ਏਸ਼ੀਅਨ ਗੇਮਜ਼ 'ਚ ਅਮਿਤ ਪੰਘਲ ਦੇ ਜਿੱਤੇ ਗੋਲਡ ਮੈਡਲ ਨਾਲ ਇਹ ਮੁੱਕੇਬਾਜ਼ ਲੈ ਰਹੇ ਹਨ ਪ੍ਰੇਰਨਾ

  • ਸਤ ਸਿੰਘ
  • ਬੀਬੀਸੀ ਪੰਜਾਬੀ ਲਈ
ਅਮਿਤ ਪੰਘਾਲ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਅਮਿਤ ਦੇ ਸਵਾਗਤ ਰੋਹਤਕ ਤੋਂ ਪਿੰਡ ਆਉਂਦੀ ਸੜਕ ਦੇ ਦੋਵੇਂ ਪਾਸੇ ਹੋਰਡਿੰਗ ਲਗਾਏ ਗਏ

ਹਰਿਆਣਾ 'ਚ ਰੋਹਤਕ-ਰੇਵਾੜੀ ਨੈਸ਼ਨਲ ਹਾਈਵੇਅ 'ਤੇ ਪੈਂਦੇ ਪਹਿਲੇ ਪਿੰਡ ਵਿੱਚ ਸੜਕ ਦੇ ਦੋਵੇਂ ਪਾਸੇ ਏਸ਼ੀਅਨ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੇ ਅਮਿਤ ਪੰਘਲ ਦੇ ਸੁਆਗਤ ਦੇ ਹੋਰਡਿੰਗ ਲੱਗੇ ਹੋਏ ਹਨ।

ਮੁੱਕੇਬਾਜ਼ ਅਮਿਤ ਪੰਘਲ ਦੇ ਜੱਦੀ ਪਿੰਡ ਮਾਇਨਾ ਦੇ ਬਾਹਰ ਇੱਕ ਬਾਲਾ ਜੀ ਦਾ ਵੱਡਾ ਮੰਦਿਰ ਹੈ, ਜਿਸ ਨੂੰ ਇਸ ਪਿੰਡ ਦੀ ਪਛਾਣ ਵੀ ਮੰਨਿਆ ਜਾਂਦਾ ਹੈ।

ਇਨ੍ਹਾਂ ਬੈਨਰਾਂ ਅਤੇ ਹੋਰਡਿੰਗਾਂ ਨਾਲ ਪਿੰਡ ਵਾਲਿਆਂ ਦਾ ਖੇਡ ਪ੍ਰਤੀ ਮੋਹ ਝਲਕ ਰਿਹਾ ਸੀ ਅਤੇ 7 ਪਿੰਡਾਂ ਨੇ ਇਕੱਠੇ ਹੋ ਕੇ ਅਮਿਤ ਦੇ ਸੁਆਗਤ ਲਈ ਦੇਸੀ ਘਿਓ ਦਾ ਲੰਗਰ ਲਗਾਇਆ।

ਇਹ ਵੀ ਪੜ੍ਹੋ:

ਦਰਅਸਲ ਪਿੰਡ ਮਾਇਨਾ ਦੇ ਅਮਿਤ ਪੰਘਲ ਦਾ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਘਰ ਵਾਪਸੀ ਵੇਲੇ ਜ਼ੋਰਦਾਰ ਸਵਾਗਤ ਕੀਤਾ ਗਿਆ।

ਸਿਆਸੀ ਆਗੂਆਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਅਤੇ ਉਸ ਨਾਲ ਪ੍ਰੈਕਟਿਸ ਕਰਨ ਵਾਲੇ ਸੈਂਕੜੇ ਸਥਾਨਕ ਮੁੱਕੇਬਾਜ਼ ਵੀ ਅਮਿਤ ਦੇ ਸਵਾਗਤ ਲਈ ਪਹੁੰਚੇ।

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਸਿਆਸਤਦਾਨਾਂ, ਸਰਕਾਰੀ ਅਧਿਕਾਰੀਆਂ ਅਤੇ ਉਸ ਨਾਲ ਅਭਿਆਸ ਕਰਨ ਵਾਲੇ ਸੈਂਕੜੇ ਸਥਾਨਕ ਮੁੱਕੇਬਾਜ਼ ਵੀ ਅਮਿਤ ਦੇ ਸਵਾਗਤ ਲਈ ਪਹੁੰਚੇ।

