ਭਾਰਤ ਬੰਦ: ਤਸਵੀਰਾਂ ਜ਼ਰੀਏ ਪੰਜਾਬ ਤੇ ਹਰਿਆਣਾ ਦਾ ਹਾਲ

ਭਾਰਤ ਬੰਦ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਅੱਜ ਕਾਂਗਰਸ ਵੱਲੋਂ ਭਾਰਤ ਬੰਦ ਦਾ ਐਲਾਨ ਹੈ।

ਵਧਦੀਆਂ ਤੇਲ ਦੀਆਂ ਕੀਮਤਾਂ ਅਤੇ ਕਮਜ਼ੋਰ ਹੁੰਦੇ ਰੁਪਏ ਦੇ ਖ਼ਿਲਾਫ਼ ਵਿਰੋਧੀ ਧਿਰ ਅੱਜ ਇੱਕਜੁਟ ਹੋ ਕੇ ਸਰਕਾਰ ਖ਼ਿਲਾਫ਼ ਭਾਰਤ ਬੰਦ ਜ਼ਰੀਏ ਥਾਂ-ਥਾਂ 'ਤੇ ਰੋਸ ਜਤਾ ਰਿਹਾ ਹੈ।

ਇਹ ਵੀ ਪੜ੍ਹੋ:

ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਬੰਦ

ਜਲੰਧਰ ਦੇ ਬਾਜ਼ਾਰ ਵੀ ਅੱਧੇ ਬੰਦ ਤੇ ਅੱਧੇ ਖੁੱਲ੍ਹੇ ਨਜ਼ਰ ਆਏ।

ਬੰਦ ਬਾਬਤ ਕਾਂਗਰਸ ਦਾ ਦਾਅਵਾ ਹੈ ਸਨਅਤਕਾਰਾਂ ਅਤੇ ਇੰਡਸਟਰੀ ਚੈਂਬਰਜ਼ ਨੇ ਵੀ ਭਾਰਤ ਬੰਦ ਵਿੱਚ ਉਨ੍ਹਾਂ ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਹੈ।

ਕਾਂਗਰਸ ਮੁਤਾਬਕ ਕਈ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ।

ਗੁਰਦਾਸਪੁਰ ਦੇ ਬਾਜ਼ਾਰਾਂ 'ਚ ਪੰਜਾਬ ਪੁਲਿਸ ਦੇ ਜਵਾਨ ਗਸ਼ਤ ਦੌਰਾਨ।

ਬਰਨਾਲਾ ਦੇ ਬਾਜ਼ਾਰਾਂ 'ਚ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਮਾਰਚ ਕੱਢਦੇ ਸਿਆਸੀ ਆਗੂ।

ਸਿਰਸਾ ਵਿੱਚ ਬਾਜ਼ਾਰ ਬੰਦ ਹੋਣ ਕਾਰਨ ਦੂਰ-ਦੂਰਾਡੇ ਤੋਂ ਆਏ ਲੋਕ ਪ੍ਰੇਸ਼ਾਨ ਨਜ਼ਰ ਆਏ।

ਹਰਿਆਣਾ ਦੇ ਰੋਹਤਕ ਵਿੱਚ ਬੰਦ ਦਾ ਅਸਰ ਅਜੇ ਤੱਕ ਨਜ਼ਰ ਨਹੀਂ ਆਇਆ, ਬਾਜ਼ਾਰ ਲਗਭਗ ਖੁੱਲ੍ਹੇ ਹੋਏ ਸਨ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)