ਫਰੀਦਕੋਟ ਦੇ ਮਹਾਰਾਜਾ ਦੀ 20,000 ਕਰੋੜ ਦੀ ਜਾਇਦਾਦ ਦਾ ਮਾਮਲਾ ਹੈ ਕੀ

Amrit Kaur, the daughter of the late Maharaja of Faridkot- Harinder Singh Brar, poses with a portrait of the Maharaja at her residence in Chandigarh on August 2, 2013 Image copyright Getty Images
ਫੋਟੋ ਕੈਪਸ਼ਨ ਅੰਮ੍ਰਿਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨਾਲ ਚੰਗੇ ਸਬੰਧ ਸਨ

ਫਰੀਦਕੋਟ ਦੇ ਮਹਾਰਾਜਾ ਦੀ ਤਕਰੀਬਨ 20,000 ਕਰੋੜ ਰੁਪਏ ਦੀ ਜਾਇਦਾਦ ਲਈ ਸ਼ਾਹੀ ਜੰਗ ਜਾਰੀ ਹੈ। ਇਹ ਲੜਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੜੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੁਣਵਾਈ ਬੁੱਧਵਾਰ ਨੂੰ ਹੋਵੇਗੀ।

ਇਹ ਮਾਮਲਾ ਇੱਕ ਟਰੱਸਟ ਬਨਾਮ ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਵਿਚਾਲੇ ਹੈ।

ਜੁਲਾਈ 2013 ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਿਹਾ ਸੀ ਕਿ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਜਾਅਲੀ ਹੈ।

ਉਨ੍ਹਾਂ ਨੇ ਆਪਣੀ ਦੌਲਤ ਕੁਝ ਨੌਕਰਾਂ ਅਤੇ ਮਹਿਲ ਦੇ ਅਧਿਕਾਰੀਆਂ ਦੁਆਰਾ ਸਥਾਪਤ ਚੈਰੀਟੇਬਲ ਟਰੱਸਟ ਨੂੰ ਸੌਂਪ ਦਿੱਤੀ ਸੀ।

ਇਸ ਟਰੱਸਟ ਦੀ ਚੇਅਰਪਰਸਨ ਮਹਾਰਾਜਾ ਦੀ ਧੀ ਦੀਪਇੰਦਰ ਕੌਰ ਤੇ ਵਾਇਸ ਚੇਅਰਪਰਸਨ ਮਹਾਦੀਪ ਕੌਰ ਨੂੰ ਬਣਾਇਆ ਗਿਆ ਸੀ।

ਦਾਅਵਾ ਹੈ ਕਿ ਮਹਾਰਾਜਾ ਨੇ ਆਪਣੀ ਤੀਜੀ ਧੀ ਅੰਮ੍ਰਿਤ ਕੌਰ ਨੇੂੰ ਵਸੀਅਤ ਤੋਂ ਬਾਹਰ ਰੱਖ ਕੇ ਜਾਇਦਾਦ ਤੋਂ ਵਾਂਝੇ ਕਰ ਦਿੱਤਾ ਸੀ ਜਿਸ ਦੀ ਸੱਚਾਈ ਉੱਤੇ ਅਮ੍ਰਿਤ ਕੌਰ ਨੇ ਸਵਾਲ ਖੜ੍ਹੇ ਕੀਤੇ ਸਨ।

ਜਾਇਦਾਦ ਵਿੱਚ ਇਕ 350 ਸਾਲ ਪੁਰਾਣਾ ਸ਼ਾਹੀ ਕਿਲਾ, ਤਬੇਲੇ ਅਤੇ ਇੱਕ ਨਿੱਜੀ ਹਵਾਈ-ਅੱਡਾ ਸ਼ਾਮਲ ਹਨ।

