ਆਮ ਆਦਮੀ ਪਾਰਟੀ ਪੰਜਾਬ ਦਾ ਸੰਕਟ ਨਿਬੇੜਨ ਦੇ ਰਾਹ 'ਚ ਫਸਿਆ ਨਵਾਂ ਪੇਚ

ਆਮ ਆਦਮੀ ਪਾਰਟੀ Image copyright Getty Images

ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਆਪਣੀ ਪਾਰਟੀ ਵਿਚਲੇ ਸਾਥੀ ਆਗੂਆਂ ਦੀ ਦੋਗਲੀ ਨੀਤੀ ਤੋਂ ਦੁਖੀ ਹਨ।

ਖਹਿਰਾ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੋਈ ਤਾਲਮੇਲ ਕਮੇਟੀਆਂ ਦੀ ਬੈਠਕ ਦੀ ਗੱਲਬਾਤ ਸਹੀ ਦਿਸ਼ਾ ਵੱਲ ਸੀ ਪਰ ਇਸ ਦੌਰਾਨ ਪਾਰਟੀ ਵਿਚ 14 ਨਿਯੁਕਤੀਆਂ ਕਰਨਾਂ ਠੀਕ ਨਹੀਂ ਹੈ । ਜਦੋਂ ਤੱਕ ਇਹ ਨਿਯੁਕਤੀਆਂ ਵਾਪਸ ਨਹੀਂ ਹੁੰਦੀਆਂ ਅਗਲੀ ਗੱਲਬਾਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ ਅਤੇ ਦੇਖੋ:

ਖਹਿਰਾ ਮੁਤਾਬਕ ਬੈਠਕ ਵਿਚ ਖੁਦਮੁਖਤਿਆਰੀ ਅਤੇ ਬਠਿੰਡਾ ਮਤਿਆਂ ਉੱਤੇ ਚਰਚਾ ਹੋਈ ਹੈ, ਪਰ ਗੱਲਬਾਤ ਕਰਨ ਆਉਣ ਤੋਂ ਪਹਿਲਾਂ ਹੀ 14 ਜਦੋਂ ਨਵੀਆਂ ਨਿਯੁਕਤੀਆਂ ਕਰਨਾ ਦੋਗਲੀ ਨੀਤੀ ਦਾ ਸਬੂਤ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਸਮੁੱਚੇ ਢਾਂਚੇ ਨੂੰ ਭੰਗ ਕਰਕੇ ਨਵੇਂ ਸਿਰਿਓ ਗਠਨ ਕਰਨਾ, ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਦੀ ਨਵੇਂ ਸਿਰਿਓ ਨਿਯੁਕਤੀ ਕਰਨਾ ਅਤੇ ਨਵੀਆਂ ਨਿਯੁਕਤੀਆਂ ਵਾਪਸ ਲੈਣ ਉੱਤੇ ਹੀ ਗੱਲਬਾਤ ਕੀਤੀ ਜਾਵੇਗੀ।

ਗੱਲਬਾਤ ਕਿੱਥੇ ਖੜ੍ਹੀ

ਕੰਵਰ ਸੰਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਮਝੌਤੇ ਦੀ ਗੱਲਬਾਤ ਕਿੱਥੇ ਖੜ੍ਹੀ ਹੈ। ਉਨ੍ਹਾਂ ਮੁਤਾਬਕ ਹਰ ਮਸਲੇ ਲਈ ਡਿਟੇਲ ਚਰਚਾ ਹੋਈ ਹੈ ਕਿ ਪਾਰਟੀ ਵਿਚ ਕੀ ਗਲਤੀਆਂ ਹੋਈਆਂ ਹਨ ਅਤੇ ਇਹ ਹਾਲਾਤ ਕਿਉਂ ਬਣੀ ਹੈ।

ਉਨ੍ਹਾਂ ਕਿਹਾ ਕਿ ਖਹਿਰਾ ਧੜ੍ਹੇ ਨੇ ਗੱਲ ਕਰਨ ਤੋਂ ਪਹਿਲਾਂ ਪੁੱਛਿਆ ਸੀ ਕਿ ਕੀ ਮਾਨ ਧੜ੍ਹੇ ਉਨ੍ਹਾਂ ਕੋਲ ਗੱਲ ਕਰਨ ਦੇ ਅਧਿਕਾਰ ਹਨ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਗੱਲਬਾਤ ਲਈ ਖੁਦਮੁਖਤਿਆਰ ਹਨ।

