ਹਿੰਦੂ ਰਾਜ ਵਿੱਚ ਹਿੰਦੂ-ਸਿੱਖ ਸੁਰੱਖਿਅਤ ਰਹੇ - ਯੋਗੀ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਕਸ਼ਮੀਰ ਵਿੱਚ ਜਦੋਂ ਤੱਕ ਹਿੰਦੂ ਰਾਜਾ ਦਾ ਸ਼ਾਸਨ ਰਿਹਾ ਉਦੋਂ ਤੱਕ ਸਿੱਖ ਤੇ ਹਿੰਦੂ ਸੁਰੱਖਿਅਤ ਰਹੇ।
ਸੋਮਵਾਰ ਨੂੰ ਉੱਤਰ ਪ੍ਰਦੇਸ਼ ਯੂਨਿਟ ਨੇ ਲਖਨਊ ਵਿੱਚ ਸਿੱਖ ਸਮਾਗਮ ਦਾ ਆਯੋਜਨ ਕੀਤਾ ਸੀ ਅਤੇ ਇਸੇ ਨੂੰ ਸੰਬੋਧਿਤ ਕਰਦੇ ਹੋਏ ਯੋਗੀ ਨੇ ਗੱਲਾਂ ਕੀਤੀਆਂ ਹਨ।
ਇੰਡੀਅਨ ਐੱਕਸਪ੍ਰੈਸ ਦੀ ਖ਼ਬਰ ਅਨੁਸਾਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ, "ਜਿਵੇਂ ਹੀ ਹਿੰਦੂ ਰਾਜਾ ਦਾ ਪਤਨ ਹੋਇਆ ਹਿੰਦੂਆਂ ਦਾ ਵੀ ਪਤਨ ਹੋਣਾ ਸ਼ੁਰੂ ਹੋ ਗਿਆ। ਅੱਜ ਉੱਥੇ ਕਿਹੋ ਜਿਹੇ ਹਾਲਾਤ ਹਨ? ਕੋਈ ਖੁਦ ਨੂੰ ਸੁਰੱਖਿਅਤ ਬੋਲ ਸਕਦਾ ਹੈ? ਨਹੀਂ ਬੋਲ ਸਕਦਾ।''
ਯੋਗੀ ਨੇ ਕਿਹਾ, "ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ, ਸੱਚਾਈ ਸਵੀਕਾਰ ਕਰਨੀ ਚਾਹੀਦੀ ਹੈ, ਫਿਰ ਉਸ ਦੇ ਅਨੁਸਾਰ ਰਣਨੀਤੀ ਬਣਾ ਕੇ ਕਾਰਜ ਕਰਨਾ ਚਾਹੀਦਾ ਹੈ।''
ਅਦਿਤਿਆਨਾਥ ਨੇ ਦਾਅਵਾ ਕੀਤਾ ਕਿ ਕੁਝ ਲੋਕ ਦੋਵੇਂ ਭਾਈਚਾਰਿਆਂ ਵਿਚਾਲੇ ਮਤਭੇਦ ਪੈਦਾ ਕਰਨਾ ਚਾਹੁੰਦੇ ਹਨ।
ਯੋਗੀ ਨੇ ਕਿਹਾ, "ਜਦੋਂ ਵੀ ਉਹ ਸਾਡੇ ਵਿਚਾਲੇ ਮਤਭੇਦ ਪੈਦਾ ਕਰਨ ਵਿੱਚ ਸਫਲ ਹੋਣਗੇ ਤਾਂ ਅਸੀਂ ਉਸੇ ਤਰੀਕੇ ਨਾਲ ਅਸੁਰੱਖਿਅਤ ਹੋਵਾਂਗੇ ਜਿਵੇਂ ਹਿੰਦੂ ਤੇ ਸਿੱਖ ਅਫਗਾਨਿਸਤਾਨ ਵਿੱਚ ਹਨ।''
"ਅੱਜ ਕਾਬੁਲ ਵਿੱਚ ਮਹਿਜ਼ 100 ਦੇ ਆਲੇ-ਦੁਆਲੇ ਹਿੰਦੂ ਤੇ ਸਿੱਖ ਬਚੇ ਹਨ ਅਤੇ ਉਨ੍ਹਾਂ ਦੇ ਵੀ ਮਾੜੇ ਹਾਲਾਤ ਹਨ।''
ਯੋਗੀ ਨੇ ਕਿਹਾ, "ਹੁਣ ਕੋਈ ਅਜਿਹੀ ਗਲਤੀ ਨਾ ਹੋਣ ਦਿੱਤੀ ਜਾਵੇ, ਜੋ ਸਾਨੂੰ ਕਸ਼ਮੀਰ, ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੇ।''
