ਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ

ਪ੍ਰਦੂਸ਼ਣ Image copyright Science Photo Library
ਫੋਟੋ ਕੈਪਸ਼ਨ ਵਿਸ਼ਵ ਸਿਹਤ ਸੰਗਠਨ (WHO) ਦੀ ਹਾਲ ਹੀ ਦੀ ਰਿਪੋਰਟ ਬੱਚਿਆਂ 'ਤੇ ਪ੍ਰਦੂਸ਼ਣ ਦੇ ਗੰਭੀਰ ਪ੍ਰਭਾਵ ਨੂੰ ਦਿਖਾਉਂਦੀ ਹੈ

ਬੱਚੇ ਬਾਹਰ ਖੇਡਣ, ਹੱਸਣ ਅਤੇ ਖੁੱਲ੍ਹ ਕੇ ਸਾਹ ਲੈਣ ਤਾਂ ਮੰਨਿਆ ਜਾਂਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਹੋਵੇਗਾ। ਪਰ ਹੁਣ ਇਹੀ ਖੁੱਲ੍ਹ ਕੇ ਸਾਹ ਲੈਣਾ ਬੱਚਿਆਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ।

ਹਵਾ ਵਿੱਚ ਵੱਧਦਾ ਪ੍ਰਦੂਸ਼ਣ ਉਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸਰੀਰ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (WHO) ਦੀ ਹਾਲ ਹੀ ਦੀ ਰਿਪੋਰਟ ਬੱਚਿਆਂ 'ਤੇ ਪ੍ਰਦੂਸ਼ਣ ਦੇ ਗੰਭੀਰ ਪ੍ਰਭਾਵ ਨੂੰ ਦਿਖਾਉਂਦੀ ਹੈ। ਰਿਪੋਰਟ ਦੇ ਮੁਤਾਬਕ ਸਾਲ 2016 ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਤੋਂ ਵੱਧ (101 788.2) ਬੱਚਿਆਂ ਦੀ ਪ੍ਰਦੂਸ਼ਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ:

'ਏਅਰ ਪਲਿਊਸ਼ਨ ਐਂਡ ਚਾਈਲਡ ਹੈਲਥ: ਪ੍ਰੈਸਕਰਾਈਬਿੰਗ ਕਲੀਨ ਏਅਰ' ਨਾਮ ਦੀ ਇਸ ਰਿਪੋਰਟ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਬਿਮਾਰੀਆ ਦੇ ਵਧਦੇ ਬੋਝ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਾਹਰ ਦੀ ਹਵਾ ਵਿੱਚ ਮੌਜੂਦ ਪਾਰਟੀਕੁਲੇਟ ਮੈਟਰ (ਪੀਐਮ) 2.5 ਦੇ ਕਾਰਨ ਪੰਜ ਸਾਲ ਦੀ ਉਮਰ ਦੇ ਬੱਚਿਆਂ ਦੀ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੋਈਆਂ ਹਨ। ਪਾਰਟੀਕੁਲੇਟ ਮੈਟਰ ਧੂੜ ਅਤੇ ਗੰਦਗੀ ਦੇ ਮਾਈਕਰੋ ਕਣ ਹੁੰਦੇ ਹਨ, ਜਿਹੜੇ ਸਾਹ ਜ਼ਰੀਏ ਸਰੀਰ ਦੇ ਅੰਦਰ ਜਾਂਦੇ ਹਨ।

ਬੱਚਿਆਂ ਲਈ ਜਾਨਲੇਵਾ ਪ੍ਰਦੂਸ਼ਣ

ਇਸ ਦੇ ਕਾਰਨ ਭਾਰਤ ਵਿੱਚ 60, 987, ਨਾਈਜੀਰੀਆ ਵਿੱਚ 47,674, ਪਾਕਿਸਤਾਨ ਵਿੱਚ 21, 136 ਅਤੇ ਕਾਂਗੋ ਵਿੱਚ 12,890 ਬੱਚਿਆਂ ਦੀ ਮੌਤ ਹੋ ਗਈ।

ਇਨ੍ਹਾਂ ਬੱਚਿਆਂ ਵਿੱਚ ਕੁੜੀਆਂ ਦੀ ਸੰਖਿਆ ਵੱਧ ਹੈ। ਕੁੱਲ ਬੱਚਿਆਂ ਵਿੱਚ 32,889 ਕੁੜੀਆਂ ਅਤੇ 28,097 ਮੁੰਡੇ ਸ਼ਾਮਲ ਹਨ।

