ਤਮਿਲ ਨਾਡੂ 'ਚ 'ਫ਼ਾਸ਼ੀਵਾਦੀ ਭਾਜਪਾ' ਦਾ ਨਾਅਰਾ ਲਾਉਣ ਵਾਲੀ ਵਿਦਿਆਰਥਣ ਨੂੰ ਮਿਲੀ ਜ਼ਮਾਨਤ

ਸੋਫ਼ੀਆ ਨੇ ਤਾਮਿਲਨਾਡੂ ਦੀ ਭਾਜਪਾ ਪ੍ਰਧਾਨ ਸਾਹਮਣੇ ਫ਼ਾਸੀਵਾਦੀ ਭਾਜਪਾ ਦੇ ਨਾਅਰੇ ਲਗਾਏ ਸਨ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸੋਫ਼ੀਆ ਨੇ ਤਾਮਿਲਨਾਡੂ ਦੀ ਭਾਜਪਾ ਪ੍ਰਧਾਨ ਸਾਹਮਣੇ ਫ਼ਾਸੀਵਾਦੀ ਭਾਜਪਾ ਦੇ ਨਾਅਰੇ ਲਗਾਏ ਸਨ

ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰਾ ਲਗਾਉਣ ਵਾਲੀ ਤਾਮਿਲਨਾਡੂ ਦੇ ਤੂਤੂਕੁਡੀ (ਟਿਊਟੀਕੋਰਿਨ) ਦੀ ਵਿਦਿਆਰਥਣ ਨੂੰ ਜ਼ਮਾਨਤ ਮਿਲ ਗਈ ਹੈ।

ਸੋਫ਼ੀਆ ਨੇ ਸੋਮਵਾਰ ਨੂੰ ਟਿਊਟੀਕੋਰਿਨ ਏਅਰਪੋਰਟ 'ਤੇ ਭਾਜਪਾ ਪ੍ਰਧਾਨ ਤਮਿਲਇਸਈ ਸੌਂਦਰਰਾਜਨ ਸਾਹਮਣੇ ਨਾਅਰੇ ਲਗਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਉਹ ਆਪਣੇ ਮਾਪਿਆਂ ਨਾਲ ਚੇਨੱਈ ਤੋਂ ਟਿਊਟੀਕੋਰਿਨ ਜਾ ਰਹੀ ਸੀ। ਭਾਜਪਾ ਪ੍ਰਧਾਨ ਵੀ ਉਸੇ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਹੀ ਸੀ। ਸੋਫ਼ੀਆ ਹਵਾਈ ਜਹਾਜ਼ ਅੰਦਰ ਸੌਂਦਰਰਾਜਨ ਤੋਂ ਕੁਝ ਦੂਰੀ 'ਤੇ ਬੈਠੀ ਹੋਈ ਸੀ। ਸਫ਼ਰ ਦੌਰਾਨ ਉਹ ਆਪਣੀ ਮਾਂ ਨਾਲ ਕੇਂਦਰ ਸਰਕਾਰ ਦੀ ਕੁਝ ਕਾਰਵਾਈ ਦੀ ਆਲੋਚਨ ਕਰ ਰਹੀ ਸੀ।

ਟਿਊਟੀਕੋਰਿਨ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਭਾਜਪਾ ਨੂੰ ਫ਼ਾਸੀਵਾਦੀ ਕਹਿੰਦੇ ਹੋਏ ਮੁਰਦਾਬਾਦ ਦੇ ਨਾਅਰੇ ਲਗਾਏ, ਜਿਸ 'ਤੇ ਭਾਜਪਾ ਪ੍ਰਧਾਨ ਅਤੇ ਉਨ੍ਹਾਂ ਦੇ ਕੁਝ ਲੋਕਾਂ ਨੇ ਇਤਰਾਜ਼ ਜ਼ਾਹਿਰ ਕੀਤਾ।

ਇਹ ਵੀ ਪੜ੍ਹੋ:

