ਸਟੈਚੂ ਆਫ਼ ਯੂਨਿਟੀ : ਸਰਦਾਰ ਵੱਲਭ ਭਾਈ ਪਟੇਲ ਨਾਲ ਨਰਿੰਦਰ ਮੋਦੀ ਨੂੰ ਇੰਨਾ ਪਿਆਰ ਕਿਉਂ ਹੈ? - ਨਜ਼ਰੀਆ
- ਘਣਸ਼ਾਮ ਸ਼ਾਹ
- ਸੀਨੀਅਰ ਗੁਜਰਾਤੀ ਪੱਤਰਕਾਰ, ਬੀਬੀਸੀ ਦੇ ਲਈ

ਤਸਵੀਰ ਸਰੋਤ, Pmo
ਨਰਿੰਦਰ ਮੋਦੀ ਅਤੇ ਸਰਦਾਰ ਪਟੇਲ ਵਿਚਾਲੇ ਸਮਾਨਤਾ ਇਹ ਹੈ ਕਿ ਦੋਵੇਂ ਗੁਜਰਾਤ ਤੋਂ ਹਨ। ਦੇਸ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਸਰਦਾਰ ਵੱਲਭ ਭਾਈ ਪਟੇਲ ਅਤੇ ਦੇਸ ਦੇ ਦੂਜੇ ਗੁਜਰਾਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕੋ ਸੂਬੇ ਤੋਂ ਆਉਂਦੇ ਹਨ।
ਜੇਕਰ ਤੁਸੀਂ ਨਰਿੰਦਰ ਮੋਦੀ ਦੇ 2013 ਤੋਂ ਬਾਅਦ ਦੇ ਭਾਸ਼ਣਾਂ ਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਲਗਾਤਾਰ ਗੁਜਰਾਤ ਅਤੇ ਸਰਦਾਰ ਵੱਲਭ ਪਾਈ ਪਟੇਲ ਦੀਆਂ ਗੱਲਾਂ ਕਰਦੇ ਰਹੇ ਹਨ। ਨਰਿੰਦਰ ਮੋਦੀ ਖ਼ੁਦ ਦੇ ਅਕਸ ਨੂੰ ਮਜ਼ਬੂਤ ਪੇਸ਼ ਕਰਨਾ ਚਾਹੁੰਦੇ ਰਹੇ ਹਨ ਅਤੇ ਇਸਦੇ ਲਈ ਉਨ੍ਹਾਂ ਨੂੰ ਇੱਕ ਨਾਮੀ ਚਿਹਰੇ ਦੀ ਲੋੜ ਸੀ।
ਸਰਦਾਰ ਪਟੇਲ ਉਨ੍ਹਾਂ ਲਈ ਉਹੀ ਚਿਹਰਾ ਹਨ ਕਿਉਂਕਿ ਪਟੇਲ ਦਾ ਨਾਮ ਗੁਜਰਾਤ ਦੇ ਆਮ ਲੋਕਾਂ ਦੇ ਦਿਲ-ਦਿਮਾਗ ਵਿੱਚ ਵੱਸਿਆ ਹੋਇਆ ਹੈ।
ਇਹ ਵੀ ਪੜ੍ਹੋ:
ਸਰਦਾਰ ਪਟੇਲ ਨੂੰ ਲੋਕ ਲੋਹ ਪੁਰਸ਼ (ਆਈਰਨ ਮੈਨ) ਦੇ ਨਾਮ ਨਾਲ ਜਾਣਦੇ ਹਨ, ਉਨ੍ਹਾਂ ਦੀ ਪਛਾਣ ਇੱਕ ਅਜਿਹੇ ਲੀਡਰ ਦੀ ਰਹੀ ਹੈ ਜਿਹੜੇ ਸਖ਼ਤ ਫ਼ੈਸਲੇ ਲੈਣ ਵਾਲੇ ਸਨ। ਉਨ੍ਹਾਂ ਨੂੰ ਚੰਗੇ ਸ਼ਾਸਨ ਲਈ ਵੀ ਯਾਦ ਕੀਤ ਜਾਂਦਾ ਹੈ। ਮੋਦੀ ਖ਼ੁਦ ਨੂੰ ਸਰਦਾਰ ਪਟੇਲ ਵਰਗੇ ਗੁਣਾਂ ਵਾਲੇ ਲੀਡਰ ਦੇ ਤੌਰ 'ਤੇ ਪੇਸ਼ ਕਰਦੇ ਰਹੇ ਹਨ।