ਪ੍ਰਦੂਸ਼ਣ ਨਾਲ ਸਿਰਫ਼ ਪੈਦਾ ਹੋ ਚੁੱਕੇ ਬੱਚੇ ਹੀ ਨਹੀਂ ਸਗੋਂ ਗਰਭ ਵਿੱਚ ਮੌਜੂਦ ਬੱਚਿਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਰਿਪੋਰਟ ਕਾਰਨ ਹੈ ਕਿ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਡਿਲਵਰੀ, ਜਨਮ ਤੋਂ ਹੀ ਸਰੀਰਕ ਜਾਂ ਮਾਨਸਿਕ ਰੋਗ, ਘੱਟ ਭਾਰ ਜਾਂ ਫਿਰ ਮੌਤ ਤੱਕ ਹੋ ਸਕਦੀ ਹੈ।

ਫੋਟੋ ਕੈਪਸ਼ਨ 2016 ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਤੋਂ ਵੱਧ ਬੱਚਿਆਂ ਦੀ ਪ੍ਰਦੂਸ਼ਣ ਕਾਰਨ ਮੌਤ ਹੋ ਗਈ

ਉਂਝ ਤਾਂ ਪ੍ਰਦੂਸ਼ਣ ਤਾਂ ਸਾਰਿਆਂ 'ਤੇ ਮਾੜਾ ਅਸਰ ਮੰਨਿਆ ਜਾਂਦਾ ਹੈ, ਪਰ ਰਿਪੋਰਟ ਦੀ ਮੰਨੀਏ ਤਾਂ ਬੱਚੇ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਪ੍ਰਦੂਸ਼ਣ ਬੱਚਿਆਂ ਲਈ ਕਿਵੇਂ ਜਾਨਲੇਵਾ ਸਾਬਿਤ ਹੁੰਦਾ ਹੈ, ਗਰਭ ਵਿੱਚ ਮੌਜੂਦ ਬੱਚਿਆਂ ਨੂੰ ਇਹ ਕਿਵੇਂ ਬਿਮਾਰ ਕਰ ਸਕਦਾ ਹੈ।

ਨਵਜੰਮੇ ਅਤੇ ਵੱਡੇ ਬੱਚੇ

ਡਾਕਟਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਦਾ ਨਵਜੰਮੇ ਅਤੇ ਥੋੜ੍ਹੇ ਵੱਡੇ ਬੱਚੇ (ਜਿਹੜੇ ਬਾਹਰ ਖੇਡਣ ਜਾ ਸਕਦੇ ਹਨ) 'ਤੇ ਵੱਖ-ਵੱਖ ਤਰ੍ਹਾਂ ਨਾਲ ਅਸਰ ਪੈਂਦਾ ਹੈ। ਨਵਜੰਮਿਆ ਬੱਚਾ ਬਿਮਾਰੀਆਂ ਨਾਲ ਲੜਨ ਵਿੱਚ ਕਮਜ਼ੋਰ ਹੁੰਦਾ ਹੈ ਅਤੇ ਵੱਡੇ ਹੋਣ ਦੇ ਨਾਲ ਉਸਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ।

ਨਵਜਾਤ ਬੱਚਿਆਂ 'ਤੇ ਪ੍ਰਾਈਮਸ ਹਸਪਤਾਲ ਵਿੱਚ ਫੇਫੜਿਆਂ ਨਾਲ ਬਿਮਾਰੀਆਂ ਦੇ ਮਾਹਿਰ ਡਾਕਟਰ ਐਸਕੇ ਛਾਬੜਾ ਕਹਿੰਦੇ ਹਨ, ''ਨਵਜੰਮੇ ਬੱਚੇ ਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਉਨ੍ਹਾਂ ਦੇ ਫੇਫੜਿਆਂ ਦਾ ਵਿਕਾਸ ਠੀਕ ਤਰ੍ਹਾਂ ਨਹੀਂ ਹੋਇਆ ਹੁੰਦਾ।

