ਅਯੁੱਧਿਆ: ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਪਹੁੰਚੇ ਉਧਵ

ਅਯੋਧਿਆ Image copyright Shakeel Akhtar/BBC
ਫੋਟੋ ਕੈਪਸ਼ਨ ਸਮਾਗਮ ਕਰਕੇ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ

ਸ਼ਿਵ ਸੈਨਾ ਮੁਖੀ ਉਧਵ ਠਾਕਰੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਹੋ ਰਹੀ ਵਿਸ਼ਵ ਹਿੰਦੂ ਪਰੀਸ਼ਦ ਦੀ ਧਰਮ ਸੰਸਦ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵੀ ਹੈ।

ਧਰਮ ਸੰਸਦ ਵਿੱਚ ਸ਼ਾਮਿਲ ਹੋਣ ਲਈ ਸ਼ਿਵ ਸੈਨਾ ਕਾਰਕੁਨ ਅਤੇ ਕਈ ਸੂਬਿਆਂ ਤੋਂ ਵਿਸ਼ਵ ਹਿੰਦੂ ਪਰੀਸ਼ਦ ਨਾਲ ਜੁੜੇ ਲੋਕ ਵੀ ਉੱਥੇ ਪਹੁੰਚੇ ਰਹੇ ਹਨ।

ਇਸ ਸਮਾਗਮ ਦੇ ਪ੍ਰਬੰਧਕਾਂ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਅਤੇ ਵੱਡੀ ਸੰਖਿਆ ਵਿੱਚ ਪੁਲਿਸ. ਪੀਐਸੀ ਅਤੇ ਅਰਧਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

Image copyright Shri Nritya Gopal Das Ji/ Facebook
ਫੋਟੋ ਕੈਪਸ਼ਨ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲਦਾਸ ਵੀ ਮੰਚ 'ਤੇ ਪਹੁੰਤੇ

ਉਧਵ ਠਾਕਰੇ ਸਣੇ ਪਾਰਟੀ ਦੇ ਕਈ ਨੇਤਾ 24 ਅਤੇ 25 ਨਵੰਬਰ ਨੂੰ ਅਯੋਧਿਆ 'ਚ ਰਹਿਣਗੇ। ਇਸ ਦੌਰਾਨ ਮੰਦਿਰ 'ਚ ਦਰਸ਼ਨ ਕਰਨਗੇ, ਸੰਤਾਂ ਨਾਲ ਮੁਲਾਕਾਤ ਅਤੇ ਸੂਰਯ ਆਰਤੀ 'ਚ ਵੀ ਸ਼ਾਮਿਲ ਹੋਣਗੇ।

ਧਰਮ ਸੰਸਦ ਵਿੱਚ ਮੰਦਿਰ ਨਿਰਮਾਣ ਲਈ ਸੰਸਦ 'ਚ ਕਾਨੂੰਨ ਲਿਆਉਣ ਜਾਂ ਹੋਰਨਾਂ ਬਦਲਾਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਜਾਣਾ ਹੈ।

'ਕੁੰਭਕਰਨੀ ਨੂੰ ਜਗਾਉਣ ਆਇਆ ਹਾਂ'

ਅਯੁੱਧਿਆ ਪਹੁੰਚ ਕੇ ਉਧਵ ਠਾਕਰੇ ਲਕਸ਼ਮਣ ਕਿਲਾ ਪਹੁੰਚੇ, ਜਿੱਥੇ ਵੱਡੀ ਸੰਖਿਆ ਵਿੱਚ ਲੋਕਾਂ ਦੀ ਭੀੜ ਦੇਖੀ ਜਾ ਰਹੀ ਹੈ। ਇੱਥੇ ਰਾਮ ਮੰਦਿਰ ਨੂੰ ਲੈ ਕੇ ਲੋਕ ਨਾਅਰੇਬਾਜ਼ੀ ਕਰ ਰਹੇ ਹਨ।

Image copyright Sameeratmaj Mishra/BBC
ਫੋਟੋ ਕੈਪਸ਼ਨ ਸਰਯੂ ਤਟ ਉੱਤੇ ਉਧਵ ਠਾਕਰੇ ਆਰਤੀ ਦੀ ਆਰਤੀ ਦੌਰਾਨ ਭੀੜ ਵਿੱਚ ਬੈਠੀ ਗਊ

