ਭਾਜਪਾ ਦੇ ਸਾਬਕਾ ਮੰਤਰੀ 'ਤੇ ਹੁਣ ਲੱਗਾ ਬਲਾਤਕਾਰ ਦਾ ਇਲਜ਼ਾਮ - 5 ਅਹਿਮ ਖ਼ਬਰਾਂ

Image copyright Getty Images
ਫੋਟੋ ਕੈਪਸ਼ਨ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਅਕਬਰ ਨੇ ਪ੍ਰਿਆ ਰਮਾਨੀ ਦੇ ਖ਼ਿਲਾਫ਼ ਆਪਣੇ ਮਾਣਹਾਨੀ ਦੀ ਸ਼ਿਕਾਇਤ ਲਈ ਸਬੂਤ ਦਰਜ ਕਰਵਾਏ ਹਨ

ਦਰਜਨਾਂ ਔਰਤਾਂ ਵੱਲੋਂ ਸੰਪਾਦਕ ਤੋਂ ਰਾਜ ਸਭਾ ਮੈਂਬਰ ਬਣੇ ਐਮਜੇ ਅਕਬਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ ਪਰ ਵਾਸ਼ਿੰਗਟਨ ਪੋਸਟ ਵਿੱਚ ਛਪੇ ਗਗੋਈ ਦੇ ਬਿਆਨ ਮੁਤਾਬਕ ਉਨ੍ਹਾਂ 'ਤੇ ਪਹਿਲੀ ਵਾਰ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ।

ਹਾਲਾਂਕਿ ਅਕਬਰ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਗਗੋਈ ਗ਼ਲਤ ਹੈ ਅਤੇ ਝੂਠ ਬੋਲ ਰਹੀ ਹੈ।"

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਅਕਬਰ ਨੇ ਪ੍ਰਿਆ ਰਮਾਨੀ ਦੇ ਖ਼ਿਲਾਫ਼ ਆਪਣੇ ਮਾਣਹਾਨੀ ਦੀ ਸ਼ਿਕਾਇਤ ਲਈ ਸਬੂਤ ਦਰਜ ਕਰਵਾਏ ਹਨ। ਪ੍ਰਿਆ ਰਮਾਨੀ, ਅਕਬਰ 'ਤੇ ਇਲਜ਼ਾਮ ਲਗਾਉਣ ਵਾਲੀ ਸਭ ਤੋਂ ਪਹਿਲੀ ਔਰਤ ਹਨ।

ਇੱਕ 'ਚ ਸਾਲ ਸੜਕ ਹਾਦਸਿਆਂ ਵਿੱਚ 12 ਮੌਤਾਂ

ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ਸਾਲ 2017 ਵਿੱਚ ਪੰਜਾਬ ਵਿੱਚ ਸੜਕ ਹਾਦਸੇ ਦੌਰਾਨ ਔਸਤ ਇੱਕ ਦਿਨ ਵਿੱਚ 12 ਮੌਤਾਂ ਦਰਜ ਹੋਈਆਂ ਹਨ।

ਸੁਰੇਸ਼ ਅਰੋੜਾ, ਡੀਜੀਪੀ ਪੰਜਾਬ
ਫੋਟੋ ਕੈਪਸ਼ਨ ਰੋਜ ਮੁਤਾਬਕ ਸਾਲ 2017 ਵਿੱਚ ਪੰਜਾਬ ਵਿੱਚ ਸੜਕ ਹਾਦਸੇ ਦੌਰਾਨ ਔਸਤ ਇੱਕ ਦਿਨ ਵਿੱਚ 12 ਮੌਤਾਂ ਦਰਜ ਹੋਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਏਡੀਜੀਪੀ (ਟ੍ਰੈਫਿਕ) ਸ਼ਰਦ ਸੱਤਿਆ ਚੌਹਾਨ ਅਤੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਵੱਲੋਂ ਤਿਆਰ ਕੀਤੀ ਗਈ, ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਵਿੱਚ 12.1 ਫੀਸਦ ਨਾਲ ਪਿਛਲੇ ਸਾਲ ਸੜਕ ਹਾਦਸਿਆਂ ਵਿੱਚ ਮੌਤ ਦੀ ਗਿਰਾਵਟ ਦਰਜ ਕੀਤੀ ਹੈ।

