ਬੇਅਦਬੀ ਮਾਮਲੇ 'ਤੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਕੀ ਕਹਿ ਰਹੇ

ਸੁਖਬੀਰ ਬਾਦਲ ਤੇ ਅਮਰਿੰਦਰ ਸਿੰਘ
ਤਸਵੀਰ ਕੈਪਸ਼ਨ,

ਅਮਰਿੰਦਰ ਸਿੰਘ ਬਰਗਾੜੀ ਕਾਂਡ ਲਈ ਕਿਸਨੂੰ ਜ਼ਿੰਮੇਵਾਰ ਸਮਝਦੇ ਹਨ?

ਬਰਗਾੜੀ ਕਾਂਡ ਵਿੱਚ ਬਾਦਲ ਪਰਿਵਾਰ ਦੀ ਹਿੱਸੇਦਾਰੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਟਵਿੱਟਰ 'ਤੇ ਬੋਲੇ ਹਨ।

ਹਾਲ ਹੀ ਵਿੱਚ ਅਮਰਿੰਦਰ ਸਿੰਘ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਇਸ ਦੇ ਪਿੱਛੇ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਹੈ।

ਸੁਖਬੀਰ ਬਾਦਲ ਨੇ ਇਸ ਇੰਟਰਵਿਊ ਦੇ ਸੰਦਰਭ ਵਿੱਚ ਟਵੀਟ ਕੀਤਾ, ''ਤੁਸੀਂ ਕਿਹਾ ਹੈ ਕਿ ਬੇਅਦਬੀ ਪਿੱਛੇ ਆਈਐੱਸਾਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੀ ਇਸੇ ਨਤੀਜੇ ਨਾਲ ਸਾਹਮਣੇ ਆਈ ਸੀ, ਤੇ ਫੇਰ ਤੁਸੀਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?''

Skip Twitter post, 1

End of Twitter post, 1

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਇਹ ਵੀ ਲਿਖਿਆ, ''ਮੈਂ ਗੁਜ਼ਾਰਿਸ਼ ਕਰਦਾ ਹਾਂ ਕਿ ਪੰਜਾਬ ਵਿੱਚ ਭਰਾਵਾਂ ਨੂੰ ਆਪਸ ਵਿੱਚ ਨਾ ਲੜਵਾਇਆ ਜਾਵੇ। ਧਾਰਮਿਕ ਭਾਵਨਾਵਾਂ ਦਾ ਇਸਤੇਮਾਲ ਕਰਕੇ ਅੱਗ ਨਾ ਲਾਈ ਜਾਵੇ। ਜੇ ਪੰਜਾਬ ਹੀ ਸੜ ਗਿਆ ਤਾਂ ਤੁਸੀਂ ਕਿਸ 'ਤੇ ਰਾਜ ਕਰੋਗੇ?''

Skip Twitter post, 2

End of Twitter post, 2

ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਕਿਹੜੇ ਕਿਹੜੇ ਟਵੀਟ ਕੀਤੇ ਸਨ, ਜਾਣਦੇ ਹਾਂ।

ਜੁਲਾਈ ਵਿੱਚ ਕੈਪਟਨ ਅਮਰਿੰਦਰ ਨੇ ਟਵੀਟ ਕੀਤਾ ਸੀ, "ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਮੇਰੀ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇਗੀ ਤੇ ਜੋ ਵੀ ਅਪਰਾਧੀ ਹੋਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।"

ਇਸ ਤੋਂ ਇੱਕ ਮਹੀਨੇ ਬਾਅਦ ਕੈਪਟਨ ਅਮਰਿੰਦਰ ਨੇ ਮੁੜ ਟਵੀਟ ਕਰਕੇ ਲਿਖਿਆ ਸੀ, "ਹਾਊਜ਼ ਵਿੱਚ ਅੱਜ ਅਕਾਲੀ ਦਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਖੁਲ੍ਹ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ।"

Skip Twitter post, 3

End of Twitter post, 3

Skip Twitter post, 4

End of Twitter post, 4

ਇਸੇ ਦੌਰਾਨ ਉਨ੍ਹਾਂ ਆਪਣਾ ਇੱਕ ਵੀਡੀਓ ਵੀ ਟਵੀਟ ਕੀਤਾ ਸੀ ਜਿਸ ਵਿੱਚ ਉਹ ਸੈਸ਼ਨ ਦੌਰਾਨ ਇਹ ਕਹਿ ਰਹੇ ਹਨ ਕਿ ਬਾਦਲ ਪਰਿਵਾਰ ਦਾ ਇੱਕ ਵੀ ਮੈਂਬਰ ਅੱਜ ਤੱਕ ਬਰਗਾੜੀ ਪਿੰਡ ਹੋ ਕੇ ਨਹੀਂ ਆਇਆ ਹੈ।

Skip Twitter post, 5

End of Twitter post, 5

ਰਿਪੋਰਟ ਆਉਣ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਸੀ ਅਤੇ ਬਾਦਲ ਪਰਿਵਾਰ ਨੇ ਰਿਪੋਰਟ ਨੂੰ ਰੱਦੀ ਤੱਕ ਕਿਹਾ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਬਹਿਬਲ ਕਲਾਂ ਮੋਰਚੇ ਵੇਲੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)