ਤਸਵੀਰ ਸਰੋਤ, Ravinder Robin/BBC
ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖੇ ਸਿਆਸੀ ਹਮਲੇ ਕੀਤੇ।
ਦਹਿੰਦੁਸਤਾਨ ਟਾਈਮਜ਼ ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਬਾਦਲ ਦੀ ਸੰਜੀਦਗੀ ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ, "ਜੇ ਸੁਖਬੀਰ ਬਾਦਲ ਇਸ ਪੂਰੇ ਮਾਮਲੇ ਨੂੰ ਲੈ ਕੇ ਹੁੰਦੇ ਤਾਂ ਉਹ ਮੈਨੂੰ ਅਤੇ ਹੋਰ ਟਕਸਾਲੀ ਆਗੂਆਂ ਨੂੰ ਮੀਟਿੰਗ ਲਈ ਬੁਲਾਉਂਦੇ।''
ਉਨ੍ਹਾਂ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਗੱਲ ਕਹਿਣ ਨੂੰ ਝੂਠ ਕਰਾਰ ਦਿੱਤਾ।
ਸੇਵਾ ਸਿੰਘ ਸੇਖਵਾਂ ਨੇ ਕਿਹਾ, "ਜੇਕਰ ਅਸੀਂ ਤਿੰਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਹਾਂਗੇ ਤਾਂ ਉਹ ਅਜਿਹਾ ਨਹੀਂ ਕਰਨਗੇ। ਸੁਖਬੀਰ ਬਾਦਲ ਦਾ ਬਿਆਨ ਕਾਫੀ ਦੇਰੀ ਨਾਲ ਆਇਆ ਹੈ। ਵਿਧਾਨਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਹੀ ਉਨ੍ਹਾਂ ਨੂੰ ਅਸਤੀਫੇ ਦੇਣਾ ਚਾਹੀਦਾ ਸੀ।''
ਨਾਰਾਜ਼ ਟਕਸਾਲੀ ਆਗੂਆਂ ਨੂੰ ਮਨਾਉਣ ਲਈ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸੀਨੀਅਰ ਆਗੂ ਉਨ੍ਹਾਂ ਦੇ ਬਜ਼ੁਰਗ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ:
ਭਾਰਤ 'ਚ ਜ਼ਹਿਰੀਲੀ ਹਵਾ ਨੇ ਕਰੀਬ 1 ਲੱਖ ਬੱਚਿਆਂ ਦੀ ਲਈ ਜਾਣ - WHO
ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਸਾਲ 2016 ਵਿੱਚ 5 ਸਾਲਾਂ ਤੋਂ ਘੱਟ ਉਮਰ ਦੇ 1.25 ਲੱਖ ਬੱਚਿਆਂ ਦੀ ਮੌਤ ਪ੍ਰਦੂਸ਼ਿਤ ਹਵਾ ਕਾਰਨ ਹੋਈ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੀ ਇੱਕ ਨਵੇਂ ਅਧਿਅਨ ਮੁਤਾਬਕ ਦੁਨੀਆਂ ਵਿੱਚ ਜ਼ਹਿਰੀਲੀ ਹਵਾ ਕਾਰਨ ਮਰਨ ਵਾਲੇ ਹਰੇਕ 5 ਬੱਚਿਆਂ ਵਿਚੋਂ ਇੱਕ ਭਾਰਤ ਦਾ ਬੱਚਾ ਹੈ।
