ਮੋਦੀ ਆਲੋਚਕ ਸਾਬਕਾ ਆਈਪੀਐੱਸ ਸੰਜੀਵ ਭੱਟ ਹਿਰਾਸਤ 'ਚ ਲਏ ਗਏ

ਤਸਵੀਰ ਸਰੋਤ, Getty Images/AFP
ਸਾਲ 2012 ਵਿੱਚ ਸਜਾਜਿਕ ਨਿਆਂ ਲਈ 5ਵਾਂ ਮਦਰ ਟੈਰਿਸਾ ਐਵਾਰਡ ਲੈਣ ਲਈ ਸੰਜੀਵ ਭੱਟ ਪਰਿਵਾਰ ਸਣੇ ਪਹੁੰਚੇ ਸਨ
ਗੁਜਰਾਤ ਪੁਲਿਸ ਦੀ ਕਰਾਇਮ ਬਰਾਂਚ ਮੁਤਾਬਕ ਸੂਬੇ ਦੇ ਚਰਚਿਤ ਸਾਬਕਾ ਪੁਲਿਸ ਅਫ਼ਸਰ ਸੰਜੀਵ ਭੱਟ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੁਲਿਸ ਮੁਤਾਬਕ ਸੰਜੀਵ ਭੱਟ ਨੂੰ 1998 ਦੇ ਇੱਕ ਨਸ਼ੇ ਨਾਲ ਜੁੜੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ।
ਭੱਟ ਦੀ ਪਤਨੀ ਸ਼ਵੇਤਾ ਭੱਟ ਨੇ ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਆਪਣੇ ਪਤੀ ਨੂੰ ਸਵੇਰੇ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ।
ਸਵੇਤਾ ਭੱਟ ਨੇ ਦੱਸਿਆ, 'ਪੁਲਿਸ ਅੱਜ ਸਵੇਰੇ ਸਾਡੇ ਘਰ ਆਈ ਅਤੇ ਸੰਜੀਵ ਨੂੰ ਆਪਣੇ ਨਾਲ ਲੈ ਗਈ।'
ਇਹ ਵੀ ਪੜ੍ਹੋ:
ਇਸੇ ਦੌਰਾਨ ਗੁਜਰਾਤ ਪੁਲਿਸ ਦੀ ਕਰਾਇਮ ਬਰਾਂਚ ਦੇ ਡੀਆਈਜੀ ਆਸੀਸ ਭਾਟੀਆ ਨੇ ਬੀਬੀਸੀ ਨੂੰ ਦੱਸਿਆ ਕਿ ਸੰਜੀਵ ਭੱਟ ਨੂੰ 1998 ਦੇ ਇੱਕ ਡਰੱਗਜ਼ ਨਾਲ ਸਬੰਧਤ ਮਾਮਲੇ 'ਚ ਹਿਰਾਸਤ ਵਿਚ ਲਿਆ ਗਿਆ ਹੈ।
ਤਸਵੀਰ ਸਰੋਤ, Getty Images
ਸੰਜੀਵ ਭੱਟ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 1996 ਵਿਚ ਸਮਰ ਸਿੰਘ ਰਾਜਪ੍ਰੋਹਿਤ ਨਾਂ ਦੇ ਇੱਕ ਵਕੀਲ ਨੂੰ ਨਸ਼ਾ ਤਸਕਰੀ ਦੇ ਝੂਠੇ ਮਾਮਲੇ ਵਿਚ ਫ਼ਸਾਇਆ ਸੀ।
ਰਾਜਪ੍ਰੋਹਿਤ ਦੀ ਸ਼ਨਾਖ਼ਤ ਦੌਰਾਨ ਉਸ ਹੋਟਲ ਦਾ ਅਮਲਾ ਪਛਾਣ ਨਹੀਂ ਸਕਿਆ ਸੀ ਜਿਸ ਤੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਮਾਮਲੇ ਵਿਚੋਂ ਬਰੀ ਹੋਣ ਤੋਂ ਬਾਅਦ ਰਾਜਪ੍ਰੋਹਿਤ ਨੇ 1998 ਵਿਚ ਸੰਜੀਵ ਭੱਟ ਤੇ ਹਾਈਕੋਰਟ ਦੇ ਸਿਟਿੰਗ ਜੱਜ ਉੱਤੇ ਕੇਸ ਕੀਤਾ ਹੋਇਆ ਸੀ।
ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈਪੀਐਸ ਅਫਸਰ ਹਨ ਜਿੰਨਾਂ ਨੇ ਨਰਿੰਦਰ ਮੋਦੀ ਦੀ ਸਾਬਕਾ ਗੁਜਰਾਤ ਸਰਕਾਰ 'ਤੇ ਸਵਾਲ ਖੜੇ ਕੀਤੇ ਸਨ।
ਗੁਜਰਾਤ ਸਰਕਾਰ ਨੇ 2015 ਵਿੱਚ ਸੰਜੀਵ ਭੱਟ ਨੂੰ ਬਰਖਾਸਤ ਕਰ ਦਿੱਤਾ ਸੀ।