ਕੁਝ ਕੈਨੇਡੀਅਨ ਸਿੱਖ ਸੰਗਠਨ ਟਰੂਡੋ ਨਾਲ ਕਿਉਂ ਨਰਾਜ਼ ਹੋਏ - 5 ਅਹਿਮ ਖ਼ਬਰਾਂ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ Image copyright Getty Images

ਕੈਨੇਡਾ ਵਿੱਚ ਵਸਦੇ ਕੁਝ ਸਿੱਖ ਹਲਕਿਆਂ ਵਿੱਚ ਸਰਕਾਰ ਵੱਲੋਂ 1984 ਕਤਲੇਆਮ ਦੀ ਯਾਦ ਢੁਕਵੇਂ ਤਰੀਕੇ ਨਾਲ ਨਾ ਮਨਾਏ ਜਾਣ ਕਰਕੇ ਰੋਸ ਪਾਇਆ ਜਾ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਬਾਰੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਪ੍ਰਧਾਨ ਮੰਤਰੀ ਟਰੂ਼ਡੋ ਨਾਲ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਆਰਗੇਨਾਈਜ਼ੇਸ਼ਨ ਨੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਖਿਲਾਫ ਵੀ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।

ਖ਼ਬਰ ਮੁਤਾਬਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੂੰ ਲਿਬਰਲ ਪਾਰਟੀ ਦੇ ਆਗੂ ਵਜੋਂ ਦਿੱਤੇ ਉਸ ਬਿਆਨ ਦੀ ਯਾਦ ਦੁਆਈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਭਾਰਤ ਨੂੰ 1984 ਬਾਰੇ ਸੱਚ ਸਾਹਮਣੇ ਲਿਆਉਣ ਲਈ ਕਹਿੰਦਾ ਰਹੇਗਾ।

Image copyright Getty Images
ਫੋਟੋ ਕੈਪਸ਼ਨ ਕੇਰਲ ਦੇ ਸਬਰੀਮਲਾ ਮੰਦਿਰ ਵਿੱਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਜਾਣ 'ਤੇ ਰਵਾਇਤੀ ਤੌਰ ’ਤੇ ਪਾਬੰਦੀ ਹੈ। ਜੋ ਕਿ ਸੁਪਰੀਮ ਕੋਰਟ ਨੇ ਹਟਾ ਦਿੱਤੀ ਸੀ ਜਿਸ ਮਗਰੋਂ ਕੇਰਲ ਵਿੱਚ ਸਿਆਸਤ ਗਰਮ ਹੈ।

ਸਬਰੀਮਲਾ ’ਚ ਕਾਂਗਰਸ ਤੇ ਭਾਜਪਾ ਕਰਨਗੀਆਂ ਰਵਾਇਤਾਂ ਦੀ ਰਾਖੀ

ਸੁਪਰਮੀ ਕੋਰਟ ਦੇ ਹੁਕਮਾਂ ਦੀ ਪਾਲਣਾ ਵਜੋਂ ਕੇਰਲ ਸਰਕਾਰ ਦੇ ਸਬਰੀਮਲਾ ਮੰਦਰ ਵਿੱਚ ਮਾਹਵਾਰੀ ਦੀ ਉਮਰ ਵਾਲੀਆਂ ਔਰਤਾਂ ਦੇ ਦਾਖਲੇ ਬਾਰੇ ਲਏ ਸਟੈਂਡ ਖਿਲਾਫ ਵਿਰੋਧੀ ਕਾਂਗਰਸ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਜਪਾ ਨੇ ਜਿੱਥੇ ਕਸਰਾਗੌਡ ਤੋਂ ਸਬਰੀਮਲਾ ਤੱਕ ’ਰੱਥ-ਯਾਤਰਾ’ ਲਿਜਾਣ ਦਾ ਐਲਾਨ ਕੀਤਾ ਹੈ, ਉੱਥੇ ਹੀ ਕਾਂਗਰਸ ਨੇ ਵੀ ਅਜਿਹੇ ਹੀ ਇੱਕ ਜਲੂਸ ਦਾ ਐਲਾਨ ਕੀਤਾ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀਧਰਨ ਪਿਲੈ ਖਿਲਾਫ਼ ਇੱਕ ਪੱਤਰਕਾਰ ਦੀ ਸ਼ਿਕਾਇਤ ’ਤੇ ਵੀਰਵਾਰ ਨੂੰ ਕੋਜ਼ੀਕੋਡੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਔਰਤਾਂ ਦੇ ਮੰਦਰ ਵਿੱਚ ਦਾਖਲੇ ਖਿਲਾਫ਼ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ।

