ਤਸਵੀਰਾਂ : ਜਿਨ੍ਹਾਂ ਬੀਤੇ ਹਫ਼ਤੇ ਦੌਰਾਨ ਦੁਨੀਆਂ ਦਾ ਧਿਆਨ ਖਿੱਚਿਆ

ਦਰਬਰਾਰ ਸਾਹਿਬ ਅੰਮ੍ਰਿਤਸਰ
ਤਸਵੀਰ ਕੈਪਸ਼ਨ,

ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਫੁੱਲਾਂ ਨਾਲ ਸਜਾਏ ਜਾਣ ਦਾ ਦ੍ਰਿਸ਼। ਅੰਮ੍ਰਿਤਸਰ ਸ਼ਹਿਰ ਉਨ੍ਹਾਂ ਨੇ ਹੀ ਵਸਾਇਆ ਸੀ ਜਿਸ ਵਿੱਚ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਉਸਾਰੀ ਕਰਵਾਈ।

ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਸੱਜੇ) ਮਰਹੂਮ ਪੱਤਰਕਾਰ ਖਾਸ਼ੋਜੀ ਦੇ ਪੁੱਤਰ ਸਾਲਾਹ ਬਿਨ ਖਾਸ਼ੋਜੀ (ਖੱਬੇ)
ਤਸਵੀਰ ਕੈਪਸ਼ਨ,

ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਸੱਜੇ) ਮਰਹੂਮ ਪੱਤਰਕਾਰ ਖਾਸ਼ੋਜੀ ਦੇ ਪੁੱਤਰ ਸਾਲਾਹ ਬਿਨ ਖਾਸ਼ੋਜੀ (ਖੱਬੇ) ਨਾਲ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਮੁਲਾਕਾਤ ਕਰਦੇ ਹੋਏ।

ਇਸ ਹਫਤੇ ਵਾਪਰੀਆਂ ਦੁਨੀਆਂ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਚੋਣਵੀਆਂ ਤਸਵੀਰਾਂ।

ਤਸਵੀਰ ਕੈਪਸ਼ਨ,

ਬੈਲਾਰੂਸ ਦੇ ‘ਇੰਟੀਰੀਅਰ ਸੋਲਜਰ’ ਰਾਜਧਾਨੀ ਮਿਨਸਿਕ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ‘ਮੈਡਾਰਡ ਬੈਰਾਟ ਹੈਡਡਰੈਸ’ ਦੀ ਯੋਗਤਾ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹੋਏ।

ਤਸਵੀਰ ਕੈਪਸ਼ਨ,

ਇੱਕ ਮੁਲਾਜ਼ਮ ਵਿਅਤਨਾਮ ਚਿੜੀਆਘਰ ਦੇ ਤਿੰਨ ਵਿੱਚੋਂ 1 ਦਰਿਆਈ ਘੋੜੇ ਨੂੰ ਖਾਣਾ ਖੁਆਉਂਦੀ ਹੋਈ। ਸੰਨ 1977 ਵਿੱਚ ਬਣੇ ਇਸ ਚਿੜੀਆਘਰ ਵਿੱਚ 90 ਪ੍ਰਜਾਤੀਆਂ ਦੇ 800 ਤੋਂ ਵਧੇਰੇ ਜੀਵ ਹਨ।

ਤਸਵੀਰ ਕੈਪਸ਼ਨ,

ਮਿਆਂਮਾਰ ਦੇ ਮੌਨ ਸੂਬੇ ਵਿਚਲੇ ਕਿਆਕਹਿਟੀਓ ਪਗੋਡਾ ਵਿਖੇ ਬੋਧੀ ਸਾਧੂ ਮੋਮਬੱਤੀਆਂ ਜਲਾ ਕੇ ਪੂਰਨਮਾਸ਼ੀ ਮਨਾਉਂਦੇ ਹੋਏ।

ਤਸਵੀਰ ਕੈਪਸ਼ਨ,

ਸਸੈਕਸ ਦੇ ਡਿਊਕ ਅਤੇ ਡੱਚਿਸ ਫਿਜੀ ਦੇ ਸੁਵਾ ਵਿੱਚ ਯੂਨੀਵਰਸਿਟੀ ਆਫ ਸਾਊਥ ਪੈਸਿਫਿਕ ਦੇ ਫੇਰੀ ਦੌਰਾਨ। ਵਿਆਹ ਮਗਰੋਂ ਸ਼ਾਹੀ ਜੋੜਾ ਆਪਣੀ ਪਹਿਲੀ ਸੰਸਾਰ ਫੇਰੀ ਉੱਪਰ ਨਿਕਲਿਆ ਹੋਇਆ ਹੈ। ਜਿਸ ਦੌਰਾਨ ਉਹ ਆਸਟ੍ਰੇਲੀਆ, ਨਿਊ ਜ਼ੀਲੈਂਡ, ਫਿਜ਼ੀ ਅਤੇ ਟੌਂਗਾ ਜਾਣਗੇ।

