ਦਿੱਲੀ ਵਿੱਚ ਮਜ਼ਦੂਰਾਂ ਤੇ ਕਿਸਾਨਾਂ ਦਾ ਪੈਦਲ ਮਾਰਚ-ਤਸਵੀਰਾਂ

ਮਜ਼ਦੂਰ ਕਿਸਾਨ ਸੰਘਰਸ਼ ਰੈਲੀ
ਤਸਵੀਰ ਕੈਪਸ਼ਨ,

ਮਜ਼ਦੂਰ ਔਰਤਾਂ ਨੇ ਲਾਲ ਰੰਗ ਦੇ ਕੱਪੜਿਆਂ ਵਿੱਚ ਪ੍ਰਦਰਸ਼ਨ ਕੀਤਾ

ਲਾਲ ਰੰਗ ਦੀਆਂ ਟੋਪੀਆਂ ਤੇ ਲਾਲ ਰੰਗ ਦੇ ਸਾੜੀ ਬਲਾਊਜ਼ ਵਿੱਚ ਮਹਿਲਾ ਪ੍ਰਦਰਸ਼ਨਕਾਰੀ ਬੁਧਵਾਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਉੱਤਰੇ।

ਤਸਵੀਰ ਕੈਪਸ਼ਨ,

ਦਿੱਲੀ ਦੀਆਂ ਕਈ ਸੜਕਾਂ 'ਤੇ ਇਹ ਪੈਦਲ ਚੱਲਦੇ ਨਜ਼ਰ ਆਏ

ਰੁਜ਼ਗਾਰ, ਮਹਿੰਗਾਈ, ਕਿਸਾਨਾਂ ਦੇ ਅਨਾਜ ਦੇ ਬਿਹਤਰ ਮੁੱਲ ਅਤੇ ਦੂਜੀਆਂ ਮੰਗਾਂ ਨੂੰ ਲੈ ਕੇ ਇਨ੍ਹਾਂ ਨੇ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਗ ਤੱਕ ਮਾਰਚ ਕੀਤਾ।

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਰਾਮ ਲੀਲਾ ਮੈਦਾਨ ਤੋਂ ਸੰਸਦ ਮਾਰਗ ਤੱਕ ਮਾਰਚ ਕੀਤਾ

ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਦਿੱਲੀ ਪਹੁੰਚੇ ਸਨ।

ਤਸਵੀਰ ਕੈਪਸ਼ਨ,

ਫਿਲਹਾਲ ਇਨ੍ਹਾਂ ਸਰਕਾਰ ਅੱਗੇ ਆਪਣੀਆਂ ਮੰਗਾਂ ਨਹੀਂ ਰੱਖੀਆਂ ਹਨ

ਰੈਲੀ ਮੁੱਕਣ ਤੋਂ ਬਾਅਦ ਸੰਸਦ ਮਾਰਗ ਤੇ ਭਾਸ਼ਣ ਵਿੱਚ ਸ਼ਾਮਿਲ ਹੰਨਾਨ ਮੋਲਲਾ ਨੇ ਕਿਹਾ ਕਿ ਇਹ ਰੈਲੀ ਮਜ਼ਦੂਰਾਂ ਦੇ ਅੰਦੋਲਨ ਦਾ ਤੀਜਾ ਹਿੱਸਾ ਸੀ ਜੋ ਬੇਹੱਦ ਸਫਲ ਰਹੀ।

ਵਾਮਪੰਥੀ ਮਜ਼ਦੂਰ ਨੇਤਾ ਨੇ ਦੱਸਿਆ ਕਿ ਰੈਲੀ ਵਿੱਚ ਦੇਸ ਦੇ 200 ਤੋਂ ਵੱਧ ਕਿਸਾਨ ਸੰਗਠਨ ਨਾਲ ਆਏ ਸਨ ਤੇ ਉਨ੍ਹਾਂ ਫੈਸਲਾ ਲਿਆ ਹੈ ਕਿ 28, 29 ਤੇ 30 ਨਵੰਬਰ ਨੂੰ ਉਹ ਕਿਸਾਨ ਮਾਰਚ ਕੱਢਣਗੇ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਸੰਗਠਨ 100 ਕਿਲੋਮੀਟਰ ਦੇ ਪੈਦਲ ਮਾਰਚ ਤੋਂ ਬਾਅਦ 30 ਨਵੰਬਰ ਨੂੰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਮੈਮੋਰੈਂਡਮ ਦੇਣਗੇ।

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)