ਕਰਜ਼ਾ ਮਾਫ਼ੀ ਸਮੇਤ ਕਈ ਮੰਗਾਂ ਲੈ ਕੇ ਕਿਸਾਨਾਂ ਦਾ ਪੈਦਲ ਮਾਰਚ

ਮਹਾਰਾਸ਼ਟਰ ਦੇ ਕਿਸਾਨ

ਮਹਾਰਾਸ਼ਟਰ ਦੇ ਕਿਸਾਨ ਅੱਜ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁੰਬਈ ਵਿਖੇ ਇਕੱਠੇ ਹੋਣਗੇ।

ਲੋਕ ਸੰਘਰਸ਼ ਮੋਰਚਾ ਵੱਲੋਂ ਗਰੈਂਡ ਉਲਗੁਲਾਨ ਮਾਰਚ ਦਾ ਆਯੋਜਨ ਕੀਤਾ ਗਿਆ ਹੈ।

ਕਰੀਬ 6 ਹਜ਼ਾਰ ਕਿਸਾਨਾਂ ਦੇ ਇਸ ਮਾਰਚ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨ ਮੁੰਬਈ ਨੇੜੇ ਥਾਣੇ ਤੋਂ ਆਪਣਾ ਮਾਰਚ ਸ਼ੁਰੂ ਕਰਨਗੇ ਅਤੇ 40 ਕਿੱਲੋਮੀਟਰ ਦਾ ਪੈਦਲ ਮਾਰਚ ਤੈਅ ਕਰਦੇ ਹੋਏ ਆਜ਼ਾਦ ਮੈਦਾਨ ਪਹੁੰਚਣਗੇ।

ਕਿਸਾਨਾਂ ਦੀਆਂ ਮੰਗਾਂ

ਕਿਸਾਨਾਂ ਵੱਲੋਂ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ।

2005 ਐਕਟ ਮੁਤਾਬਕ ਕਿਸਾਨਾਂ ਨੂੰ ਸੋਕਾ ਰਾਹਤ ਦਿੱਤੀ ਜਾਵੇ। 50,000 ਰੁਪਏ ਸੁੱਕੀ ਜ਼ਮੀਨ ਲਈ ਅਤੇ ਇੱਕ ਲੱਖ ਸਿੰਜਾਈ ਵਾਲੀ ਜ਼ਮੀਨ ਲਈ ਮੁਆਵਜ਼ਾ ਦਿੱਤਾ ਜਾਵੇ।

ਕਬਾਇਲੀ ਖੇਤਰ ਲਈ ਕਸੰਪਸ਼ਨ ਲੋਨ ਸਕੀਮ ਤੁਰੰਤ ਸ਼ੁਰੂ ਕੀਤੀ ਜਾਵੇ।

ਸੋਕੇ ਕਾਰਨ, ਹਰੇਕ ਰਾਸ਼ਨ ਕਾਰਡ ਵਾਲੇ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅਨਾਜ ਮਿਲੇ।

ਸੋਕਾ ਮਾਰੇ ਇਲਾਕਿਆਂ ਵਿੱਚ ਕਿਸਾਨਾਂ ਦੀ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)