ਇਹ ਵਧਾਈ ਸਮਾਗਮ 10 ਤਲਿਆਰ ਝੀਲ ਤੋਂ ਸ਼ੁਰੂ ਹੋਇਆ ਜੋ ਅਮਿਤ ਦੇ ਪਿੰਡ ਤੋਂ 10 ਕਿਲੋਮੀਟਰ ਸੀ ਅਤੇ ਸਵੇਰੇ 10 ਵਜੇ ਸ਼ੁਰੂ ਹੋਇਆ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਾਣੀਪਤ ਤੋਂ ਸਾਬਕਾ ਫੌਜੀ ਅਤੇ ਮੁੱਕੇਬਾਜ਼ੀ ਦੇ ਕੋਚ ਸਤੀਸ਼ ਘੰਘਾਸ ਵੀ ਪਹੁੰਚੇ ਹੋਏ ਸਨ।

ਉਨ੍ਹਾਂ ਨੇ ਕਿਹਾ 2008 'ਚ ਵਿਜੇਂਦਰ ਵੱਲੋਂ ਮੁੱਕੇਬਾਜ਼ੀ 'ਚ ਮੈਡਲ ਜਿੱਤਣ ਤੋਂ ਪਹਿਲਾਂ ਤੱਕ ਮੁੱਕੇਬਾਜ਼ੀ ਦਾ ਕੋਈ ਭਵਿੱਖ ਨਹੀਂ ਸੀ।

ਵਿਜੇਂਦਰ ਦੇ ਕੋਚ ਰਹੇ ਸਤੀਸ਼ ਨੇ ਦੱਸਿਆ, "ਅੱਜ ਮਾਇਨਾ ਪਿੰਡ ਠੀਕ ਉਹੀ ਮਾਹੌਲ ਹੈ, ਜੋ 2008 'ਚ ਕਾਲੂਵਾਸ 'ਚ ਸੀ, ਜਦੋਂ ਵਿਜੇਂਦਰ ਦੇਸ ਲਈ ਮੈਡਲ ਜਿੱਤ ਕੇ ਆਇਆ ਸੀ।

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਅਮਿਤ ਲਈ ਸਵਾਗਤੀ ਸਮਾਗਮ ਤਲਿਆਰ ਝੀਲ 'ਤੇ ਰੱਖਿਆ

ਪਿੰਡ ਵਿੱਚ ਅਮਿਤ ਪੰਘਲ ਬਾਰੇ ਉਤਸ਼ਾਹ ਕਾਫੀ ਸੀ। ਜਿਵੇਂ ਹੀ ਉਹ ਸਵਾਗਤੀ ਜਲੂਸ ਨਾਲ ਪਿੰਡ ਪਹੁੰਚਿਆ ਸੈਂਕੜੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਹਰ ਕੋਈ ਉਸ ਨਾਲ ਸੈਲਫੀ ਖਿੱਚਵਾਉਣਾ ਚਾਹੁੰਦਾ ਸੀ ਤੇ ਹੱਥ ਮਿਲਾਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ:

'ਸਾਨੂੰ ਮੁੱਕੇਬਾਜ਼ੀ ਨੂੰ ਉਤਸ਼ਾਹਤ ਕਰਨ ਲਈ ਅਮਿਤ ਵਰਗੇ ਮਿਸਾਲਾਂ ਚਾਹੀਦੀਆਂ ਹਨ'

ਰੋਹਤਕ ਦੇ ਪਿੰਡ ਧਾਮਦ ਤੋਂ ਆਈ 17 ਸਾਲਾ ਮੁੱਕਬਾਜ਼ ਅਨਾਮਿਕਾ ਰਾਣੀ ਨੇ ਕਿਹਾ, "ਮੈਂ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਮੁੱਕੇਬਾਜ਼ੀ ਕਰ ਰਹੀ ਹਾਂ ਅਤੇ ਕਈ ਮੈਡਲ ਵੀ ਜਿੱਤੇ ਹਨ ਪਰ ਅਮਿਤ ਦੀ ਜਿੱਤ ਨੇ ਮੈਨੂੰ ਇਸ ਪ੍ਰਤੀ ਹੋਰ ਸੰਜੀਦਾ ਕੀਤਾ ਹੈ।"

ਅਨਾਮਿਕਾ ਕਹਿੰਦੀ ਹੈ, "ਜਦੋਂ ਮੈਂ ਮੁੱਕੇਬਾਜ਼ੀ ਸ਼ੁਰੂ ਕੀਤੀ ਤਾਂ ਅਸੀਂ ਸਟੇਡੀਅਮ ਦੀ ਪਾਰਿਕੰਗ 'ਚ ਪ੍ਰੈਕਟਿਸ ਕਰਦੇ ਸੀ ਕਿਉਂਕਿ ਉੱਥੇ ਮੁੱਕੇਬਾਜ਼ੀ ਲਈ ਕੋਈ ਥਾਂ ਨਹੀਂ ਸੀ।"

