ਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆ - ਨਜ਼ਰੀਆ

ਔਰਤਾਂ

'ਔਰਤ ਪੈਦਾ ਨਹੀਂ ਹੁੰਦੀ, ਬਣਾ ਦਿੱਤੀ ਜਾਂਦੀ ਹੈ'

ਉਹ ਪਹਿਲੀ ਔਰਤ ਕੌਣ ਸੀ ਜਿਸ ਨੂੰ ਬਣਾਇਆ ਗਿਆ। ਅਸੀਂ ਨਹੀਂ ਜਾਣਦੇ ਪਰ ਇਹ ਫਿਕਰ ਜ਼ਰੂਰੀ ਹੈ ਕਿ ਉਹ ਆਖਿਰੀ ਔਰਤ ਕੌਣ ਹੋਵੇਗੀ ਜਿਸ ਨੂੰ ਬਣਾਇਆ ਜਾਵੇਗਾ। ਕਿਉਂਕਿ ਉਸ ਆਖਿਰੀ ਔਰਤ ਤੋਂ ਬਾਅਦ ਦੀਆਂ ਔਰਤਾਂ ਬਣਾਈਆਂ ਨਹੀਂ ਗਈਆਂ ਹੋਣਗੀਆਂ। ਉਹ ਸਿਰਫ਼ ਆਖਿਰੀ ਔਰਤ ਹੋਵੇਗੀ।

ਭਾਰਤ ਸਣੇ ਪੂਰੀ ਦੁਨੀਆਂ ਦੀਆਂ ਔਰਤਾਂ ਉਸ ਆਖਿਰੀ ਔਰਤ ਵੱਲ ਵੱਧ ਰਹੀ ਹੈ ਤਾਂ ਕਿ ਉਸ ਤੋਂ ਬਾਅਦ ਉਹ ਸਮਾਜ ਦੀਆਂ ਬਣਾਈਆਂ, ਦੱਬੀਆਂ ਅਤੇ ਕੁਚਲੀਆਂ ਹੋਈਆਂ ਔਰਤਾਂ ਨਾ ਰਹਿ ਜਾਣ। ਜੋ ਸਦੀਆਂ ਤੋਂ ਆਪਣੇ ਬਣਨ, ਹਾਲਾਤ ਵਿੱਚ ਢਾਲੇ ਜਾਣ ਤੋਂ ਤੰਗ ਤਾਂ ਹਨ ਪਰ ਇਸ ਗੱਲ ਤੋਂ ਬੇਖਬਰ ਵੀ ਹਨ।

#MeToo ਵਰਗੀ ਮੁਹਿੰਮ ਜਾਂ ਕਿਸੇ ਇੱਕ ਵੀ ਔਰਤ ਦਾ ਆਪਣੇ ਨਾਲ ਹੋ ਰਹੇ ਸ਼ੋਸ਼ਣ ਉੱਤੇ ਚੀਕਣਾ ਇਸੇ ਜ਼ਰੂਰੀ ਸਫ਼ਰ ਦਾ ਅਹਿਮ ਪੜਾਅ ਹੈ।

ਸਟੀਰੀਓਟਾਈਪ ਗੱਲ ਹੈ ਕਿ ਔਰਤਾ ਦੇਖਾ-ਦੇਖੀ ਵਿੱਚ ਕਾਫ਼ੀ ਕੁਝ ਕਰਦੀਆਂ ਹਨ।

ਦੂਜਿਆਂ ਦਾ ਸੁਖ ਦੇਖ ਕੇ ਸਾਨੂੰ ਸਭ ਨੂੰ ਆਪਣੇ ਹਿੱਸੇ ਦੇ ਵੀ ਸੁੱਖ ਲੱਭਣੇ ਪੈਂਦੇ ਹਨ।

ਇਸ ਗੱਲ ਦਾ ਸ਼ੁਕਰ ਮਨਾਈਏ ਕਿ ਇਹੀ ਨਿਯਮ ਦੁਖ ਅਤੇ ਤਕਲੀਫਾਂ ਨੂੰ ਬਿਆਨ ਕਰਨ ਵਿੱਚ ਵੀ ਲਾਗੂ ਹੋ ਰਹੇ ਹਨ।

ਇਹ ਵੀ ਪੜ੍ਹੋ:

ਇਸੇ ਨਿਯਮ ਦਾ ਪਿਆਰਾ ਨਤੀਜਾ ਹੈ ਕਿ ਇਹ ਔਰਤਾਂ ਹੁਣ ਕਾਫੀ ਕੁਝ ਬੋਲਣ ਲੱਗੀਆਂ ਹਨ। ਇਨ੍ਹਾਂ ਔਰਤਾਂ ਨੇ ਹੁਣ 'ਔਰਤ ਹੋ ਔਰਤ ਦੀ ਤਰ੍ਹਾਂ ਰਹੋ' ਲਾਈਨ ਨੂੰ ਅੰਗੂਠਾ ਦਿਖਾ ਦਿੱਤਾ ਹੈ।

ਇਨ੍ਹਾਂ ਬੜਬੜਾਉਂਦੀਆਂ ਹਿੰਮਤੀ ਔਰਤਾਂ 'ਵਾਂਗ ਰਹੋ' ਨੂੰ ਨਹੀਂ ਸਗੋਂ ਆਪਣੀ ਹੋਂਦ ਨੂੰ ਅਖੀਰ ਸਮਝਿਆ ਅਤੇ ਚੁਣਿਆ ਹੈ।

