ਟਰੰਪ ਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਨੂੰ ਠੁਕਰਾਇਆ - 5 ਅਹਿਮ ਖ਼ਬਰਾਂ

Narendra Modi
ਫੋਟੋ ਕੈਪਸ਼ਨ ਟਰੰਪ ਨੇ ਨਿੱਜੀ ਮਸ਼ਰੂਫ਼ੀਅਤ ਨੂੰ ਦੱਸਿਆ ਮੁੱਖ ਕਾਰਨ

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਨਹੀਂ ਹੋਣਗੇ। ਭਾਰਤ ਨੇ ਗਣਤੰਤਰ ਦਿਵਸ ਮੌਕੇ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਪਰ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਆਉਣ ਵਿੱਚ ਅਸਮਰਥਤਾ ਜਤਾਈ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨੂੰ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਹੈ।

ਚਿੱਠੀ ਵਿੱਚ ਲਿਖਿਆ ਹੈ ਕਿ ਉਸ ਵੇਲੇ ਟਰੰਪ ਨਿੱਜੀ ਤੌਰ 'ਤੇ ਮਸ਼ਰੂਫ਼ ਹਨ, ਇਸ ਲਈ ਭਾਰਤ ਦਾ ਸੱਦਾ ਸਵੀਕਾਰ ਕਰਨ ਵਿੱਚ ਅਸਮਰਥ ਹਨ।

ਹਾਲਾਂਕਿ 2015 ਵਿੱਚ ਓਬਾਮਾ ਨਾਲ ਵੀ ਇਹੀ ਕਾਰਨ ਸੀ ਪਰ ਉਨ੍ਹਾਂ ਨੇ ਭਾਰਤ ਆਉਣ ਨੂੰ ਪਹਿਲ ਦਿੱਤੀ ਸੀ ਅਤੇ ਉਹ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣੇ ਸਨ।

ਇਹ ਵੀ ਪੜ੍ਹੋ:

ਨਾਰਾਜ਼ ਅਕਾਲੀ ਨੇਤਾ ਪਾਰਟੀ ਮੀਟਿੰਗ ਤੋਂ ਦੂਰ ਰਹੇ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਪਰ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ।

Image copyright SUKHBIR BADAL/FB
ਫੋਟੋ ਕੈਪਸ਼ਨ ਨਾਰਾਜ਼ ਟਕਸਾਲੀ ਆਗੂਆਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਦੋਂ ਉਨ੍ਹਾਂ ਨੂੰ ਇਨ੍ਹਾਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਆਗੂ ਮੇਰੇ ਪਿਤਾ ਦੀ ਉਮਰ ਦੇ ਹਨ ਅਤੇ ਉਹ ਉਨ੍ਹਾਂ ਦਾ ਆਦਰ-ਸਤਿਕਾਰ ਕਰਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ।

ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਬੋਲੇ ਅਮਿਤ ਸ਼ਾਹ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ।

ਅਮਿਤ ਸ਼ਾਹ ਸਬਰੀਮਲਾ ਮੰਦਿਰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਕਰੇ ਰਹੇ ਭਗਵਾਨ ਅੱਯਪਾ ਦੇ ਸ਼ਰਧਾਲੂਆਂ ਦਾ ਸਮਰਥਨ ਕੀਤਾ।

ਸੁਪਰੀਮ ਕੋਰਟ ਨੇ ਸਬਰੀਮਲਾ ਮੰਦਿਰ ਵਿੱਚ ਹਰ ਉਮਰ ਵਰਗ ਦੀ ਔਰਤ 'ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਸੀ।

ਕੇਰਲ ਦੇ ਕੰਨੂਰ ਵਿੱਚ ਭਾਜਪਾ ਦੇ ਨਵਾਂ ਜ਼ਿਲ੍ਹਾਂ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਅਮਿਤ ਸ਼ਾਹ ਨੇ ਕਿਹਾ, "ਸੂਬੇ ਦੇ ਹਾਲਾਤ 'ਤੇ ਭਾਜਪਾ ਚੁੱਪ-ਚਾਪ ਨਹੀਂ ਰਹਿ ਸਕਦੀ। ਅੱਜ ਕੇਰਲ ਵਿੱਚ ਸ਼ਰਧਾਲੂ ਸੂਬਾ ਸਰਕਾਰ ਦੇ ਕਠੋਰ ਰਵੱਈਏ ਦਾ ਸਾਹਮਣਾ ਕਰ ਰਹੇ ਹਨ। 2 ਹਜ਼ਾਰ ਤੋਂ ਵੱਧ ਭਾਜਪਾ ਅਤੇ ਆਰਐਸਐਸ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਰੀ ਪਾਰਟੀ ਦੀ ਹਮਦਰਦੀ ਇਨ੍ਹਾਂ ਸ਼ਰਧਾਲੂਆਂ ਨਾਲ ਹੈ ਅਤੇ ਮੈਂ ਚਿਤਾਵਨੀ ਦਿੰਦਾ ਹਾਂ ਕਿ ਕੱਟੜਪੰਥੀ ਸਰਕਾਰ ਸੰਭਲ ਜਾਵੇ।"