ਗੱਲਬਾਤ ਦੌਰਾਨ ਇਹ ਵੀ ਸਾਫ਼ ਹੋਇਆ ਕਿ ਲੋਕ ਸਭਾ ਦੀਆਂ ਚੋਣਾਂ ਲਈ 13 ਉਮੀਦਵਾਰ ਵਿੱਚੋਂ ਭਗਵੰਤ ਮਾਨ ਤੇ ਸਾਧੂ ਸਿੰਘ ਤੋਂ ਇਲਾਵਾ ਬਾਕੀ ਸਾਰੀਆਂ ਟਿਕਟਾਂ ਬਾਰੇ ਫ਼ੈਸਲਾ ਪੰਜਾਬ ਵਿਚ ਹੋਵੇਗਾ।

ਖਹਿਰਾ ਧੜ੍ਹੇ ਵੱਲੋਂ ਸ਼ਰਤ ਰੱਖੀ ਗਈ ਕਿ ਬਠਿੰਡਾ ਦੇ ਮਤਿਆਂ ਦੀ ਗੱਲਬਾਤ ਦਾ ਆਧਾਰ ਹੋਵੇਗਾ।ਇਸ ਉੱਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਪਰ ਅਫ਼ਸੋਸ ਹੈ ਕਿ ਗੱਲਬਾਤ ਦੇ ਬਾਵਜੂਦ ਵੀ ਉਨ੍ਹਾਂ ਨੇ 14 ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

Image copyright Sukhcharan Preet/BBC

ਸ਼ਰਤ ਇਹ ਵੀ ਸੀ ਕਿ ਸਾਰੇ ਪਾਰਟੀ ਢਾਂਚੇ ਨੂੰ ਭੰਗ ਕੀਤਾ ਜਾਵੇਗਾ ਅਤੇ ਵਿਰੋਧੀ ਧਿਰ ਦੇ ਆਗੂ ਵੀ ਅਸਤੀਫ਼ਾ ਦੇਣਗੇ ।

ਖਹਿਰਾ ਧੜੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣਾ ਢਾਂਚਾ ਤਿਆਰ ਕਰ ਲਿਆ ਹੈ ਪਰ ਉਹ ਇਸ ਜਥੇਬੰਦਕ ਢਾਂਚੇ ਦਾ ਐਲਾਨ ਨਹੀਂ ਕਰ ਰਹੇ, ਕਿਉਂ ਕਿ ਉਹ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦੇ ਜੋ ਦੂਜੇ ਧੜ੍ਹੇ ਵੱਲੋਂ ਕੀਤੀ ਗਈ ਹੈ।

ਖਹਿਰਾ ਧੜੇ ਨੇ ਐਲਾਨ ਕੀਤਾ ਕਿ ਜੇਕਰ ਗੱਲਬਾਤ ਅੱਗੇ ਨਾ ਵਧੀ ਤਾਂ ਇੱਕ ਨਵੰਬਰ ਤੋਂ ਬਾਅਦ ਇਹ ਆਪਣਾ ਜਥੇਬੰਦਕ ਢਾਂਚਾ ਐਲਾਨਣਾ ਸ਼ੁਰੂ ਕਰ ਦੇਵਾਂਗੇ।

ਗਾਂਧੀ, ਫੂਲਕਾ ਤੇ ਖਹਿਰਾ ਨੇ ਕੀ ਕਿਹਾ

ਸਾਬਕਾ ਪਾਰਟੀ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ, 'ਸਾਰੇ ਇੱਕ ਪਾਰਟੀ ਨਿਸ਼ਾਨ ਉੱਤੇ ਲੜੇ ਹਨ ਅਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ'।

ਇਸੇ ਤਰ੍ਹਾਂ ਧਰਮਬੀਰ ਗਾਂਧੀ ਨੇ ਕਿਹਾ, 'ਸਮੇਂ ਦੀ ਲੋੜ ਹੈ ਕਿ ਦੋਵੇ ਧੜੇ ਇਕੱਠੇ ਹੋ ਕੇ ਪੰਜਾਬ ਦੇ ਹਿੱਤਾ ਲਈ ਲੜਨ, ਮੈਂ ਪਹਿਲਾਂ ਹੀ ਆਪਣੀ ਸਥਿਤੀ ਦੱਸ ਚੁੱਕਾ ਹਾਂ'।