ਆਪਣੇ ਮੰਨ ਅੰਦਰ ਲੁਕੇ ਬੈਠੇ ਇੱਕ ਪਿਤਾਪੁਰਖੀ ਸੋਚ ਵਾਲੇ ਆਦਮੀ ਦੀ ਭਾਸ਼ਾ ਵਿੱਚ ਪੁੱਛੀਏ ਤਾਂ ਅਚਾਨਕ ਇਨ੍ਹਾਂ ਔਰਤਾਂ ਦੀ ਜ਼ਬਾਨ ਜੋ ਕੱਲ੍ਹ ਤੱਕ ਚਲਦੀ ਨਹੀਂ ਸੀ... ਅੱਜ ਦੌੜਨ ਕਿਵੇਂ ਲੱਗੀ ਹੈ? ਤਾਂ ਮਨ ਦੇ ਅੰਦਰ ਕਿਤੇ ਆਜ਼ਾਦ ਬੈਠੀ ਔਰਤ ਜਵਾਬ ਦੇਣਾ ਚਾਹੁੰਦੀ ਹੈ।

ਉਹ ਕਾਰਨ ਜਾਂ ਟ੍ਰਿਗਰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਸ਼ਾਇਦ ਹਾਲੀਵੁੱਡ ਹੀਰੋਇਨਾਂ ਭਾਰਤ ਵਿੱਚ ਕਿਸੇ ਵੀ ਗ੍ਰੇਡ ਦੀ ਕੋਈ ਕਲਾਕਾਰ, ਸਕੂਲੀ ਬੱਚੀਆਂ ਜਾਂ ਹੁਣ ਮਹਿਲਾ ਪੱਤਰਕਾਰਾਂ ਚੀਕ ਕੇ ਕਹਿ ਰਹੀਆਂ ਹਨ- ਹਾਂ, ਮੇਰੇ ਨਾਲ ਕੁਝ ਗਲਤ ਹੋਇਆ ਸੀ। ਹਾਲੇ ਦੋ ਮਿੰਟ ਪਹਿਲਾਂ... ਦੱਸ, ਤੀਹ ਸਾਲ ਪਹਿਲਾਂ ਜਾਂ ਮੇਰੇ ਜਨਮ ਤੋਂ ਕੁਝ ਸਾਲ ਬਾਅਦ।

Image copyright AFP/Getty Images

ਤੁਹਾਨੂੰ-ਸਾਨੂੰ ਇਨ੍ਹਾਂ ਔਰਤਾਂ 'ਤੇ ਅੱਖ ਬੰਦ ਕਰਕੇ ਨਾ ਸਹੀ ਅੱਖਾਂ ਖੋਲ੍ਹ ਕੇ ਯਕੀਨ ਕਰਨਾ ਹੋਵੇਗਾ। ਜਿਵੇਂ ਅਸੀਂ ਸੜਕ ਹਾਦਸਿਆਂ, ਗਰਭ ਤੋਂ ਬੱਚਾ ਡਿੱਗਣਾ, ਖੁਦਕੁਸ਼ੀਆਂ ਦੀਆਂ ਗੱਲਾਂ 'ਤੇ ਸ਼ੱਕ ਨਹੀਂ ਕਰਦੇ।

ਠੀਕ ਉਸੇ ਤਰ੍ਹਾਂ ਹੀ ਔਰਤਾਂ 'ਤੇ ਯਕੀਨ ਕਰਨਾ ਹੋਵੇਗਾ ਤਾਂ ਕਿ ਉਸ ਔਰਤ ਨੂੰ ਆਪਣੇ ਨੇੜੇ ਧੀ, ਮਾਂ, ਪਤਨੀ, ਪ੍ਰੇਮੀਕਾ, ਦੋਸਤ ਜਾਂ ਭੈਣ ਦੀ ਸ਼ਕਲ ਵਿੱਚ ਦੇਖ ਸਕੀਏ ਜੋ ਬਣਾਈ ਨਾ ਹੋਵੇ।

1: ਖਾਮੋਸ਼ੀ

ਪਾਸ਼ ਆਪਣੀ ਕਵਿਤਾ ਦੀ ਇੱਕ ਲਾਈਨ ਵਿੱਚ ਕਹਿ ਗਏ, "ਸਹਿਮੀ ਜਿਹੀ ਚੁੱਪੀ ਵਿੱਚ ਜਕੜੇ ਜਾਣਾ ਮਾੜਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ..."

ਪਾਸ਼ ਅਤੇ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਣ ਵਾਲੇ ਕਾਫੀ ਲੋਕ ਹੋਣਗੇ ਪਰ ਇਸ ਲਾਈਨ ਨੂੰ ਜਾਣੇ-ਅਨਜਾਣੇ ਆਪਣੀ ਜ਼ਿੰਦਗੀ ਵਿੱਚ ਉਤਾਰਨ ਵਾਲੇ ਘੱਟ ਨਹੀਂ ਹੋਣਗੇ।

ਇਹ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਜੇ ਸਭ ਦੀ ਸਹਿਮੀ ਚੁੱਪ ਨੂੰ ਜਕੜ ਤੋਂ ਰਿਹਾ ਕੀਤਾ ਜਾਵੇ ਅਤੇ ਸਾਰੀਆਂ ਚੀਕਾਂ ਨੂੰ ਮਿਲਾ ਲਿਆ ਜਾਵੇ ਤਾਂ ਦੁਨੀਆ ਭਰ ਦੇ ਕੰਨਾਂ ਨੂੰ ਸੁਣਾਈ ਦੇਣਾ ਬੰਦ ਹੋ ਜਾਵੇਗਾ।

ਸਹਿਮੀ ਜਿਹੀ ਚੁੱਪ ਵਿੱਚ ਸਭ ਤੋਂ ਵੱਧ ਔਰਤਾਂ ਜਕੜ ਰਹੀਆਂ ਹਨ ਅਤੇ ਕਈ ਵਾਰੀ ਮਰਦ ਵੀ। ਜੇ ਇਸ ਦੁਨੀਆਂ ਦਾ ਅਸੂਲ ਹੈ ਕਿ ਮਰਦਾਂ ਨੂੰ ਮਾਫੀ ਮਿਲ ਜਾਂਦੀ ਹੈ, ਔਰਤਾਂ ਨੂੰ ਨਹੀਂ। ਇਸ ਦੇ ਜ਼ਿੰਮੇਵਾਰ ਜਿੰਨੇ ਆਦਮੀ ਹਨ ਤਕਰੀਬਨ ਉੰਨੀਆਂ ਹੀ ਔਰਤਾਂ ਵੀ।

