...ਫੇਰ 50 ਸਾਲ ਤੱਕ ਭਾਜਪਾ ਨੂੰ ਕੋਈ ਨਹੀਂ ਹਰਾ ਸਕੇਗਾ: ਅਮਿਤ ਸ਼ਾਹ - ਅੱਜ ਦੀਆਂ ਪੰਜ ਅਹਿਮ ਖ਼ਬਰਾਂ

AMIT SHAH
ਤਸਵੀਰ ਕੈਪਸ਼ਨ,

ਅਮਿਤ ਸ਼ਾਹ ਦਾ ਦਾਅਵਾ 50 ਸਾਲ ਤੱਕ ਕੋਈ ਨਹੀਂ ਹਰਾ ਸਕੇਗਾ

ਭਾਜਪਾ ਮੁਖੀ ਅਮਿਤ ਸ਼ਾਹ ਨੇ ਕਾਰਜਕਾਰੀ ਮੀਟਿੰਗ ਵਿੱਚ ਦਾਅਵਾ ਕੀਤਾ ਹੈ ਕਿ ਜੇ ਭਾਜਪਾ 2019 ਦੀਆਂ ਚੋਣਾਂ ਜਿੱਤ ਜਾਂਦੀ ਹੈ ਤਾਂ ਅਗਲੇ 50 ਸਾਲ ਤੱਕ ਉਸ ਨੂੰ ਹਰਾਇਆ ਨਹੀਂ ਜਾ ਸਕੇਗਾ।

ਉਨ੍ਹਾਂ ਕਿਹਾ, "ਅਸੀਂ 22 ਕਰੋੜ ਪਰਿਵਾਰਾਂ ਨਾਲ ਸੰਪਰਕ ਬਣਾਉਣਾ ਹੈ ਜਿਸ ਦਾ ਮਤਲਬ ਅਸੀਂ ਦੇਸ ਦੇ 110 ਕਰੋੜ ਤੋਂ ਵਧ ਲੋਕਾਂ ਨਾਲ ਸੰਪਰਕ ਬਣਾਵਾਂਗੇ। ਸਾਡੇ ਕੋਲ 9 ਕਰੋੜ ਮੈਂਬਰ ਹਨ ਜੋ ਕਿ ਸਿੱਧਾ 36 ਕਰੋੜ ਭਾਰਤੀਆਂ ਨਾਲ ਜੁੜ ਸਕਦੇ ਹਨ। 2019 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਅਗਲੇ 50 ਸਾਲਾਂ ਤੱਕ ਸਾਨੂੰ ਕੋਈ ਨਹੀਂ ਹਰਾ ਸਕੇਗਾ।"

ਇਹ ਵੀ ਪੜ੍ਹੋ:

ਵਿਰੋਧੀ ਧਿਰ ਵੱਲੋਂ ਭਾਰਤ ਬੰਦ

ਵਧਦੀਆਂ ਤੇਲ ਦੀਆਂ ਕੀਮਤਾਂ ਅਤੇ ਕਮਜ਼ੋਰ ਹੁੰਦੇ ਰੁਪਏ ਦੇ ਖਿਲਾਫ਼ ਵਿਰੋਧੀ ਧਿਰ ਅੱਜ ਇੱਕਜੁਟ ਹੋ ਕੇ ਸਰਕਾਰ ਖਿਲਾਫ਼ ਭਾਰਤ ਬੰਦ ਜ਼ਰੀਏ ਰੋਸ ਜਤਾਏਗੀ।

ਕਾਂਗਰਸ ਨੇ ਦਾਅਵਾ ਕੀਤਾ ਹੈ ਕਿ 21 ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਨਅਤਕਾਰਾਂ ਅਤੇ ਇੰਡਸਟਰੀ ਚੈਂਬਰਜ਼ ਨੇ ਵੀ ਭਾਰਤ ਬੰਦ ਵਿੱਚ ਉਨ੍ਹਾਂ ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਹੈ।

ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਵੱਲੋ ਰਾਜਘਾਟ 'ਤੇ ਧਰਨਾ ਦਿੱਤਾ ਜਾਵੇਗਾ।

ਫੌਜ 'ਚ 1,50,000 ਨੌਕਰੀਆਂ ਘਟਣਗੀਆਂ

ਹਿੰਦੁਸਤਾਨ ਟਾਈਮਜ਼ ਮੁਤਾਬਕ ਭਾਰਤੀ ਫੌਜ ਅਗਲੇ ਚਾਰ-ਪੰਜ ਸਾਲਾਂ ਵਿੱਚ 1,50,000 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਹੀ ਹੈ ਤਾਂ ਕਿ ਫੌਜ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਅਤੇ ਭਵਿੱਖ ਦੀ ਜੰਗ ਲਈ ਤਿਆਰ ਰਹੇ।

