ਸਿੱਖ ਸ਼ਰਧਾਲੂਆਂ ਵੱਲੋਂ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਐਲਾਨਣ ਦੀ ਪੇਸ਼ਕਸ਼ - 5 ਅਹਿਮ ਖਬਰਾਂ

Sikh Pilgrims shout slogans on the occasion of the 549th birth anniversary of Guru Nanak Dev in Nankana Sahib, a district in the Punjab province of Lahore on November 23, 2018 Image copyright Getty Images
ਫੋਟੋ ਕੈਪਸ਼ਨ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨੂੰ ਸਿੱਖਾਂ ਦਾ 'ਛੇਵਾਂ ਤਖਤ' ਐਲਾਨ ਕਰਨ ਦੀ ਤਜਵੀਜ ਪੇਸ਼ ਕੀਤੀ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਿੱਖ ਸ਼ਰਧਾਲੂਆਂ ਨੇ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਸਿੱਖਾਂ ਦਾ 'ਛੇਵਾਂ ਤਖਤ' ਐਲਾਨ ਕਰਨ ਦੀ ਤਜਵੀਜ ਪੇਸ਼ ਕੀਤੀ ਹੈ। ਇਹ ਪ੍ਰਸਤਾਵ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੇਸ਼ ਕੀਤਾ ਹੈ।

ਦੂਜਾ ਮਤਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਸਰਬਤ ਖਾਲਸਾ ਵੱਲੋਂ ਅਕਾਲ ਤਖ਼ਤ ਦਾ ਜਥੇਦਾਰ ਥਾਪੇ ਜਾਣ ਦਾ ਸਮਰਥਨ ਕੀਤਾ ਗਿਆ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਸਰਨਾ ਵੱਲੋਂ ਪੇਸ਼ ਕੀਤੇ ਪ੍ਰਪੋਜ਼ਲ ਉੱਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਚਾਰ-ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ:-

ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ-ਪੱਥਰ ਸਮਾਗਮ ਲਈ ਸਿੱਧੂ ਨੂੰ ਇਮਰਾਨ ਖ਼ਾਨ ਵੱਲੋਂ ਸੱਦਾ

ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ-ਪੱਥਰ ਸਮਾਗਮ ਲਈ ਸੱਦਾ ਦਿੱਤਾ ਹੈ।

ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਪਾਕਿਸਤਾਨ ਗਏ ਸਨ

ਇਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਮੈਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਸੱਦਾ ਮਿਲਿਆ ਹੈ। ਭਾਰਤ ਦੇ ਪਾਕਿਸਤਾਨ ਹਾਈ ਕਮਿਸ਼ਨ ਨੇ ਵੀ ਇਸ ਬਾਰੇ ਮੇਰੀ ਰਾਇ ਜਾਣਨ ਲਈ ਮੇਰੇ ਨਾਲ ਸੰਪਰਕ ਕੀਤਾ ਹੈ।"

ਉਨ੍ਹਾਂ ਨੇ ਕਿਹਾ ਕਿ ਉਹ ਗੁਆਂਢੀ ਦੇਸ ਪਾਕਿਸਤਾਨ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਸਰਕਾਰ ਤੋਂ ਇਜਾਜ਼ਤ ਲੈਣਗੇ।

ਸਕੂਲੀ ਵਿਦਿਆਰਥੀਆਂ ਨੂੰ 22 ਭਾਸ਼ਾਵਾਂ ਸਿਖਾਉਣ ਦੇ ਨਿਰਦੇਸ਼

ਦਿ ਟ੍ਰਿਬਿਊਨ ਮੁਤਾਬਕ ਦੇਸ ਦੇ ਸਾਰੇ ਸਕੂਲਾਂ ਦੀ ਸਵੇਰ ਦੀ ਅਸੈਂਬਲੀ ਦੌਰਾਨ ਰੋਜ਼ਾਨਾ ਨਵੀਂ ਭਾਸ਼ਾ ਦੇ ਪੰਜ ਵਾਕ ਬੋਲਣੇ ਅਤੇ ਯਾਦ ਕਰਨੇ ਪੈਣਗੇ।