ਤਸਵੀਰ ਸਰੋਤ, AFP
ਪ੍ਰਦੂਸ਼ਨ ਕਾਰਨ ਦੁਨੀਆਂ ਵਿੱਚ ਮਰਨ ਵਾਲੇ ਹਰੇਕ ਪੰਜ ਬੱਚਿਆਂ ਵਿਚੋਂ ਇੱਕ ਭਾਰਤ ਦਾ
'ਹਵਾ ਪ੍ਰਦੂਸ਼ਨ ਅਤੇ ਬੱਚਿਆਂ ਦੀ ਸਿਹਤ: ਸਾਫ ਹਵਾ ਨਿਰਧਾਰਿਤ ਕਰਨਾ' ਦੇ ਸਿਰਲੇਖ ਹੇਠ ਇਹ ਅਧਿਅਨ ਛਪਿਆ ਹੈ।
ਉਸ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਖਾਣਾ ਬਣਾਉਣ, ਰੌਸ਼ਨੀ ਕਰਨ ਆਦਿ ਨਾਲ ਪੈਦਾ ਹੋਈ ਪ੍ਰਦੂਸ਼ਿਤ ਹਵਾ ਭਾਰਤ ਵਿੱਚ ਸਾਲ 2016 ਵਿੱਚ 5 ਸਾਲਾ ਤੋਂ ਘੱਟ ਉਮਰ ਦੇ ਕਰੀਬ 67 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਹੈ।
ਅਧਿਐਨ ਨੇ ਇਹ ਵੀ ਦੱਸਿਆ ਹੈ ਕਿ ਸਾਲ 2016 ਵਿੱਚ ਹੀ ਇਸੇ ਉਮਰ ਦੇ ਕਰੀਬ 61 ਹਜ਼ਾਰ ਬੱਚਿਆਂ ਦੀ ਬਾਹਰੀ ਪ੍ਰਦੂਸ਼ਿਤ ਹਵਾ ਖ਼ਾਸ ਕਰ ਪੀਐਮ2.5, ਗੱਡੀਆਂ, ਇੰਡਸਟਰੀ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਅਤੇ ਹੋਰ ਕਈ ਕਾਰਨਾਂ ਕਰਕੇ ਮੌਤ ਹੋਈ ਹੈ।
ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਾਈਆਂ ਜਾਣਗੀਆਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 11ਵੀਂ ਅਤੇ 12ਵੀਂ ਵਿੱਚ ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਤੋਂ ਪੜ੍ਹਾਉਣ ਦੇ ਨਿਰਦੇਸ਼ ਦਿੱਤੇ।
ਤਸਵੀਰ ਸਰੋਤ, Getty Images
