ਭਾਰਤ ਨੂੰ ਟੀ-20 ਕ੍ਰਿਕਟ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਧੋਨੀ ਟੀ-20 ਟੂਰਮੈਂਟ 'ਚੋਂ ਬਾਹਰ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬੀਤੇ 12 ਸਾਲਾਂ ਵਿੱਚ ਪਹਿਲੀ ਵਾਰ ਟੀ-20 ਟੀਮ ਤੋਂ ਬਾਹਰ ਰੱਖਿਆ ਗਿਆ ਹੈ।
ਸ਼ੁੱਕਰਵਾਰ ਰਾਤ ਨੂੰ ਭਾਰਤ ਕ੍ਰਿਕਟ ਕੰਟ੍ਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਵੈਸਟ ਇੰਡੀਜ਼ ਅਤੇ ਉਸ ਤੋਂ ਬਾਅਦ ਆਸਟਰੇਲੀਆ ਨਾਲ ਖੇਡੇ ਜਾਣ ਵਾਲੇ ਆਗਾਮੀ 6 ਟੀ-20 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ।
ਟੀਮ ਇੰਡੀਆ ਨੂੰ ਸਾਲ 2007 ਵਿੱਚ ਟੀ-20 ਕ੍ਰਿਕਟ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਹੇ ਹਨ।
ਉਨ੍ਹਾਂ ਦੀ ਥਾਂ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਵਿਕਟ ਦੇ ਪਿੱਛੇ ਦੀ ਜ਼ਿੰਮੇਵਾਰੀ ਸੰਭਾਲਣਗੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਮੈਸੇਜ ਭੇਜਣਾ ਜਿਨਸੀ ਸ਼ੋਸ਼ਣ ਨਹੀਂ- ਆਸ਼ਾ ਕੁਮਾਰੀ
ਜਿਨਸੀ ਸ਼ੋਸ਼ਣ ਦੇ ਇਲਜ਼ਾਮ 'ਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਬਾਰੇ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਮੈਸੇਜ ਭੇਜਣਾ ਕੋਈ ਜਿਨਸੀ ਸ਼ੋਸ਼ਣ ਨਹੀਂ ਹੈ।
ਤਸਵੀਰ ਸਰੋਤ, iStock
ਮੀਡੀਆ ਰਿਪੋਰਟ ਮੁਤਾਬਕ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਖ਼ਿਲਾਫ਼ ਮਹਿਲਾਂ ਆਈਏਐਸ ਅਫ਼ਸਰ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਾਂਗਰਸ ਵੱਲੋਂ ਸੀਬੀਆਈ ਦਫ਼ਤਰ ਮੂਹਰੇ ਦਿੱਤੇ ਧਰਨੇ ਦੌਰਾਨ ਆਸ਼ਾ ਕੁਮਾਰੀ ਨੇ ਕਿਹਾ ਕਿ ਫੋਨ 'ਤੇ ਸੰਦੇਸ਼ ਭੇਜਣਾ 'ਜਿਨਸੀ ਸ਼ੋਸ਼ਣ' ਨਹੀਂ ਹੈ ਅਤੇ ਪਾਰਟੀ ਨੂੰ ਕਿਸੇ ਵੀ ਮੰਤਰੀ ਬਾਰੇ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਪਹਿਲਾਂ ਹੀ ਇਸ ਬਾਰੇ ਮੀਡੀਆ ਨੂੰ ਸਪੱਸ਼ਟ ਕਰ ਚੁੱਕੇ ਹਨ।
ਵਰਨਾਨ ਗੋਂਜ਼ਾਲਵਸ ਅਤੇ ਅਰੁਣ ਫਰੇਰਾ ਨੂੰ ਲਿਆ ਮੁੜ ਹਿਰਾਸਤ 'ਚ
ਭੀਮਾ ਕੋਰੇਗਾਓ ਹਿੰਸਾ ਮਾਮਲੇ ਵਿੱਚ ਵਰਨਾਨ ਗੋਂਜ਼ਾਲਵਸ ਅਤੇ ਅਰੁਣ ਫਰੇਰਾ ਦੀ ਪੁਣੇ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਿਜ਼ ਹੋਣ ਤੋਂ ਬਾਅਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਤਸਵੀਰ ਸਰੋਤ, Getty Images/facebook
ਵਾਰਵਰਾ ਰਾਓ, ਗੌਤਮ ਨਵਲਖਾ, ਸੁਧਾ ਭਾਰਦਵਾਜ ਨੂੰ ਪੁਲਿਸ ਨੇ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਇਲਾਵਾ ਅਦਾਲਤ ਨੇ ਸਮਾਜਕ ਕਾਰਕੁਨ ਸੁਧਾ ਭਾਰਦਵਾਜ ਦੀ ਵੀ ਅਰਜ਼ੀ ਵੀ ਖਾਰਿਜ਼ ਕਰ ਦਿੱਤੀ ਹੈ।
ਦਰਅਸਲ ਇਨ੍ਹਾਂ ਤਿੰਨਾਂ ਦੀ ਨਜ਼ਰਬੰਦੀ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ।