ਚੌਹਾਨ ਮੁਤਾਬਕ ਦੇਸ ਦੀ 2.25 ਫੀਸਦ ਆਬਾਦੀ ਪੰਜਾਬ ਵਿੱਚ ਰਹਿੰਦੀ ਹੈ ਅਤੇ ਪਿਛਲੇ 5 ਸਾਲਾਂ ਦੌਰਾਨ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਜਾਨ ਵਾਲੀਆਂ ਜਾਨਾਂ ਦਾ ਔਸਤ 3.3 ਤੋਂ 3.5 ਫੀਸਦ ਸੀ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਅਤੇ ਜਲੰਧਰ ਵਿੱਚ ਹੀ ਸੜਕ ਹਾਦਸਿਆਂ ਵਿੱਚ ਮੌਤਾਂ ਦਾ 15 ਫੀਸਦ ਹਿੱਸਾ ਹੈ।

ਸੁਖਬੀਰ ਬਾਦਲ Image copyright NARINDER NANU/GETTY IMAGES
ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਿੱਲੀ ਵਿੱਚ ਅੱਜ ਜੰਤਰ-ਮੰਤਰ 'ਤੇ 1984 ਦੰਗਾ ਪੀੜਤ ਪਰਿਵਾਰਾਂ ਲਈ ਧਰਨੇ 'ਤੇ ਬੈਠ ਰਹੇ ਹਨ।

ਕੇਂਦਰੀ ਸੱਤਾ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਦਿੱਲੀ ਵਿੱਚ ਅੱਜ ਜੰਤਰ-ਮੰਤਰ 'ਤੇ 1984 ਦੰਗਾ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠ ਰਹੇ ਹਨ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਵੱਲ ਰੋਸ ਮਾਰਚ ਕਰਨਗੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਪ੍ਰਦਰਸ਼ਨ 1984 ਦੌਰਾਨ 1 ਤੋਂ ਨਵੰਬਰ ਵਿਚਾਲੇ ਦਿੱਲੀ ਅਤੇ ਦੇਸ ਦੇ ਹੋਰਨਾਂ ਹਿੱਸਿਆਂ ਵਿੱਚ ਕਾਂਗਰਸ ਵੱਲੋਂ ਕਰਵਾਏ ਸਿੱਖ ਵਿਰੋਧੀ ਦੰਗਿਆਂ ਖ਼ਿਲਾਫ਼ ਕੀਤਾ ਜਾਵੇਗਾ।

ਹਾਲਾਂਕਿ ਪੰਜਾਬ ਦੀ ਸੱਤਾ ਧਿਰ ਕਾਂਗਰਸ ਪਾਰਟੀ ਨੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਇਸ ਪ੍ਰਦਰਸ਼ਨ ਨੂੰ "ਸਿਆਸੀ ਡਰਾਮਾ" ਦੱਸਿਆ ਹੈ।

ਇਹ ਵੀ ਪੜ੍ਹੋ:

ਆਈਐਸਆਈ ਕਾਰਕੁਨ ਕਾਬੂ ਕਰਨ ਦਾ ਦਾਅਵਾ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਟਿਆਲਾ ਪੁਲਿਸ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਤਨਗੜ੍ਹ ਤੋਂ 24 ਸਾਲਾਂ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Image copyright Getty Images
ਫੋਟੋ ਕੈਪਸ਼ਨ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ਬਨਮਦੀਪ ਨੇ ਗੁਰਸੇਵਕ ਦਾ ਨਾਮ ਲਿਆ ਸੀ। (ਸੰਕੇਤਕ ਤਸਵੀਰ)

ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਪਾਕਿਸਤਾਨ ਇੰਟਰ ਸਰਵਿਸ ਨਾਲ ਸੰਬੰਧਤ ਸ਼ਬਨਮਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ਬਨਮਦੀਪ ਨੇ ਗੁਰਸੇਵਕ ਦਾ ਨਾਮ ਲਿਆ ਸੀ।

ਐਸਐਸਪੀ ਮੁਤਾਬਕ, "ਗੁਰਸੇਵਕ ਨੇ ਸ਼ਬਨਮਦੀਪ ਨੂੰ ਗਰੇਨੇਡਜ਼ ਅਤੇ ਪਿਸਤੌਲ ਪਹੁੰਚਾਉਣ ਵਿੱਚ ਕੀਤੀ ਸਹਾਇਤਾ ਨੂੰ ਕਬੂਲ ਕਰ ਲਿਆ ਹੈ।"

ਐਸਐਸਪੀ ਨੇ ਕਿਹਾ, "ਇਹ ਦੋਵੇਂ "ਗ੍ਰੰਥੀ" ਸਨ ਅਤੇ ਸਥਾਨਕ ਗੁਰਦੁਆਰੇ ਵਿੱਚ ਇੱਕ-ਦੂਜੇ ਨੂੰ ਮਿਲੇ ਸਨ।"

ਹੜਤਾਲ ਦੀ ਲਾਗਤ 40 ਕਰੋੜ ਤੋਂ ਵੱਧ

ਹਰਿਆਣਾ ਰੋਡਵੇਜ਼ ਦੀ ਕਰਮੀਆਂ ਦੀ 17 ਦਿਨਾਂ ਤੱਕ ਚੱਲਣ ਵਾਲੀ ਹੁਣ ਤੱਕ ਦੀ ਸਭ ਤੋਂ ਲੰਬੀ ਹੜਤਾਲ ਪੰਜਾਬ-ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਖ਼ਰਕਾਰ ਖ਼ਤਮ ਹੋ ਗਈ।

Image copyright Prabhu dayal/bbc
ਫੋਟੋ ਕੈਪਸ਼ਨ ਕਰਮਚਾਰੀ ਨਵੀਆਂ ਬੱਸਾਂ ਨੂੰ ਕਿੱਲੋਮੀਟਰ ਦੇ ਹਿਸਾਬ ਨਾਲ ਚਲਾਏ ਜਾਣ ਦੇ ਖ਼ਿਲਾਫ਼ ਹਨ

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸਭ ਤੋਂ ਲੰਬੀ ਚੱਲਣ ਵਾਲੀ ਇਸ ਹੜਤਾਲ ਦੌਰਾਨ ਸੂਬਾ ਸਰਕਾਰ ਦੇ ਰਾਜਕੋਸ਼ 'ਤੇ ਕਰੀਬ 40 ਕਰੋੜ ਤੋਂ ਵੱਧ ਦਾ ਭਾਰ ਪਿਆ ਅਤੇ ਆਮ ਜਨਤਾ ਨੂੰ ਵੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ ਇਸ ਦੌਰਾਨ ਦੋ ਵਾਰ 21 ਅਤੇ 24 ਅਕਤੂਬਰ ਨੂੰ ਸਰਕਾਰ ਨੇ ਕਰਮੀਆਂ ਨਾਲ ਗੱਲਬਾਤ ਕੀਤੀ, ਜੋ ਅਸਫ਼ਲ ਰਹੀ ਅਤੇ ਕਰਮੀ ਆਪਣੀਆਂ ਮੰਗਾਂ 'ਤੇ ਕਾਇਮ ਰਹੇ।

ਦਰਅਸਲ ਰੋਜਵੇਜ਼ ਦੇ ਕਰਮੀਆਂ ਨੇ ਪਹਿਲਾਂ ਦੋ ਦਿਨਾਂ ਦੀ ਹੜਤਾਲ ਕੀਤੀ ਸੀ ਪਰ ਇਸ ਨੂੰ 6 ਵਾਰ ਅੱਗੇ ਵਧਾਇਆ ਗਿਆ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)