ਤੇਜ ਪ੍ਰਤਾਪ : ਲਾਲੂ ਦੇ ਪੁੱਤਰ ਨੇ ਕਿਉਂ ਦਿੱਤੀ ਤਲਾਕ ਦੀ ਅਰਜ਼ੀ

ਤੇਜ ਪ੍ਰਤਾਪ ਅਤੇ ਐਸ਼ਵਰਿਆ Image copyright Tej Pratap Yadav/Facebook
ਫੋਟੋ ਕੈਪਸ਼ਨ 12 ਮਈ ਨੂੰ ਹੋਇਆ ਸੀ ਤੇਜ ਪ੍ਰਤਾਪ ਅਤੇ ਐਸ਼ਵਰਿਆ ਦਾ ਵਿਆਹ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਨੇ ਹਿੰਦੂ ਮੈਰਿਜ ਐਕਟ ਦੇ ਤਹਿਤ ਪਟਨਾ ਦੀ ਅਦਾਲਤ ਵਿੱਚ ਪਤਨੀ ਐਸ਼ਵਰਿਆ ਰਾਏ ਕੋਲੋਂ ਤਲਾਕ ਲੈਣ ਲਈ ਪਟੀਸ਼ਨ 1208/18 ਦਾਖ਼ਲ ਕਰ ਦਿੱਤੀ ਹੈ।

ਅਦਾਲਤ ਨੇ ਪਟੀਸ਼ਨ ਸਵੀਕਾਰ ਕਰਦਿਆਂ ਇਸ 'ਤੇ 29 ਨਵੰਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ।

ਤਲਾਕ ਦੀ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਅਦਾਲਤ ਤੋਂ ਬਾਹਰ ਨਿਕਲਦਿਆਂ ਤੇਜ ਪ੍ਰਤਾਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕ੍ਰਿਸ਼ਨ ਹਨ ਅਤੇ ਰਾਧਾ ਦੀ ਭਾਲ ਵਿੱਚ ਭਟਕ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਐਸ਼ਵਰਿਆ ਉਨ੍ਹਾਂ ਦੀ ਰਾਧਾ ਨਹੀਂ ਹੈ। ਇਸ ਲਈ ਉਹ ਹੁਣ ਉਨ੍ਹਾਂ ਤੋਂ ਵੱਖ ਹੋਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:

ਦਰਅਸਲ ਇਸ ਤੋਂ ਕੁਝ ਦਿਨ ਪਹਿਲਾਂ ਤੇਜ ਨੇ ਮਥੁਰਾ ਬ੍ਰਿੰਦਾਵਨ ਤੋਂ ਲਾਈਵ ਕਰਦਿਆਂ ਨਿਧਿਵਨ ਬਾਰੇ ਦੱਸਿਆ ਕਿ ਇਹ ਉਹ ਥਾਂ ਹੈ, ਜਿੱਥੇ ਕ੍ਰਿਸ਼ਨ ਰਾਤ ਵੇਲੇ ਰਾਧਾ ਰਾਣੀ ਅਤੇ ਗੋਪੀਆਂ ਨਾਲ ਰਾਸ ਲੀਲਾ ਕਰਦੇ ਹਨ।

ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਮਥੁਰਾ ਤੋਂ ਆ ਕੇ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਪਾ ਦੇਣਗੇ।

ਤਲਾਕ ਦਾ ਆਧਾ

ਤੇਜ ਪ੍ਰਤਾਪ ਯਾਦਵ ਨੇ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਨੇ ਤਲਾਕ ਦਾ ਆਧਾਰ ਪਤਨੀ ਐਸ਼ਵਰਿਆ ਰਾਏ ਦਾ "ਭੱਦਾ ਵਾਲਾ ਵਤੀਰਾ" ਦੱਸਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਪਰਿਵਾਰਕ ਜੀਵਨ ਵਿੱਚ ਉਨ੍ਹਾਂ ਨੂੰ ਪਤਨੀ ਦੇ ਵਿਹਾਰ ਤੋਂ ਕਾਫੀ ਦੁਖ ਪਹੁੰਚਿਆ ਹੈ। ਇਸ ਲਈ ਉਨ੍ਹਾਂ ਨੇ ਤਲਾਕ ਦਾ ਫ਼ੈਸਲਾ ਲਿਆ ਹੈ।

