ਦਿੱਲੀ: ਸਿਗਨੇਚਰ ਬਰਿੱਜ 'ਤੇ ਕੱਪੜੇ ਲਾਹੁਣ ਵਾਲੀਆਂ ਕੁੜੀਆਂ ਜਾਂ ਟਰਾਂਸਜੈਂਡਰ?

ਸਿਗਨੇਚਰ ਬਰਿੱਜ Image copyright AFP
ਫੋਟੋ ਕੈਪਸ਼ਨ ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ, ਸਿਗਨੇਚਰ ਬਰਿੱਜ 'ਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ

ਉਸਾਰੀ ਤੋਂ ਲੈ ਕੇ ਉਦਘਾਟਨ ਤੱਕ। ਉਦਘਾਟਨ ਤੋਂ ਲੈ ਕੇ ਇਸ ਖ਼ਬਰ ਦੇ ਲਿਖੇ ਜਾਣ ਤੱਕ। ਦਿੱਲੀ ਦਾ ਸਿਗਨੇਚਰ ਬਰਿੱਜ ਵੱਖ-ਵੱਖ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਿੱਲੀ ਦਾ ਸਿਗਨੇਚਰ ਬਰਿੱਜ ਆਮ ਲੋਕਾਂ ਲਈ ਖੁੱਲ੍ਹਿਆ ਹੋਇਆ ਹੈ। ਸਫ਼ਰ ਨੂੰ ਸੌਖਾ ਬਣਾਉਣ ਲਈ ਬਣਿਆ ਇੱਕ ਬਰਿੱਜ ਹੁਣ ਲੋਕਾਂ ਲਈ ਇੰਗਲਿਸ਼ ਦਾ SUFFER ਯਾਨਿ ਦਿੱਕਤ ਬਣਿਆ ਹੋਇਆ ਹੈ।

ਬਰਿੱਜ 'ਤੇ ਗੱਡੀਆਂ ਨੂੰ ਰੋਕ ਕੇ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਸੈਲਫ਼ੀ ਲੈਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ।

ਇਹ ਵੀ ਪੜ੍ਹੋ:

ਤਾਜ਼ਾ ਘਟਨਾ ਉਹ ਵੀਡੀਓ ਹੈ ਜਿਸ ਵਿੱਚ ਕੁਝ ਲੋਕ ਆਪਣੇ ਕੱਪੜੇ ਲਾਹ ਕੇ ਸਿਗਨੇਚਰ ਬਰਿੱਜ 'ਤੇ ਮਸਤੀ ਕਰਦੇ ਦਿਖ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਬਾਰੇ ਦੋ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।

ਪਹਿਲੀ ਇਹ ਕਿ ਵੀਡੀਓ ਵਿੱਚ ਕੱਪੜੇ ਲਾਹੁਣ ਵਾਲੀਆਂ ਕੁੜੀਆਂ ਹਨ। ਦੂਜੀ ਇਹ ਕਿ ਕੱਪੜੇ ਲਾਹੁਣ ਵਾਲੇ ਟਰਾਂਸਜੈਂਡਜਰ ਹਨ।

Image copyright AFP
ਫੋਟੋ ਕੈਪਸ਼ਨ ਬਰਿੱਜ 'ਤੇ ਗੱਡੀਆਂ ਨੂੰ ਰੋਕ ਕੇ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਸੈਲਫ਼ੀ ਲੈਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਅਣਜਾਣ ਲੋਕਾਂ ਖਿਲਾਫ, ਸਿਗਨੇਚਰ ਬਰਿੱਜ 'ਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਕੱਪੜੇ ਲਾਹੁਣ ਵਾਲੇ ਟਰਾਂਸਜੈਂਡਰ ਜਾਂ ਕੁੜੀਆਂ?