ਇਸ ਸਬੰਧੀ ਐਚਆਰਡੀ ਵਿਭਾਗ ਵੱਲੋਂ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ 22 ਭਾਸ਼ਾਵਾਂ ਦੀ ਮੂਲ ਜਾਣਕਾਰੀ ਦਿੱਤੀ ਜਾਵੇ ਜੋ ਕਿ ਸੰਵਿਧਾਨ ਦੀ ਅਨੁਸੂਚੀ 8 ਵਿੱਚ ਦਰਜ ਹਨ।

Image copyright Getty Images
ਫੋਟੋ ਕੈਪਸ਼ਨ ਸਵੇਰ ਦੀ ਅਸੈਂਬਲੀ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਨਵੀਂ ਭਾਸ਼ਾ ਦੇ ਪੰਜ ਵਾਕ ਬੋਲਣੇ ਸਿਖਾਉਣ ਦੇ ਨਿਰਦੇਸ਼

ਇਸ ਸਬੰਧੀ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਸਿੱਖਿਆ ਸਕੱਤਰਾਂ, ਸੀਬੀਐਸਈ ਦੇ ਚੇਅਰਪਰਸਨ ਅਤੇ ਕੇਂਦਰੀਆ ਵਿਦਿਆਲਿਆ ਸੰਗਠਨ ਦੇ ਕਮਿਸ਼ਨ ਨੂੰ ਸਰਕੁਲਰ ਜਾਰੀ ਕੀਤੇ ਹਨ।

'ਭਾਰਤ ਸੰਗਮ' ਮੁਹਿੰਮ ਦੇ ਹਿੱਸੇ ਵਜੋਂ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਦਿਨ ਅਸਾਮੀ ਭਾਸ਼ਾ ਦੇ ਪੰਜ ਵਾਕ, ਦੂਜੇ ਦਿਨ ਬੰਗਾਲੀ ਭਾਸ਼ਾ ਦੇ ਪੰਜ ਵਾਕ ਅਤੇ ਇਸੇ ਤਰ੍ਹਾਂ ਬਾਕੀ ਭਾਸ਼ਾਵਾਂ ਰੋਜ਼ ਸਿਖਾਈਆਂ ਜਾਣ।

ਮਸ਼ਹੂਰੀਆਂ ਦੇਣ ਦੇ ਮਾਮਲੇ ਵਿੱਚ ਪਹਿਲੇ ਨੰਬਰ 'ਤੇ ਭਾਜਪਾ

ਭਾਰਤ ਵਿੱਚ ਮੀਡੀਆ ਦੀ ਪਹੁੰਚ ਦੇ ਸਬੰਧ ਵਿੱਚ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਬ੍ਰਾਡਕਾਸਟ ਆਡੀਅੰਸ ਰਿਸਰਚ ਕਾਉਂਸਿਲ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਸਭ ਤੋਂ ਵੱਧ ਮਸ਼ਹੂਰੀਆਂ ਦੇਣ ਵਾਲੀ ਬ੍ਰਾਂਡ ਬਣ ਗਈ ਹੈ।

ਬਾਰਕ ਦੇ ਅੰਕੜੇ ਦੱਸਦੇ ਹਨ ਕਿ 10 ਨਵੰਬਰ ਤੋਂ 16 ਨਵੰਬਰ ਵਿਚਾਲੇ ਭਾਰਤੀ ਜਨਤਾ ਪਾਰਟੀ ਨੇ ਮੀਡੀਆ ਵਿੱਚ ਸਭ ਤੋਂ ਵੱਧ ਮਸ਼ਹੂਰੀਆਂ ਦਿੱਤੀਆਂ ਹਨ। ਇਸ ਹਫ਼ਤੇ ਭਾਜਪਾ ਨੇ 22,099 ਮਸ਼ਹੂਰੀਆਂ ਦਿੱਤੀਆਂ ਹਨ।