Image copyright AFP
ਫੋਟੋ ਕੈਪਸ਼ਨ ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ। (ਸੰਕੇਤਕ ਤਸਵੀਰ)

ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਮਹਾਭਾਰਤ ਵਿੱਚ ਦ੍ਰੌਪਦੀ ਦੀ ਖਿੱਚੀ ਜਾ ਰਹੀ ਸਾੜੀ ਨੂੰ ਰੋਕਣ ਲਈ ਗਾਂਧਾਰੀ ਅੱਖ ਦੀ ਪੱਟੀ ਹਟਾ ਕੇ ਕੁਝ ਨਹੀਂ ਬੋਲਦੀ ਪਰ ਜਦੋਂ ਉਸੇ 'ਬਲਾਤਕਾਰ' ਦੀ ਕੋਸ਼ਿਸ਼ ਕਰਦੇ ਪੁੱਤ ਦੁਰਯੋਧਨ ਦੀ ਜਾਨ ਬਚਾਉਣੀ ਹੁੰਦੀ ਤਾਂ ਉਹ ਅੱਖ ਦੀ ਪੱਟੀ ਖੋਲ੍ਹ ਦਿੰਦੀ ਹੈ।

ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ।

ਪਰ ਇਹ ਵਿੱਚ-ਵਿੱਚ ਟੁੱਟਦੀ ਹੈ। ਬਾਲੀਵੁੱਡ, ਸਾਹਿਤ, ਸਿਆਸਤ, ਸਿੱਖਿਆ, ਮੀਡੀਆ ਜਾਂ ਇੱਕ ਪਰਿਵਾਰ ਦੇ ਅੰਦਰ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ।

ਉਹ ਇੱਕ ਆਖਰੀ ਗੱਲ ਜਿਸ ਤੋਂ ਬਾਅਦ ਸਾਹ ਲੈਣਾ ਮੁਸ਼ਕਲ ਹੋ ਜਾਵੇ। ਕੋਈ ਸੁਪਨਾ, ਫ਼ਿਲਮੀ ਸੀਨ ਜਾਂ 280 ਅੱਖਰ ਦਾ ਕੋਈ ਇੱਕ ਟਵੀਟ। ਸਾਨੂੰ ਇਨ੍ਹਾਂ ਟੁੱਟਦੀਆਂ ਖਾਮੋਸ਼ੀਆਂ 'ਤੇ ਯਕੀਨ ਕਰਨਾ ਪਏਗਾ।

2. ਠਹਾਕੇ

ਉਹ ਆਖਿਰੀ ਚੁਟਕੁਲਾ ਯਾਦ ਕਰੋ ਜੋ ਤੁਸੀਂ ਬਿਨਾਂ ਕਿਸੇ ਗਲਤ ਨੀਯਤ ਦੇ ਕਿਸੇ ਔਰਤ ਜਾਂ ਕਿਸੇ ਦੇ ਸਬੰਧ ਬਣਨ ਜਾਂ ਵਿਗੜਣ 'ਤੇ ਕਿਹਾ ਜਾਂ ਸੁਣਿਆ ਹੋਵੇ।

ਮੈਨੂੰ ਯਕੀਨ ਹੈ ਕਿ ਤੁਸੀਂ ਉਹ ਚੁਟਕੁਲਾ ਇੱਕਦਮ ਲਾਈਟ ਮੂਡ ਵਿੱਚ ਕਿਹਾ ਸੀ ਕਿਉਂਕਿ ਦਿਲ ਤੋਂ ਤੁਸੀਂ ਸਾਫ਼ ਹੋ ਪਰ ਜੇ ਹੁਣ ਆਪਣੇ ਦਿਲ ਦੇ ਨੇੜੇ ਕਿਸੇ ਵੀ ਔਰਤ ਜਾਂ ਬੱਚੀ ਦੀ ਕਲਪਨਾ ਕਰੋ। ਇਹ ਮੁਸ਼ਕਿਲ ਕੰਮ ਹੈ, ਪਰ ਕਰੋ ਤਾਂ ਸਹੀ।

ਅਜਿਹਾ ਨਾ ਹੋਵੇ ਪਰ ਉਸ ਆਪਣੀ ਨੂੰ ਕਿਸੇ ਨਾਲ ਸਬੰਧ ਵਿਗੜਣ ਜਾਂ ਸ਼ੋਸ਼ਣ ਹੋਣ ਦੀ ਹਾਲਤ ਵਿੱਚ ਤੁਹਾਡੇ ਠਹਾਕੇ ਸੁਣਦੇ ਹੋਣ ਤਾਂ ਤੁਸੀਂ ਕੀ ਕਰੋਗੇ? ਕੰਨ ਬੰਦ ਕਰੋਗੇ?