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਕੱਪੜੇ ਲਾਹੁਣ ਵਾਲੇ ਕੌਣ ਹਨ? ਇਹ ਵੀਡੀਓ ਕੁਝ ਦੂਰੀ ਤੋਂ ਬਣਾਇਆ ਗਿਆ ਹੈ।

ਪੀਟੀਆਈ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ''ਸਿਗਨੇਚਰ ਬਰਿੱਜ 'ਤੇ ਟਰਾਂਸਜੈਂਡਰ ’ਤੇ ਬਣਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਫ਼ੈਲਾਉਣ ਜਾ ਕੇਸ ਦਰਜ ਕਰ ਲਿਆ ਹੈ।''

ਡੀਸੀਪੀ ਨਾਰਥ ਈਸਟ ਅਤੁਲ ਠਾਕੁਰ ਨੇ ਬੀਬੀਸੀ ਨੂੰ ਅਣਜਾਣ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਅਤੁਲ ਠਾਕੁਰ ਨੇ ਕਿਹਾ , ''ਧਾਰਾ 294 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਜਲਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ? ਇਹ ਦੋਵੇਂ ਧਾਰਾਵਾਂ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਣ ਕਾਰਨ ਲਗਾਈਆਂ ਜਾਂਦੀਆਂ ਹਨ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਿਗਨੇਚਰ ਬ੍ਰਿਜ

ਅਤੁਲ ਦੱਸਦੇ ਹਨ, ''ਅਜੇ ਜਾਂਚ ਕੀਤੀ ਜਾ ਰਹੀ ਹੈ। ਦੇਖਦੇ ਹਾਂ ਜਾਂਚ ਵਿੱਚ ਕੀ ਨਿਕਲਦਾ ਹੈ। ਉਂਝ ਤਿੰਨ ਮਹੀਨੇ ਦੀ ਸਜ਼ਾ ਹੁੰਦੀ ਹੈ। ਇਹ ਕੇਸ ਪੁਲਿਸ ਵੱਲੋਂ ਖ਼ੁਦ ਦਰਜ ਕੀਤਾ ਗਿਆ ਹੈ।

ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਵੀਡੀਓ ਵਿੱਚ ਦਿਖ ਰਹੇ ਲੋਕ ਟਰਾਂਸਜੈਂਡਰ ਹਨ ਜਾਂ ਕੁੜੀਆਂ। ਜਾਂਚ ਦੇ ਅੱਗੇ ਵਧਣ 'ਤੇ ਸਹੀ ਤਰ੍ਹਾਂ ਪਤਾ ਲੱਗ ਸਕੇਗਾ।''

ਦਿੱਲੀ ਪੁਲਿਸ ਨੇ ਦੱਸਿਆ, ''ਕੋਈ ਤਿੰਨ ਜਾਂ ਚਾਰ ਲੋਕ ਸਨ, ਜਿਹੜੇ ਸਿਗਨੇਚਰ ਬਰਿੱਜ 'ਤੇ ਮੌਜੂਦ ਸਨ। ਫਿਲਹਾਲ ਅਸੀਂ ਅਣਜਾਣ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੀ ਸਹੀ ਤਰੀਕ ਅਤੇ ਸਮਾਂ ਕੀ ਹੈ। ਇਸਦੀ ਜਾਂਚ ਬਾਕੀ ਹੈ।''

ਕੀ ਹੈ ਅਸ਼ਲੀਲਤਾ ਬਾਰੇ ਕਾਨੂੰਨ?

ਇਹ ਕੇਸ ਅਸ਼ਲੀਲਤਾ ਵਿਰੋਧੀ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਹੈ।

ਅਜਿਹੇ ਕੇਸ ਆਈਪੀਸੀ ਦੀ ਧਾਰਾ 294 ਦੇ ਤਹਿਤ ਦਰਜ ਕੀਤੇ ਜਾਂਦੇ ਹਨ। ਇਹ ਧਾਰਾ ਕੀ ਹੈ ਅਤੇ ਇਸਦੇ ਤਹਿਤ ਕਿੰਨੀ ਸਜ਼ਾ ਦਾ ਪ੍ਰਬੰਧ ਹੈ?