ਅਜਿਹੇ ਵਿੱਚ ਪ੍ਰਦੂਸ਼ਣ ਉਸ ਨੂੰ ਜਲਦੀ ਪ੍ਰਭਾਵਿਤ ਕਰਦਾ ਹੈ। ਉਸ ਨੂੰ ਖਾਂਸੀ, ਜੁਕਾਮ ਵਰਗੀ ਐਲਰਜੀ ਹੋ ਸਕਦੀ ਹੈ। ਇੱਥੋਂ ਤੱਕ ਕਿ ਅਸਥਮਾ ਅਤੇ ਸਾਹ ਲੈਣ ਵਿੱਚ ਦਿੱਕਤ ਵੱਧ ਜਾਂਦੀ ਹੈ।

ਇਹੀ ਬਿਮਾਰੀਆਂ ਵੱਧ ਕੇ ਮੌਤ ਦਾ ਕਾਰਨ ਬਣਦੀਆਂ ਹਨ। ਇਸ ਦੌਰਾਨ ਬੱਚੇ ਦਾ ਮਾਨਸਿਕ ਵਿਕਾਸ ਵੀ ਹੋ ਰਿਹਾ ਹੁੰਦਾ ਹੈ ਅਤੇ ਪ੍ਰਦੂਸ਼ਣ ਦੇ ਕਣ ਇਸ ਵਿੱਚ ਰੁਕਾਵਟ ਬਣਦੇ ਹਨ।''

ਇਹ ਵੀ ਪੜ੍ਹੋ:

''ਨਵਜੰਮੇ ਬੱਚਿਆਂ ਨੂੰ ਘਰ ਵਿੱਚ ਹੋਣ ਵਾਲਾ ਪ੍ਰਦੂਸ਼ਣ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਘਰ ਵਿੱਚ ਖਾਣਾ ਬਣਾਉਣਾ, ਏਸੀ, ਪਰਫ਼ਿਊਮ, ਸਿਗਰੇਟ ਪੀਣਾ ਅਤੇ ਅਗਰਬੱਤੀ ਆਦਿ ਜਲਾਉਣਾ ਵਾਲੇ ਧੂੰਏ ਨਾਲ ਪ੍ਰਦੂਸ਼ਣ ਹੁੰਦਾ ਹੈ।

ਪੇਂਡੂ ਇਲਾਕਿਆਂ ਵਿੱਚ ਖਾਣਾ ਬਣਾਉਣਾ ਲਈ ਲੱਕੜੀ ਜਾਂ ਕੋਲੇ ਦੀ ਵਰਤੋਂ ਹੁੰਦੀ ਹੈ ਜਿਸਦਾ ਧੂੰਆ ਫੇਫੜਿਆਂ 'ਤੇ ਮਾੜਾ ਅਸਰ ਪਾਉਂਦਾ ਹੈ।''

Image copyright EPA
ਫੋਟੋ ਕੈਪਸ਼ਨ ਡਾਕਟਰ ਮੁਤਾਬਕ ਵੱਡੇ ਹੋਣ ਦੇ ਨਾਲ ਬੱਚਿਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਜ਼ਰੂਰ ਹੈ ਪਰ ਪ੍ਰਦੂਸ਼ਣ ਦਾ ਪ੍ਰਭਾਵ ਹਰ ਉਮਰ ਵਿੱਚ ਪੈ ਸਕਦਾ ਹੈ

ਰਿਪੋਰਟ ਵਿੱਚ ਵੀ ਬਾਹਰੀ ਅਤੇ ਘਰੇਲੂ ਪ੍ਰਦੂਸ਼ਣ ਦੇ ਅਸਰ ਨੂੰ ਵੱਖਰੀ ਤਰ੍ਹਾਂ ਮਾਪਿਆ ਗਿਆ ਹੈ। ਘਰੇਲੂ ਪ੍ਰਦੂਸ਼ਣ ਨੂੰ ਵੀ ਓਨਾ ਹੀ ਖ਼ਤਰਨਾਕ ਦੱਸਿਆ ਗਿਆ ਹੈ। ਸਾਲ 2016 ਵਿੱਚ ਘਰੇਲੂ ਪ੍ਰਦੂਸ਼ਣ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ 66 890.5 ਬੱਚਿਆਂ ਦੀ ਮੌਤ ਹੋ ਗਈ।

ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਐਸਕੇ ਛਾਬੜਾ ਕਹਿੰਦੇ ਹਨ ਕਿ ''ਨਵਜੰਮੇ ਬੱਚੇ ਘਰ ਵਿੱਚ ਵੱਧ ਰਹਿੰਦੇ ਹਨ। ਜਦੋਂ ਉਹ ਥੋੜ੍ਹਾ ਚੱਲਣ-ਫਿਰਨ ਲਗਦੇ ਹਨ ਤਾਂ ਜ਼ਿਆਦਾ ਸਮਾਂ ਮਾਂ ਨਾਲ ਹੀ ਰਹਿੰਦੇ ਹਨ।

ਇਸ ਲਈ ਰਸੋਈ ਵਿੱਚ ਵੀ ਉਨ੍ਹਾਂ ਦਾ ਕਾਫ਼ੀ ਸਮਾਂ ਲੰਘਦਾ ਹੈ। ਇਸ ਨਾਲ ਬੱਚੇ ਘਰੇਲੂ ਪ੍ਰਦੂਸ਼ਣ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਪ੍ਰਦੂਸ਼ਣ ਕਈ ਵਾਰ ਬਾਹਰ ਦੇ ਪ੍ਰਦੂਸ਼ਣ ਤੋਂ ਵੀ ਵੱਧ ਖ਼ਤਰਨਾਕ ਹੁੰਦਾ ਹੈ।''

ਵੱਡੇ ਬੱਚਿਆਂ 'ਤੇ ਅਸਰ

ਵੱਡੇ ਬੱਚਿਆਂ ਦੇ ਸਬੰਧ ਵਿੱਚ ਗੰਗਾਰਾਮ ਹਸਪਤਾਲ ਵਿੱਚ ਬਾਲ ਰੋਗ ਮਾਹਿਰ ਡਾਕਟਰ ਧੀਰੇਨ ਗੁਪਤਾ ਕਹਿੰਦੇ ਹਨ ਕਿ ਬੱਚੇ ਜਦੋਂ ਥੋੜ੍ਹਾ ਵੱਡਾ ਹੁੰਦੇ ਹਨ ਤਾਂ ਉਹ ਬਾਹਰ ਖੇਡਣ ਲੱਗਦੇ ਹਨ।

ਘਰ ਵਿੱਚ ਉਹ ਘੱਟ ਸਮਾਂ ਬਤੀਤ ਕਰਦੇ ਹਨ। ਫਿਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਹੁੰਦਾ ਹੈ ਅਤੇ ਬੱਚੇ ਉਸ ਵਿੱਚ ਹੀ ਸਕੂਲ ਜਾਂਦੇ ਹਨ।

ਇਸ ਲਈ ਇਸ ਉਮਰ ਵਿੱਚ ਬਾਹਰੀ ਪ੍ਰਦੂਸ਼ਣ ਨਾਲ ਵੱਧ ਪ੍ਰਭਾਵਿਤ ਹੁੰਦੇ ਹਨ। ਅੱਜ-ਕੱਲ੍ਹ ਬੱਚਿਆਂ ਨੂੰ ਘੱਟ ਉਮਰ ਵਿੱਚ ਹੀ ਐਨਕ ਲੱਗ ਜਾਂਦੀ ਹੈ। ਪ੍ਰਦੂਸ਼ਣ ਵੀ ਇਸਦਾ ਇੱਕ ਕਾਰਨ ਹੈ।

Image copyright Getty Images
ਫੋਟੋ ਕੈਪਸ਼ਨ ਰਿਪੋਰਟ ਮੁਤਾਬਕ ਗਰਭ ਵਿੱਚ ਮੌਜੂਦਾ ਬੱਚਾ ਵੀ ਪ੍ਰਦੂਸ਼ਣ ਤੋਂ ਨਹੀਂ ਬਚਦਾ। ਇਸਦੇ ਕਾਰਨ ਸਮੇਂ ਤੋਂ ਪਹਿਲਾਂ ਡਿਲਵਰੀ ਅਤੇ ਜਨਮ ਤੋਂ ਬਿਮਾਰੀਆਂ ਲੱਗ ਜਾਂਦੀਆਂ ਹਨ

