ਡੀਜੀਪੀ ਦੀ ਚੋਣ ਪ੍ਰਕਿਰਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਸੂਬਾਈ ਤਾਕਤਾਂ ਦਾ ਪਤਨ: ਕੈਪਟਨ ਅਮਰਿੰਦਰ - ਪੰਜ ਅਹਿਮ ਖਬਰਾਂ

captain amrinder Image copyright Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਯੂਪੀਐਸਸੀ ਵੱਲੋਂ ਆਈਪੀਐਸ ਅਫ਼ਸਰਾਂ ਦਾ ਪੈਨਲ ਬਣਾ ਕੇ ਕਿਸੇ ਸੂਬੇ ਦੇ ਡੀਜੀਪੀ ਦੀ ਚੋਣ ਕਰਨਾ, ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਹੈ।

ਸਪੁਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਸੰਘਵਾਦ ਨੂੰ ਬਚਾਈ ਰੱਖਣ ਲਈ ਰਿਵੀਊ ਪਟੀਸ਼ਨ ਦਾਇਰ ਕਰਨਗੇ।

"ਇਸ ਤਰ੍ਹਾਂ ਸੂਬਾ ਸਰਕਾਰ ਦੀਆਂ ਤਾਕਤਾਂ ਨੂੰ ਢਾਹ ਲਗਦੀ ਹੈ। ਅਸੀਂ ਇਸ ਤੋਂ ਸਹਿਮਤ ਨਹੀਂ ਹਾਂ। ਅਸੀਂ ਅਦਾਲਤ ਦੇ ਫੈਸਲੇ ਖਿਲਾਫ਼ ਰਿਵੀਊ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ।"

ਇਹ ਵੀ ਪੜ੍ਹੋ:

ਤਿੰਨ ਜੁਲਾਈ ਨੂੰ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਸੂਬਾ ਸਰਕਾਰ ਨੂੰ ਡੀਜੀਪੀ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਸੂਚੀ ਯੂਪੀਐਸਸੀ ਨੂੰ ਭੇਜਣੀ ਹੋਵੇਗੀ।

ਉਹ ਤਿੰਨ ਉਮੀਦਵਾਰਾਂ ਦੇ ਨਾਮ ਤੈਅ ਕਰਨਗੇ ਜਿਸ ਵਿੱਚੋਂ ਸਰਕਾਰ ਇੱਕ ਪੁਲਿਸ ਅਫ਼ਸਰ ਨੂੰ ਡੀਜੀਪੀ ਵਜੋਂ ਚੁਣੇਗੀ।

ਪੀਡੀਪੀ ਚੋਣਾਂ ਦਾ ਕਰੇਗੀ ਬਾਈਕਾਟ

ਪੀਡੀਪੀ ਨੇ ਤੈਅ ਕਰ ਲਿਆ ਹੈ ਕਿ 'ਇਸ ਡਰ ਦੇ ਮਾਹੌਲ ਵਿੱਚ' ਉਹ ਭਾਰਤ ਸ਼ਾਸਤ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਸ਼ਹਿਰੀ ਸਥਾਨਕ ਸਰਕਾਰਾਂ ਅਤੇ ਪੰਚਾਇਤ ਚੋਣਾਂ ਨਹੀਂ ਲੜੇਗੀ।

Image copyright Getty Images

ਕੁਝ ਦਿਨ ਪਹਿਲਾਂ ਹੀ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਵੀ ਚੋਣਾਂ ਦਾ ਬਾਈਕਾਟ ਕਰਨ ਦੀ ਚੇਤਾਵਨੀ ਦਿੱਤੀ ਸੀ।

ਪਾਰਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਆਰਟੀਕਲ 35-ਏ ਸਬੰਧੀ ਡਰ ਨੂੰ ਕੇਂਦਰ ਅਤੇ ਸਥਾਨਕ ਪ੍ਰਸ਼ਾਸਨ ਖਤਮ ਨਹੀਂ ਕਰ ਦਿੰਦਾ ਉਹ ਚੋਣਾਂ ਨਹੀਂ ਲੜਨਗੇ।

ਰੇਪ ਦੇ ਮਾਮਲਿਆਂ ਵਿੱਚ ਗੁਰੂਗਰਾਮ ਮੋਹਰੀ

ਪਿਛਲੇ ਸਾਲ ਦੇ ਮੁਕਾਬਲੇ ਹਰਿਆਣਾ ਵਿੱਚ ਔਰਤਾਂ ਖਿਲਾਫ਼ ਅਪਰਾਧ ਦਾ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਜਿਸ ਵਿੱਚ ਰੇਪ, ਛੇੜ-ਛਾੜ ਅਤੇ ਅਗਵਾ ਕਰਨ ਦੇ ਮਾਮਲੇ ਸ਼ਾਮਲ ਹਨ।