Image copyright AFP
ਫੋਟੋ ਕੈਪਸ਼ਨ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੇ ਤਨੁਸ਼੍ਰੀ ਦੇ ਮੁੱਦੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ

ਜਾਂ ਸ਼ਾਇਦ ਤੁਸੀਂ ਉਨ੍ਹਾਂ ਠਹਾਕਿਆਂ ਵਾਲੀਆਂ ਆਵਾਜ਼ਾਂ ਤੱਕ ਪਹੁੰਚੇ ਜਾਂ ਤੁਹਾਡੇ ਕੰਨ ਦੇ ਰਾਹ ਦਿਲ, ਦਿਮਾਗ ਵਿੱਚ ਚੁੱਭ ਰਹੇ ਹਨ। ਇਨ੍ਹਾਂ ਠਹਾਕਿਆਂ ਦੀ ਆਵਾਜ਼ ਤੁਹਾਨੂੰ ਇੱਕ ਸ਼ੀਸ਼ੇ ਤੱਕ ਲੈ ਕੇ ਜਾਵੇਗੀ ਜਿਸ ਵਿੱਚ ਤੁਹਾਨੂੰ ਦਿਖਾਈ ਦੇਣਗੇ ਕਈ ਮੰਨੇ-ਪ੍ਰਮੰਨੇ ਨਾਮ, ਤੁਸੀਂ ਅਤੇ ਮੈਂ ਖੁਦ।

ਜੋ ਕਿਸੇ ਵੱਡੇ ਸਿਤਾਰੇ ਜਾਂ ਸੜਕ 'ਤੇ ਗੁਟਖਾ ਥੁੱਕਦੇ ਹੋਏ ਚਰਿੱਤਰ ਪ੍ਰਮਾਣ ਪੱਤਰ ਵੰਡਦੇ ਇਨਸਾਨ ਦੇ ਕਹਿਣ 'ਤੇ ਠਹਾਕੇ ਲਾ ਦਿੰਦੇ ਹਨ।

ਅਮਿਤਾਭ ਬੱਚਨ: ਨਾ ਮੇਰਾ ਨਾਮ ਤਨੁਸ਼੍ਰੀ ਦੱਤਾ ਹੈ, ਨਾ ਮੇਰਾ ਨਾਮ ਨਾਨਾ ਪਾਟੇਕਰ। ਕਿਵੇਂ ਉੱਤਰ ਦੇਵਾਂ ਤੁਹਾਡੇ ਸਵਾਲ ਦਾ?

ਹਾਹਾਹਾਹਾ ਹਾਹਾਹਾਹਾ ਹਾਹਾਹਾਹਾ

ਆਮਿਰ ਖਾਨ: ਮੈਂ ਸੋਚਦਾ ਹਾਂ ਕਿ ਬਿਨਾਂ ਕਿਸੇ ਮਾਮਲੇ ਦੀ ਡਿਟੇਲ ਜਾਣੇ ਮੇਰਾ ਕਿਸੇ ਤਰ੍ਹਾਂ ਕੋਈ ਗੱਲ ਕਰਨਾ ਸਹੀ ਨਹੀਂ ਰਹੇਗਾ।

ਹਾਹਾਹਾ ਹਾਹਾ ਹਾਹਾਹਾ ਹਾਹਾ। ਸਹੀ ਗੱਲ... ਸਹੀ ਗੱਲ। ਹਾਹਾ ਹਾਹਾ

ਸਲਮਾਨ ਖਾਨ: ਤੁਸੀਂ ਕਿਸ ਇਵੈਂਟ ਵਿੱਚ ਆਏ ਹੋ ਮੈਡਮ। ਜਿਸ ਇਵੈਂਟ ਵਿੱਚ ਆਈ ਹੋ, ਉਸੇ ਇਵੈਂਟ ਦਾ ਸਵਾਲ ਪੁੱਛੋ ਨਾ?

ਹਾਹਾਹਾ ਹਾਹਾ ਹਾਹਾਹਾ ਹਾਹਾ

ਪੈਸੇ ਕਮਾਉਣਾ ਅਤੇ ਆਪਣੇ ਫੈਨਜ਼ ਦਾ ਦਾਇਰਾ ਘੱਟ ਹੋਣ ਤੋਂ ਡਰੇ ਬਿਨਾਂ ਸਿੱਧੀ ਰੀੜ੍ਹ ਦੇ ਇਨ੍ਹਾਂ ਸਿਤਾਰਿਆਂ ਤੋਂ ਉਮੀਦ ਕਿਉਂ ਕੀਤੀ ਜਾਵੇ।

ਸ਼ਿਕਾਇਤ ਇਨ੍ਹਾਂ ਅਦਾਕਾਰਾਂ ਤੋਂ ਨਹੀਂ, ਤੁਹਾਡੇ ਅਤੇ ਸਾਡੇ ਤੋਂ ਹੈ। ਜੋ ਇਨ੍ਹਾਂ ਦੇ ਜ਼ਰੂਰੀ ਸਵਾਲਾਂ ਦੇ ਬੇਤੁਕੇ ਜਵਾਬ ਦੇਣ 'ਤੇ ਗੁੱਸੇ ਨਾਲ ਭਰਦੇ ਨਹੀਂ, ਠਹਾਕੇ ਲਾਉਂਦੇ ਹਾਂ।

ਤੁਹਾਡਾ ਸਾਡਾ ਇਹ ਹਾਹਾ ਹਾਹਾ ਹੀ ਉਨ੍ਹਾਂ ਔਰਤਾਂ ਨੂੰ ਬੋਲਣ ਨਹੀਂ ਦੇਵੇਗਾ, ਜੋ ਤੁਹਾਡੀ ਆਪਣੀ ਵੀ ਹੋ ਸਕਦੀ ਹੈ।

3: ਸੋਸ਼ਲ ਮੀਡੀਆ ਦਾ ਵਿਕਾਸ

ਤੁਹਾਡੀ ਮੰਮੀ ਫੇਸਬੁੱਕ 'ਤੇ ਹੈ? ਜਵਾਬ ਦੋ ਹੋ ਸਕਦੇ ਹਨ। ਪਹਿਲਾ- ਹਾਂ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਆਏ ਹਨ।

