ਕੰਮ-ਧੰਦਾ: ਔਰਤਾਂ ਨੂੰ ਦੁੱਗਣੀ ਬੱਚਤ ਦੀ ਲੋੜ ਕਿਉਂ ਤੇ ਇਸ ਦਾ ਤਰੀਕਾ

ਔਰਤਾਂ ਲਈ ਅੱਜ ਦੇ ਦੌਰ 'ਚ ਪੁਰਸ਼ਾਂ ਦੇ ਮੁਕਾਬਲੇ ਆਰਥਿਕ ਤੌਰ 'ਤੇ ਸਮਰੱਥ ਹੋਣ ਲਾਜ਼ਮੀ ਹੋ ਗਿਆ ਹੈ Image copyright Getty Images
ਫੋਟੋ ਕੈਪਸ਼ਨ ਔਰਤਾਂ ਲਈ ਅੱਜ ਦੇ ਦੌਰ 'ਚ ਪੁਰਸ਼ਾਂ ਦੇ ਮੁਕਾਬਲੇ ਆਰਥਿਕ ਤੌਰ 'ਤੇ ਸਮਰੱਥ ਹੋਣ ਲਾਜ਼ਮੀ ਹੋ ਗਿਆ ਹੈ

ਆਰਥਿਕ ਤੌਰ 'ਤੇ ਸਵੈਨਿਰਭਰ ਹੋਣਾ ਜਾਂ ਕਹੀਏ ਫਾਈਨਾਂਸ਼ੀਅਲੀ ਇੰਡੀਪੈਂਡੈਂਟ ਹੋਣਾ ਬੇਹੱਦ ਜ਼ਰੂਰੀ ਹੈ। ਇਹ ਗੱਲ ਪੁਰਸ਼ਾਂ ਹੀ ਨਹੀਂ ਔਰਤਾਂ 'ਤੇ ਵੀ ਬਰਾਬਰ ਲਾਗੂ ਹੁੰਦੀ ਹੈ।

ਜ਼ਿਆਦਾਤਰ ਫਾਈਨਾਂਸ਼ੀਅਲ ਪਲਾਨਰ ਜਾਂ ਸੌਖੇ ਸ਼ਬਦਾਂ 'ਚ ਕਹੀਏ ਤਾਂ ਆਰਥਿਕ ਮਾਹਿਰ ਦੱਸਦੇ ਹਨ ਕਿ ਰਿਟਾਇਰਮੈਂਟ ਫੰਡ ਲਈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਦੁੱਗਣੀ ਬੱਚਤ ਕਰਨੀ ਹੁੰਦੀ ਹੈ।

ਇਹ ਵੀ ਪੜ੍ਹੋ:

ਕੰਮ-ਧੰਦਾ ਵਿਚ ਇਸ ਵਾਰ ਜਾਣਦੇ ਹਾਂ ਕਿ ਅਜਿਹਾ ਕਿਉਂ ਹੈ ਕਿ ਔਰਤਾਂ ਨੂੰ ਵੱਧ ਬੱਚਤ ਕਰਨ ਦੀ ਲੋੜ ਪੈਂਦੀ ਹੈ ਅਤੇ ਬੱਚਤ ਕਿਵੇਂ ਕੀਤੀ ਜਾਵੇ ਅਤੇ ਇਸਦੇ ਕੀ-ਕੀ ਲਾਭ ਹਨ

ਔਰਤਾਂ ਅਤੇ ਬੱਚਤ

ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਦੁੱਗਣੀ ਬੱਚਤ ਤਾਂ ਕਰਨੀ ਹੀ ਹੁੰਦੀ ਹੈ ਅਤੇ ਇਸਦੇ ਨਾਲ ਹੀ ਮੌਨਸਟਰ ਸੈਲੇਰੀ ਇੰਡੈਕਸ ਮੁਤਾਬਕ ਭਾਰਤ ਵਿਚ ਔਰਤਾਂ ਦੀ ਤਨਖਾਹ ਮਰਦਾਂ ਤੋਂ 20 ਫੀਸਦ ਘੱਟ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਔਰਤਾਂ ਦਾ ਆਰਥਿਕ ਤੌਰ ’ਤੇ ਸਮਰੱਥ ਹੋਣਾ ਲਾਜ਼ਮੀ