ਇਹ ਵੀ ਪੜ੍ਹੋ:-

ਹਾਲਾਂਕਿ ਟਰੱਸਟ ਨੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ। ਹਾਲ ਹੀ ਵਿੱਚ ਟਰਸਟ ਫਿਰ ਚਰਚਾ ਵਿੱਚ ਸੀ ਜਦੋਂ ਇਸ ਦੀ ਚੇਅਰਪਰਸਨ ਅਤੇ ਮਹਾਰਾਜਾ ਦੀ ਧੀ ਦੀਪਿੰਦਰ ਕੌਰ ਦਾ 11 ਨਵੰਬਰ ਨੂੰ ਦੇਹਾਂਤ ਹੋ ਗਿਆ।

ਅਦਾਲਤ ਦਾ ਕੀ ਸੀ ਫੈਸਲਾ

ਸਾਲ 2013 ਵਿੱਚ ਫੈਸਲਾ ਸੁਣਾਉਂਦੇ ਹੋਏ ਜੱਜ ਸ਼ਰਮਾ ਨੇ ਕਿਹਾ ਸੀ ਕਿ ਵਸੀਅਤ ਦੇ ਪਹਿਲੇ ਪੰਨੇ ਉੱਤੇ 'ਹੋਲੋਗਰਾਫ' ਸ਼ਬਦ ਦੇ ਸਪੈਲਿੰਗ 'ਹੈਰੋਗਰਾਫ' ਲਿਖੇ ਗਏ ਸਨ ਜੋ ਕਿ ਗਲਤ ਸਨ।

ਹੋਲੋਗਰਾਫ਼ ਇੱਕ ਦਸਤਾਵੇਜ ਹੁੰਦਾ ਹੈ ਜੋ ਕਿ ਉਸ ਸ਼ਖਸ ਨੇ ਖੁਦ ਆਪਣੇ ਹੱਥਾਂ ਨਾਲ ਲਿਖਿਆ ਹੁੰਦਾ ਹੈ ਜਿਸ ਦਾ ਨਾਮ ਇਸ ਦਸਤਾਵੇਜ ਉੱਤੇ ਹੈ।

Image copyright Getty Images
ਫੋਟੋ ਕੈਪਸ਼ਨ ਅੰਮ੍ਰਿਤ ਕੌਰ ਨੇ ਪੁਲਿਸ ਅਫ਼ਸਰ ਹਰਪਾਲ ਸਿੰਘ ਨਾਲ ਵਿਆਹ ਕਰਵਾ ਲਿਆ ਸੀ

129 ਪੰਨਿਆਂ ਦੀ ਵਸੀਅਤ ਵਿੱਚ ਜੱਜ ਸ਼ਰਮਾ ਨੇ ਕਿਹਾ ਸੀ ਕਿ ਮਹਾਰਾਜਾ ਕਾਫੀ ਪੜ੍ਹੇ-ਲਿਖੇ ਸਨ ਅਤੇ ਅਜਿਹੀ ਸ਼ਖਸੀਅਤ ਸਨ ਕਿ ਇਹ ਮੁਮਕਿਨ ਹੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਗਲਤੀ ਕਰਨ।

ਜੱਜ ਨੇ ਕਿਹਾ ਕਿ ਇਸ ਵਿੱਚ ਗਲਤੀਆਂ ਦਰਸਾਉਂਦੀਆਂ ਹਨ ਕਿ ਇਹ "ਕਦੇ ਵੀ ਚੰਗੇ ਸਮਝਦਾਰ ਸ਼ਖਸ ਵੱਲੋਂ ਨਹੀਂ ਲਿਖੀ ਗਈ।"

ਜੱਜ ਸ਼ਰਮਾ ਨੇ ਇਹ ਵੀ ਕਿਹਾ:

  • ਵਸੀਅਤ ਲਿਖਣ ਵਾਲੇ ਸ਼ਖ਼ਸ ਅਤੇ ਗਵਾਹਾਂ ਵੱਲੋਂ ਦਸਤਖਤ ਵੇਲੇ ਵੱਖ-ਵੱਖ ਸਿਆਹੀ ਦੀ ਵਰਤੋਂ- ਜੱਜ ਨੇ ਕਿਹਾ ਕਿ ਵਸੀਅਤ ਲਿਖਣ ਵਾਲੇ ਨੇ ਹਲਕੇ ਰੰਗ ਦੀ ਸਿਆਹੀ ਵਾਲੇ ਪੈੱਨ ਨਾਲ ਦਸਤਖਤ ਕੀਤੇ ਹਨ ਜਦੋਂਕਿ ਗਵਾਹਾਂ ਨੇ ਗੂੜ੍ਹੇ ਰੰਗ ਦੀ ਸਿਆਹੀ ਵਾਲੇ ਪੈੱਨ ਨਾਲ ਦਸਤਖਤ ਕੀਤੇ ਹਨ। ਉਨ੍ਹਾਂ ਕਿਹਾ, "ਇਹ ਗੰਭੀਰ ਸ਼ੱਕ ਪੈਦਾ ਕਰਦਾ ਹੈ।"
  • ਵਸੀਅਤ ਦੇ ਜਨਤਕ ਹੋਣ ਵਿੱਚ ਦੇਰੀ ਹੋਣਾ। ਮਹਾਰਾਜਾ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। 26 ਅਕਤੂਬਰ 1989 ਨੂੰ ਜਦੋਂ ਲੋਕ ਮਹਾਰਾਜਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਠੇ ਹੋਏ ਤਾਂ ਵਸੀਅਤ ਬਾਰੇ ਪਤਾ ਲੱਗਿਆ।
  • ਵਸੀਅਤ ਵਿੱਚ ਕਿਹਾ ਗਿਆ ਕਿ ਮਹਾਰਾਜਾ ਦੀ ਜਾਇਦਾਦ ਇੱਕ ਚੈਰੀਟੇਬਲ ਟਰੱਸਟ ਨੂੰ ਦਿੱਤੀ ਜਾਵੇਗੀ। ਕੋਰਟ ਨੇ ਟਰੱਸਟ ਨੂੰ 'ਗੈਰ-ਕਾਨੂੰਨੀ' ਕਰਾਰ ਦਿੱਤਾ।
Image copyright Getty Images
ਫੋਟੋ ਕੈਪਸ਼ਨ ਨਵੀਂ ਦਿੱਲੀ ਸਥਿਤ ਫਰੀਦਕੋਟ ਹਾਊਸ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਫਤਰ ਜੋ ਫਰੀਦਕੋਟ ਦੇ ਮਹਾਰਾਜਾ ਦੀ ਜਾਇਦਾਦ ਦਾ ਹਿੱਸਾ ਹੈ

ਆਪਣੇ ਬਚਾਅ ਵਿੱਚ ਟਰੱਸਟ ਨੂੰ ਚਲਾਉਣ ਵਾਲਿਆਂ ਨੇ ਦਾਅਵਾ ਕੀਤਾ ਕਿ ਮਹਾਰਾਜਾ ਆਪਣੀ ਧੀ ਅੰਮ੍ਰਿਤ ਕੌਰ ਨਾਲ ਗੁੱਸੇ ਸਨ ਕਿਉਂਕਿ ਉਸ ਨੇ ਇੱਕ ਪੁਲਿਸ ਅਫ਼ਸਰ ਨਾਲ ਵਿਆਹ ਕਰਵਾਇਆ ਸੀ। "ਇਸ ਲਈ ਉਸ ਨੂੰ ਵਸੀਅਤ ਵਿੱਚੋਂ ਬਾਹਰ ਰੱਖਿਆ ਗਿਆ ਸੀ।"

ਇਹ ਵੀ ਪੜ੍ਹੋ:

ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਨੇ ਇਹ ਸਾਬਿਤ ਕਰਨ ਲਈ ਕਿ ਉਸ ਦੇ ਪਿਤਾ ਨਾਲ 'ਚੰਗੇ ਸਬੰਧ' ਸਨ ਅਦਾਲਤ ਵਿੱਚ ਪਿਤਾ ਅਤੇ ਆਪਣੇ ਉਹ ਪੱਤਰ ਪੇਸ਼ ਕੀਤੇ ਜੋ ਕਿ ਉਹ ਇੱਕ-ਦੂਜੇ ਨੂੰ ਲਿਖਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