ਹੁਣ ਆਪਣੇ ਸੋਸ਼ਲ ਮੀਡੀਆ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰੋ, ਜਦੋਂ ਤੁਸੀਂ ਕਿਸੇ ਗੁੱਡੀ, ਫੁੱਲ ਪੱਤੀ ਜਾਂ ਹੀਰੋਇਨ ਵਾਲੇ ਵਾਲਪੇਪਰ ਵਾਲੀ ਕੁੜੀ ਨੂੰ ਫਰੈਂਡਰਿਕੁਐਸਟ ਭੇਜੀ ਸੀ। ਜਾਂ ਤੁਸੀਂ ਕੁੜੀ ਹੋ ਤਾਂ ਤੁਸੀਂ ਖੁਦ ਅਜਿਹਾ ਕੁਝ ਪੋਸਟ ਕੀਤਾ ਹੋਵੇ।

ਇਹ ਵੀ ਪੜ੍ਹੋ:

ਹੁਣ ਉਸ ਦੌਰ ਤੋਂ ਅੱਗੇ ਵੱਧਦੇ ਹਾਂ, ਠੀਕ ਉਸੇ ਤਰ੍ਹਾਂ ਹੀ ਜਿਵੇਂ 'ਮਨੁੱਖ ਦੇ ਵਿਕਾਸ' ਵਾਲੀ ਤਸਵੀਰ ਵਿੱਚ ਬਾਂਦਰ ਨੂੰ ਪੀਠ ਸਿੱਧੀ ਕਰਨ ਦੇ ਕ੍ਰਮ ਵਿੱਚ ਸੱਜੇ ਪਾਸੇ ਸਭ ਤੋਂ ਲੰਬੇ ਆਦਮੀ ਦੇ ਹੱਥ ਵਿੱਚ ਹਥਿਆਰ ਆ ਜਾਂਦਾ ਹੈ।

Image copyright Trailer Grab
ਫੋਟੋ ਕੈਪਸ਼ਨ ਸੋਸ਼ਲ ਮੀਡੀਆ ਦੇ ਵਿਕਾਸ ਨਾਲ ਔਰਤਾਂ ਖੁਲ੍ਹ ਕੇ ਆਪਣੇ ਵਿਚਾਰ ਰੱਖ ਰਹੀਆਂ ਹਨ

ਇਨ੍ਹਾਂ ਕੁੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਲਪੇਪਰ, ਹੀਰੋਇਨਾਂ ਦੀ ਫੋਟੋ ਲਗਾਉਣ ਤੋਂ ਬਾਅਦ ਸਫਰ ਸ਼ੁਰੂ ਕੀਤਾ। ਇਹ ਔਰਤਾਂ ਪਹਿਲਾਂ ਕਵਿਤਾਵਾਂ ਲਿਖਦੀਆਂ ਹਨ। ਫਿਰ ਹਿੰਮਤ ਕਰਕੇ ਤਸਵੀਰਾਂ ਲਗਾਉਣ ਦਾ ਦੌਰ ਆਇਆ ਤਾਂ ਇਹਨਾਂ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਇਨ੍ਹਾਂ ਦੀ ਸ਼ਕਲ ਦਿਖਣ ਲੱਗੀ।

ਕੁੜੀਆਂ ਨੇ ਕੁਝ-ਕੁਝ ਲਿਖਣਾ ਸ਼ੁਰੂ ਕੀਤਾ। ਪਿਆਰ ਪਰਿਵਾਰ, ਧੋਖੇ ਅਤੇ ਸੁਪਨਿਆਂ 'ਤੇ। 'ਫੈਮੀਨਿਜ਼ਮ' ਸ਼ਬਦ ਟ੍ਰੈਂਡ ਬਣਿਆ। ਕੁੜੀਆਂ ਨੇ ਫੇਸਬੁੱਕ 'ਤੇ

'what's on your mind?' ਲਿਖਿਆ ਦੇਖਿਆ ਤਾਂ ਕਾਲੀ ਪੰਨੀ ਵਿੱਚ ਸਾਲਾਂ ਤੋਂ ਲੁਕੇ ਪੰਜ ਦਿਨ ਦੀਆਂ ਤਕਲੀਫ਼ਾਂ ਨੂੰ ਲਿਖਣਾ ਸ਼ੁਰੂ ਕੀਤਾ।

ਇਹ ਇੱਕ ਅਜਿਹੇ ਦੇਸ ਵਿੱਚ ਹੋ ਰਿਹਾ ਸੀ ਜਿੱਥੇ ਪੀਰੀਅਡਜ਼ ਹੋਣ 'ਤੇ ਪੰਜ ਦਿਨਾਂ ਵਿੱਚ ਘਰੋਂ ਤਕਰੀਬਨ ਬਾਹਰ ਕਰ ਦਿੱਤਾ ਜਾਂਦਾ ਹੈ। ਕੁੜੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਇਸ ਕਦਰ ਕਹੀਆਂ ਕਿ ਲੋਕਾਂ ਨੂੰ ਲੱਗਣ ਲਗਿਆ ਕਿ 'ਔਰਤਾਂ ਦਾ ਹੱਕ ਕੀ ਸਿਰਫ਼ ਪੀਰੀਅਡਜ਼ ਤੱਕ ਹੀ ਸੀਮਿਤ ਹੈ। ਅਤੇ ਕੁਝ ਹੈ ਨਹੀਂ ਕਿ ਇਨ੍ਹਾਂ ਔਰਤਾਂ ਕੋਲ।'

ਪਰ ਇਹ ਇਨ੍ਹਾਂ ਕੁੜੀਆਂ ਦੀ ਜਿੱਤ ਹੀ ਤਾਂ ਹੈ ਕਿ ਹੁਣ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਦਿਨਾਂ ਨੂੰ 'ਉਨ੍ਹਾਂ ਦਿਨਾਂ' ਕਿਹ ਕੇ ਲੁਕੋ ਦਿੱਤਾ ਜਾਂਦਾ ਸੀ, ਉਹ ਹੁਣ ਖੁੱਲ੍ਹ ਕੇ ਕਹਿ ਰਹੀਆਂ ਹਨ- ਮੈਂ ਡਾਊਨ ਹਾਂ ਯਾਰ, ਪੀਰੀਅਡਜ਼ ਚੱਲ ਰਹੇ ਹਨ। ਚਾਕਲੇਟ ਖਾਣ ਦਾ ਮੰਨ ਹੈ।