ਬੱਚਤ ਉਨ੍ਹਾਂ ਔਰਤਾਂ ਲਈ ਹੋਰ ਵੀ ਅਹਿਮ ਹੋ ਜਾਂਦੀ ਹੈ ਜੋ ਸਿੰਗਲ (ਇਕੱਲੀਆਂ) ਹਨ।

ਸਿੰਗਲ ਔਰਤਾਂ ਲਈ ਸੇਵਿੰਗਜ਼ ਇਸ ਲਈ ਬੇਹੱਦ ਜ਼ਰੂਰੀ ਹੋ ਜਾਂਦੀਆਂ ਹਨ ਕਿਉਂਕਿ ਕਦੇ-ਕਦੇ ਔਰਤਾਂ ਨੂੰ ਬੱਚਿਆਂ ਜਾਂ ਬਜ਼ੁਰਗਾਂ ਲਈ ਅਹਿਮ ਫ਼ੈਸਲੇ ਲੈਣੇ ਪੈਂਦੇ ਹਨ।

2011 ਦੀ ਜਨਗਣਨਾ ਮੁਤਾਬਕ ਭਾਰਤ ਵਿਚ ਕਰੀਬ ਸਾਢੇ ਸੱਤ ਕਰੋੜ ਸਿੰਗਲ ਔਰਤਾਂ ਸਨ। ਉਸ ਵਿਚ ਤਲਾਕਸ਼ੁਦਾ, ਵਿਧਵਾ, ਕੁਆਰੀਆਂ ਤੇ ਕਿਸੇ ਵਜ੍ਹਾ ਕਾਰਨ ਆਪਣੇ ਪਤੀ ਤੋਂ ਵੱਖ ਰਹਿ ਰਹੀਆਂ ਔਰਤਾਂ ਵੀ ਸ਼ਾਮਲ ਸਨ।

ਸੋ 2001 ਅਤੇ 2011 ਦੌਰਾਨ ਸਿੰਗਲ ਵੂਮਨ ਦੀ ਤਾਦਾਦ ਲਗਭਗ 39 ਫ਼ੀਸਦੀ ਵਧੀ।

ਲੰਬਾ ਜੀਵਨ, ਬਰੇਕ ਅਤੇ ਬੱਚਤ

ਇੱਕ ਹੋਰ ਮੁੱਖ ਕਾਰਨ ਹੈ ਲੰਬਾ ਜੀਵਨ - ਭਾਰਤ ਵਿੱਚ ਮਰਦਾਂ ਦੀ ਲਾਈਫ਼ ਐਕਸਪੈਕਟੈਂਸੀ 66.9 ਸਾਲ ਹੈ ਜਦਕਿ ਔਰਤਾਂ ਦੀ ਤਿੰਨ ਸਾਲ ਵੱਧ ਯਾਨੀ 69.9 ਸਾਲ।

Image copyright Getty Images
ਫੋਟੋ ਕੈਪਸ਼ਨ 2004-05 ਅਤੇ 2011-12 ਵਿਚਾਲੇ ਲਗਭਗ 2 ਕਰੋੜ ਭਾਰਤੀ ਔਰਤਾਂ ਨੇ ਕੰਮ ਛੱਡ ਦਿੱਤਾ ਸੀ

ਜ਼ਿੰਦਗੀ 'ਚ ਕਈ ਕਾਰਨਾਂ ਕਰਕੇ ਔਰਤਾਂ ਨੂੰ ਆਪਣੇ ਕਰੀਅਰ ਤੋਂ ਬਰੇਕ ਲੈਣਾ ਪੈਂਦਾ ਹੈ ਜਾਂ ਨੌਕਰੀ ਛੱਡਣੀ ਪੈਂਦੀ ਹੈ।