ਖ਼ਬਰ ਮੁਤਾਬਕ ਮੁੱਖ ਮੰਤਰੀ ਨੇ ਦੋਹਾਂ ਪਾਰਟੀਆਂ ਦੇ ਇਸ ਏਕੇ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਦੋਹਾਂ ਦੀਆਂ ਯਾਤਰਾਵਾਂ ਕਿੱਥੇ ਇਕੱਠੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਨਾਰੇ ਕਰਕੇ ਅਮਿਤ ਸ਼ਾਹ ਦਾ ਸਾਥ ਦੇ ਰਹੀ ਹੈ।

ਇਹ ਵੀ ਪੜ੍ਹੋ

Image copyright PAL SINGH NAULI/BBC
ਫੋਟੋ ਕੈਪਸ਼ਨ ਜਲੰਧਰ ਪੁਲਿਸ ਮੁਤਾਬਕ ਸ਼ਹਿਰ ਦੇ ਮਕਸੂਦਾਂ ਥਾਣੇ ਉੱਤੇ ਚਾਰ ਘੱਟ ਸਮਰੱਥਾ ਵਾਲੇ ਹੋਏ ਬੰਬ ਹਮਲੇ ਵਿਚ ਥਾਣੇਦਾਰ ਜ਼ਖ਼ਮੀ ਹੋਇਆ ਸੀ।

ਕਸ਼ਮੀਰੀ ਵਿਦਿਆਰੀਥੀ ਪੰਜਾਬ ਛੱਣ ਲੱਗੇ

ਮਕਸੂਦਾਂ ਥਾਣੇ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਸਖ਼ਤ ਰਵੱਈਆਂ ਅਪਣਾ ਰਹੀ ਹੈ, ਜਿਸ ਕਰਕੇ ਸੂਬੇ ਵਿੱਚੋਂ ਕਸ਼ਮੀਰ ਵਿਦਿਆਰਥੀ ਵਾਪਸ ਮੁੜ ਰਹੇ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੇ ਕਈ ਪੇਇੰਗ ਗੈਸਟਾਂ ਵਿੱਚੋਂ ਇਨ੍ਹਾਂ ਵਿਦਿਆਰਥੀਆਂ ਨੇ ਆਪਣਾ ਸਾਮਾਨ ਚੁੱਕ ਲਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਵਿਦਿਆਰਥੀਆਂ ਵਿੱਚ ਪਾਇਆ ਜਾ ਰਿਹਾ ਡਰ ਹੈ ਕਿ ਪਤਾ ਨਹੀਂ ਕਦੋ ਪੁਲੀਸ ਉਨ੍ਹਾਂ ਨੂੰ ਚੁੱਕ ਕੇ ਥਾਣੇ ਲੈ ਜਾਵੇ।

ਦੂਸਰੇ ਪਾਸੇ ਖ਼ਬਰ ਮੁਤਾਬਕ ਉਪਰੋਕਤ ਬੰਬ ਧਮਾਕੇ ਦੇ ਕੇਸ ਵਿੱਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਰਿਮਾਂਡ ਵਿੱਚ ਚਾਰ ਦਿਨਾਂ ਦਾ ਭਾਵ 12 ਨਵੰਬਰ ਤੱਕ ਵਧਾ ਕੀਤਾ ਗਿਆ ਹੈ। ਹਾਲਾਂਕਿ ਪੁਲੀਸ ਨੇ ਅਦਾਲਤ ਤੋਂ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।

Image copyright CHRISTIE'S
ਫੋਟੋ ਕੈਪਸ਼ਨ ਵਿਗਿਆਨੀ ਸਟੀਫਨ ਹਾਕਿੰਗਜ਼ ਦੇ ਅੰਗੂਠੇ ਦੇ ਨਿਸ਼ਾਨ ਵਾਲੀ ਉਨ੍ਹਾਂ ਦੀ ਕਿਤਾਬ ਵੀ ਨੀਲਾਮ ਕੀਤੀ ਗਈ।

ਵਿਗਿਆਨੀ ਸਟੀਫਨ ਹਾਕਿੰਗਜ਼ ਦੀਆਂ ਨਿੱਜੀ ਵਸਤਾਂ ਦੀ ਨਿਲਾਮੀ

ਮਰਹੂਮ ਵਿਗਿਆਨੀ ਸਟੀਫਨ ਹਾਕਿੰਗਜ਼ ਦੀਆਂ ਨਿੱਜੀ ਵਸਤਾਂ ਦੀ ਨਿਲਾਮੀ ਤੋਂ 18 ਲੱਖ ਪੌਂਡ ਰਾਸ਼ੀ ਇਕੱਠੀ ਹੋਈ ਹੈ।