ਉਧਵ ਨੇ ਕਿਹਾ, "ਮੈਂ ਕੁੰਭਕਰਨੀ ਨੂੰ ਜਗਾਉਣ ਆਇਆ ਹਾਂ, ਜੋ ਮੰਦਿਰ ਨਿਰਮਾਣ ਦਾ ਵਾਅਦਾ ਕਰਕੇ ਸੁੱਤੇ ਹੋਏ। ਸਾਨੂੰ ਮੰਦਿਰ ਨਿਰਮਾਣ ਤਾਰੀਖ਼ ਚਾਹੀਦੀ ਹੈ।"

Image copyright Uddhav Thackeray @Facebook
ਫੋਟੋ ਕੈਪਸ਼ਨ ਅਯੋਧਿਆ ਪਹੁੰਚੇ ਉਧਵ ਠਾਕਰੇ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਕੀਤੀ ਅਤੇ ਲਿਖਿਆ ਕਿ ਹਿੰਦੂਆਂ ਦੇ ਊਰਜਾ ਸਰੋਤ ਪ੍ਰਭੂ ਰਾਮ ਦੇ ਚਰਨ ਛੋਹ ਪ੍ਰਾਪਤ ਭੂਮੀ ਪਹੁੰਚਿਆ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਿਵਸੈਨਾ ਨੇ ਭਾਜਪਾ ਕੋਲੋਂ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਆਰਡੀਨੈਂਸ ਅਤੇ ਤਰੀਕ ਦਾ ਐਲਾਨ ਕਰਨ ਲਈ ਕਿਹਾ।

ਪਾਰਟੀ ਨੇ ਉਧਵ ਠਾਕਰੇ ਦਾ ਇੱਕ ਬਿਆਨ ਕੀਤਾ ਸੀ, ਜਿਸ ਵਿੱਚ ਗਿਆ ਸੀ, "ਹਰ ਹਿੰਦੂ ਦੀ ਇਹੀ ਪੁਕਾਰ, ਪਹਿਲੇ ਮੰਦਿਰ ਫਿਰ ਸਰਕਾਰ।"

ਇਸ ਤੋਂ ਪਹਿਲਾਂ, ਪਿਛਲੇ ਮਹੀਨੇ ਕੌਮਾਂਤਰੀ ਹਿੰਦੂ ਪਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਵੀ ਅਯੁੱਧਿਆ ਵਿੱਚ 'ਰਾਮ ਮੰਦਿਰ ਦੇ ਪੱਖ ਵਿੱਚ ਮਾਹੌਲ'ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।

ਸ਼ੱਕ ਦਾ ਮਾਹੌਲ

Image copyright Sameeratmaj Mishra/BBC

ਇਧਰ, ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਅਯੋਧਿਆ ਦੇ ਸਥਾਨਕ ਲੋਕਾਂ ਵਿੱਚ ਸ਼ੱਕ ਦਾ ਮਾਹੌਲ ਹੈ।

ਸਰਯੂ ਘਾਟ 'ਚੇ ਘੁੰਮਣ ਆਏ ਕੁਝ ਲੋਕਾਂ ਮੁਤਾਬਕ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਵਾਧੂ ਰਾਸ਼ਨ ਇਕੱਠਾ ਕਰਕੇ ਰੱਖ ਲਿਆ ਹੈ ਤਾਂ ਜੋ ਕਿਸੇ ਅਣਹੋਣੀ ਦੇ ਹਾਲਾਤ ਵਿੱਚ ਭੁੱਖੇ ਨਾ ਰਹਿਣਾ ਪਵੇ।

ਇਹ ਵੀ ਪੜ੍ਹੋ-

Image copyright Sameeratmaj Mishra/BBC

ਅਯੋਧਿਆ ਵਿੱਚ ਰਹਿਣ ਵਾਲੇ ਇਸ਼ਤਿਆਕ ਅਹਿਮਦ ਕਹਿੰਦੇ ਹਨ, "ਭੀੜ ਵਧ ਰਹੀ ਹੈ ਅਤੇ ਲੋਕਾਂ ਨੂੰ ਸ਼ੱਕ ਹੋ ਰਿਹਾ ਹੈ ਕਿ 90-92 ਵਰਗਾ ਕੋਈ ਹਾਦਸਾ ਨਾ ਹੋ ਜਾਵੇ। ਲੋਕ ਡਰ ਰਹੇ ਹਨ, ਕੁਝ ਲੋਕਾਂ ਨੇ ਆਪਣੇ ਘਰਾਂ ਦੀਆਂ ਔਰਤਾਂ ਨੂੰ ਦੂਜੀ ਥਾਂ ਭੇਜ ਦਿੱਤਾ ਹੈ।"

