ਡੌਨਲਡ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ

ਤਸਵੀਰ ਸਰੋਤ, AFP
2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਉੱਤੇ ਇੱਕ ਵਾਰ ਫੇਰ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ 2015 ਦੇ ਪਰਮਾਣੂ ਸਮਝੌਤੇ ਤੋਂ ਬਾਅਦ ਹਟਾ ਲਈਆਂ ਗਈਆਂ ਸਨ।
ਟਰੰਪ ਨੇ ਇਸੇ ਸਾਲ ਮਈ ਮਹੀਨੇ ਵਿਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਅਲੱਗ ਕਰ ਦਿੱਤਾ ਸੀ। ਟਰੰਪ ਨੇ ਇਸ ਸਮਝੌਤੇ ਨੂੰ ਖੋਖਲਾ ਕਰਾਰ ਦਿੱਤਾ ਸੀ।
2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ।
ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹੀ ਸੀ ਕਿ ਇਹ ਸਮਝੌਤਾ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕੇਗਾ।
ਇਹ ਵੀ ਪੜ੍ਹੋ:
ਬ੍ਰਿਟੇਨ, ਫਰਾਂਸ. ਜਰਮਨੀ, ਰੂਸ ਅਤੇ ਚੀਨ ਵੀ ਇਸ ਸਮਝੌਤੇ ਦਾ ਹਿੱਸਾ ਸੀ। ਇਹ ਪੰਜੇ ਹੀ ਮੁਲਕ ਸਮਝੌਤੇ ਦੇ ਨੂੰ ਮਾਨਤਾ ਦੇ ਰਹੇ ਹਨ। ਇਨ੍ਹਾਂ ਮੁਲਕਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਰਾਨ ਨਾਲ ਲੈਣ ਦੇਣ ਦਾ ਨਵਾਂ ਪ੍ਰਬੰਧ ਬਣਾਉਣਗੇ।
ਟਰੰਪ ਦਾ ਤਰਕ ਹੈ ਕਿ ਸਮਝੌਤੇ ਦੀ ਸ਼ਰਤ ਅਮਰੀਕਾ ਨੂੰ ਸਵਿਕਾਰ ਨਹੀਂ ਹੈ, ਕਿਉਂਕਿ ਇਹ ਸਮਝੌਤਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਵਿਕਸਤ ਕਰਨ ਅਤੇ ਗੁਆਂਢੀ ਮੁਲਕਾਂ ਵਿਚ ਦਖਲ ਦੇਣ ਤੋਂ ਰੋਕ ਨਹੀਂ ਸਕਿਆ ਹੈ।
ਇਰਾਨ ਦਾ ਕਹਿਣਾ ਹੈ ਕਿ ਟਰੰਪ ਇਰਾਨ ਵਿਰੁੱਧ ਮਨੋਵਿਗਿਆਨਕ ਜੰਗ ਲੜ ਰਹੇ ਹਨ।