ਕੈਂਬਰਿਜ ਦੇ ਇਸ ਵਿਦਿਆਰਥੀ ਅਤੇ ਭੌਤਿਕ ਵਿਗਿਆਨੀ ਦੀਆਂ ਕੁੱਲ 22 ਨਿੱਜੀ ਵਸਤਾਂ ਦੀ ਨਿਲਾਮੀ ਕ੍ਰਿਸਟੀਜ਼ ਨਾਮਕ ਸੰਸਥਾ ਨੇ ਕੀਤੀ। ਉਨ੍ਹਾਂ ਦੇ ਪੀਐਚਡੀ ਖੋਜ ਪ੍ਰਬੰਧ ਦੀ ਪੰਜਾਂ ਵਿੱਚੋਂ ਇੱਕ ਕਾਪੀ 58,4750 ਪੌਂਡ ਵਿੱਚ ਵਿਕੀ।

ਇਹ ਥੀਸਿਜ਼ ਉਨ੍ਹਾਂ ਨੇ ਆਪਣੀ ਮੋਟਰ ਨਿਊਰੌਨ ਬਿਮਾਰੀ ਦਾ ਪਤਾ ਲਗਾਉਣ ਤੋਂ ਬਾਅਦ ਲਿਖਿਆ ਸੀ।

ਵਿਕਣ ਵਾਲੀਆਂ ਵਸਤਾਂ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਵਿੱਚ ਵਰਤੀ ਗਈ ਵੀਲ੍ਹਚੇਅਰ ਵੀ ਸ਼ਾਮਲ ਸੀ।

ਇਸ ਨਿਲਾਮੀ ਵਿੱਚ ਉਮੀਦ ਤੋਂ ਚਾਰ ਗੁਣਾ ਵਧੇਰੇ ਰਾਸ਼ੀ ਇਕਠੀ ਹੋਈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Image copyright SHAHBAZ ANWAR/BBC
ਫੋਟੋ ਕੈਪਸ਼ਨ ਮੇਰਠ ਵਿੱਚ ਇੱਕ ਬੱਚੀ ਦੇ ਮੂੰਹ ਵਿੱਚ ਪਟਾਕਾ ਰੱਖ ਕੇ ਸਾੜਿਆ ਗਿਆ।

ਪੰਜਾਬ ਵਿੱਚ ਦੀਵਾਲੀ ਨਾ ਹਰੀ ਨਾ ਲਾਲ

ਦਿੱਲੀ ਵਿੱਚ ਦੀਵਾਲੀ ਮੌਕੇ ਪਟਾਖੇ ਚਲਾਉਣ ਲਈ ਦਿੱਤੀ ਦੋ ਘੰਟਿਆਂ ਦੀ ਮਹੌਲਤ ਜਿੱਥੇ ਧੂੰਏਂ ਵਿੱਚ ਉੱਡ ਗਈ ਉੱਥੇ ਹੀ ਪੰਜਾਬ ਵਿੱਚ ਇਸ ਵਾਰ ਪਟਾਖਿਆਂ ਕਾਰਨ ਘੱਟ ਪ੍ਰਦੂਸ਼ਣ ਦੀਆਂ ਖ਼ਬਰਾਂ ਹਨ।

ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਵਿੱਚ ਇਸ ਸੰਬੰਧੀ 579 ਕੇਸ ਦਰਜ ਕੀਤੇ ਗਏ ਅਤੇ 300 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਪੁਲੀਸ ਨੇ 2,776 ਕਿੱਲੋ ਪਟਾਖੇ ਜ਼ਬਤ ਵੀ ਕੀਤੇ ਹਨ।

ਦੂਸਰੇ ਪਾਸੇ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਪਿਛਲੇ ਸਾਲ ਦੀ 328 ਦੇ ਮੁਕਾਬਲੇ 234 ਦਰਜ ਕੀਤੀ ਗਈ। ਉੱਥੇ ਹੀ ਮੇਰਠ ਵਿੱਚ ਇੱਕ ਬੱਚੀ ਦੇ ਮੂੰਹ ਵਿੱਚ ਚਾਕਲੇਟ ਦੱਸ ਕੇ ਜਲਦਾ ਪੱਟਾਖਾ ਰੱਖੇ ਜਾਣ ਦੀ ਵੀ ਖ਼ਬਰ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)