11ਵੀਂ ਅਤੇ 12ਵੀਂ ਅਕਾਦਮਿਕ ਸੈਸ਼ਨ ਲਈ 2017-18 ਦੀਆਂ ਕਿਤਾਬਾਂ ਦੀ ਵਰਤੀਆਂ ਜਾਣਗੀਆਂ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ਲੇਸ਼ਕਾਂ ਵੱਲੋਂ ਰਿਵਿਊ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਕਿਤਾਬਾਂ ਵਿੱਚ "ਇਤਿਹਾਸ ਨੂੰ ਤੋੜ-ਮਰੋੜ ਕੇ" ਪੇਸ਼ ਲਈ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਬਾਰੇ ਟਵੀਟ ਕਰਕੇ ਕਿਹਾ ਕਿ ਅਕਾਦਮਿਕ ਸੈਸ਼ਨ ਲਈ 2017-18 ਦੀਆਂ ਕਿਤਾਬਾਂ ਹੀ ਵਰਤੀਆਂ ਜਾਣਗੀਆਂ।
ਸੂਬਾ ਸਰਕਾਰ ਵੱਲੋਂ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਬਣਾਇਆ ਗਿਆ ਇਤਿਹਾਸਕਾਰਾਂ ਦਾ ਪੈਨਲ ਮਈ ਵਿੱਚ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ:
ਇੰਡੋਨੇਸ਼ੀਆ ਜਹਾਜ਼ ਹਾਦਸਾ - ਜਹਾਜ ਵਿੱਚ 'ਪਹਿਲਾਂ ਹੀ ਖ਼ਰਾਬੀ ਸੀ'
ਜਕਾਰਤਾ ਤੋਂ ਉਡਾਣ ਭਰਨ ਤੋਂ 13 ਮਿੰਟ ਬਾਅਦ ਹੀ ਕਰੈਸ਼ ਹੋਣ ਵਾਲਾ ਇੰਡੋਨੇਸ਼ੀਆ ਲਾਇਨ ਏਅਰ ਦੇ ਜਹਾਜ਼ ਵਿੱਚ ਇੱਕ ਦਿਨ ਪਹਿਲਾਂ ਹੀ ਤਕਨੀਕੀ ਖ਼ਰਾਬੀ ਆਈ ਸੀ।
ਤਸਵੀਰ ਸਰੋਤ, AFP
ਤਕਨੀਕੀ ਲਾਗ ਮੁਤਾਬਕ ਇੰਡੋਨੇਸ਼ੀਆ ਲਾਇਨ ਏਅਰ ਦੇ ਜਹਾਜ਼ ਵਿੱਚ ਪਹਿਲਾਂ ਹੀ ਤਕਨੀਕੀ ਖ਼ਰਾਬੀ ਸੀ।
ਐਤਵਾਰ ਨੂੰ ਬਾਲੀ ਵਿੱਚ ਤਕਨੀਕੀ ਲਾਗ ਨੋ ਬੀਬੀਸੀ ਨੂੰ ਦੱਸਿਆ ਕਿ ਉਸ ਵਿੱਚ " ਇੱਕ ਦਿਨ ਪਹਿਲਾਂ ਤਕਨੀਕੀ ਖ਼ਰਾਬੀ ਆਈ ਸੀ ਅਤੇ ਪਾਇਲਟ ਨੇ ਪਹਿਲਾਂ ਹੀ ਅਧਿਕਾਰੀ ਨੂੰ ਸੌਂਪਣਾ ਪਿਆ ਸੀ।"
ਬੋਇੰਗ 737 ਵਿੱਚ ਕ੍ਰਿਊ ਮੈਂਬਰਾਂ ਸਣੇ 189 ਮੁਸਾਫ਼ਰ ਸਨ ਅਤੇ ਫਲਾਈਟ JT-610 ਰਾਜਧਾਨੀ ਇੰਡੋਨੇਸ਼ੀਆ ਤੋਂ ਬੰਗਕਾ ਬੈਲੀਟੰਗ ਦੇ ਸ਼ਹਿਰ ਪੰਗਕਲ ਪਿੰਨਗ ਲਈ ਉਡਾਣ 'ਤੇ ਸੀ।
ਇਸ ਦੌਰਾਨ ਬਚਾਅ ਕਰਮੀਆਂ ਨੂੰ ਕੁਝ ਲਾਸ਼ਾਂ ਅਤੇ ਲੋਕਾਂ ਦਾ ਸਾਮਾਨ ਮਿਲਿਆ ਹੈ, ਜਿਸ ਵਿੱਚ ਬੱਚਿਆਂ ਦੀਆਂ ਜੁੱਤੀਆਂ ਸ਼ਾਮਿਲ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।