Image copyright Neeraj Priyadarshi/BBC
ਫੋਟੋ ਕੈਪਸ਼ਨ ਤੇਜ ਪ੍ਰਤਾਪ ਵੱਲੋਂ ਤਲਾਕ ਦੀ ਅਰਜ਼ੀ

ਇੱਕ ਏਜੰਸੀ ਨਾਲ ਗੱਲਬਾਤ ਦੌਰਾਨ ਅਦਾਲਤ ਵਿੱਚ ਉਨ੍ਹਾਂ ਨੇ ਤਲਾਕ ਦੀ ਅਰਜ਼ੀ ਦਾਇਰ ਕਰਨ ਵਾਲੇ ਵਕੀਲ ਯਸ਼ਵੰਤ ਨੇ ਵੀ ਇਹੀ ਗੱਲ ਆਖੀ ਅਤੇ ਦੱਸਿਆ ਕਿ ਤਲਾਕ ਦੀ ਅਰਜ਼ੀ ਕੇਵਲ ਤੇਜ ਪ੍ਰਤਾਪ ਵੱਲੋਂ ਹੀ ਪਾਈ ਗਈ ਹੈ।

ਸੁਲ੍ਹਾ ਦੀਆਂ ਕੋਸ਼ਿਸ਼ਾਂ

ਤਲਾਕ ਦੀ ਅਰਜ਼ੀ ਦਾਇਰ ਕਰਨ ਦੀ ਖ਼ਬਰ ਮਿਲਣ ਤੋਂ ਬਾਅਦ ਐਸ਼ਵਰਿਆ ਆਪਣੇ ਪਰਿਵਾਰ ਸਣੇ ਰਾਬੜੀ ਦੇਵੀ ਨਾਲ ਮਿਲਣ ਪਹੁੰਚੀ।

Image copyright Shamim Akhtar
ਫੋਟੋ ਕੈਪਸ਼ਨ ਬਿਹਾਰ ਦੇ ਸਭ ਤੋਂ ਵੱਡੇ ਸਿਆਸੀ ਪਰਿਵਾਰ ਵਿਚੋਂ ਅਚਾਨਕ ਆਈ ਇਸ ਖ਼ਬਰ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ

ਦੇਰ ਰਾਤ ਤੱਕ ਲਾਲੂ ਘਰ ਦੇ ਬਾਹਰ ਹੋ ਰਹੀਆਂ ਗੱਲਬਾਤਾਂ ਮੁਤਾਬਕ ਦੋਵੇਂ ਪਰਿਵਾਰਾਂ ਵੱਲੋਂ ਸੁਲ੍ਹਾ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।

ਚਰਚਾਵਾਂ ਦਾ ਬਾਜ਼ਾਰ ਗਰਮ

ਬਿਹਾਰ ਦੇ ਸਭ ਤੋਂ ਵੱਡੇ ਸਿਆਸੀ ਪਰਿਵਾਰ ਵਿਚੋਂ ਅਚਾਨਕ ਆਈ ਇਸ ਖ਼ਬਰ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਹਾਲਾਂਕਿ, ਲਾਲੂ ਪਰਿਵਾਰ ਵੱਲੋਂ ਇਸ 'ਤੇ ਕੋਈ ਬਿਆਨ ਨਹੀਂ ਆਇਆ ਅਤੇ ਸਾਬਕਾ ਮੁੱਖ ਮੰਤਰੀ ਦਾਰੋਗਾ ਪ੍ਰਸਾਦ ਰਾਏ ਦੀ ਪੋਤਰੀ ਵੀ ਮੀਡੀਆ ਤੋਂ ਦੂਰ ਹੈ।

Image copyright Tej Pratap/Facebook
ਫੋਟੋ ਕੈਪਸ਼ਨ ਤੇਜ ਪ੍ਰਤਾਪ ਸਿੰਘ ਸਿੱਖਿਆ ਬਾਰਹਵੀਂ ਤੱਕ ਹੀ ਹੈ