ਸਰਦਾਰ ਪਟੇਲ ਬਾਰੇ ਗੱਲ ਨਰਿੰਦਰ ਮੋਦੀ 2003 ਤੋਂ ਕਹਿੰਦੇ ਆਏ ਹਨ, ਪਰ ਉਨ੍ਹਾਂ ਦੇ ਨਾਮ ਨੂੰ ਮਜ਼ਬੂਤੀ ਨਾਲ ਚੁੱਕਣ ਦਾ ਕੰਮ ਉਨ੍ਹਾਂ ਨੇ 2006 ਤੋਂ ਸ਼ੁਰੂ ਕੀਤਾ। ਇਹ ਬਦਲਾਅ 2004 ਵਿੱਚ ਅਟਲ ਬਿਹਾਰੀ ਵਾਜਪਈ ਸਰਕਾਰ ਦੀ ਹਾਰ ਤੋਂ ਬਾਅਦ ਮੋਦੀ ਦੀ ਸਿਆਸਤ ਦਾ ਹਿੱਸਾ ਬਣਦਾ ਗਿਆ।
2005-06 ਵਿੱਚ ਮੋਦੀ ਨੇ ਕੇਂਦਰ ਸਰਕਾਰ 'ਤੇ ਗੁਜਰਾਤ ਨਾਲ ਵਖਰੇਵਾਂ ਕਰਨਾ ਦਾ ਇਲਜ਼ਾਮ ਲਗਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਨਹਿਰੂ ਪਰਿਵਾਰ 'ਤੇ ਸਰਦਾਰ ਪਟੇਲ ਨੂੰ ਤਵੱਜੋ ਨਾ ਦੇਣ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ।
ਤਸਵੀਰ ਸਰੋਤ, TWITTER/@PMOINDIA
ਆਪਣੀ ਇਸੇ ਰਣਨੀਤੀ ਦੇ ਤਹਿਤ ਮੋਦੀ ਨੇ ਗੱਲਾਂ ਨੂੰ ਤੋੜ-ਮਰੋੜ ਕੇ ਨਹਿਰੂ ਅਤੇ ਸਰਦਾਰ ਪਟੇਲ ਵਿਚਾਲੇ ਤਣਾਅ ਦੀ ਗੱਲ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸਰਦਾਰ ਪਟੇਲ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ।
ਮੋਦੀ ਨੇ ਸਰਦਾਰ ਪਟੇਲ ਦਾ ਨਾਮ ਲੈ ਕੇ ਗੁਜਰਾਤ ਨੂੰ ਨਜ਼ਰਅੰਦਾਜ਼ ਕਰਨ ਲਈ ਕਾਂਗਰਸ ਨੂੰ ਕੋਸਣਾ ਜਾਰੀ ਰੱਖਿਆ।
ਮਹਾਤਮਾ ਗਾਂਧੀ ਨੂੰ ਸਾਰੇ ਧਰਮਾਂ ਦੇ ਆਪਸੀ ਸਦਭਾਵਨਾ ਵਿੱਚ ਵਿਸ਼ਵਾਸ ਸੀ। ਪਰ ਇਸ ਮੁੱਦੇ 'ਤੇ ਗਾਂਧੀ ਅਤੇ ਸਰਦਾਰ ਪਟੇਲ ਵਿਚਾਲੇ ਨਜ਼ਰੀਏ ਨੂੰ ਲੈ ਕੇ ਵਿਭਿੰਨਤਾ ਸੀ।
ਪਟੇਲ ਅਤੇ ਗਾਂਧੀ ਦਾ ਵਿਵਾਦ
ਸਰਦਾਰ ਪਟੇਲ ਧਾਰਮਿਕ ਤੌਰ 'ਤੇ ਹਿੰਦੂ ਸਨ, ਇਹੀ ਕਾਰਨ ਹੈ ਕਿ ਮੋਦੀ ਉਨ੍ਹਾਂ ਨੂੰ ਪਸੰਦ ਕਰਦੇ ਰਹੇ ਹਨ। ਸਰਦਾਰ ਪਟੇਲ ਮੁਸਲਮਾਨਾ ਨੂੰ ਥੋੜ੍ਹਾ ਸ਼ੱਕ ਨਾਲ ਜ਼ਰੂਰ ਦੇਖਦੇ ਸਨ ਪਰ ਉਨ੍ਹਾਂ ਨੇ ਕਦੇ ਹਿੰਦੂ ਰਾਸ਼ਟਰ ਜਾਂ ਹਿੰਦੂਤਵ ਦੀ ਵਕਾਲਤ ਨਹੀਂ ਕੀਤੀ।