Image copyright Reuters
ਫੋਟੋ ਕੈਪਸ਼ਨ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਸਭ ਤੋਂ ਵੱਧ ਮਸ਼ਹੂਰੀਆਂ ਦੇਣ ਵਾਲੀ ਬ੍ਰਾਂਡ ਬਣ ਗਈ ਹੈ

ਇਸ ਤੋਂ ਬਾਅਦ ਦੂਜੇ ਨੰਬਰ ਉੱਤੇ ਨੈੱਟਫਲਿਕਸ ਹੈ ਅਤੇ ਤੀਜੇ ਨੰਬਰ ਉੱਤੇ ਹੈ ਤ੍ਰਿਵਾਗੋ। ਭਾਜਪਾ ਅਤੇ ਨੈੱਟਫਲਿਕਸ ਵਿੱਚ ਫਰਕ ਤਕਰੀਬਨ 10,000 ਮਸ਼ਹੂਰੀਆਂ ਦਾ ਹੈ।

ਇਸ ਤੋਂ ਪਹਿਲਾਂ ਇਸੇ ਸਾਲ ਮਈ ਵਿੱਚ ਆਈ ਮੀਡੀਆ ਰਿਪੋਰਟਾਂ ਮੁਤਾਬਕ ਮਈ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਮਸ਼ਹੂਰੀਆਂ ਉੱਤੇ 4,343.26 ਕਰੋੜ ਰੁਪਏ ਖਰਚ ਕੀਤੇ ਹਨ।

ਸੱਜੇ-ਪੱਖੀਆਂ ਨੂੰ ਰੋਕਣ ਲਈ ਯੂਰਪ ਪਰਵਾਸ ਸਬੰਧੀ ਫੈਸਲਾ ਲਏ-ਹਿਲੇਰੀ ਕਲਿੰਟਨ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਅਮਰੀਕੀ ਆਗੂ ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਯੂਰਪ ਦੇ ਆਗੂਆਂ ਨੂੰ ਕਾਫ਼ੀ ਮਜ਼ਬੂਤ ਸੁਨੇਹਾ ਦੇਣਾ ਪਏਗਾ ਕਿ ਉਹ ਪਰਵਾਸੀਆਂ ਨੂੰ 'ਪਨਾਹ ਅਤੇ ਸਮਰਥਨ' ਦੇਣ ਲਈ ਤਿਆਰ ਨਹੀਂ ਹਨ।

ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਸੱਜੇ-ਪੱਖੀ ਲੋਕਾਂ 'ਤੇ ਰੋਕ ਲਾਉਣਾ ਚਾਹੁੰਦੇ ਹਨ ਤਾਂ ਇਹ ਫੈਸਲਾ ਲੈਣਾ ਪਏਗਾ।

Image copyright Getty Images

ਉਨ੍ਹਾਂ ਕਿਹਾ, "ਮੈਂ ਐਂਗਲਾ ਮਰਕਲ ਵਰਗੇ ਆਗੂਆਂ ਦੀ ਪਹਿਲ ਦੀ ਸ਼ਲਾਘਾ ਕਰਦੀ ਹਾਂ। ਪਰ ਮੈਨੂੰ ਲੱਗਦਾ ਹੈ ਕਿ ਯੂਰਪ ਨੇ ਆਪਣੀ ਭੂਮੀਕਾ ਅਦਾ ਕਰ ਦਿੱਤੀ ਹੈ ਅਤੇ ਹੁਣ ਇੱਕ ਸਪਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਸੀਂ ਹੁਣ ਪਨਾਹ ਅਤੇ ਸਮਰਥਨ ਨਹੀਂ ਦੇ ਸਕਦੇ ਕਿਉਂਕਿ ਜੇ ਅਸੀਂ ਪਰਵਾਸੀਆਂ ਦੇ ਮੁੱਦੇ ਨਾਲ ਨਹੀਂ ਨਜਿੱਠਾਂਗੇ ਤਾਂ ਸਿਆਸੀ ਸੰਸਥਾ ਨੂੰ ਕਮਜ਼ੋਰ ਬਣਾ ਦੇਵਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)