ। ਸਮਾਗਮ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਥਾਂ ਮਿਲ ਸਕੇ ਇਸ ਲਈ ਪ੍ਰਬੰਧਕਾਂ ਨੂੰ ਸਮਾਗਮ ਦੀ ਥਾਂ ਬਦਲਣੀ ਪਈ।

ਦਰਅਸਲ ਬੀਤੇ ਮਹੀਨੇ ਦੇ ਅਖ਼ੀਰ 'ਚ 35 ਸਾਲਾ ਵਿਅਕਤੀ 'ਤੇ ਨਸਲੀ ਵਿਤਕਰੇ ਕਾਰਨ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਸਮਾਗਮ ਦੀ ਸ਼ੁਰੂਆਤ ਮਾਰੇ ਗਏ ਵਿਅਕਤੀ ਲਈ ਇੱਕ ਮਿੰਟ ਦੇ ਮੌਨ ਨਾਲ ਹੋਈ। ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)