ਜਿਵੇਂ ਮਨੁੱਖ ਵਿਕਾਸ ਦੇ ਕ੍ਰਮ ਵਿੱਚ ਆਖਿਰੀ ਤੋਂ ਪਹਿਲਾਂ ਆਦਮੀ ਦੇ ਹੱਥ ਵਿੱਚ ਹਥਿਆਰ ਆ ਗਿਆ ਸੀ। ਸੋਸ਼ਲ ਮੀਡੀਆ ਦੇ ਵਿਕਾਸ ਦੇ ਦੌਰ ਵਿੱਚ ਹੁਣ ਹਥਿਆਰ ਔਰਤਾਂ ਦੇ ਹੱਥ ਵਿੱਚ ਹੈ। ਉਹ ਇਸ ਹਥਿਆਰ ਨਾਲ ਆਪਣੀ ਗੱਲ ਨੂੰ ਮਜ਼ਬੂਤੀ ਵਿੱਚ ਰੱਖਣਗੀਆਂ ਵੀ ਅਤੇ ਬਰਾਬਰੀ ਦਾ ਜੋ ਹੱਕ ਸਾਲਾਂ ਤੋਂ ਸ਼ੋਸ਼ਣ ਦੇ ਕੰਬਲ ਵਿੱਚ ਸਮਾਜ ਨੇ ਲੁਕੋ ਕੇ ਰੱਖਿਆ ਹੈ ਉਸ ਨੂੰ ਵੀ ਲੈਣਗੀਆਂ।

ਹੁਣ ਇਸ ਹਥਿਆਰ ਨਾਲ ਉਹ ਅਤੀਤ ਦੇ ਮੁਲਜ਼ਮਾਂ ਨੂੰ ਖੋਦਣਗੀਆਂ ਅਤੇ ਵਰਤਮਾਨ ਜਾਂ ਭਵਿੱਖ ਵਿੱਚ ਖੁਦ ਵੱਲ ਘੂਰਦੀਆਂ ਅੱਖਾਂ ਅਤੇ ਵਧਦੇ ਸ਼ਰੀਰ ਦੇ ਅੰਗਾਂ ਨੂੰ ਸੁਚੇਤ ਕਰਨਗੀਆਂ।

ਇਹੀ ਦੁਨੀਆਂ ਭਰ ਦੀਆਂ ਉਨ੍ਹਾਂ ਚੁੱਪ ਬੈਠੀਆਂ ਅਤੇ ਚੀਕਕੇ ਆਪਣਾ ਦੁਖ ਭਰਿਆ ਸੱਚ ਦੱਸਦੀਆਂ ਔਰਤਾਂ ਦਾ ਵਿਕਾਸ ਹੋਵੇਗਾ ਜਿਸ ਤੋਂ ਬਾਅਦ ਉਹ ਆਖਿਰੀ ਔਰਤ ਦੇ ਪਾਰ ਜਾ ਕੇ ਇੱਕ ਅਜਿਹੀ ਔਰਤ ਹੋ ਸਕੇਗੀ ਜੋ ਤੁਹਾਡੀ ਸਾਡੀ ਬਣਾਈ ਹੋਈ ਨਹੀਂ ਹੋਵੇਗੀ। ਉਹ ਸਿਰਫ਼ ਅਤੇ ਸਿਰਫ਼ ਔਰਤ ਹੋਵੇਗੀ।

4: ਔਰਤਾਂ ਦੀ ਹਿੰਮਤ ਅਤੇ ਭਰੋਸਾ

ਰੇਸਤਰਾਂ ਦੇ ਮੈਨਿਊ ਵਿੱਚ ਕੀ ਲਿਖਿਆ ਹੈ, ਇਸ ਤੋਂ ਵੱਧ ਅਸੀਂ ਇਹ ਦੇਖਦੇ ਹਾਂ ਕਿ ਸਾਹਮਣੇ ਵਾਲੀ ਦੀ ਥਾਲੀ ਵਿੱਚ ਕੀ ਹੈ। ਜੈਂਡਰ ਪ੍ਰਧਾਨ ਦੁਨੀਆ ਵਿੱਚ ਇਸ ਗੱਲ ਦਾ ਇੱਕ ਸਕਾਰਤਮਕ ਭਰੋਸਾ ਇਹ ਹੈ ਕਿ ਇਸ ਆਦਤ ਦਾ ਕੋਈ ਜੈਂਡਰ ਨਹੀਂ ਹੁੰਦਾ।

Image copyright JIGNESH PANCHAL

ਔਰਤਾਂ ਦੂਜੀਆਂ ਔਰਤਾਂ ਦਾ ਦੁਖ ਦੇਖਕੇ ਹਿੰਮਤ ਹੋ ਰਹੀ ਹੈ ਅਤੇ ਆਪਣਾ ਦੱਬਿਆ ਹੋਇਆ ਦੁਖ ਲੱਭ ਰਹੀਆਂ ਹਨ। ਇਹ ਔਰਤਾਂ ਸ਼ਾਇਦ ਹੁਣ ਜਾਣਨ ਲੱਗੀਆਂ ਹਨ ਕਿ ਜਿਸ ਨੂੰ ਸਹਿਮ ਕੇ ਪੀ ਗਈਆਂ ਸਨ, ਉਹ ਪਾਣੀ ਨਹੀਂ... ਸ਼ੋਸ਼ਣ ਦਾ ਘੁੱਟ ਸੀ। ਜਿਸ ਨੂੰ ਬਾਹਰ ਨਹੀਂ ਕੱਢਿਆ ਤਾਂ ਘੁੱਟ ਪੀਣ ਵਾਲੀਆਂ ਔਰਤਾਂ ਅਤੇ ਪਿਆਉਣ ਵਾਲੇ ਮਰਦ ਵੱਧਦੇ ਚਲੇ ਜਾਣਗੇ।

