ਪੋਰਨ ਦੇਖਣ ਦਾ ਤੁਹਾਡੀ ਸਿਹਤ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ

ਪੋਰਨ ਸਾਈਟਾਂ Image copyright iStock/bbc three
ਫੋਟੋ ਕੈਪਸ਼ਨ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ

1. ਕੀ ਤੁਸੀਂ ਕਦੇ ਕੋਈ 'ਨੀਲੀ ਫ਼ਿਲਮ'/ ਪੋਰਨ ਵੀਡੀਓ ਦੇਖੀ ਹੈ?

2. ਯਾਦ ਹੈ ਪਹਿਲੀ ਵਾਰ ਪੋਰਨ ਫ਼ਿਲਮ ਦੇਖਣ ਵੇਲੇ ਤੁਹਾਡੀ ਉਮਰ ਕਿੰਨੀ ਸੀ?

3. ਹਫ਼ਤੇ 'ਚ ਕਿੰਨੀ ਵਾਰ ਪੋਰਨ ਵੈੱਬਸਾਈਟ ਖੋਲਦੇ ਹੋ?

ਅਜਿਹੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦੇਣਾ ਸੌਖਾ ਨਹੀਂ। ਹੋ ਸਕਦਾ ਹੈ ਕਿ ਕੋਈ ਪਹਿਲੇ ਦੋ ਸਵਾਲਾਂ ਦੇ ਜਵਾਬ ਦੇ ਵੀ ਦੇਵੇ; ਪਰ ਤੀਜੇ ਸਵਾਲ ਦੇ ਜਵਾਬ ਵਜੋਂ ਜ਼ਰਾ ਮੁਸਕੁਰਾਏ ਤੇ ਗੱਲ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰੇ।

ਜਵਾਬ ਕੋਈ ਦੇਵੇ ਜਾਂ ਨਾ ਦੇਵੇ ਪਰ ਜਦੋਂ ਵੀ ਪੋਰਨ ਸਾਈਟਾਂ ਉੱਪਰ ਪਾਬੰਦੀ ਲੱਗਣ ਦੀ ਗੱਲ ਚਲਦੀ ਹੈ ਤਾਂ ਕਈਆਂ ਦੇ ਚਹਿਰੇ ਲਮਕ ਜਾਂਦੇ ਹਨ।

ਦਰਅਸਲ ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ।

ਇਹ ਵੀ ਪੜ੍ਹੋ

ਇਹ ਹਦਾਇਤ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਆਈ ਹੈ। ਅਦਾਲਤ ਨੇ ਇੰਨ੍ਹਾਂ ਸਾਈਟਾਂ ਨੂੰ ਬੰਦ ਕਰਨ ਦੀ ਗੱਲ ਇੱਕ ਬਲਾਤਕਾਰ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕਹੀ ਸੀ। ਇਸ ਮਾਮਲੇ 'ਚ ਸੁਣਵਾਈ ਦੌਰਾਨ ਮੁਲਜ਼ਮ ਨੇ ਕਿਹਾ ਸੀ ਕਿ ਉਸ ਨੇ ਰੇਪ ਕਰਨ ਤੋਂ ਪਹਿਲਾਂ ਪੋਰਨ ਵੀਡੀਓ ਦੇਖਿਆ ਸੀ।

ਇਸ ਤੋਂ ਬਾਅਦ ਲੋਕਾਂ ਨੇ #PORNBAN ਦੇ ਨਾਲ ਕਈ ਪ੍ਰਤੀਕਰਮ ਦਿੱਤੇ।

ਕਿੰਨਾ ਕੁ ਦੇਖਿਆ ਜਾਂਦਾ ਹੈ ਪੋਰਨ?