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸੋਫ਼ੀਆ ਵੱਲੋਂ ਭਾਜਪਾ ਪ੍ਰਧਾਨ ਤਮਿਲਇਸਈ ਸੌਂਦਰਰਾਜਨ ਸਾਹਮਣੇ ਨਾਅਰੇ ਲਗਾਏ ਗਏ ਸਨ

ਇਸ 'ਤੇ ਸੋਫ਼ੀਆ ਨੇ ਪ੍ਰਗਟਾਵੇ ਦੀ ਆਜ਼ਾਦੀ ਦਾ ਹਵਾਲਾ ਦਿੱਤਾ ਜਿਸ ਤੋਂ ਬਾਅਦ ਭਾਜਪਾ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ।

ਸੋਫ਼ੀਆ ਦੇ ਵਕੀਲ ਅਤਿਸ਼ਯ ਕੁਮਾਰ ਨੇ ਬੀਬੀਸੀ ਨੂੰ ਕਿਹਾ ਕਿ ਤਮਿਲਇਸਈ ਸੌਂਦਰਰਾਜਨ ਨੇ ਸੋਫ਼ੀਆ ਨੂੰ ਮਾਫ਼ੀ ਮੰਗਣ ਨੂੰ ਕਿਹਾ, ਜਿਸ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।

ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸੋਫ਼ੀਆ ਨੇ ਦੋਸ਼ ਲਗਾਇਆ ਕਿ ਭਾਜਪਾ ਪ੍ਰਧਾਨ ਦੇ ਲੋਕਾਂ ਨੇ ਉਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ।

ਸੋਫ਼ੀਆ ਨੂੰ ਪਹਿਲਾਂ ਮਹਿਲਾ ਜੇਲ੍ਹ ਭੇਜਿਆ ਗਿਆ। ਉੱਥੇ ਉਨ੍ਹਾਂ ਨੂੰ ਢਿੱਡ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲੈ ਕੇ ਜਾਇਆ ਗਿਆ।

ਤੂਤਿਕੋਰਿਨ ਏਅਰਪੋਰਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਮਿਲਇਸਈ ਸੌਂਦਰਰਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਕੁੜੀ ਦੇ ਪਿੱਛੇ ਕੋਈ ਸੰਗਠਨ ਹੈ।

ਡੀਐੱਮਕੇ ਪ੍ਰਧਾਨ ਐਮ ਕੇ ਸਟਾਲਿਨ ਨੇ ਗ੍ਰਿਫ਼ਤਾਰੀ ਦੇ ਮਾਮਲੇ ਦੀ ਨਿੰਦਾ ਕੀਤੀ ਸੀ ਅਤੇ ਇੱਕ ਟਵੀਟ 'ਚ ਸੋਫ਼ੀਆ ਨੂੰ ਤੁਰੰਤ ਛੱਡੇ ਜਾਣ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਟਵੀਟ ਕੀਤਾ ਸੀ, ''ਅਜਿਹਾ ਕਹਿਣ ਵਾਲਿਆਂ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਤੁਸੀਂ ਕਿੰਨੇ ਲੱਖ ਲੋਕਾਂ ਨੂੰ ਗ੍ਰਿਫ਼ਤਾਰ ਕਰ ਸਕੋਗੇ? ਮੈਂ ਵੀ ਇਹ ਕਹਿੰਦਾ ਹਾਂ - ਭਾਜਪਾ ਦੇ ਫ਼ਾਸੀਵਾਦ ਸ਼ਾਸਨ ਦਾ ਅੰਤ ਹੋਵੇ।''

ਸੋਫ਼ੀਆ ਕੈਨੇਡਾ 'ਚ ਰਿਸਰਚ ਦੀ ਵਿਦਿਆਰਥਣ ਹਨ। ਕਈ ਭਾਰਤੀ ਵੈੱਬਸਾਈਟਾਂ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਕਾਸ਼ਿਤ ਕਰਦੀਆਂ ਹਨ।