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਹਰਿਆਣਾ ਵਿੱਚ ਖ਼ਾਸ ਤੌਰ 'ਤੇ ਪੇਂਡੂ ਇਲਾਕਿਆਂ 'ਚ ਹੁਨਰ ਦੀ ਕੋਈ ਘਾਟ ਨਹੀਂ ਹੈ ਪਰ ਉਤਸ਼ਾਹ ਅਤੇ ਅਮਿਤ ਵਰਗੀਆਂ ਮਿਸਾਲਾਂ ਦੀ ਕਮੀ ਹੈ,

"ਪਰ ਕੁਝ ਖਿਡਾਰੀਆਂ ਨੇ ਮੈਡਲ ਜਿੱਤੇ ਤਾਂ ਸਾਨੂੰ ਖੇਡਣ ਲਈ ਸਟੇਡੀਅਮ ਦੇ ਅੰਦਰ ਥਾਂ ਮਿਲੀ।"

ਉਸ ਨੇ ਕਿਹਾ ਸਹੂਲਤਾਂ ਦੀ ਘਾਟ ਵੀ ਮੁੱਕੇਬਾਜ਼ੀ ਦੇ ਭਵਿੱਖ ਤਬਾਹ ਕਰਦੀ ਹੈ, ਜਿਵੇਂ ਕਿ ਕਈ ਵਧੀਆ ਖਿਡਾਰੀ ਇਸ ਖੇਡ ਨੂੰ ਛੱਡ ਰਹੇ ਹਨ।

ਉਸ ਨੇ ਕਿਹਾ, "ਮੇਰਾ ਭਰਾ ਮੁੱਕੇਬਾਜ਼ ਸੀ ਪਰ ਸਰਕਾਰ ਵੱਲੋਂ ਕੋਈ ਸਮਰਥਨ ਨਾ ਮਿਲਣ ਕਾਰਨ ਉਸ ਨੇ ਇਹ ਖੇਡ ਛੱਡ ਦਿੱਤੀ ਅਤੇ ਆਪਣਾ ਧਿਆਨ ਪੜ੍ਹਾਈ ਵੱਲ ਲਗਾ ਲਿਆ।"

ਇਹ ਵੀ ਪੜ੍ਹੋ:

2017 ਚੈਂਪੀਅਨਸ਼ਿਪ 'ਚ ਹਾਰਨ ਦੇ ਬਾਵਜੂਦ ਵੀ ਅਮਿਤ ਪੰਘਲ ਨੇ ਉਜ਼ਬੈਕਿਸਤਾਨ ਦੇ ਓਲੰਪਿਕ ਚੈਂਪੀਅਨ ਹਸਨਬੁਆਏ ਦਸਤਮੈਟੋਵ ਨੂੰ ਹਰਾ ਕੇ ਸਾਬਿਤ ਕੀਤਾ ਕਿ ਕੁਝ ਵੀ ਅਸੰਭਵ ਨਹੀਂ ਹੈ।

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਸ਼ੁਭਮ ਦੱਸਦੇ ਹਨ ਕਿ ਖਿਡਾਰੀਆਂ ਦੇ ਮਾਪੇ ਅਤੇ ਕੋਚ ਆਪਣੇ ਖਰਚੇ 'ਤੇ ਚੀਜ਼ਾਂ ਦਾ ਇੰਤਜ਼ਾਮ ਕਰਦੇ ਹਨ

19 ਸਾਲਾ ਸ਼ੁਭਮ ਰਾਠੀ ਦਾ ਕਹਿਣਾ ਹੈ, "ਮੈਂ ਅਮਿਤ ਨੂੰ ਨੈਸ਼ਨਲ ਮੁੱਕੇਬਾਜ਼ੀ ਦੇ ਕੈਂਪ ਵਿੱਚ ਮਿਲਿਆ ਸੀ ਅਤੇ ਅਸੀਂ ਉਦੋਂ ਤੋਂ ਹੀ ਦੋਸਤ ਹਾਂ। ਉਹ ਖਿਡਾਰੀਆਂ ਦੀ ਤਕਲੀਫ਼ ਨੂੰ ਸਮਝਦਾ ਹੈ ਤੇ ਕਦੇ ਮਦਦ ਲਈ ਮਨਾਂ ਨਹੀਂ ਕਰਦਾ।"

ਸ਼ੁਭਮ ਦੱਸਦੇ ਹਨ, "ਖਿਡਾਰੀਆਂ ਦੇ ਮਾਪੇ ਅਤੇ ਕੋਚ ਆਪਣੇ ਖਰਚੇ 'ਤੇ ਚੀਜ਼ਾਂ ਦਾ ਇੰਤਜ਼ਾਮ ਕਰਦੇ ਹਨ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)