ਸਾਲ 2015 'ਚ ਵੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਕਰੀਬ 850 ਪੋਰਨ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਸਨ। ਪਰ ਥੋੜ੍ਹੀ ਦੇਰ ਬਾਅਦ ਹੀ ਨਵੀਆਂ ਵੈੱਬਸਾਈਟਾਂ ਆ ਗਈਆਂ।

ਦੁਨੀਆਂ ਭਰ 'ਚ ਪੋਰਨ ਫਿਲਮਾਂ ਉਪਲਭਧ ਕਰਾਉਣ ਵਾਲੀ ਸਾਈਟ ਪੋਰਨਹਬ ਦੇ ਇੱਕ ਸਰਵੇਖਣ 'ਚ ਸਾਹਮਣੇ ਆਇਆ ਸੀ ਕਿ ਸਾਲ 2017 ਵਿੱਚ ਭਾਰਤ 'ਚ ਪੋਰਨ ਵੀਡੀਓ ਦੇਖਣ 'ਚ 75 ਫ਼ੀਸਦ ਵਾਧਾ ਹੋਇਆ।

Image copyright PUNEET BARNALA
ਫੋਟੋ ਕੈਪਸ਼ਨ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ 857 ਪੋਰਨ ਸਾਈਟਾਂ ਬੰਦ ਕਰਨ ਦਾ ਹੁਕਮ

ਇਸ ਦਾ ਵੱਡਾ ਕਾਰਨ ਹੈ ਮੋਬਾਈਲ ਇੰਟਰਨੈੱਟ/ਡਾਟਾ ਦਾ ਸਸਤਾ ਹੋਣਾ।

ਦੁਨੀਆਂ 'ਚ ਭਾਰਤ ਪੋਰਨ ਦੇਖਣ ਦੇ ਮਾਮਲੇ 'ਚ ਤੀਜੇ ਪੜਾਅ 'ਤੇ ਹੈ। ਸਭ ਤੋਂ ਉੱਪਰ ਹੈ ਅਮਰੀਕਾ। ਫਿਰ ਨੰਬਰ ਆਉਂਦਾ ਹੈ ਯੂਕੇ ਦਾ।

ਪੋਰਨ 'ਤੇ ਕੀ ਹੈ ਕਾਨੂੰਨ?

ਜਦੋਂ ਕਿਸੇ ਖੇਤਰ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੋਵੇ ਤਾਂ ਉਸ ਉੱਤੇ ਪਾਬੰਦੀ ਲਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਕੁਝ ਇਹੀ ਹਾਲ ਭਾਰਤ ਵਿੱਚ ਪੋਰਨ ਬਾਰੇ ਕਿਹਾ ਜਾ ਸਕਦਾ ਹੈ।

ਕੀ ਭਾਰਤ ਵਿੱਚ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਹੈ। ਇਸ ਵਿਸ਼ੇ ਵਿੱਚ ਸਾਈਬਰ ਮਾਮਲਿਆਂ ਦੇ ਮਾਹਿਰ ਪਵਨ ਦੁੱਗਲ ਦਾ ਮੰਨਣਾ ਹੈ ਕਿ ਭਾਰਤ ਵਿੱਚ ਫਿਲਹਾਲ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ।

ਪਵਨ ਦੁੱਗਲ ਕਹਿੰਦੇ ਹਨ, ''ਕੁਝ ਕਾਨੂੰਨ ਅਜਿਹੇ ਹਨ ਜੋ ਪੋਰਨੋਗ੍ਰਾਫੀ 'ਤੇ ਵੀ ਲਾਗੂ ਹੋ ਸਕਦੇ ਹਨ। ਜਿਵੇਂ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਟ੍ਰੋਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਜਾਂ ਅਜਿਹਾ ਕਰਨ ਵਿੱਚ ਮਦਦ ਕਰਨਾ ਗੈਰ-ਕਾਨੂੰਨੀ ਹੈ। ਇਸ ਵਿੱਚ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।''

Image copyright PA
ਫੋਟੋ ਕੈਪਸ਼ਨ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਕਟਰਾਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਗੈਰ-ਕਾਨੂੰਨੀ ਹੈ

ਪਵਨ ਦੁੱਗਲ ਦੱਸਦੇ ਹਨ ਕਿ ਅਸਲ ਵਿੱਚ ਇਹ ਦੱਸਣਾ ਕਾਫੀ ਮੁਸ਼ਕਿਲ ਹੈ ਕਿ ਕਿਸ ਤਰ੍ਹਾਂ ਸਮੱਗਰੀ ਕਿਸੇ ਦੇ ਮਨ ਤੇ ਦਿਮਾਗ ਉੱਤੇ ਕੀ ਅਸਰ ਕਰੇਗੀ। ਇਹੀ ਕਾਰਨ ਹੈ ਕਿ ਕਿਹੜੇ ਕੰਟੈਂਟ ਨੂੰ ਅਸ਼ਲੀਲ ਮੰਨਿਆ ਜਾਵੇ, ਇਸ ਦੀ ਪਰਿਭਾਸ਼ਾ ਕਰਨੀ ਕਾਫੀ ਔਖੀ ਹੈ।