ਕਾਡਰ ਰਿਵਿਊ ਦੇ ਹੁਕਮ 21 ਜੂਨ ਨੂੰ ਦਿੱਤੇ ਗਏ ਸਨ ਜਿਸ ਵਿੱਚ 1.2 ਮਿਲੀਅਨ ਫੌਜ ਦੀ ਗਿਣਤੀ ਨੂੰ ਘਟਾਉਣ ਅਤੇ ਕਾਰਜ ਨੂੰ ਅਨੁਕੂਲ ਬਣਾਉਣ ਲਈ ਕਈ ਵਰਗਾਂ ਨੂੰ ਇਕੱਠੇ ਕਰਨ ਸਬੰਧੀ ਵੇਰਵਾ ਵੀ ਸ਼ਾਮਿਲ ਹੈ।

ਫੌਜ ਸਕੱਤਰ ਲੈਫਟੀਨੈੱਟ ਜਨਰਲ ਜੇ ਐਸ ਸੰਧੂ ਦੀ ਅਗਵਾਈ ਵਿੱਚ 10 ਮੈਂਬਰੀ ਪੈਨਲ ਇਹ ਰਿਵਿਊ ਕਰ ਰਿਹਾ ਹੈ।

ਨਵੰਬਰ ਵਿੱਚ ਫਾਈਨਲ ਰਿਪੋਰਟ ਦੇਣ ਤੋਂ ਪਹਿਲਾਂ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਇਸੇ ਮਹੀਨੇ ਦੇ ਅਖੀਰ ਵਿੱਚ ਇਹ ਰਿਪੋਰਟ ਸੌਂਪਣ ਦੀ ਉਮੀਦ ਹੈ।

ਬਾਦਲ ਨੇ ਕਾਰਵਾਈ ਕਰਨ ਲਈ ਕੈਟਪਨ ਨੂੰ ਲਲਕਾਰਿਆ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਬਹਿਬਲ ਕਲਾਂ ਗੋਲੀਕਾਂਡ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਜ਼ੱਦੀ ਖੇਤਰ ਅਬੋਹਰ ਵਿੱਚ ਰੈਲੀ ਕੀਤੀ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, "ਅਮਨ ਅਤੇ ਭਾਈਚਾਰਕ ਸਾਂਝ ਅਕਾਲੀ-ਭਾਜਪਾ ਦਾ ਮਕਸਦ ਹੈ ਪਰ ਅੱਜ ਇਸ ਨੂੰ ਖਤਰਾ ਹੈ। ਮੈਂ ਚੁੱਪਚਾਪ ਬੈਠ ਕੇ ਕਾਂਗਰਸ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ।"

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੇਤਵਨੀ ਦਿੰਦਿਆਂ ਕਿਹਾ, "ਜੇ ਉਨ੍ਹਾਂ ਦੇ ਇਲਜ਼ਾਮਾਂ ਵਿੱਚ ਸੱਚਾਈ ਹੈ ਅਤੇ ਹਿੰਮਤ ਹੈ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਅਤੇ ਅਦਾਲਤ ਵਿੱਚ ਮਾਮਲਾ ਚਲਾਉਣ।"

ਜਲੰਧਰ ਪਾਦਰੀ ਖਿਲਾਫ਼ ਵਿਰੋਧ ਤੇਜ਼

ਰੇਪ ਦੇ ਇਲਜ਼ਾਮ ਵਿੱਚ ਜਲੰਧਰ ਦੇ ਪਾਦਰੀ ਖਿਲਾਫ਼ ਕੋਚੀ ਵਿੱਚ ਪੰਜ ਨਨਜ਼ ਨੇ ਜਨਤਕ ਤੌਰ 'ਤੇ ਮੋਰਚਾ ਖੋਲ੍ਹ ਦਿੱਤਾ ਹੈ। ਸ਼ਨੀਵਰ ਨੂੰ ਇਹ ਨਨਜ਼ ਵੀ ਖੁਲ੍ਹੇ ਤੌਰ 'ਤੇ ਪਾਦਰੀ ਦੇ ਖਿਲਾਫ਼ ਆ ਗਈਆਂ ਹਨ ਅਤੇ ਪਾਦਰੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ:

ਜੂਨ ਵਿੱਚ ਇੱਕ ਨਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਲੰਧਰ ਦੇ ਪਾਦਰੀ ਫਰੈਂਕੋ ਮੁਲਕੱਲ ਨੇ ਮਈ 2014 ਤੋਂ 13 ਵਾਰੀ ਉਸ ਨਾਲ ਰੇਪ ਕੀਤਾ। 28 ਜੂਨ ਨੂੰ ਕੋਟੱਯਮ ਪੁਲਿਸ ਨੇ ਮਾਮਲਾ ਦਰਜ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)