ਡਾਕਟਰ ਧੀਰੇਨ ਗੁਪਤਾ ਦੱਸਦੇ ਹਨ ਕਿ ਵੱਡੇ ਹੋਣ ਦੇ ਨਾਲ ਬੱਚਿਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਜ਼ਰੂਰ ਹੈ ਪਰ ਪ੍ਰਦੂਸ਼ਣ ਦਾ ਪ੍ਰਭਾਵ ਹਰ ਉਮਰ ਵਿੱਚ ਪੈ ਸਕਦਾ ਹੈ।

ਪਹਿਲਾਂ ਤੋਂ ਜਿਨ੍ਹਾਂ ਬੱਚਿਆਂ ਨੂੰ ਸਾਹ ਸਬੰਧੀ ਬਿਮਾਰੀ ਹੁੰਦੀ ਹੈ ਉਨ੍ਹਾਂ ਲਈ ਹਾਲਾਤ ਹੋਰ ਮੁਸ਼ਕਿਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਲੰਬਾਈ ਘੱਟ ਜਾਂਦੀ ਹੈ।

ਉਹ ਕਹਿੰਦੇ ਹਨ, ''ਇਸ ਵੇਲੇ ਪ੍ਰਦੂਸ਼ਣ ਦਾ ਪੱਧਰ ਹੈ ਜਾਂ ਅੱਗੇ ਹੋਣ ਵਾਲਾ ਹੈ ਉਹ ਬਹੁਤ ਖ਼ਤਰਨਾਕ ਹੈ। ਮੇਰੇ ਕੋਲ ਆਉਣ ਵਾਲੇ ਬੱਚਿਆਂ ਦੀ ਗਿਣਤੀ 30 ਫ਼ੀਸਦ ਤੱਕ ਵੱਧ ਗਈ ਹੈ। ਬੱਚਿਆਂ ਦੀ ਦਵਾਈ ਦੀ ਖ਼ੁਰਾਕ ਵਧਾਉਣੀ ਪੈਂਦੀ ਹੈ।''

ਗਰਭ ਵਿੱਚ ਮੌਜੂਦ ਬੱਚੇ 'ਤੇ ਅਸਰ

ਰਿਪੋਰਟ ਦੱਸਦੀ ਹੈ ਕਿ ਗਰਭ ਵਿੱਚ ਮੌਜੂਦਾ ਬੱਚਾ ਵੀ ਪ੍ਰਦੂਸ਼ਣ ਤੋਂ ਨਹੀਂ ਬਚਦਾ। ਇਸਦੇ ਕਾਰਨ ਸਮੇਂ ਤੋਂ ਪਹਿਲਾਂ ਡਿਲਵਰੀ ਅਤੇ ਜਨਮ ਤੋਂ ਬਿਮਾਰੀਆਂ ਲੱਗ ਜਾਂਦੀਆਂ ਹਨ।

Image copyright EPA
ਫੋਟੋ ਕੈਪਸ਼ਨ ਡਾਕਟਰ ਮੁਤਾਬਕ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਹੋਈ ਡਿਲਵਰੀ ਕਾਰਨ ਬੱਚੇ ਦਾ ਭਾਰ ਘੱਟ ਹੋ ਸਕਦਾ ਹੈ, ਉਹ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ, ਅਸਥਮਾ ਜਾਂ ਫੇਫੜਿਆਂ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ

ਮੈਕਸ ਹਸਪਤਾਲ ਵਿੱਚ ਇਸਤਰੀ ਰੋਹ ਮਾਹਿਰ ਡਾਕਟਰ ਅਨੀਤਾ ਚਾਂਦਨਾ ਇਸ ਨੂੰ ਬਿਲਕੁਲ ਦੱਸਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿ ਤਰ੍ਹਾਂ ਪ੍ਰਦੂਸ਼ਣ ਮਾਂ ਜ਼ਰੀਏ ਬੱਚੇ ਤੱਕ ਪਹੁੰਚਦਾ ਹੈ।

ਅਨਿਤਾ ਚਾਂਦਨਾ ਕਹਿੰਦੀ ਹੈ, ''ਗਰਭ ਹੋਣ ਤੋਂ ਪਹਿਲਾਂ ਜਾਂ ਹੋਣ ਤੋਂ ਬਾਅਦ ਇੱਕ ਮਹੀਨਾ ਜਦੋਂ ਬੱਚਾ ਗਰਭ ਦੇ ਅੰਦਰ ਹੁੰਦਾ ਹੈ ਉਦੋਂ ਉਹ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।