ਪੁਣੇ ਪੁਲਿਸ ਨੇ ਫਰੇਰਾ, ਗੋਂਜ਼ਾਲਵਿਸ, ਸੁਧਾ, ਵਰਵਰਾ ਰਾਓ ਅਤੇ ਗੌਤਮ ਨਵਲਖਾ ਨੂੰ ਭੀਮਾ ਕੋਰਗਾਓਂ ਵਿੱਚ ਹਿੰਸਾ ਦੀ ਜਾਂਚ ਤਹਿਤ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਇਹ ਨਜ਼ਰਬੰਦ ਹਨ।
ਹਾਲਾਂਕਿ ਗੌਤਮ ਨਵਲਖਾ ਦਿੱਲੀ ਹਾਈ ਕੋਰਟ ਵੱਲੋਂ ਰਿਹਾਅ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ:
ਅਮਰੀਕਾ - ਧਮਾਕਾਖੇਜ ਸਮੱਗਰੀ ਭੇਜੇ ਜਾਣ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ
ਅਮਰੀਕਾ ਵਿੱਚ ਕੁਝ ਉੱਚ ਹਸਤੀਆਂ ਨੂੰ ਮਿਲੇ ਧਮਾਕਾਖੇਜ ਸਮੱਗਰੀ ਭੇਜੇ ਜਾਣ ਦੇ ਮਾਮਲੇ ਵਿੱਚ ਫਲੋਰੀਡਾ ਤੋਂ ਇੱਕ 56 ਸਾਲ ਦਾ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਸਵੀਰ ਸਰੋਤ, Getty Images
ਇਹ ਧਮਾਕਾਖੇਜ਼ ਸਮੱਗਰੀ ਵਾਲੇ ਸ਼ੱਕੀ ਪੈਕੇਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੌਬਰਟ ਡੀ ਨੀਰੋ ਸਣੇ 8 ਉੱਘੀਆਂ ਹਸਤੀਆਂ ਵਾਲੇ ਲੋਕਾਂ ਨੂੰ ਭੇਜੇ ਗਏ ਸਨ।
ਅਮਰੀਕੀ ਅਧਿਕਾਰੀਆਂ ਨੇ ਇਸ ਆਦਮੀ ਦਾ ਨਾਮ ਸੀਜ਼ਰ ਸਾਯੋਕ ਦੱਸਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੁਝ ਹੋਰ ਲੋਕਾਂ ਦਾ ਵੀ ਪਿੱਛਾ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੌਲਨਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਲਈ ਕੋਈ ਥਾਂ ਨਹੀਂ ਹੈ। ਟਰੰਪ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਦਰਅਸਲ ਅਮਰੀਕਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਪ੍ਰਮੁੱਖ ਡੈਮੋਕ੍ਰੇਟਸ ਨੇਤਾਵਾਂ ਦੇ ਘਰਾਂ ਦੇ ਬਾਹਰ ਲੱਗੇ ਮੇਲ ਬਾਕਸ ਵਿੱਚ ਧਮਾਕਾਖੇਜ ਸਮੱਗਰੀ ਦੇ ਪੈਕੇਟ ਮਿਲੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਜਮਾਤਉਦ ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਤੋਂ ਪਾਬੰਦੀ ਹਟੀ
ਪਾਕਿਸਤਾਨ ਦੇ ਅਖ਼ਬਾਰ ਡਾਅਨ ਦੀ ਖ਼ਬਰ ਮੁਤਾਬਕ ਹਾਫ਼ਿਜ਼ ਮੁਹੰਮਦ ਸਈਦ ਦੇ ਜਮਾਤ ਉਦ ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਸੰਗਠਨਾਂ 'ਤੇ ਰਾਸ਼ਟਰਪਤੀ ਦੇ ਆਰਡੀਨੈਂਸ ਖ਼ਤਮ ਹੋਣ ਤੋਂ ਬਾਅਦ ਪਾਬੰਦੀਆਂ ਹੱਟ ਗਈਆਂ ਹਨ, ਜੋ ਸੰਯੁਕਤ ਰਾਸ਼ਟਰ ਦੇ ਤਹਿਤ ਸੀ।
ਤਸਵੀਰ ਸਰੋਤ, Getty Images
ਹਾਫ਼ਿਜ਼ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਦੱਸਿਆ ਕਿ ਰਾਸ਼ਟਰਪਤੀ ਆਰਡੀਨੈਂਸ ਖ਼ਤਮ ਹੋ ਗਿਆ ਹੈ ਅਤੇ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ।
ਹਾਫ਼ਿਜ਼ ਸਈਦ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਦੱਸਿਆ ਕਿ ਰਾਸ਼ਟਰਪਤੀ ਆਰਡੀਨੈਂਸ ਖ਼ਤਮ ਹੋ ਗਿਆ ਹੈ ਅਤੇ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ।
ਪਟੀਸ਼ਨਕਰਤਾ ਨੇ ਆਰਡੀਨੈਂਸ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਸੰਯੁਕਤ ਰਾਸ਼ਟਰ ਦੇ ਕਹਿਣ 'ਤੇ ਉਨ੍ਹਾਂ ਦੇ ਸੰਗਠਨਾਂ 'ਤੇ ਪਾਬੰਦੀ ਲੱਗੀ ਸੀ।