ਤਸਵੀਰ ਕੈਪਸ਼ਨ,

ਤੂਤੀਕੋਰਿਨ ਏਅਰਪੋਰਟ 'ਤੇ ਵਿਦਿਆਰਥਣ ਸੋਫ਼ੀਆ ਦਾ ਭਾਜਪਾ ਪ੍ਰਧਾਨ ਦੇ ਨਾਲ ਬਹਿਸ ਦਾ ਵੀਡੀਓ ਵਾਇਰਲ ਹੋਇਆ ਸੀ

ਸੋਫ਼ੀਆ ਅਤੇ ਭਾਜਪਾ ਪ੍ਰਧਾਨ ਵਿਚਾਲੇ ਹੋਈ ਤਿੱਖੀ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਸੰਦਰਭ 'ਚ ਕਈ ਟਵੀਟ ਵੀ ਕੀਤੇ ਜਾ ਰਹੇ ਹਨ।

ਕਾਂਗਰਸ ਦੀ ਤਾਮਿਲਨਾਡੂ ਇਕਾਈ ਨੇ ਆਪਣੇ ਟਵੀਟ ਰਾਹੀਂ ਸੋਫ਼ੀਆ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ।

ਦੂਜੇ ਭਾਜਪਾ ਤਾਮਿਲਨਾਡੂ 'ਚ ਭਾਜਪਾ ਦੀ ਇਕਾਈ ਨੇ ਦੋ ਵੱਖ-ਵੱਖ ਟਵੀਟ ਕੀਤੇ।

ਪਹਿਲੇ ਟਵੀਟ ਵਿੱਚ ਬੀਜੇਪੀ ਤਾਮਿਲਨਾਡੂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ, ''ਸਫ਼ਰ ਦੌਰਾਨ ਸੋਫ਼ੀਆ ਦਾ ਵਿਵਹਾਰ ਚੰਗਾ ਨਹੀਂ ਸੀ ਅਤੇ ਅਜਿਹਾ ਵਿਵਹਾਰ ਸਜ਼ਾ ਅਧੀਨ ਆਉਂਦਾ ਹੈ। ਜੋ ਮਾੜਾ ਵਿਵਹਾਰ ਕਰਦੇ ਨੇ ਉਹ ਇਹ ਨੋਟਿਸ ਦੇਖਣ'' -

ਆਪਣੇ ਦੂਜੇ ਟਵੀਟ ਵਿੱਚ ਬੀਜੇਪੀ ਤਾਮਿਲਨਾਡੂ ਨੇ ਲਿਖਿਆ, ''ਜੋ ਸਿਆਸਤਦਾਨ ਸੋਫ਼ੀਆ ਦਾ ਸਮਰਥਨ ਕਰ ਰਹੇ ਹਨ, ਜੇ ਉਹ ਹਵਾਈ ਸਫ਼ਰ ਕਰਨ ਅਤੇ ਉਨ੍ਹਾਂ ਨਾਲ ਵੀ ਅਜਿਹਾ ਹੀ ਵਤੀਰਾ ਹੋਵੇ ਤਾਂ ਕੀ ਉਹ ਇਸਨੂੰ ਸਵੀਕਾਰ ਕਰਨਗੇ?''

ਪੱਤਰਕਾਰ ਸ਼ੇਖਰ ਗੁਪਤਾ ਨੇ ਵੀ ਇਸ ਮਸਲੇ 'ਤੇ ਟਵੀਟ ਕੀਤਾ।

ਉਨ੍ਹਾਂ ਲਿਖਿਆ, ''ਇਹ ਅਪਰਾਧਿਕ ਵਿਵਹਾਰ ਹੈ, ਮੈਨੂੰ ਡਰ ਲੱਗ ਰਿਹਾ ਹੈ।''

ਇਹ ਵੀ ਪੜ੍ਹੋ:

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)