ਮਾਂ ਜਦੋਂ ਸਾਹ ਲੈਂਦੀ ਹੈ ਤਾਂ ਹਾਵ ਵਿੱਚ ਮੌਜੂਦ ਪਾਰਟੀਕੁਲੇਟ ਮੈਟਰ ਉਸਦੇ ਸਰੀਰ ਵਿੱਚ ਪਹੁੰਚਦੇ ਹਨ।

ਇਹ ਐਨੇ ਪਤਲੇ ਹੁੰਦੇ ਹਨ ਕਿ ਕੁਝ ਫੇਫੜਿਆਂ ਨਾਲ ਚਿਪਕ ਜਾਂਦੇ ਹਨ, ਕੁਝ ਖ਼ੂਨ ਵਿੱਚ ਘੁਲ ਜਾਂਦੇ ਹਨ ਅਤੇ ਕੁਝ ਪਲੇਸੇਂਟਾ ਤੱਕ ਵੀ ਪਹੁੰਚ ਜਾਂਦੇ ਹਨ। ਪਲੇਸੇਂਟਾ ਗਰਭ ਦੇ ਕੋਲ ਹੀ ਹੁੰਦਾ ਹੈ ਜਿਸ ਨਾਲ ਬੱਚਿਆਂ ਨੂੰ ਪੋਸ਼ਣ ਮਿਲਦਾ ਹੈ।''

Image copyright Getty Images
ਫੋਟੋ ਕੈਪਸ਼ਨ ਮਾਂ ਨੂੰ ਪ੍ਰਦੂਸ਼ਣ ਕਤੋਂ ਬਚਾਓ ਤਾਂ ਜੋ ਬੱਚਾ ਸੁਰੱਖਿਅਤ ਰਹੇ

''ਇਹ ਪਾਰਟੀਕੁਲੇਟ ਮੈਟਰ ਜਾਂ ਪ੍ਰਦੂਸ਼ਣ ਦੇ ਕਣ ਪਲੇਸੇਂਟਾ ਵਿੱਚ ਇਕੱਠੇ ਹੋ ਜਾਂਦੇ ਹਨ। ਇੱਥੇ ਇੱਕ ਤਰ੍ਹਾਂ ਨਾਲ ਸੋਜ ਹੋ ਜਾਂਦੀ ਹੈ, ਤਾਂ ਜਦੋਂ ਇਹ ਗੈਰਕੁਦਰਤੀ ਚੀਜ਼ ਪਲੇਸੇਂਟਾ ਤੱਕ ਪਹੁੰਚਦੀ ਹੈ ਤਾਂ ਉੱਥੇ ਵ੍ਹਾਈਟ ਬਲੱਡ ਸੈੱਲ ਵੱਧ ਜਾਂਦੇ ਹਨ।

ਉੱਥੇ ਜਮਾਵਟ ਹੋ ਜਾਂਦੀ ਹੈ ਅਤੇ ਬੱਚੇ ਤੱਕ ਖ਼ੂਨ ਪ੍ਰਵਾਹ ਵਿੱਚ ਰੁਕਾਵਟ ਹੋਣ ਲੱਗਦੀ ਹੈ। ਇਸੇ ਖ਼ੂਨ ਨਾਲ ਬੱਚੇ ਨੂੰ ਪੋਸ਼ਣ ਮਿਲਦਾ ਹੈ। ਖ਼ੂਨ ਘੱਟ ਪਹੁੰਚਣ ਨਾਲ ਬੱਚੇ ਦਾ ਵਿਕਾਸ ਰੁੱਕ ਜਾਂਦਾ ਹੈ, ਉਹ ਸਰੀਰਕ ਜਾਂ ਮਾਨਸਿਕ ਰੂਪ ਨਾਲ ਅਪਾਹਿਜ ਹੋ ਸਕਦਾ ਹੈ।

