ਝੋਨਾ ਲਾਉਣ ਵਾਲੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ 'ਤੇ ਆਸਮਾਨ ਤੋਂ ਆਈ ਆਫ਼ਤ ਨੇ ਫੇਰਿਆ ਪਾਣੀ

ਝੋਨਾ, ਪੰਜਾਬ, ਜਲੰਧਰ Image copyright PAl singh nauli/bbc

ਪੰਜਾਬ 'ਚ ਮੀਂਹ ਬਾਰੇ ਹਾਈ ਅਲਰਟ ਜਾਰੀ ਹੋਇਆ ਤਾਂ ਕਿਸਾਨਾਂ ਦੀ ਬੇਚੈਨੀ ਵੱਧ ਗਈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਨੂੰ ਇਸ ਵੇਲੇ ਬੂਰ ਪਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਮੀਂਹ ਕਾਰਨ ਫ਼ਸਲ ਨੁਕਸਾਨੇ ਜਾਣ ਦਾ ਡਰ ਕਿਸਾਨਾਂ ਨੂੰ ਸਤਾ ਰਿ ਹਾ ਹੈ।

Image copyright PAl singh nauli/bbc
ਫੋਟੋ ਕੈਪਸ਼ਨ ਸੁਲਤਾਨਪੁਰ ਲੋਧੀ ਵਿੱਚ ਮੀਂਹ ਪੈਣ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਖੇਤ ਵਿੱਚ ਖੜ੍ਹੀ ਫ਼ਸਲ ਮੀਂਹ ਕਾਰਨ ਵਿਛ ਗਈ ਹੈ।
Image copyright PAl singh Naurli/bbc
ਫੋਟੋ ਕੈਪਸ਼ਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾਕਟਰ ਨਰੇਸ਼ ਗੁਲਾਟੀ ਦਾ ਕਹਿਣਾ ਹੈ ਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਨੁਕਸਾਨਦੇਹ ਹੈ
Image copyright PAl singh nauli/bbc

ਗੁਰਦਾਸਪੁਰ 'ਚ ਵੀ ਬਦਲਿਆ ਮੌਸਮ ਦਾ ਮਿਜ਼ਾਜ

ਖੇਤੀਬਾੜੀ ਮਾਹਿਰ ਡਾ. ਅਮਰੀਕ ਸਿੰਘ ਮੁਤਾਬਕ ਹੁਣ ਤੱਕ ਗੁਰਦਸਪੁਰ 'ਚ ਜ਼ਿਆਦਾ ਮੀਂਹ ਨਹੀਂ ਦੇਖਣ ਨੂੰ ਮਿਲਿਆ ਜਿਸ ਦਾ ਕੋਈ ਖ਼ਾਸਾ ਨੁਕਸਾਨ ਝੋਨੇ ਦੀ ਜਾਂ ਕਮਾਦ ਦੀ ਫ਼ਸਲ ਨੂੰ ਨਹੀਂ ਹੈ ਪਰ ਜੇਕਰ ਜ਼ਿਆਦਾ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ ਤਾਂ ਫ਼ਸਲ ਦਾ ਨੁਕਸਾਨ ਹੋਵੇਗਾ।

Image copyright GURPREET CHAWALA/BBC
Image copyright GURPREET CHAWALA/BBC
ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਮੀਂਹ ਕਾਰਨ ਕਿਸਾਨਾਂ ਦੀਆਂ ਫਿਕਰਾਂ ਵੱਧ ਗਈਆਂ ਹਨ
Image copyright GURPREET CHAWLA/BBC
ਫੋਟੋ ਕੈਪਸ਼ਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਮੁਤਾਬਿਕ ਹੁਣ ਤਕ ਪੈ ਰਹੇ ਇਸ ਮੀਂਹ ਨਾਲ ਉਹਨਾਂ ਨੁਕਸਾਨ ਨਹੀਂ ਹੋਇਆ ਜਿਹਨਾਂ ਡਰ ਸੀ
Image copyright Gurdarshan Singh/bbc
ਫੋਟੋ ਕੈਪਸ਼ਨ ਤੇਜ਼ ਹਵਾਵਾਂ ਅਤੇ ਮੀਂਹ ਨੇ ਫਿਰੋਜ਼ਪੁਰ ਵਿੱਚ ਵੀ ਨੁਕਸਾਨ ਕੀਤਾ ਹੈ। ਕਈ ਥਾਈਂ ਫਸਲ ਵਿਛ ਗਈ ਹੈ।

(ਇਹ ਖ਼ਬਰਾਂ ਅਤੇ ਤਸਵੀਰਾਂ ਜਲੰਧਰ ਤੋਂ ਪਾਲ ਸਿੰਘ ਨੌਲੀ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਅਤੇ ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ ਨੇ ਭੇਜੀਆਂ ਹਨ)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)