ਪਾਰਟੀ ਆਗੂ ਐਚ ਐਸ ਫੂਲਕਾ ਨੇ ਕਿਹਾ, 'ਦੋਵੇਂ ਧੜ੍ਹਿਆਂ ਵਿਚ ਸਮਝਦਾਰ ਲੋਕ ਹਨ ਅਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਸਾਰੇ ਆਗੂਆਂ ਨੂੰ ਆਪਣੀ ਨਵੀਂ ਈਗੋ ਛੱਡਣੀ ਚਾਹੀਦੀ ਹੈ'।

Image copyright Getty Images

ਮੰਗਲਵਾਰ ਨੂੰ ਹੋਈ ਸੀ ਬੈਠਕ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਸੰਕਟ ਖ਼ਤਮ ਕਰਨ ਲਈ ਹੋਈ ਪਹਿਲਕਦਮੀ ਤਹਿਤ ਦੋਵਾਂ ਧੜ੍ਹਿਆਂ ਦੀਆਂ ਤਾਲਮੇਲ ਕਮੇਟੀਆਂ ਨੇ ਸਾਂਝੀ ਬੈਠਕ ਕੀਤੀ ਸੀ।

ਚੰਡੀਗੜ੍ਹ ਵਿਚ ਹੋਈ ਇਸ ਬੈਠਕ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਬੈਠਕ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਖੁੱਲ੍ਹ ਨੇ ਹਰ ਮੁੱਦੇ ਉੱਤੇ ਵਿਚਾਰਾਂ ਕੀਤੀਆਂ ਗਈਆਂ ਹਨ।

ਮਾਨ ਨੇ ਕਿਹਾ, ' ਸਾਨੂੰ ਧੜ੍ਹਿਆਂ ਦੇ ਰੂਪ ਵਿਚ ਨਾ ਸੰਬੋਧਨ ਕੀਤਾ ਜਾਵੇ ਅਸੀਂ ਇੱਕੋਂ ਹਾਂ ਅਤੇ ਸਾਰਾ ਪੰਜਾਬ ਦਾ ਧੜ੍ਹਾ ਹੈ। ਇਸ ਬੈਠਕ ਵਿਚ ਹਰ ਮਸਲੇ ਨੂੰ ਖੁੱਲ੍ਹੇ ਦਿਲ ਨਾਲ ਵਿਚਾਰਿਆ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਜਲਦ ਹੋਣ ਵਾਲੀ ਬੈਠਕ ਵਿਚ ਗੱਲਬਾਤ ਨੂੰ ਅੱਗੇ ਵਧਾਇਆ ਜਾਵੇ'।

ਮਾਨ ਨੇ ਕਿਹਾ, ' ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਸਾਡੇ ਵੱਲ ਦੇਖ ਰਹੇ ਹਨ, ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀ ਨੂਰਾ ਕੁਸ਼ਤੀ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ'।

ਇਹ ਵੀ ਪੜ੍ਹੋ :

ਇਸੇ ਦੌਰਾਨ ਖਹਿਰਾ ਧੜ੍ਹੇ ਵੱਲੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ, ' ਬਠਿੰਡਾ ਰੈਲੀ ਵਿਚ ਪਾਸ ਮਤਿਆਂ ਸਣੇ ਸਾਰੇ ਮੁੱਦਿਆਂ ਉੱਤੇ ਵਿਚਾਰ ਹੋਈ ਹੈ। ਇਸ ਬੈਠਕ ਦੌਰਾਨ ਮੌਜੂਦਾ ਹਾਲਾਤ ਲਈ ਜਿੰਮੇਵਾਰ ਕਾਰਨਾਂ ਉੱਤੇ ਚਰਚਾ ਕਰਨ ਤੋਂ ਬਾਅਦ ਕੁਝ ਬਿੰਦੂ ਤੈਅ ਕਰ ਲਏ ਗਏ ਹਨ, ਜਿੰਨ੍ਹਾਂ ਨੂੰ ਆਧਾਰ ਬਣਾ ਕੇ ਅੱਗੇ ਵਧਿਆ ਜਾਵੇਗਾ।

ਕੰਵਰ ਸੰਧੂ ਨੇ ਕਿਹਾ, ' ਜੋ ਚਰਚਾ ਹੋਈ ਹੈ ਉਸ ਬਾਰੇ ਦੂਜੇ ਸਾਥੀ ਵਿਧਾਇਕਾਂ ਨਾਲ ਚਰਚਾ ਕਰਨ ਤੋਂ ਬਾਅਦ ਤੈਅ ਹੋਏ ਬਿੰਦੂਆਂ ਉੱਤੇ ਅੱਗੇ ਵਧਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)