ਇਸ ਬਾਰੇ ਸੁਪਰੀਮ ਕੋਰਟ ਦੀ ਵਕੀਲ ਅਵਨੀ ਬੰਸਲ ਨੇ ਬੀਬੀਸੀ ਨੂੰ ਦੱਸਿਆ, ''ਕੋਈ ਵੀ ਸ਼ਖ਼ਸ ਜੇਕਰ ਜਨਤਕ ਥਾਂ 'ਤੇ ਕੱਪੜੇ ਉਤਾਰਦਾ ਹੈ ਜਾਂ ਉਤਾਰਦੀ ਹੈ। ਜਾਂ ਫਿਰ ਅਜਿਹਾ ਕੁਝ ਕਰਦਾ ਹੈ ਜੋ ਅਸ਼ਲੀਲ ਹੋਵੇ ਤਾਂ ਇਹ ਕੇਸ ਦਰਜ ਕੀਤਾ ਜਾਂਦਾ ਹੈ।

ਅਸ਼ਲੀਲਤਾ ਕੀ ਹੈ ਇਸ ਨੂੰ ਲੈ ਕੇ ਕਈ ਧਾਰਨਾਵਾਂ ਹਨ। ਇਸ ਨੂੰ ਸਮਝਣ ਦੀ ਲੋੜ ਹੈ। ਅਸ਼ਲੀਲਤਾ ਦੀ ਪਰਿਭਾਸ਼ਾ ਸਮੇਂ ਦੇ ਨਾਲ ਬਦਲਦੀ ਵੀ ਹੈ। ਕਿਸੇ ਵੀ ਜਨਤਕ ਥਾਂ 'ਤੇ ਕੋਈ ਵੀ ਅਜਿਹਾ ਕੰਮ ਕਰਨਾ ਜਿਹੜਾ ਅਸ਼ਲੀਲ ਹੈ, ਉਹ ਜੁਰਮ ਹੈ।''

ਇਹ ਵੀ ਪੜ੍ਹੋ:

ਅਵਨੀ ਬੰਸਲ ਮੁਤਾਬਕ, ''ਇਸ ਕਾਨੂੰਨ ਦੇ ਪਿੱਛੇ ਦਾ ਮਕਸਦ ਹੈ ਕਿ ਸਮਾਜ ਦੇ ਨੈਤਿਕ ਮੁੱਲਾਂ ਦੀ ਰਾਖੀ ਕੀਤੀ ਜਾ ਸਕੇ। ਕੋਈ ਵੀ ਕਿਸੇ ਤਰ੍ਹਾਂ ਦੀ ਅਸ਼ਲੀਲ ਹਰਕਤ ਜਨਤਕ ਥਾਂ 'ਤੇ ਨਾ ਕਰੇ।

ਜੇਕਰ ਕੋਈ ਜਨਤਕ ਥਾਂ 'ਤੇ ਕੱਪੜੇ ਉਤਾਰ ਕੇ ਨੱਚਣ ਲਗਦਾ ਹੈ ਤਾਂ ਇਹ ਕਿਸੇ ਨੂੰ ਵੀ ਅਸ਼ਲੀਲ ਲੱਗ ਸਕਦਾ ਹੈ। ਸਿਗਨੇਚਰ ਬਰਿੱਜ 'ਤੇ ਲੋਕਾਂ ਨੇ ਅਜਿਹਾ ਕਿਉਂ ਕੀਤਾ, ਇਹ ਪਤਾ ਕਰਨ ਦਾ ਵਿਸ਼ਾ ਹੈ। ਹੋ ਸਕਦਾ ਹੈ ਕਿ ਕਿਸੇ ਮੁਹਿੰਮ ਤਹਿਤ ਅਜਿਹਾ ਕੀਤਾ ਹੋਵੇ।''

ਹਾਲਾਂਕਿ ਅਸ਼ਲੀਲਤਾ ਕੀ ਹੈ, ਇਹ ਇੱਕ ਵਿਆਖਿਆ ਦਾ ਵਿਸ਼ਾ ਹੈ। ਪਰ ਕੀ ਅਸ਼ਲੀਲਤਾ ਫੈਲਾਉਣ ਵਾਲਿਆਂ ਵਿੱਚ ਸਜ਼ਾ ਦੇਣ ਨੂੰ ਲੈ ਕੇ ਕੋਈ ਫ਼ਰਕ ਹੈ?