ਗੁਰੂਗਰਾਮ ਇਸ ਸੂਚੀ ਵਿੱਚ ਸਭ ਤੋਂ ਅੱਗੇ ਹੈ ਜਿੱਥੇ ਰੇਪ ਦੇ ਮਾਮਲੇ ਵਧੇ ਹਨ, ਫਰੀਦਾਬਾਦ ਦੂਜੇ ਨੰਬਰ 'ਤੇ ਹੈ।

Image copyright Getty Images

ਅਗਵਾ ਕਰਨ ਦੇ ਮਾਮਲਿਆਂ ਵਿੱਚ ਪਾਣੀਪਤ ਸੂਚੀ ਵਿੱਚ ਸਭ ਤੋਂ ਉੱਪਰ ਹੈ। ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਾਂਗਰਸ ਆਗੂ ਜਗਬੀਰ ਸਿੰਘ ਮਲਿਕ ਵੱਲੋਂ ਪੁੱਛੇ ਗਏ ਸਵਾਲ 'ਤੇ ਮੁੱਖ ਮੰਤਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਜਵਾਬ ਦਿੱਤਾ।

ਸਤੰਬਰ 2017 ਤੋਂ ਹੁਣ ਤੱਕ ਔਰਤਾਂ ਨੂੰ ਅਗਵਾ ਕਰਨ ਦੇ 3,494, ਛੇੜਛਾੜ ਦੇ 2,320 ਅਤੇ ਰੇਪ ਦੇ 1,413 ਮਾਮਲੇ ਸਾਹਮਣੇ ਆਏ ਹਨ।

ਪਾਕਿਸਤਾਨ ਤੇ ਚੀਨ ਨੇ ਸੀਪੀਈਸੀ ਅਫ਼ਗਾਨਿਸਤਾਨ ਤੱਕ ਵਧਾਉਣ ਦਾ ਫੈਸਲਾ ਲਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਚੀਨ ਨਾਲ ਦੋਸਤੀ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਆਧਾਰ ਹੈ।

ਚੀਨ-ਪਾਕਿਸਤਾਨ ਇਕਨੋਮਿਕ ਕੋਰੀਡੋਰ (ਸੀਪੀਈਸੀ) ਪ੍ਰੋਜੈਕਟ ਵਿੱਚ ਸਮਾਜਿਕ ਸੈਕਟਰ ਅਤੇ ਖੇਤਰੀ ਵਿਕਾਸ ਯੋਜਨਾਵਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ।

Image copyright Getty Images

ਦੋਹਾਂ ਦੇਸਾਂ ਨੇ ਇਸ ਕੋਰੀਡੋਰ ਦੇ ਕੰਮ ਵਿੱਚ ਤੇਜ਼ੀ ਲਿਆਉਣ 'ਤੇ ਸਹਿਮਤੀ ਜਤਾਈ ਅਤੇ ਨਾਲ ਹੀ ਇਸ ਨੂੰ ਅਫ਼ਗਾਨਿਸਤਾਨ ਤੱਕ ਵਧਾਉਣ ਦਾ ਫੈਸਲਾ ਵੀ ਕੀਤਾ।

ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀਓਨ ਦੇ ਦੌਰੇ ਦੌਰਾਨ ਇਮਰਾਨ ਖ਼ਾਨ ਨੇ ਸੀਪੀਈਸੀ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਇਹ ਵੀ ਪੜ੍ਹੋ:

ਸੋਨੀਆ-ਰਾਹੁਲ ਨੂੰ ਝਟਕਾ, ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ

ਨੈਸ਼ਨਲ ਹੈਰਾਲਡ ਮਾਮਲੇ ਵਿੱਚ ਰਾਹੁਲ ਗਾਂਦੀ ਅਤੇ ਸੋਨੀਆ ਗਾਂਧੀ ਦੇ ਇਨਕਮ ਟੈਕਸ ਦਸਤਾਵੇਜਾਂ ਦੀ ਦੁਬਾਰਾ ਜਾਂਚ 'ਤੇ ਰੋਕ ਲਾਉਣ ਤੋਂ ਦਿੱਲੀ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ।

Image copyright Getty Images

ਸੋਮਵਾਰ ਨੂੰ ਉਨ੍ਹਾਂ ਵੱਲੋਂ ਦਾਖਿਲ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਕਰ ਵਿਭਾਗ ਨੂੰ ਟੈਕਸ ਪ੍ਰਕਿਰਿਆ ਦੀ ਦੁਬਾਰਾ ਜਾਂਚ ਕਰਨ ਦਾ ਅਧਿਕਾਰ ਹੈ।

ਜੇ ਪਟੀਸ਼ਨਕਰਤਾ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸਬੰਧੀ ਵਿਭਾਗ ਕੋਲ ਜਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)