ਉਹ ਕਹਿੰਦੇ ਹਨ, ''ਅਸ਼ਲੀਲ ਸਮੱਗਰੀ ਵਿੱਚ ਸਿਰਫ਼ ਵੀਡੀਓ ਹੀ ਨਹੀਂ ਹੈ, ਇਸ ਵਿੱਚ ਤਸਵੀਰਾਂ-ਸਕੈੱਚ ਅਤੇ ਮੈਸੇਜ ਵੀ ਸ਼ਾਮਿਲ ਹਨ। ਉੱਥੇ ਹੀ ਚਾਈਲਡ ਪੋਰਨੋਗ੍ਰਾਫੀ 'ਤੇ ਤਾਂ ਉਸ ਸਮੱਗਰੀ ਨੂੰ ਦੇਖਣਾ ਵੀ ਗੈਰ-ਕਾਨੂੰਨੀ ਹੈ ਅਤੇ ਉਸ ਦੀ ਸਜ਼ਾ ਤੈਅ ਹੈ।''

ਪੋਰਨ ਦਾ ਸਾਡੇ ਸਰੀਰ ਉੱਤੇ ਅਸਰ

ਪਵਨ ਦੁੱਗਲ ਇੱਕ ਗੱਲ ਸਪੱਸ਼ਟ ਕਰਦੇ ਹਨ ਕਿ ਕੋਈ ਵੀ ਸਮੱਗਰੀ ਦਾ ਕਿਸੇ ਵਿਅਕਤੀ ਉੱਤੇ ਕੀ ਅਸਰ ਪਏਗਾ ਇਸ ਨੂੰ ਕੋਈ ਨਹੀਂ ਦੱਸ ਸਕਦਾ ਹੈ ਅਤੇ ਇਸ ਨੂੰ ਕਾਨੂੰਨ ਦੀਆਂ ਕਿਤਾਬਾਂ ਵਿੱਚ ਵੀ ਸਾਫ-ਸਾਫ ਲਿੱਖਣਾ ਔਖਾ ਹੁੰਦਾ ਹੈ।

ਅਜਿਹੇ ਵਿੱਚ ਸਵਾਲ ਇਹ ਵੀ ਬਣਦਾ ਹੈ ਕਿ ਪੋਰਨ ਦੇਖਣ ਦਾ ਸਾਡੇ ਸਰੀਰ ਉੱਤੇ ਕਿਵੇਂ ਦਾ ਅਸਰ ਪੈਂਦਾ ਹੈ? ਇਸ 'ਤੇ ਸੈਕਸੋਲਾਜਿਸਟ ਵਿਨੋਦ ਰਾਣਾ ਕਹਿੰਦੇ ਹਨ ਕਿ ਜਿਸ ਦੇਸ ਵਿੱਚ ਸੈਕਸ ਐਜੂਕੇਸ਼ਨ ਦੇ ਨਾਂ 'ਤੇ ਕੁਝ ਵੀ ਨਹੀਂ ਦੱਸਿਆ ਜਾਂਦਾ, ਉੱਥੇ ਲੋਕਾਂ ਕੋਲ ਪੋਰਨ ਹੀ ਬਚਦਾ ਹੈ।

ਇਹ ਵੀ ਪੜ੍ਹੋ:

ਵਿਨੋਦ ਕਹਿੰਦੇ ਹਨ, '' ਪੋਰਨ ਦੇਖਣ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੁੰਦੇ ਹਨ। ਫਾਇਦਾ ਇਸ ਲਿਹਾਜ਼ ਨਾਲ ਕਿ ਸਾਡੇ ਦੇਸ ਵਿੱਚ ਸੈਕਸ ਇੱਕ ਟੈਬੂ ਹੈ, ਇਸ ਲਈ ਲੋਕ ਸੈਕਸ ਐਜੂਕੇਸ਼ਨ ਦੇ ਨਾਮ 'ਤੇ ਪੋਰਨ ਦੁਆਰਾ ਹੀ ਸਾਰੀਆਂ ਚੀਜ਼ਾਂ ਸਿੱਖਦੇ ਹਨ। ਨੁਕਸਾਨਦਾਇਕ ਇਸ ਲਈ ਕਿ ਇਸ ਦੀ ਸਹੀ ਜਾਣਕਾਰੀ ਨਾ ਹੋਣ 'ਤੇ ਪੋਰਨ ਵੀਡੀਓ ਤੋਂ ਪ੍ਰੇਰਿਤ ਹੋ ਕੇ ਗਲਤ ਧਾਰਣਾ ਵੀ ਬਣਾ ਲੈਂਦੇ ਹਨ।''