ਇਹ ਵੀ ਪੜ੍ਹੋ:

ਸਾਲ 2004-05 ਅਤੇ 2011-12 ਵਿਚਾਲੇ ਲਗਭਗ 2 ਕਰੋੜ ਭਾਰਤੀ ਔਰਤਾਂ ਨੇ ਕੰਮ ਛੱਡ ਦਿੱਤਾ ਸੀ।

ਇਨ੍ਹਾਂ ਕਾਰਨਾਂ ਕਰਕੇ ਸੇਵਿੰਗਜ਼ 'ਤੇ ਵੀ ਅਸਰ ਪੈਂਦਾ ਹੈ।

Image copyright Getty Images
ਫੋਟੋ ਕੈਪਸ਼ਨ 'ਮੁਸ਼ਕਿਲ' ਹਾਲਾਤ ਦੌਰਾਨ ਬੱਚਤ ਕਰਨਾ ਹੋਰ ਅਹਿਮ ਹੋ ਜਾਂਦਾ ਹੈ

ਇਹ ਹੀ ਨਹੀਂ ਕਈ ਔਰਤਾਂ ਤਾਂ ਆਪਣੇ ਪਤੀ 'ਤੇ ਵੀ ਨਿਰਭਰ ਹੁੰਦੀਆਂ ਹਨ।

'ਔਖੇ' ਹਾਲਾਤ ਦੌਰਾਨ ਕਿਵੇਂ ਕੀਤੀ ਜਾਵੇ ਬੱਚਤ?

ਸੋ ਅਜਿਹੇ 'ਮੁਸ਼ਕਿਲ' ਹਾਲਾਤ ਦੌਰਾਨ ਬੱਚਤ ਕਿਵੇਂ ਕਰਨੀ ਚਾਹੀਦੀ ਹੈ, ਆਓ ਜਾਣਦੇ ਹਾਂ।

ਵਿੱਤੀ ਮਾਹਰ ਦੱਸਦੇ ਹਨ-

  • ਪਹਿਲੀ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਬੱਚਤ ਕੀਤੀ ਜਾਵੇ
  • ਨਿਵੇਸ਼ ਦੇ ਬਿਹਤਰ ਤਰੀਕੇ ਚੁਣਨੇ ਚਾਹੀਦੇ ਹਨ
  • ਸਿਹਤ ਇੰਸ਼ੋਰੈਂਸ ਵੀ ਲੈਣਾ ਚਾਹੀਦਾ ਹੈ
  • ਵਰਕਪਲੇਸ (ਕੰਮ ਕਰਨ ਵਾਲੀ ਥਾਂ) 'ਤੇ ਬਿਹਤਰ ਬਾਰਗੇਨ ਕਰੋ
  • ਜਿੰਨੇ ਵੱਧ ਸਮੇਂ ਲਈ ਹੋ ਸਕੇ, ਨੌਕਰੀ ਕਰੋ

ਇਹ ਵੀ ਪੜ੍ਹੋ:

ਉਦਾਹਰਣ ਦੇ ਤੌਰ 'ਤੇ, ਜੋ ਔਰਤਾਂ ਕਮਾ ਨਹੀਂ ਰਹੀਆਂ, ਉਹ ਸਿਪ (SIP - ਸਿਸਟੇਮੈਟਿਕ ਇਨਵੈਸਟਮੈਂਟ ਪਲਾਨ) ਨਾਲ ਸ਼ੁਰੂਆਤ ਕਰ ਸਕਦੀਆਂ ਹਨ।

ਇੰਝ ਵਧੇਗੀ ਬੱਚਤ

ਆਓ ਹੁਣ ਜਾਣਦੇ ਹਾਂ ਕਿ ਉਹ ਕਿਹੜੇ ਵਿੱਤੀ ਲਾਭ ਹਨ ਜੋ ਔਰਤਾਂ ਦੇ ਵੱਧ ਕੰਮ ਆ ਸਕਦੇ ਹਨ ਅਤੇ ਉਹ ਲਾਭ ਲੈ ਕੈ ਬੱਚਤ ਦੇ ਵਿੱਚ ਵਾਧਾ ਕਰ ਸਕਦੀਆਂ ਹਨ।