ਉਸਦਾ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਜਦੋਂ ਪਲੇਸੇਂਟਾ ਠੀਕ ਤਰ੍ਹਾਂ ਖ਼ੂਨ ਪ੍ਰਵਾਹ ਨਹੀਂ ਕਰਦੀ ਅਤੇ ਜਲਦੀ ਮੈਚਿਓਰ ਹੋ ਜਾਂਦਾ ਹੈ ਤਾਂ ਸਮੇਂ ਤੋਂ ਪਹਿਲਾਂ ਡਿਲਵਰੀ ਹੋ ਜਾਂਦੀ ਹੈ।''

ਇਹ ਵੀ ਪੜ੍ਹੋ:

ਡਾਕਟਰ ਚਾਂਦਨਾ ਮੁਤਾਬਕ ਇਸ ਨਾਲ ਬੱਚੇ ਦਾ ਭਾਰ ਘੱਟ ਹੋ ਸਕਦਾ ਹੈ, ਉਹ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ, ਅਸਥਮਾ ਜਾਂ ਫੇਫੜਿਆਂ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ।

Image copyright AFP

ਹਾਲਾਂਕਿ, ਇਨ੍ਹਾਂ ਬਿਮਾਰੀਆਂ ਬਾਰੇ ਡਾਕਟਰ ਛਾਬੜਾ ਦੱਸਦੇ ਹਨ ਕਿ ਹਰ ਸਮੱਸਿਆ ਸਿਰਫ਼ ਪ੍ਰਦੂਸ਼ਣ ਕਾਰਨ ਨਹੀਂ ਹੁੰਦੀ। ਪ੍ਰਦੂਸ਼ਣ ਹੋਰਨਾਂ ਕਾਰਨਾਂ ਵਿੱਚੋਂ ਵੱਡਾ ਕਾਰਨ ਜ਼ਰੂਰ ਹੋ ਸਕਦਾ ਹੈ, ਪਰ ਸਿਰਫ਼ ਇੱਕ ਹੀ ਕਾਰਨ ਨਹੀਂ।

ਕਿਵੇਂ ਹੋ ਸਕਦੀ ਹੈ ਬਚਾਅ

  • ਸਭ ਤੋਂ ਪਹਿਲਾਂ ਤਾਂ ਮਾਂ ਨੂੰ ਪ੍ਰਦੂਸ਼ਣ ਕਤੋਂ ਬਚਾਓ ਤਾਂ ਜੋ ਬੱਚਾ ਸੁਰੱਖਿਅਤ ਰਹੇ।
  • ਘਰੇਲੂ ਪ੍ਰਦੂਸ਼ਣ ਨੂੰ ਘਟਾਉਣ ਦੀ ਕੋਸ਼ਿਸ਼ ਕਰੋ
  • ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਆਓ। ਉਸ ਨਾਲ ਬਿਮਾਰੀਆਂ ਨਾਲ ਲੜਨ ਗਦੀ ਸ਼ਕਤੀ ਵਧਦੀ ਹੈ।
Image copyright Getty Images
ਫੋਟੋ ਕੈਪਸ਼ਨ ਪਟਾਕਿਆਂ ਦੇ ਪ੍ਰਦੂਸ਼ਣ ਦਾ ਵੀ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ
  • ਬੱਚਿਆਂ ਨੂੰ ਵਿਟਾਮਿਨ ਸੀ ਨਾਲ ਜੁੜੀਆਂ ਚੀਜ਼ਾਂ ਖੁਆ ਕੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਕਰੋ। ਜਿਵੇਂ ਸੰਤਰਾ, ਅਮਰੂਦ ਅਤੇ ਨੀਂਬੂ ਇਸ ਵਿੱਚ ਕੰਮ ਆ ਸਕਦਾ ਹੈ।
  • ਦੀਵਾਲੀ ਦੌਰਾਨ ਲੋਕ ਰਾਤ ਭਰ ਘਰ ਵਿੱਚ ਦੀਵੇ ਜਗਾ ਕੇ ਰੱਖਦੇ ਹਨ ਅਜਿਹਾ ਕਰਨ ਤੋਂ ਬਚੋ
  • ਪਟਾਕੇ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੇ ਹਨ ਤਾਂ ਉਨ੍ਹਾਂ ਨੂੰ ਘੱਟ ਚਲਾਓ ਅਤੇ ਆਪਣੇ ਵੱਲੋਂ ਪ੍ਰਦੂਸ਼ਣ ਘੱਟ ਕਰਨ ਦੀ ਕੋਸ਼ਿਸ਼ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)