ਇਹ ਵੀ ਪੜ੍ਹੋ:

ਪਾਕਿਸਤਾਨ ਵੱਲੋਂ ਭਾਰਟੀ ਟੀਵੀ ਚੈਨਲਾਂ 'ਤੇ ਰੋਕ

ਪਾਕਿਸਤਾਨ ਵਿੱਚ ਵਧ ਰਹੇ ਜਲ ਸੰਕਟ ਵਿਚਾਲੇ ਸੁਪਰੀਮ ਕੋਰਟ ਨੇ ਭਾਰਤੀ ਚੈਨਲਾਂ ਦੇ ਮੁੜ ਪ੍ਰਸਾਰਣ 'ਤੇ ਰੋਕ ਲਗਾ ਦਿੱਤਾ ਹੈ।

Image copyright SUPREME COURT OF PAKISTAN
ਫੋਟੋ ਕੈਪਸ਼ਨ ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮਿਆਂ ਸਾਕਿਬ ਨਿਸਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਆਉਣ ਵਾਲੀਆਂ ਨਦੀਆਂ ਦਾ ਪਾਣੀ ਰੋਕਿਆ ਜਾ ਰਿਹਾ ਹੈ। ਇਸ ਲਈ ਇਹ 'ਪਾਬੰਦੀ ਜਾਇਜ਼' ਹੈ।

ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ।

ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤ, ਪਾਕਿਸਤਾਨ ਵੱਲ ਵਗਣ ਵਾਲੀਆਂ ਨਦੀਆਂ 'ਤੇ ਬੰਨ੍ਹ ਬਣਾ ਕੇ ਦਬਾਅ ਬਣਾਉਂਦਾ ਰਿਹਾ ਹੈ।

ਪਾਕਿਸਤਾਨ ਨੇ ਇਸੇ ਹਫ਼ਤੇ ਇਲਜ਼ਾਮ ਲਗਾਇਆ ਸੀ ਕਿ ਭਾਰਤ ਦੋਵੇਂ ਦੇਸਾਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਅਤੇ ਪਾਕਿਸਤਾਨ 'ਇਸ ਦੇ ਖ਼ਿਲਫ਼ ਹਮਲਾਵਰ ਮੁਹਿੰਮ ਚਲਾਏਗਾ।' ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਹਾਫ਼ਿਜ਼ ਸਈਦ 'ਤੇ ਕਾਰਵਾਈ ਕਰੇਹਾ ਪਾਕਿਸਤਾਨ

ਹਾਫ਼ਿਜ਼ ਸਈਦ ਦੇ ਵਕੀਲਾਂ ਨੇ ਬੀਤੀ 26 ਅਕਤੂਬਰ ਨੂੰ ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਸੰਗਠਨ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇੰਸਾਨੀਅਤ ਹੁਣ ਪਾਕਿਸਤਾਨ ਦੇ ਪਾਬੰਦੀਸ਼ੁਧਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ।

ਫੋਟੋ ਕੈਪਸ਼ਨ ਅਮਰੀਕੀ ਸਰਕਾਰ ਨੇ ਸਾਲ 2012 ਵਿੱਚ ਹਾਫ਼ਿਜ਼ ਦੀ ਗ੍ਰਿਫਤਾਰੀ ਲਈ ਉਸ ਦੀ ਖ਼ਬਰ ਦੇਣ ਬਦਲੇ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਇਸ ਤੋਂ ਠੀਕ ਇੱਕ ਦਿਨ ਬਾਅਦ ਪਾਕਿਸਤਾਨ ਸਰਕਾਰ ਨਾਲ ਜੁੜੇ ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ "ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇਗੀ।"

ਅਮਰੀਕਾ ਅਤੇ ਭਾਰਤ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਨੇਤਾ ਹਾਫ਼ਿਜ਼ ਸਈਦ 'ਤੇ ਸਾਲ 2008 ਵਿੱਚ ਹੋਏ ਮੁੰਬਈ ਹਮਲੇ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)