ਅਵਨੀ ਦੱਸਦੀ ਹੈ, ''ਇਸ ਕਾਨੂੰਨ ਤਹਿਤ ਸਭ ਲਈ ਇੱਕੋ ਜਿਹੀ ਸਜ਼ਾ ਹੈ। ਫਿਰ ਭਾਵੇਂ ਅਸ਼ਲੀਲਤਾ ਫੈਲਾਉਣ ਵਾਲਾ ਮੁੰਡਾ ਹੋਵੇ , ਕੁੜੀ ਹੋਵੇ ਜਾਂ ਕੋਈ ਟਰਾਂਸਜੈਂਡਰ। ਆਬਸੀਨਿਟੀ ਆਈਪੀਸੀ ਦਾ ਹੀ ਹਿੱਸਾ ਹੈ। ਆਬਸੀਨਿਟੀ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਉਠਾਉਣ ਦੀ ਲੋੜ ਹੈ। ਤੁਸੀਂ ਕਿਸ ਨੂੰ ਅਸ਼ਲੀਲ ਮੰਨਦੇ ਹੋ? ਇਹ ਸਾਲ 1858 ਦਾ ਕਾਨੂੰਨ ਹੈ, ਉਸ ਨੂੰ ਹੁਣ ਤੱਕ ਮਾਨਤਾ ਕਿਉਂ ਮਿਲੀ ਹੋਈ ਹੈ।''

'ਐਮ ਐਫ ਹੁਸੈਨ 'ਤੇ ਵੀ ਲੱਗੀ ਸੀ ਧਾਰਾ 294'

ਵਕੀਲ ਜਸਪ੍ਰੀਤ ਸਿੰਘ ਰਾਏ ਦੇ ਮੁਤਾਬਕ ਕੋਈ ਵੀ ਸ਼ਖ਼ਸ ਜੇਕਰ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਂਦਾ ਹੈ। ਫਿਰ ਭਾਵੇਂ ਇਹ ਕਿਸੇ ਕਲਾ ਦੇ ਜ਼ਰੀਏ ਹੋਵੇ ਜਾਂ ਫਿਰ ਕਿਸੇ ਕੰਮ ਦੇ ਕਾਰਨ। ਜਿਸਦਾ ਕਾਰਨ ਕਿਸੇ ਨੂੰ ਪ੍ਰੇਸ਼ਾਨ ਕਰਨਾ ਹੋਵੇ ਜਾਂ ਇਸਦੇ ਕਾਰਨ ਕਿਸੇ ਨੂੰ ਪ੍ਰੇਸ਼ਾਨੀ ਹੋਵੇ ਤਾਂ ਧਾਰਾ 294 ਤਹਿਤ ਕੇਸ ਦਰਜ ਹੁੰਦਾ ਹੈ।

Image copyright AFP
ਫੋਟੋ ਕੈਪਸ਼ਨ ਇਹ ਐਮ ਐਫ਼ ਹੂਸੈਨ ਦੀ ਚਰਚਿਤ 'ਭਾਰਤ ਮਾਤਾ' ਪੇਟਿੰਗ ਸੀ

ਇਸ ਧਾਰਾ ਤਹਿਤ ਤਿੰਨ ਮਹੀਨੇ ਦੀ ਸਜ਼ਾ ਹੁੰਦੀ ਹੈ ਅਤੇ ਜ਼ਮਾਨਤ ਮਿਲ ਸਕਦੀ ਹੈ।

ਜਸਪ੍ਰੀਤ ਸਿੰਘ ਕਹਿੰਦੇ ਹਨ, ''ਮਸ਼ਹੂਰ ਪੇਂਟਰ ਐਮ ਐਫ਼ ਹੁਸੈਨ ਨੂੰ ਵੀ ਇਸੇ ਧਾਰਾ ਤਹਿਤ ਨੋਟਿਸ ਭੇਜਿਆ ਗਿਆ ਸੀ, ਜਿਸ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ । ਕੋਰਟ ਨੇ ਹੁਸੈਨ ਨੂੰ ਰਿਹਾਅ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਨੇ ਜੋ ਵੀ ਆਰਟਿਸਟਿਕ ਕੰਮ ਕੀਤਾ ਹੈ, ਉਹ ਜਨਤਕ ਪੱਧਰ 'ਤੇ ਨਹੀਂ ਕੀਤਾ। ਪੇਟਿੰਗ ਬਣਾਈ ਅਤੇ ਕਿਸੇ ਨੂੰ ਵੇਚ ਦਿੱਤੀ। ਅਜਿਹੇ ਮਾਮਲਿਆਂ ਵਿੱਚ 294 ਦੀ ਧਾਰਾ ਨਹੀਂ ਲੱਗੇਗੀ।''

ਇਹ ਐਮ ਐਫ਼ ਹੁਸੈਨ ਦੀ ਚਰਚਿਤ 'ਭਾਰਤ ਮਾਤਾ' ਪੇਟਿੰਗ ਸੀ।

ਸਿਗਨੇਚਰ ਬਰਿੱਜ ਬਣਾਉਣ 'ਤੇ ਕਿੰਨਾ ਪੈਸਾ ਲੱਗਿਆ ?

ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸਮੇਂ 2004 ਵਿੱਚ ਸਿਗਨੇਚਰ ਬਰਿੱਜ ਬਣਾਉਣ ਦੀ ਯੋਜਨਾ ਬਣੀ। ਇਹ ਉਹ ਦੌਰ ਸੀ ਜਦੋਂ ਦਿੱਲੀ ਵਿੱਚ ਮੈਟਰੋ ਸ਼ੁਰੂ ਹੋਏ ਦੋ ਸਾਲ ਹੋ ਚੁੱਕੇ ਸਨ। ਨਾਲ ਹੀ ਸ਼ੀਲਾ ਦੀਕਸ਼ਿਤ ਸਰਕਾਰ ਆਪਣੇ ਫਲਾਈਓਵਰ ਬਣਾਉਣ ਦੇ ਕੰਮਾਂ ਵਿੱਚ ਤੇਜ਼ੀ ਲਿਆ ਰਹੀ ਸੀ।

ਇਸੇ ਦੌਰਾਨ ਵਜ਼ੀਰਾਵਾਦ ਦੇ ਨੇੜੇ ਹੀ ਸਿਗਨੇਚਰ ਬਰਿੱਜ ਦੀ ਯੋਜਨਾ ਬਣੀ। ਹੁਣ ਤੱਕ ਉੱਤਰੀ ਦਿੱਲੀ ਤੋਂ ਉੱਤਰ ਪੂਰਬੀ ਦਿੱਲੀ ਨੂੰ ਜੋੜਨ ਲਈ ਇਹ ਸਿਰਫ਼ ਇਕਲੌਤਾ ਬਰਿੱਜ ਸੀ।

ਇਹ ਵੀ ਪੜ੍ਹੋ:

ਇਸ ਪੁਲ ਦੇ ਤਿਆਰ ਹੋਣ ਦੀ ਆਖ਼ਰੀ ਤਰੀਕ ਵਧਦੀ ਰਹੀ ਅਤੇ ਫਿਰ ਸਾਲ 2010 ਵਿੱਚ ਕਾਮਨਵੈਲਥ ਗੇਮਜ਼ ਤੋਂ ਪਹਿਲਾਂ ਇਸ ਨੂੰ ਬਣਾ ਕੇ ਤਿਆਰ ਕਰਨਾ ਸੀ, ਪਰ ਤਕਰੀਬਨ ਅੱਠ ਸਾਲ ਬਾਅਦ ਇਹ ਜਨਤਾ ਇਹ ਖੋਲ੍ਹਿਆ ਜਾ ਰਿਹਾ ਹੈ।

ਇਹ ਦੇਸ ਦਾ ਪਹਿਲਾ ਅਸੀਮੇਟ੍ਰੀਕਲ ਬਰਿੱਜ ਹੈ ਜਿਹੜਾ ਤਾਰਿਆਂ 'ਤੇ ਟੀਕਿਆ ਹੋਇਆ ਹੈ। ਇਸਦੀ ਕੁੱਲ ਉੱਚਾਈ 575 ਮੀਟਰ ਹੈ ਅਤੇ 154 ਮੀਟਰ ਦੀ ਉੱਚਾਈ 'ਤੇ ਇੱਕ ਗਲਾਸ ਵਿਊਇੰਗ ਬਾਕਸ ਹੈ ਜਿੱਥੋਂ ਦਰਸ਼ਕ ਦਿੱਲੀ ਦਾ ਨਜ਼ਾਰਾ ਵੇਖ ਸਕਦੇ ਹਨ। ਬਰਿੱਜ ਨੂੰ ਬਣਾਉਣ ਵਿੱਚ 1500 ਕਰੋੜ ਰੁਪਏ ਲੱਗੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)