ਤਸਵੀਰ ਕੈਪਸ਼ਨ,

ਜਾਪਾਨ ਦੇ ਹਿਟਾਚੀਨਾਕਾ ਵਿਚਲੇ ਸੀਸਾਈਡ ਪਾਰਕ ਵਿੱਚ ਫਾਇਰ ਵੀਡ ਦੇ ਖੇਤਾਂ ਵਿੱਚ ਤੁਰਦੇ ਹੋਏ ਲੋਕ। ਇਹ ਘਾਹ ਪਤਝੜ ਦੌਰਾਨ ਅੱਗ ਵਰਗੇ ਲਾਲ ਰੰਗ ਦੀ ਹੋ ਜਾਂਦੀ ਹੈ।

ਤਸਵੀਰ ਕੈਪਸ਼ਨ,

ਇੱਕ ਮਾਡਲ ਰੂਸੀ ਕਲਾਕਾਰ ਮਾਰੀਆ ਗੈਸਾਨੋਵਾ ਦੀ ਕਲਾਕ੍ਰਿਤੀ ਦੀ ਪੇਸ਼ਕਾਰੀ ਕਰਦੀ ਹੋਈ। ਪਿਛੋਕੜ ਵਿੱਚ ਵਿਕਟਰ ਵਸੈਂਟੋਵ ਦੀ ਕਲਾਕ੍ਰਿਤੀ ਸਿਰੀਨ ਐਂਡ ਐਲਕੋਨੋਸਟ- ਏ ਸੌਂਗ ਆਫ ਜੌਏ ਐਂਡ ਸੌਰੋ ਦੇਖੀ ਜਾ ਸਕਦੀ ਹੈ।

ਤਸਵੀਰ ਕੈਪਸ਼ਨ,

ਬ੍ਰਾਜ਼ੀਲ, ਸਾਓ ਪੋਲੋ ਫੈਸ਼ਨ ਵੀਕ ਵਿੱਚ ਇੱਕ ਮਾਡਲ ਪੈਟਰੀਸ਼ੀਆ ਵੀਏਰਾ ਦੀ ਡਿਜ਼ਾਈਨ ਕੀਤੀ ਪੌਸ਼ਾਕ ਦਿਖਾਉਂਦੀ ਹੋਈ।

ਤਸਵੀਰ ਕੈਪਸ਼ਨ,

ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਪਸ਼ੂਆਂ ਦੀ ਸਾਲਾਨਾ ਪਰੇਡ ਦੌਰਾਨ ਦੋ ਔਰਤਾਂ ਭੇਡਾਂ ਦੇ ਇੱਜੜ ਸਾਹਮਣੇ ਖੜ੍ਹ ਕੇ ਆਪਣੀ ਤਸਵੀਰ ਖਿੱਚਦੀਆਂ ਹੋਈਆਂ। ਆਜੜੀ ਆਪਣੇ ਸਾਲਾਨਾ ਪ੍ਰਵਾਸ ਦੌਰਾਨ ਜਾਨਵਰਾਂ ਨੂੰ ਸ਼ਹਿਰ ਵਿੱਚੋਂ ਲੰਘਾਉਂਦੇ ਹਨ। ਆਜੜੀ ਜਦੋਂ ਉੱਤਰੀ ਸਪੇਨ ਵਿੱਚ ਠੰਢ ਪੈਣ ਲਗਦੀ ਹੈ ਤਾਂ ਆਪਣੀਆਂ ਭੇਡਾਂ ਨੂੰ ਦੇਸ ਦੇ ਉੱਤਰੀ ਖਿੱਤੇ ਵੱਲ ਲੈ ਕੇ ਜਾਂਦੇ ਹਨ।

ਤਸਵੀਰ ਕੈਪਸ਼ਨ,

ਸਕੌਟਲੈਂਡ ਦੀ ਰਵਾਇਤੀ ‘ਰੇਇਜ਼ਨ ਫੋਮ ਫਾਈਟ’ ਵਿੱਚ ਹਿੱਸਾ ਲੈਂਦੇ ਹੋਏ। ਇਹ ਉਤਸਵ ਯੂਨੀਵਰਸਿਟੀ ਆਫ ਸੈਂਟ ਐਂਡਰਿਊਜ਼ ਇਨ ਫਾਈਫ ਵਿੱਚ ਹੋਇਆ। ਇਸ ਤਸਵੀਰ ਵਿੱਚ ਹਫਤਾ ਭਰ ਚੱਲੇ ਸਮਾਗਮਾਂ ਦਾ ਅੰਤਲਾ ਸਮਾਗਮ ਸੀ ਜਿਸ ਵਿੱਚ ਜੂਨੀਅਰ ਵਿਦਿਆਰਥੀ ਆਪਣੇ ਸੀਨੀਅਰਾਂ ਦਾ ਆਪਣਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)