ਸਰਦਾਰ ਪਟੇਲ ਦੇਸ ਦੇ ਮੁਸਲਮਾਨਾਂ ਨੂੰ ਇੱਕ ਸਮਾਨ ਨਾਗਿਰਕ ਮੰਨਦੇ ਸਨ, ਉਹ ਧਰਮ ਦੇ ਆਧਾਰ 'ਤੇ ਦੇਸ ਦੀ ਵੰਡ ਕਿਉਂ ਨਹੀਂ ਚਾਹੁੰਦੇ ਸਨ।
ਦੂਜੇ ਪਾਸੇ ਗਾਂਧੀ ਹਮੇਸ਼ਾ ਹਿੰਦੂ ਸੰਸਕ੍ਰਿਤੀ, ਵੇਦ, ਉਪਨਿਸ਼ਦ ਆਦਿ ਬਾਰੇ ਗੱਲ ਕਰਦੇ ਰਹੇ ਸਨ, ਸਰਦਾਰ ਪਟੇਲ ਨੇ ਜਨਤਰ ਤੌਰ 'ਤੇ ਇਨ੍ਹਾਂ 'ਤੇ ਸ਼ਾਇਦ ਹੀ ਕਦੇ ਕੁਝ ਕਿਹਾ। ਉਹ ਸ਼ਾਇਦ ਹੀ ਕਦੇ ਹਿੰਦੂ ਸੰਸਕ੍ਰਿਤੀ ਦੀਆਂ ਪੁਰਾਣਿਕ ਕਥਾਵਾਂ ਨਾਲ ਖ਼ੁਦ ਨੂੰ ਜੋੜਦੇ ਸਨ।
ਤਸਵੀਰ ਸਰੋਤ, Hulton Archives/Photo Division
ਮੋਦੀ ਨੇ ਗੱਲਾਂ ਨੂੰ ਤੋੜ-ਮਰੋੜ ਕੇ ਨਹਿਰੂ ਅਤੇ ਸਰਦਾਰ ਪਟੇਲ ਵਿਚਾਲੇ ਤਣਾਅ ਦੀ ਗੱਲ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ
ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦਾ ਬੁੱਤ ਬਣਵਾਉਣ ਲਈ 3000 ਕਰੋੜ ਰੁਪਏ ਖ਼ਰਚ ਕੀਤੇ ਹਨ, ਪਰ ਇਸ ਨਾਲ ਸਥਾਨਕ ਕਿਸਾਨਾਂ ਅਤੇ ਆਦਿਵਾਸੀ ਭਾਈਚਾਰੇ ਨੂੰ ਕੋਈ ਫਾਇਦਾ ਨਹੀਂ ਹੋਇਆ।
ਇਹ ਬੁੱਤ ਜਿਸ ਇਲਾਕੇ ਵਿੱਚ ਸਥਾਪਿਤ ਕੀਤਾ ਗਿਆ ਹੈ, ਉਸ ਵਿੱਚ ਸਿੰਜਾਈ ਦੀ ਕੋਈ ਸਹੂਲਤ ਨਹੀਂ ਹੈ। ਆਦਿਵਾਸੀਆਂ ਵਿਚਾਲੇ ਜ਼ਮੀਨ ਵੰਡ ਦਾ ਵਿਵਾਦ ਵੀ ਬਣਿਆ ਹੋਇਆ ਹੈ, ਮੋਦੀ ਨੇ ਇਨ੍ਹਾਂ ਦਿੱਕਤਾਂ ਨੂੰ ਸੁਲਝਾਉਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਹੈ।
ਉਂਝ ਇਹ ਜਾਣਨਾ ਦਿਲਚਸਪ ਹੈ ਕਿ ਸਰਦਾਰ ਪਟੇਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਖੜ੍ਹੇ ਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸਾਨਾਂ ਨਾਲ ਨਾਇਨਸਾਫ਼ੀ ਨਹੀਂ ਹੋਣੀ ਚਾਹੀਦੀ। ਦਿਹਾੜੀ ਮਜ਼ਦੂਰਾਂ ਅਤੇ ਕਾਮਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਉਹ ਦੇਖਦੇ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਇਸ ਗੱਲ ਵਿੱਚ ਵੀ ਭਰੋਸਾ ਸੀ ਕਿ ਸਮਾਜ ਦੇ ਉੱਚੇ ਅਤੇ ਨੀਵੇਂ ਤਬਕੇ ਵਿਚਾਲੇ ਤਣਾਅ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਉਹ ਸਮਾਜ ਦੇ ਸਾਰੇ ਤਬਕਿਆਂ ਵਿਚਾਲੇ ਆਪਸੀ ਸਹਿਯੋਗ ਦੇ ਹਮਾਇਤੀ ਸਨ। ਉਹ ਗ਼ਰੀਬਾਂ, ਦਲਿਤਾਂ ਅਤੇ ਆਦਿਵਾਸੀਆਂ ਖ਼ਿਲਾਫ਼ ਕਦੇ ਨਹੀਂ ਸਨ।
ਪਰ ਇਸ ਸਭ ਦੇ ਨਾਲ ਇੱਕ ਸੱਚ ਇਹ ਵੀ ਹੈ ਕਿ ਉਹ ਇਨ੍ਹਾਂ ਵਰਗਾਂ ਦੀਆਂ ਦਿੱਕਤਾਂ ਨੂੰ ਕਦੇ ਪਹਿਲ ਨਾਲ ਨਹੀਂ ਦੇਖਦੇ ਸਨ। ਮੋਦੀ ਵੀ ਉਹੀ ਕਰ ਰਹੇ ਹਨ।
ਮੋਦੀ ਕੀ ਚਾਹੁੰਦੇ ਹਨ?
ਗੁਜਰਾਤ ਵਿੱਚ ਪਾਣੀ ਦਾ ਸੰਕਟ ਇੱਕ ਵੱਡੀ ਸਮੱਸਿਆ ਹੈ। ਜਿੱਥੇ ਇਹ ਬੁੱਤ ਬਣਿਆ ਹੈ, ਉੱਥੋਂ ਦੇ ਕਿਸਾਨਾਂ ਦੀ ਜ਼ਮੀਨ ਲਈ ਗਈ ਹੈ। ਪਰ ਨਰਿੰਦਰ ਮੋਦੀ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਸ਼ਾਇਦ ਕੋਈ ਪਰਵਾਹ ਨਹੀਂ ਹੈ।
ਤਸਵੀਰ ਸਰੋਤ, Central Press
ਉਨ੍ਹਾਂ ਲਈ ਆਪਣਾ ਹੌਮੇ ਸਭ ਤੋਂ ਮਹੱਤਵਪੂਰਣ ਹੈ, ਇਸ ਹੌਮੇ ਦੇ ਚਲਦੇ ਉਨ੍ਹਾਂ ਦੇ ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਸਥਾਪਿਤ ਕਰਕੇ ਦਿਖਾਈ ਹੈ।
ਮੋਦੀ ਇਹ ਵੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦਾ ਨਾਮ ਸਰਦਾਰ ਪਟੇਲ ਦੀ ਮਹਾਨ ਵਿਰਾਸਤ ਨਾਲ ਜੋੜਨ। ਇਸਦੇ ਨਾਲ ਹੀ ਉਹ ਸ਼ਾਇਦ ਇਹ ਵੀ ਚਾਹੁੰਦੇ ਹਨ ਕਿ ਆਉਣ ਵਾਲੀ ਪੀੜ੍ਹੀ ਉਨ੍ਹਾਂ ਨੂੰ ਪਟੇਲ ਦੇ ਬਰਾਬਰ ਦੇਖੇ।
ਕੁਝ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਸਰਦਾਰ ਪਟੇਲ ਦੀ ਐਨੀ ਉੱਚੀ ਮੂਰਤੀ ਬਣ ਕੇ ਉਨ੍ਹਾਂ ਨੇ ਪਾਟੀਦਾਰਾਂ ਦੀ ਨਰਾਜ਼ਗੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਹ ਐਨਾ ਸੌਖਾ ਨਹੀਂ ਹੋਵੇਗਾ।