Image copyright PUNEET BARNALA
ਫੋਟੋ ਕੈਪਸ਼ਨ ਸਾਈਬਰ ਮਾਹਿਰ ਪਵਨ ਦੁੱਗਲ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ

ਵਿਨੋਦ ਦਾ ਮੰਨਣਾ ਹੈ ਕਿ ਬਾਲਗ ਉਮਰ ਦਾ ਕੋਈ ਵਿਅਕਤੀ ਜੇ ਪੋਰਨ ਸਮੱਗਰੀ ਦੇਖ ਰਿਹਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, ''ਸਾਡੇ ਦੇਸ ਵਿੱਚ ਕਾਮਸੂਤਰ ਲਿਖਿਆ ਗਿਆ, ਇੱਥੇ ਖਜ਼ਰਾਹੋ ਦੇ ਮੰਦਿਰਾਂ 'ਚ ਸੈਕਸ ਨਾਲ ਜੁੜੇ ਦ੍ਰਿਸ਼ ਹਨ। ਅਜਿਹੇ ਵਿੱਚ ਅਸੀਂ ਇਨ੍ਹਾਂ ਵੈੱਬਸਾਈਟਸ ਨੂੰ ਕਿੰਨਾ ਕਾਬੂ ਕਰ ਸਕਦੇ ਹਾਂ। ਜੇ ਪੋਰਨ ਦੇਖਣ ਕਾਰਨ ਕੋਈ ਬਲਾਤਕਾਰ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਉੱਤੇ ਪਾਬੰਦੀ ਲਾਉਣੀ ਚਾਹੀਦਾ ਹੈ, ਕਿਉਂਕਿ ਬਲਾਤਕਾਰ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਹੈ।''

ਕੀ ਪੋਰਨ ਉੱਤੇ ਕਾਬੂ ਪਾਉਣਾ ਸੰਭਵ ਹੈ?

ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੋਰਨਹੱਬ ਨੇ ਆਪਣੀ ਇੱਕ ਦੂਜੀ ਵੈੱਬਸਾਈਟ ਭਾਰਤੀ ਦਰਸ਼ਕਾਂ ਲਈ ਤਿਆਰ ਕਰ ਦਿੱਤੀ।

ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਵੀ ਦਿੱਤੀ।

ਪੋਰਨਹੱਬ ਦੀ ਤਰ੍ਹਾਂ ਹੀ ਕਈ ਵੈੱਬਸਾਈਟਾਂ ਹਨ ਜੋ ਪਾਬੰਦੀ ਲੱਗਣ ਦੇ ਬਾਵਜੂਦ ਦੇਸ ਵਿੱਚ ਪੋਰਨ ਸਮੱਗਰੀ ਉਪਲਬੱਧ ਕਰਵਾ ਦਿੰਦੀਆਂ ਹਨ। ਅਖੀਰ ਇਹ ਸੰਭਵ ਕਿੰਵੇਂ ਹੈ।

ਇਸ ਉੱਤੇ ਪਵਨ ਦੁੱਗਲ ਦੱਸਦੇ ਹਨ, ''ਅਸਲ ਵਿੱਚ ਭਾਰਤ ਵਿੱਚ ਜੋ ਵੀ ਪੋਰਨ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ ਇਸ ਵਿੱਚ ਬਹੁਤ ਵੱਡਾ ਹਿੱਸਾ ਵਿਦੇਸ਼ੀ ਵੈੱਬਸਾਈਟਾਂ ਦਾ ਹੁੰਦਾ ਹੈ। ਅਜਿਹੇ ਵਿੱਚ ਉਹ ਸਿੱਧੇ-ਸਿੱਧੇ ਭਾਰਤੀ ਕਾਨੂੰਨ ਅਧੀਨ ਨਹੀਂ ਆਉਂਦੀਆਂ। ਜੇ ਕਿਸੇ ਵੈੱਬਸਾਈਟ ਨੂੰ ਬੈਨ ਕੀਤਾ ਵੀ ਜਾਂਦਾ ਹੈ ਤਾਂ ਇੰਟਰਨੈੱਟ ਵਿੱਚ ਦੁਨੀਆ ਇੰਨੀ ਵੱਡੀ ਹੈ ਕਿ ਕੋਈ ਵੀ ਇਸ ਨੂੰ ਸਰਹੱਦਾਂ ਵਿੱਚ ਬੰਨ੍ਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਦੁਬਾਰਾ ਕੁਝ ਫੇਰਬਦਲ ਦੇ ਨਾਲ ਉਪਲੱਬਧ ਹੋ ਜਾਂਦੀ ਹੈ।''

ਸਾਈਬਰ ਮਾਹਿਰ ਪਵਨ ਦੁੱਗਲ ਅਤੇ ਸੈਕਸੋਲਾਜਿਸਟ ਵਿਨੋਦ ਰੈਨਾ ਦੋਨਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੱਡੇ ਲੋਕਤੰਤਰ ਵਿੱਚ ਇੰਟਰਨੈੱਟ 'ਤੇ ਕਿਸੇ ਸਮੱਗਰੀ ਨੂੰ ਰੋਕ ਪਾਉਣਾ ਸਚਮੁੱਚ ਅਸੰਭਵ ਹੈ।

Image copyright Getty Images
ਫੋਟੋ ਕੈਪਸ਼ਨ ਅਸ਼ਲੀਲ ਇਲੈਕਟਰੋਨਿਕ ਸਮੱਗਰੀ ਦਾ ਪ੍ਰਸਾਰਨ ਕਰਨ ਤੇ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ

ਤਾਂ ਇਸ ਦਾ ਹੱਲ ਕੀ ਹੋਣਾ ਚਾਹੀਦਾ ਹੈ? ਇਸ 'ਤੇ ਦੋਹਾਂ ਹੀ ਮਾਹਿਰਾਂ ਦੀ ਇੱਕ ਰਾਇ ਹੈ ਜਾਗਰੂਕਤਾ। ਵਿਨੋਦ ਰੈਨਾ ਕਹਿੰਦੇ ਹਨ ਕਿ ਸਕੂਲੀ ਪਾਠਕ੍ਰਮ ਵਿੱਚ 6ਵੀਂ ਦੇ ਬਾਅਦ ਹੀ ਸੈਕਸ ਨਾਲ ਜੁੜੀ ਪੜ੍ਹਾਈ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਵਿਦਿਆਰਥੀ ਵੱਡੇ ਹੋ ਕੇ ਗਲਤ ਰਾਹ ਉੱਤੇ ਨਹੀਂ ਜਾਣਗੇ ਅਤੇ ਸਹੀ ਜਾਣਕਾਰੀ ਹਾਸਿਲ ਕਰ ਸਕਣਗੇ।

ਇਹ ਵੀ ਪੜ੍ਹੋ:

ਉੱਥੇ ਹੀ ਪਵਨ ਦੁੱਗਲ ਕਹਿੰਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਹਨ ਕਿਉਂਕਿ ਇਨ੍ਹਾਂ ਵੈੱਬਸਾਈਟਾਂ ਵਿੱਚ ਬਹੁਤ ਸਾਰੇ ਅਜਿਹੇ ਲਿੰਕ ਹੁੰਦੇ ਹਨ ਜੋ ਧੋਖਾਧੜੀ ਨਾਲ ਜੁੜੇ ਹੁੰਦੇ ਹਨ। ਲੋਕ ਅਕਸਰ ਪੋਰਨ ਦੇਖਣ ਦੇ ਨਾਲ-ਨਾਲ ਇਸ ਧੋਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਕੁਲ ਮਿਲਾ ਕੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਭਲੇ ਹੀ ਲੱਗਦੀਆਂ ਰਹਿੰਦੀਆਂ ਹੋਣ ਪਰ ਇਨ੍ਹਾਂ ਉੱਤੇ ਸਰਕਾਰੀ ਫਾਹਾ ਨਹੀਂ ਪਾਇਆ ਜਾ ਸਕਦਾ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ।)