ਭਾਰਤੀ ਸ਼ੇਅਰ ਬਾਜ਼ਾਰ ਨੂੰ ਝਟਕੇ ’ਤੇ ਝਟਕੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੰਮ-ਧੰਦਾ: ਇਹ ਹਨ ਸ਼ੇਅਰ ਬਾਜ਼ਾਰ ਦੇ ਡਿੱਗਣ ਦੇ ਕਾਰਨ

ਮੁਦਰਾ ਦੇ ਅਖਾੜੇ ’ਚ ਰੁਪੱਈਏ ਅਤੇ ਡਾਲਰ ਵਿਚਾਲੇ ਕੁਸ਼ਤੀ ’ਚ, ਰੁਪਈਆ ਪਿੱਛੇ ਹੈ। ਡਾਲਰ ਦਾ ਸਤਾਇਆ ਸਿਰਫ਼ ਭਾਰਤ ਹੀ ਹੈ ਅਜਿਹਾ ਨਹੀਂ ਹੈ, ਤੁਰਕੀ, ਮਿਸਰ, ਅਰਜਨਟੀਨਾ ਅਤੇ ਇੰਡੋਨੇਸ਼ੀਆ ’ਚ ਵੀ ਵਧਦਾ ਕੈਡ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਤੇਲ ’ਚ ਉਬਾਲ ਨੇ ਰੁਪਏ ਅਤੇ ਬੌਂਡਜ਼ ਦੋਹਾਂ ਦੀ ਸਿਹਤ ਵਿਗਾੜ ਦਿੱਤੀ ਹੈ। ਭਾਰਤ ਆਪਣੀ ਕੁੱਲ ਜ਼ਰੂਰਤ ਦਾ ਤਕਰੀਬਨ 70 ਫ਼ੀਸਦੀ ਤੇਲ ਦਰਆਮਦ ਕਰਦਾ ਹੈ। ਜ਼ਾਹਿਰ ਹੈ ਕਿ ਇਸਦੀ ਕੀਮਤ ਭਾਰਤ ਨੂੰ ਡਾਲਰਾਂ ’ਚ ਅਦਾ ਕਰਨੀ ਹੁੰਦੀ ਹੈ।

ਸਰਕਾਰ ਨੇ ਪੈਟਰੋਲ, ਡੀਜ਼ਲ ’ਤੇ ਸਬਸਿਡੀ ਖ਼ਤਮ ਕਰ ਦਿੱਤੀ ਹੈ, ਇਸ ਲਈ ਦੇਸ ’ਚ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਹੁਣ ਪੈਟਰੋਲ-ਡੀਜ਼ਲ ਮਹਿੰਗਾ ਤਾਂ ਢੋਅ-ਢੁਹਾਈ ਵੀ ਮਹਿੰਗੀ, ਯਾਨਿ ਮਹਿੰਗਾਈ ਵਧਣਾ ਵੀ ਤੈਅ ਹੈ।

ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਦਖ਼ਲ ਬਹੁਤ ਜ਼ਿਆਦਾ ਹੈ। ਵਪਾਰ ਜੰਗ ਤੋਂ ਬਾਅਦ ਬਣੇ ਹਾਲਾਤ ’ਚ ਉਨ੍ਹਾਂ ਦੀਆਂ ਉੱਭਰਦੀਆਂ ਅਰਥ ਵਿਵਸਥਾਵਾਂ ’ਤੇ ਭਰੋਸਾ ਘੱਟ ਹੋਇਆ ਹੈ।

ਚੀਨ, ਜਾਪਾਨ ਤਾਇਵਾਨ ਤੋਂ ਫੌਰਨ ਇਨਵੈਸਟਰਜ਼ ਨੇ ਪਿਛਲੇ ਕੁਝ ਮਹੀਨਿਆਂ ’ਚ ਚੰਗੀ ਵਿੱਕਰੀ ਕੀਤੀ ਅਤੇ ਮੁਨਾਫ਼ਾ ਇਕੱਠਾ ਕਰ ਕੇ ਆਪਣੇ ਘਰ ਲੈ ਗਏ ਹਨ। ਅਮਰੀਕਾ ’ਚ ਵਿਆਜ਼ ਦਰਾਂ ’ਚ ਵਾਧੇ ਦੌਰਾਨ ਭਾਰਤ ਤੋਂ ਵੀ ਵੱਡੀ ਗਿਣਤੀ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਆਪਣਾ ਪੈਸਾ ਕੱਢਿਆ ਹੈ।

ਨਿਵੇਸ਼ਕ ਇਸ ਗੱਲ ਤੋਂ ਡਰੇ ਹੋਏ ਹਨ ਕਿ ਕਿਤੇ ਭਾਰਤੀ ਬਾਜ਼ਾਰ ਨਿਵੇਸ਼ ਦੇ ਲਿਹਾਜ਼ ਤੋਂ ਬਹੁਤ ਮਹਿੰਗੇ ਤਾਂ ਨਹੀਂ ਹੋ ਗਏ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।