ਇਸ ਦੌਰਾਨ ਤੇਜ ਪ੍ਰਤਾਪ ਯਾਦਵ ਦੇ ਛੋਟੇ ਭਰਾ ਅਤੇ ਨੇਤਾ ਤੇਜਸਵੀ ਯਾਦਵ ਵੀ ਘਰ ਹੀ ਸਨ, ਜਦ ਕਿ ਚਾਰਾ ਘੋਟਾਲੇ ਮਾਮਲੇ ਵਿੱਚ ਸਜ਼ਾਯਾਫ਼ਤਾ ਲਾਲੂ ਪ੍ਰਸਾਦ ਯਾਦਵ ਰਾਂਚੀ ਦੇ ਰਿਮਸ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ।

ਇਹ ਵੀ ਪੜ੍ਹੋ:

ਪੰਜ ਮਹੀਨਿਆਂ 'ਚ ਤਲਾਕ ਕਿਉਂ?

ਇਸੇ ਸਾਲ 12 ਜੁਲਾਈ ਨੂੰ ਤੇਜ ਪ੍ਰਤਾਪ ਦਾ ਵਿਆਹ ਐਸ਼ਵਰਿਆ ਰਾਏ ਨਾਲ ਹੋਇਆ ਸੀ। ਦੋ ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਦੇ ਇਸ ਹਾਈ ਪ੍ਰੋਫਾਈਲ ਵਿਆਹ ਵਿੱਚ ਨਾ ਕੇਵਲ ਬਿਹਾਰ ਬਲਕਿ ਦੇਸ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਘਰ ਵਿੱਚ ਚੰਗੀਆਂ ਗੱਲਾਂ ਹੋਣ ਲੱਗੀਆਂ ਜਿਵੇਂ ਜੇਲ੍ਹ ਕੱਟ ਰਹੇ ਲਾਲੂ ਨੂੰ ਤਿੰਨ ਦਿਨਾਂ ਦੀ ਪੈਰੋਲ ਦੇ ਨਾਲ 6 ਹਫ਼ਤਿਆਂ ਦੀ ਪ੍ਰੋਵੀਜ਼ਨਲ ਬੇਲ ਮਿਲੀ ਸੀ।

Image copyright Tej Pratap Yadav/Facebook
ਫੋਟੋ ਕੈਪਸ਼ਨ ਮਾਂ ਰਾਬੜੀਦੇਵੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਨੂੰਹ ਕਰਮਾਂ ਵਾਲੀ ਹੈ

ਰਾਬੜੀ ਲਈ ਵੀ ਬਿਹਾਰ ਵਿਧਾਨ ਪਰੀਸ਼ਦ 'ਚ ਵਿਰੋਧੀ ਧਿਰ ਦੀ ਨੇਤਾ ਬਣਨ ਦਾ ਰਸਤਾ ਸਾਫ਼ ਹੋਇਆ ਸੀ।

ਇਸ ਤਰ੍ਹਾਂ ਰਾਬੜੀ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਕਿਹਾ ਸੀ, "ਸਾਡੀ ਨੂੰਹ ਚੰਗੇ ਗੁਣਾਂ ਵਾਲੀ ਹੈ। ਉਸ ਦੇ ਆਉਣ ਨਾਲ ਕਈ ਖੁਸ਼ੀਆਂ ਆਈਆਂ ਹਨ।"

ਤੇਜ ਪ੍ਰਤਾਪ ਨੇ ਸੋਸ਼ਲ ਮੀਡੀਆ 'ਤੇ ਪਤਨੀ ਨਾਲ ਸਾਈਕਲ 'ਤੇ ਬੈਠਿਆਂ ਦੀ ਤਸਵੀਰ ਪਾਈ ਸੀ ਅਤੇ ਕੈਪਸ਼ਨ ਵਿੱਚ ਪਤਨੀ ਲਈ ਪਿਆਰ ਦਾ ਇਜ਼ਹਾਰ ਕੀਤਾ ਸੀ।

Image copyright Tej Pratap?Facebook
ਫੋਟੋ ਕੈਪਸ਼ਨ ਵਿਆਹ ਤੋਂ ਬਾਅਦ ਤੇਜ ਨੇ ਸੋਸ਼ਲ ਮੀਡੀਆ ਉੱਤੇ ਪਤਨੀ ਐਸ਼ਵਰਿਆਂ ਨਾਲ ਇਹ ਤਸਵੀਰ ਸਾਂਝੀ ਕੀਤੀ ਸੀ