Image copyright Getty Images
ਫੋਟੋ ਕੈਪਸ਼ਨ ਰਿਟਾਇਰਮੈਂਟ ਫੰਡ ਲਈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਦੁੱਗਣੀ ਬੱਚਤ ਕਰਨੀ ਹੁੰਦੀ ਹੈ

ਦਰਅਸਲ ਵਧੇਰੇ ਬੈਂਕ ਔਰਤਾਂ ਨੂੰ ਕਸਟਮਾਈਜ਼ਡ ਖਾਤੇ ਖੋਲ੍ਹਣ ਦੀ ਸੁਵਿਧਾ ਦਿੰਦੇ ਹਨ। ਇਹ ਹੀ ਨਹੀਂ ਬੈਂਕ ਰਿਵਾਰਡਜ਼ ਅਤੇ ਕੈਸ਼ ਬੈਕ ਆਫ਼ਰ ਵੀ ਦਿੰਦੇ ਹਨ। ਬੈਂਕ ਬੱਚਤ ਖ਼ਾਤੇ 'ਤੇ ਵੱਧ ਵਿਆਜ ਵੀ ਆਫ਼ਰ ਕਰਦੇ ਹਨ।

ਔਰਤਾਂ ਨੂੰ ਮਿਲਣ ਵਾਲੇ ਲਾਭ

ਕਈ ਬੀਮਾ ਕੰਪਨੀਆਂ ਜੀਵਨ ਬੀਮਾ ਪਾਲਿਸੀਆਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਪ੍ਰੀਮੀਅਮ ਵਿਚ ਛੋਟ ਦਿੰਦੀਆਂ ਹਨ।

ਇਸਦੀ ਵਜ੍ਹਾ ਔਰਤਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਹੋਣਾ ਹੈ।

ਕੁਝ ਮਾਮਲਿਆਂ ਵਿਚ ਹੋਰ ਲਾਭ ਵੀ ਮਿਲ ਸਕਦੇ ਹਨ:

  • ਸਸਤਾ ਹੋਮ ਲੋਨ
  • ਮਕਾਨਾਂ ਅਤੇ ਗਿਫ਼ਟ ਡੀਡ ਦੀ ਰਜਿਸਟਰੀ 'ਚ ਛੋਟ
  • ਪ੍ਰਾਪਰਟੀ ਟੈਕਸ 'ਚ ਛੋਟ
  • ਕਾਰੋਬਾਰ ਲਈ ਲੋਨ

ਈਪੀਐਫ਼ 'ਚ ਘੱਟ ਯੋਗਦਾਨ

2018 ਦੇ ਬਜਟ ਵਿਚ ਔਰਤਾਂ ਦਾ ਮੈਂਡੇਟਰੀ ਈਪੀਐਫ ਕੰਟ੍ਰੀਬਿਊਸ਼ਨ ਘਟਾ ਕੇ 8 ਫੀਸਦ ਕੀਤਾ ਗਿਆ ਸੀ।

Image copyright Getty Images
ਫੋਟੋ ਕੈਪਸ਼ਨ ਔਰਤਾਂ ਨੂੰ ਮਿਲਣ ਵਾਲੇ ਲਾਭ ਵਿੱਚ ਲੋਨ ਵੀ ਸ਼ਾਮਿਲ ਹੈ

ਦੂਜੇ ਕੰਪਨੀ ਜਾਂ ਇੰਪਲਾਇਰ ਨੂੰ 12 ਫੀਸਦ ਹੀ ਦੇਣਾ ਹੋਵੇਗਾ।

ਇਹ ਸੁਵਿਧਾ ਨੌਕਰੀ ਦੇ ਪਹਿਲੇ ਤਿੰਨ ਸਾਲਾਂ ਲਈ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)