ਭਾਜਪਾ ਦਾ ਕਾਂਗਰਸੀ ਆਗੂਆਂ 'ਤੇ 'ਨਕਸਲੀ ਕੁਨੈਕਸ਼ਨ' ਦਾ ਇਲਜ਼ਾਮ

ਭਾਜਾਪਾ, ਕਾਂਗਰਸ, ਸੰਬਿਤ ਪਾਤਰਾ

ਤਸਵੀਰ ਸਰੋਤ, Sambit Patra/twitter

ਸਿਆਸੀ ਲਾਹੇ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਲਾ ਕੇ ਭਾਜਪਾ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਨੂੰ ਘੇਰਿਆ।

ਭਾਜਪਾ ਦਾ ਇਲਜ਼ਾਮ ਹੈ ਕਿ ਤਤਕਾਲੀ ਯੂਪੀਏ ਸਰਕਾਰ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕੌਮੀ ਸਲਾਹਕਾਰ ਕੌਂਸਿਲ 'ਨਕਸਲੀਆਂ ਦੀ ਮਦਦਗਾਰ' ਰਹੀ ਹੈ।

ਇਲਜ਼ਾਮਾਂ ਦੀ ਝੜੀ ਲਾਉਂਦੇ ਹੋਏ ਭਾਜਪਾ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਦਿਗਵਿਜੈ ਸਿੰਘ ਅਤੇ ਜੈਰਾਮ ਰਮੇਸ਼ ਦੇ ਕਥਿਤ ਤੌਰ 'ਤੇ 'ਨਕਸਲੀਆਂ ਨਾਲ ਸਬੰਧ' ਹੋਣ 'ਤੇ ਸਵਾਲ ਚੁੱਕੇ।

ਇਨ੍ਹਾਂ ਇਲਜ਼ਾਮਾਂ 'ਤੇ ਕਾਂਗਰਸ ਵੱਲੋਂ ਖ਼ਬਰ ਲਿਖੇ ਜਾਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਚਿੱਠੀ ਮੀਡੀਆ ਨੂੰ ਦਿਖਾਈ। ਦਾਅਵਾ ਕੀਤਾ ਗਿਆ ਕਿ ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੌਰਾਨ ਰੇਡ ਵੇਲੇ ਇਹ ਚਿੱਠੀ ਮਿਲੀ ਸੀ।

ਪਾਤਰਾ ਨੇ ਚਿੱਠੀ ਦਿਖਾ ਕੇ ਦਾਅਵਾ ਕੀਤਾ, ''ਇੱਕ 'ਕਾਮਰੇਡ' ਵੱਲੋਂ ਦੂਜੇ ਕਾਮਰੇਡ ਨੂੰ ਲਿਖੀ ਗਈ ਇਹ ਚਿੱਠੀ ਕਹਿੰਦੀ ਹੈ ਕਿ ਕਾਂਗਰਸ ਸਾਡੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਪੈਸਾ ਮੁਹੱਈਆ ਕਰਵਾਏਗੀ ਅਤੇ ਮਦਦ ਲਈ ਦਿਗਵਿਜੈ ਸਿੰਘ ਨੂੰ ਸੰਪਰਕ ਕੀਤਾ ਜਾਵੇ।''

ਤਸਵੀਰ ਸਰੋਤ, GETTY / FACEBOOK

ਤਸਵੀਰ ਕੈਪਸ਼ਨ,

ਗ੍ਰਿਫ਼ਤਾਰ ਪੰਜ ਕਾਰਕੁਨਾਂ ਵਿੱਚੋਂ ਵਰਵਰਾ ਰਾਓ(ਖੱਬੇ), ਗੌਤਮ ਨਵਲਖਾ(ਵਿਚਾਲੇ), ਸੁਧਾ ਭਾਰਦਵਾਜ(ਸੱਜੇ)

ਪੰਜ ਮਨੁੱਖੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਟਕਰਾਅ ਜਾਰੀ ਹੈ।

ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਵਿੱਚ ਦਲਿਤ-ਮਰਾਠਾ ਹਿੰਸਾ ਦੇ ਸਬੰਧ ਵਿੱਚ 28 ਅਗਸਤ ਨੂੰ ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਨੁੱਖੀ ਅਧਿਕਾਰ ਕਾਰਕੁਨਾਂ ਗੌਤਮ ਨਵਲਖਾ, ਸੁਧਾ ਭਾਰਦਵਾਜ, ਵਰਵਰਾ ਰਾਵ, ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਦੀ ਗ੍ਰਿਫ਼ਤਾਰ ਬਾਰੇ ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਦੇ ਉਕਸਾਊ ਭਾਸ਼ਣਾ ਮਗਰੋਂ ਹੀ ਹਿੰਸਾ ਭੜਕੀ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)