ਮੋਦੀ ਨੂੰ ਇਹ ਭਰੋਸਾ ਜ਼ਰੂਰ ਹੈ ਕਿ ਪਾਟੀਦਾਰ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਹੀ ਵੋਟ ਪਾਉਣਗੇ। ਪਰ ਜੇਕਰ ਅਸੀਂ ਸੌਰਾਸ਼ਟਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖੀਏ ਤਾਂ ਉਹ ਬਹੁਤ ਮਾੜੀ ਹਾਲਤ ਵਿੱਚ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੀ ਨਰਾਜ਼ਗੀ ਭਾਜਪਾ ਪ੍ਰਤੀ ਦੇਖੀ ਗਈ ਸੀ।
ਤਸਵੀਰ ਸਰੋਤ, Getty Images
ਸਰਦਾਰ ਪਟੇਲ ਦੇਸ ਦੇ ਮੁਸਲਮਾਨਾਂ ਨੂੰ ਇੱਕ ਸਮਾਨ ਨਾਗਿਰਕ ਮੰਨਦੇ ਸਨ, ਉਹ ਧਰਮ ਦੇ ਆਧਾਰ 'ਤੇ ਦੇਸ ਦੀ ਵੰਡ ਕਿਉਂ ਨਹੀਂ ਚਾਹੁੰਦੇ ਸਨ
ਅਜਿਹੇ ਵਿੱਚ ਸਿਰਫ਼ ਬੁੱਤ ਬਣਾ ਕੇ ਮੋਦੀ ਪਾਟੀਦਾਰਾਂ ਨੂੰ ਖੁਸ਼ ਕਰਨ ਦੀ ਉਮੀਦ ਵਿੱਚ ਹਨ ਤਾਂ ਇਹ ਐਨਾ ਵੀ ਸੌਖਾ ਨਹੀਂ ਹੋਣ ਵਾਲਾ ਹੈ।
ਰੱਝੇ-ਪੁੱਜੇ ਪਾਟੀਦਾਰਾਂ ਦਾ ਸਮਰਥਨ ਮੋਦੀ ਨੂੰ ਤਾਂ ਮਿਲ ਰਿਹਾ ਹੈ, ਪਰ ਖੇਤੀ ਕਿਸਾਨੀ ਕਰਨ ਵਾਲੇ ਪਾਟੀਦਾਰ ਉਨ੍ਹਾਂ ਦਾ ਸਮਰਥਨ ਨਹੀਂ ਕਰਨ ਵਾਲੇ ਹਨ। ਨੌਜਵਾਨ ਪਾਟੀਦਾਰਾਂ ਵਿਚਾਲੇ ਰੁਜ਼ਗਾਰ ਦਾ ਮੁੱਦਾ ਵੀ ਮੋਦੀ ਪ੍ਰਤੀ ਨਰਾਜ਼ਗੀ ਵਧਾ ਰਿਹਾ ਹੈ।
ਉਂਝ ਵੀ ਗੁਜਰਾਤ ਨੂੰ ਛੱਡ ਕੇ ਦੇਸ ਦੇ ਦੂਜੇ ਹਿੱਸਿਆਂ ਵਿੱਚ ਸ਼ਾਇਦ ਹੀ ਇਸ ਬੁੱਤ ਦਾ ਕੋਈ ਅਸਰ ਪਵੇਗਾ। ਇਸਦੀ ਗੁਜਰਾਤ ਤੋਂ ਬਾਹਰ ਕਿੰਨੀ ਅਹਿਮੀਅਤ ਹੋਵੇਗੀ ਕਹਿਣਾ ਸੌਖਾ ਨਹੀਂ ਹੈ।
ਇਸ ਲਈ ਇਹ ਕਹਿਣਾ ਕਿ ਇਸ ਬੁੱਤ ਦਾ ਮੋਦੀ ਨੂੰ ਅਗਲੀਆਂ ਚੋਣਾਂ ਵਿੱਚ ਫਾਇਦਾ ਮਿਲੇਗਾ, ਸਹੀ ਨਹੀਂ ਹੋਵੇਗਾ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