ਦ੍ਰੌਪਦੀ ਤੋਂ ਲੈ ਕੇ ਤਨੁਸ਼੍ਰੀ ਦੱਤਾ ਤੱਕ, ਨਾਲ ਵਾਲੇ ਡੈਸਕ 'ਤੇ ਬੈਠੇ ਆਦਮੀ ਕੋਲੋਂ ਸਰੀਰਕ ਸ਼ੋਸ਼ਣ ਝੱਲਦੇ ਹੋਈ ਔਰਤ ਤੋਂ ਲੈ ਕੇ ਬਲਾਤਕਾਰ ਦੀਆਂ ਖਬਰਾਂ ਵਿੱਚ 'ਮਾਮਲੇ ਦੀ ਜਾਂਚ ਕੀਤੀ ਜਾਵੇਗੀ' ਲਾਈਨ ਲਿਖਣ ਵਾਲੀਆਂ ਮਹਿਲਾ ਪੱਤਰਕਾਰਾਂ ਤੱਕ।

ਇਤਿਹਾਸ ਦੀ ਪਹਿਲੀ ਸਰੀਰਕ ਸ਼ੋਸ਼ਣ ਝੱਲਣ ਵਾਲੀ ਮਹਿਲਾ ਤੋਂ ਲੈ ਕੇ ਤੁਹਾਡਾ ਇਸ ਲਾਈਨ ਨੂੰ ਪੜ੍ਹੇ ਜਾਂਦੇ ਵੇਲੇ ਕਿਤੇ ਕਿਸੀ ਬੱਚੀ ਦੀ ਗੁਲਾਬੀ ਸਕਰਟ ਵਿੱਚ ਕਿਸੇ ਨਜ਼ਰ ਦੇ ਦਾਖਲ ਹੋਣ ਤੱਕ।

'ਅਰੇ ਜਦੋਂ ਇੰਨੀ ਵੱਡੀ ਹੀਰੋਇਨ ਬੋਲ ਰਹੀ ਹੈ ਤਾਂ ਮੈਂ ਕਿਉਂ ਨਾ ਬੋਲਾਂ।'

'ਮੇਰਾ ਸਰੀਰ ਵੀ ਤਾਂ ਮੇਰਾ ਆਪਣਾ ਹੀ ਹੈ।'

'ਚਾਚਾ, ਅਜਿਹਾ ਕਿਉਂ ਕਰ ਰਹੇ ਹੋ? ਪਲੀਜ਼ ਚਾਚਾ'

'ਮੈਂ ਕਿੰਨਾ ਮਨ੍ਹਾਂ ਕੀਤਾ ਸੀ।'

'ਉਸ ਨੂੰ ਆਪਣਾ ਸਮਝਿਆ ਸੀ ਅਤੇ ਉਸ ਨੇ ਮੇਰੇ ਨਾਲ ਹੀ...'

'ਕਿੰਨੇ ਸਾਲਾਂ ਤੋਂ ਚੁੱਰ ਰਹੀ...ਹੁਣ ਹੋਰ ਨਹੀਂ।'

'ਮੈਂ ਬੌਸ, ਐਚਆਰ ਨੂੰ ਸ਼ਿਕਾਇਤ ਵੀ ਕੀਤੀ ਸੀ...ਨੌਕਰੀ ਮੇਰੀ ਲੋੜ ਸੀ। ਕੀ ਕਰਦੀ।'

'ਕੋਈ ਮੇਰਾ ਯਕੀਨ ਹੀ ਨਹੀਂ ਕਰ ਰਿਹਾ.. ਕੀ ਮਰ ਜਾਵਾਂ?'

ਸ਼ਾਇਦ ਇਹ ਗੱਲ ਕਿਸੇ ਕੁੜੀ ਨੇ ਇੱਕ ਵਾਰੀ ਨਹੀਂ...ਹਜ਼ਾਰਾਂ ਵਾਰੀ ਸੋਚੀ ਹੋਵੇਗੀ। ਪਰ ਹਰ ਵਾਰੀ ਚੁੱਪ ਹੋ ਕੇ ਦੂਜੇ ਜ਼ਰੂਰੀ ਕੰਮਾਂ ਵਿੱਚ ਲੱਗ ਜਾਂਦੀ ਹੋ। ਮਨ ਵਿੱਚ ਕਈ ਸਵਾਲ ਲਏ ਹੋਏ। ਇਹ ਸਵਾਲ ਜ਼ਰੂਰੀ ਨਹੀਂ ਕਿ ਸ਼ੋਸ਼ਣ ਦਾ ਘੁੱਟ ਪੀਤੀ ਹੋਈ ਕੁੜੀ ਦਾ ਹੋਵੇ। ਇਹ ਸਵਾਲ ਤੁਹਾਡੇ, ਸਾਡੇ ਅਤੇ ਸਮਾਜ ਦੇ ਹਨ।

ਜਿਸ ਨੂੰ ਕੁੜੀ ਸਮਝਦੀ ਹੈ ਅਤੇ ਉਹ ਕੀ ਜਵਾਬ ਦੇਵੇਗੀ ਅਤੇ ਉਸ ਜਵਾਬ 'ਤੇ ਕੌਣ ਭਰੋਸਾ ਕਰੇਗਾ। ਇਹ ਸੋਚ ਕੇ ਉਹ ਚੁੱਪ ਹੈ।