ਪਰ ਤੇਜ ਪ੍ਰਤਾਪ ਵੱਲੋਂ ਚੁੱਕੇ ਗਏ ਇਸ ਕਦਮ ਨੇ ਲਾਲੂ ਪਰਿਵਾਰ ਲਈ ਕਈ ਸਵਾਲ ਖੜੇ ਕਰ ਦਿੱਤੇ ਹਨ।

ਤੇਜ ਤੇ ਐਸ਼ਵਰਿਆ ਦੀ ਜੋੜੀ

12 ਮਈ ਨੂੰ ਪਟਨਾ ਦੇ ਵੈਟਰਨਰੀ ਕਾਲਜ ਦੇ ਗਰਾਊਂਡ ਵਿੱਚ ਹੋਇਆ ਤੇਜ ਅਤੇ ਐਸ਼ਵਰਿਆ ਦਾ ਵਿਆਹ ਬਿਹਾਰ ਦੇ ਦੋ ਸਿਆਸੀਆਂ ਕੁਨਬਿਆਂ ਦੇ ਮੇਲ ਵੀ ਸੀ।

ਨਿੱਜੀ ਤੌਰ 'ਤੇ ਦੇਖਿਆ ਜਾਵੇ ਤਾਂ ਤੇਜ ਪ੍ਰਤਾਪ ਦੀ ਪੜ੍ਹਾਈ ਬੀਐਨ ਕਾਲਜ ਪਟਨਾ ਤੋਂ 12ਵੀਂ ਤੱਕ ਹੀ ਹੋਈ ਹੈ ਜਦ ਕਿ ਐਸ਼ਵਰਿਆ ਰਾਏ ਨੇ ਪਟਨਾ ਦੀ ਨਾਟ੍ਰੈਡੈਮ ਅਕਾਦਮੀ ਤੋਂ 12ਵੀਂ ਤੱਕ ਪੜ੍ਹਾਈ ਤੋਂ ਬਾਅਦ ਦਿੱਲੀ ਯੂਨੀਵਰਸਿਟੀਦੇ ਮਿਰਾਂਡਾ ਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਹੈ।

ਉਨ੍ਹਾਂ ਨੇ ਐਮਿਟੀ ਯੂਨੀਵਰਸਿਟੀ ਤੋਂ ਐਮ.ਏ ਦੀ ਡਿਗਰੀ ਵੀ ਹਾਸਿਲ ਕੀਤੀ ਹੈ।

Image copyright Shamim Akhtar
ਫੋਟੋ ਕੈਪਸ਼ਨ ਵਿਆਹ ਤੋਂ ਬਾਅਦ ਕੁਝ ਖ਼ਬਰਾਂ ਆਈਆਂ ਸਨ ਕਿ ਐਸ਼ਵਰਿਆ ਆਪਣੇ ਪੇਕੇ ਰਹਿ ਰਹੀ ਹੈ

ਵਿਆਹ ਤੋਂ ਬਾਅਦ ਤੇਜ ਅਤੇ ਐਸ਼ਵਰਿਆ ਕਦੇ ਜਨਤਰ ਤੌਰ 'ਤੇ ਸਾਹਮਣੇ ਨਹੀਂ ਆਏ ਪਰ ਇਸ ਦੌਰਾਨ ਖ਼ਬਰਾਂ ਜ਼ਰੂਰ ਆਈਆਂ ਕਿ ਐਸ਼ਵਰਿਆ ਆਪਣੇ ਪੇਕੇ ਰਹਿ ਰਹੀ ਹੈ।

ਇਸ ਦੌਰਾਨ ਤੇਜ ਪ੍ਰਤਾਪ ਦੇ ਸੋਸ਼ਲ ਮੀਡੀਆ ਆਕਊਂਟ ਤੋਂ ਕਈ ਵਾਰ ਅਜਿਹੇ ਅਪਡੇਟ ਕੀਤੇ ਗਏ, ਜਿਸ ਵਿੱਚ ਉਹ ਦੂਜੇ ਸੂਬਿਆਂ ਦੇ ਧਾਰਮਿਕ ਸਥਾਨਾਂ 'ਤੇ ਦਿਖੇ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)