'ਆਪ' ਸਰਕਾਰ ਨੇ ਪਹੁੰਚਾਈਆਂ ਇਹ 40 ਸੇਵਾਵਾਂ ਤੁਹਾਡੇ ਘਰ ਤੱਕ

ARVIND KEJRIWAL Image copyright Getty Images

ਕੀ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ? ਕੀ ਡਰਾਈਵਿੰਗ ਲਾਈਸੈਂਸ ਜਾਂ ਮੈਰਿਜ ਸਰਟੀਫਿਕੇਟ ਲੈਣ ਲਈ ਤੁਹਾਨੂੰ ਲਾਈਨ ਵਿੱਚ ਲੱਗਣਾ ਪਿਆ ਹੈ? ਦਿੱਲੀ ਸਰਕਾਰ ਰੋਜ਼ਾਨਾ ਦੀਆਂ ਇਨ੍ਹਾਂ ਵਰਗੀਆਂ ਹੋਰ ਮੁਸ਼ਕਿਲਾਂ ਦਾ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ ਡੋਰਸਟੈਪ ਸੇਵਾਵਾਂ ਸ਼ੁਰੂ ਕਰਕੇ।

ਆਮ ਆਦਮੀ ਪਾਰਟੀ ਨੇ ਲੋਕ ਭਲਾਈ ਕੰਮਾਂ ਦੀਆਂ 40 ਡੋਰਸਟੈਪ ਡਿਲੀਵਰੀ ਸੇਵਾਵਾਂ ਸ਼ੁਰੂ ਕੀਤੀਆਂ ਹਨ ਜਿਸ ਵਿੱਚ ਰੈਵਿਨਿਊ ਵਿਭਾਗ, ਟਰਾਂਸਪੋਰਟ, ਸਮਾਜਿਕ ਭਲਾਈ, ਖੁਰਾਕ ਅਤੇ ਸਪਲਾਈ ਵਿਭਾਗ, ਲੇਬਰ ਵਿਭਾਗ, ਦਿੱਲੀ ਜਲ ਬੋਰਡ, ਘੱਟ ਗਿਣਤੀ ਲਈ ਵਿਭਾਗ ਦੀਆਂ ਸੇਵਾਵਾਂ ਸ਼ਾਮਿਲ ਹਨ।

ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਹੈ ਕਿ 30 ਹੋਰ ਸੇਵਾਵਾਂ ਅਗਲੇ ਮਹੀਨੇ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ:

ਹੈਲਪਲਾਈਨ ਨੰਬਰ

ਇਹ ਸੇਵਾਵਾਂ ਤੁਸੀਂ 50 ਰੁਪਏ ਅਦਾ ਕਰਕੇ ਹਾਸਿਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਹੈਲਪਲਾਈਨ ਨੰਬਰ 1076 ਡਾਇਲ ਕਰਨਾ ਪਏਗਾ।

ਇਹ ਹੈਲਪਈਨ ਨੰਬਰ 24 ਘੰਟੇ ਜਾਰੀ ਰਹੇਗੀ। ਤੁਸੀਂ ਕੋਈ ਵੀ ਸੇਵਾ ਲੈਣ ਲਈ ਸਮਾਂ ਤੈਅ ਕਰ ਸਕਦੇ ਹੋ।

ਕਾਲ ਸੈਂਟਰ ਕਾਰਜਕਰਤਾ ਤੁਹਾਨੂੰ ਦੱਸੇਗਾ ਕਿ ਕਿਹੜੇ ਦਸਤਾਵੇਜਾਂ ਦੀ ਲੋੜ ਹੈ।

ਤੁਸੀਂ ਜਿਹੜੀ ਸੇਵਾ ਲੈਣੀ ਹੈ ਉਸ ਦਾ ਵੇਰਵਾ ਤੁਹਾਨੂੰ ਮੈਸੇਜ ਰਾਹੀਂ ਭੇਜਿਆ ਜਾਵੇਗਾ।

ਸੇਵਾ ਲਈ ਅਦਾਇਗੀ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਅਤੇ ਆਫਲਾਈਨ ਵੀ ਯਾਨਿ ਕਿ ਨਕਦੀ ਪੈਸੇ ਦੇ ਕੇ।

ਕਿਸ ਨੇ ਦਿੱਤਾ ਸੁਝਾਅ?

ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਡੋਰਸਟੈਪ ਡਿਲੀਵਰੀ ਦਾ ਸੁਝਾਅ ਗੋਪਾਲ ਮੋਹਨ ਨੇ ਦਿੱਤਾ ਹੈ।

ਉਨ੍ਹਾਂ ਕਿਹਾ, "ਡੋਰਸਟੈਪ ਸੇਵਾਵਾਂ ਦਾ ਸੁਝਾਅ ਦੇਣ ਵਾਲੇ ਗੋਪਾਲ ਮੋਹਨ ਹਨ, ਉਹ ਮੇਰੇ ਤਕਨੀਕੀ ਸਲਾਹਕਾਰ ਹਨ। ਇਹ ਆਈਡਿਆ ਉਨ੍ਹਾਂ ਨੇ ਹੀ ਦਿੱਤਾ ਹੈ ਅਤੇ ਰਾਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਆਈਡੀਆ ਵੀ ਉਨ੍ਹਾਂ ਨੇ ਹੀ ਦਿੱਤਾ ਹੈ।"

ਪਹਿਲੇ ਦਿਨ ਕਿੰਨੀਆਂ ਸੇਵਾਵਾਂ ਹੱਲ?

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਪਹਿਲੇ ਦਿਨ ਡੋਰਸਟੈਪ ਡਿਲੀਵਰੀ ਲਈ 21000 ਫੋਨ ਆਏ ਪਰ ਜ਼ਿਆਦਾ ਫੋਨ ਆਉਣ ਕਾਰਨ ਸਭ ਕਾਲਾਂ ਲਈਆਂ ਨਹੀਂ ਜਾ ਸਕੀਆਂ।

ਇਹ ਵੀ ਪੜ੍ਹੋ:

2728 ਕਾਲਜ਼ ਨਾਲ ਸੰਪਰਕ ਹੋ ਸਕਿਆ ਜਦੋਂਕਿ 1286 ਕਾਲਜ਼ ਦਾ ਜਵਾਬ ਦਿੱਤਾ ਗਿਆ। ਇਨ੍ਹਾਂ ਵਿੱਚੋਂ 369 ਦਾ ਸਮਾਂ ਤੈਅ ਕਰ ਲਿਆ ਗਿਆ ਹੈ। 7 ਸੇਵਾਵਾਂ ਲਈ ਦਸਤਾਵੇਜ ਇਕੱਠੇ ਕਰ ਲਏ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