ਉਡੀਕ ਕਰ ਰਹੀ ਹੈ ਉਸ 'ਤੇ ਕੌਣ ਭਰੋਸਾ ਕਰੇਗਾ ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ ਦਿਨ ਦਾ ਜਦੋਂ ਉਹ ਆਪਣਾ ਸੱਚ ਚੀਕ ਕੇ ਕਹਿ ਸਕੇ। ਜਦੋਂ ਤੁਸੀਂ ਉਸ 'ਤੇ ਭਰੋਸਾ ਕਰ ਸਕੋ।

100 ਵਿੱਚੋਂ ਕੁਝ ਮਾਮਲਿਆਂ ਵਿੱਚ ਦਾਜ ਕਾਨੂੰਨ ਦੀ ਸ਼ਾਇਦ ਗਲਤ ਵਰਤੋਂ ਹੁੰਦੀ ਹੋਵੇਗੀ ਪਰ ਕੀ ਉਸ ਇੱਕ ਗਲਤ ਵਰਤੋਂ ਨਾਲ... ਉਨ੍ਹਾਂ ਚੂੜਾ ਪਾਈ ਕੁੱਟ ਖਾਂਦੀਆਂ ਨੂੰਹਾਂ ਦੀਆਂ ਲਾਲ ਪਿੱਠਾਂ ਨੂੰ ਕੀ ਤੁਸੀਂ ਇਸੇ ਤਰ੍ਹਾਂ ਹੀ ਬਿਨਾਂ ਇਨਸਾਫ਼ ਦੇ ਰਹਿਣ ਦੇਵੋਗੇ। ਜਾਂ ਉਹ ਔਰਤਾਂ, ਜੋ ਦਾਜ ਲਈ ਜ਼ਿੰਦਾ ਸਾੜ ਦਿੱਤੀਆਂ ਗਈਆਂ। ਤੁਸੀਂ ਕਹੋਗੇ-ਬਿਲਕੁਲ ਨਹੀਂ। ਇਨਸਾਫ਼ ਹੋਣਾ ਚਾਹੀਦਾ ਹੈ।

100 ਕਸੂਰਵਾਰ ਰਿਹਾ ਹੋ ਜਾਣ ਪਰ ਇੱਕ ਬੇਕਸੂਰ ਫਸਣਾ ਨਹੀਂ ਚਾਹੀਦਾ।'

ਫਿਲਮਾਂ ਵਿੱਚ ਘਿੱਸ ਚੁੱਕੇ ਇਸ ਸੰਵਾਦ ਵਿੱਚ ਖੁਦ ਨੂੰ ਤੁਸੀਂ ਬੇਕਸੂਰ ਵਾਲੇ ਸਾਂਚੇ ਵਿੱਚ ਤਾਂ ਕਈ ਵਾਰੀ ਦੇਖਿਆ ਹੋਵੇਗਾ। ਕਿਸੇ ਆਪਣੇ ਦੇ ਕਸੂਰਵਾਰ ਦੇ ਰਿਹਾ ਹੋਣ ਦੀ ਕਲਪਨਾ ਕਰੋ।

ਤੁਹਾਨੂੰ ਇਹ ਫਿਲਮੀ ਡਾਇਲਗ ਝੂਠਾ ਲੱਗਣ ਲੱਗੇਗਾ।

ਫਿਰ ਸੱਚ 'ਤੇ ਭਰੋਸਾ ਤਾਂ ਜ਼ਿੰਦਗੀ ਦਾ ਬੇਸਿਕ ਹੈ।

ਕੋਈ ਕੁਝ ਕਹਿ ਰਿਹਾ ਹੈ ਤਾਂ ਸਮਝੋ। ਸੰਭਵ ਹੈ ਤਾਂ ਭਰੋਸਾ ਕਰੋ। ਤੁਸੀਂ ਸਰੀਰ ਤੇ ਸਰੀਰਕ ਸ਼ੋਸ਼ਣ ਝੱਲ ਚੁੱਕੀ ਕਿਸੇ ਔਰਤ 'ਤੇ ਜਦੋਂ ਤੁਸੀਂ ਜਾਣੇ-ਅਣਜਾਣੇ ਬਿਨਾਂ ਸੱਚ ਜਾਣੇ ਜਾਂ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾਂ ਇੱਕ ਰਾਏ ਬਣਾਉਂਦੇ ਹਨ ਤਾਂ ਤੁਸੀਂ ਵੀ ਇੱਕ ਕਿਸਮ ਦਾ ਜ਼ਹਿਨੀ ਸ਼ੋਸ਼ਣ ਕਰਦੇ ਹਨ।ਸ਼ੱਕ ਕਰੋ...ਪਰ ਭਰੋਸਾ ਵੀ ਕਰੋ।

ਇਹ ਵੀ ਪੜ੍ਹੋ:

ਨਹੀਂ ਤਾਂ ਬਿਨਾਂ ਭਰੋਸੇ ਦੇ ਇਹ ਦੁਨੀਆ ਔਰਤਾਂ ਅਤੇ ਮਰਦਾਂ ਦੋਹਾਂ ਲਈ ਭਾਰੀ ਲੱਗਣ ਲਗੇਗੀ।

ਅੰਕੜੇ ਮੁਹੱਈਆ ਕਰਾਉਣ ਵਾਲੀ ਕੋਈ ਵੈੱਬਸਾਈਟ ਜਾਂ ਸੰਸਥਾ ਨਹੀਂ ਦੱਸ ਸਕੇਗੀ ਕਿ ਕਿੰਨੀਆਂ ਔਰਤਾਂ ਆਪਣੇ ਨਾਲ ਹੋਏ ਸ਼ੋਸ਼ਣ ਦੀ ਗੱਲ ਮਨ ਵਿੱਚ ਲਏ ਮਰ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)