"ਕੁਝ ਲੋਕਾਂ ਨੇ ਰਾਸ਼ਨ ਪਾਣੀ ਆਪਣੇ ਘਰ ਵਿੱਚ ਜਮ੍ਹਾਂ ਕਰ ਲਿਆ ਹੈ। 90-92 ਵਿੱਚ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ।"

Image copyright Sameeratmaj Mishra/BBC

ਰਈਸ ਅਹਿਮਦ ਕਹਿੰਦੇ ਹਨ, "ਸਰਕਾਰ ਨੇ ਹੁਣ ਤੱਕ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਹੈ ਕਿ ਸਾਡੇ ਲੋਕਾਂ ਦਾ ਭਰੋਸਾ ਪ੍ਰਸ਼ਾਸਨ 'ਤੇ ਜਾਗੇ।"

"ਪਿਛਲੇ ਦਿਨੀਂ ਸੁਰੱਖਿਆ ਬਲ ਖੜੇ ਸਨ ਅਤੇ ਸਾਰੇ ਕਾਂਡ ਉਨ੍ਹਾਂ ਦੇ ਸਾਹਮਣੇ ਹੋ ਗਏ ਸਨ। ਸਾਨੂੰ ਪੂਰੀ ਤਰ੍ਹਾਂ ਭਰੋਸਾ ਨਹੀਂ ਹੈ ਕਿ ਸਾਡੀ ਸੁਰੱਖਿਆ ਹੋ ਸਕੇਗੀ।"

Image copyright Sameeratmaj Mishra/BBC
ਫੋਟੋ ਕੈਪਸ਼ਨ ਰਈਸ ਅਹਿਮਦ ਕਹਿੰਦੇ ਹਨ, "ਸਰਕਾਰ ਨੇ ਹੁਣ ਤੱਕ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਹੈ ਕਿ ਸਾਡੇ ਲੋਕਾਂ ਦਾ ਭਰੋਸਾ ਪ੍ਰਸ਼ਾਸਨ 'ਤੇ ਜਾਗੇ।"

ਸ਼ੇਰ ਅਲੀ ਕਹਿੰਦੇ ਹਨ, "ਇੱਥੇ ਮਾਹੌਲ 90-92 ਵਾਲਾ ਹੀ ਹੈ। ਫਿਰ ਵੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ 'ਤੇ ਭਰੋਸਾ ਰੱਖਦੇ ਹਾਂ। ਅਸੀਂ ਨਹੀਂ ਚਾਹੁੰਦੇ ਕੋਈ ਹਾਦਸਾ ਹੋਵੇ, ਅਸੀਂ ਚਾਹੁੰਦੇ ਹਾਂ ਕਿ ਆਪਸ ਵਿੱਚ ਭਾਈਚਾਰਾ ਰਹੇ।"

ਇਸ ਸਮਾਗਮ ਦੇ ਮੱਦੇਨਜ਼ਰ ਅਯੁੱਧਿਆ ਮਾਮਲੇ ਵਿੱਚ ਪਟੀਸ਼ਨਕਰਤਾ ਇਕਬਾਲ ਅੰਸਾਰੀ ਦੇ ਘਰ ਦੇ ਆਸੇ-ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ।

Image copyright Sameeratmaj Mishra/BBC
ਫੋਟੋ ਕੈਪਸ਼ਨ ਸਮਾਗਮ ਦੇ ਮੱਦੇਨਜ਼ਰ ਆਯੋਧਿਆ ਮਾਮਲੇ ਵਿੱਚ ਪਟੀਸ਼ਨਕਰਤਾ ਇਕਬਾਲ ਅੰਸਾਰੀ ਦੇ ਘਰ ਦੇ ਆਸੇ-ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ

ਇਸ ਤੋਂ ਪਹਿਲਾਂ ਇਕਬਾਲ ਅੰਸਾਰੀ ਨੇ ਡਰ ਦੇ ਸ਼ੱਕ ਜਤਾਇਆ ਗਿਆ ਸੀ ਅਤੇ ਕਿਹਾ ਸੀ ਕਿ ਮਾਹੌਲ ਅਜਿਹਾ ਹੀ ਰਿਹਾ ਤਾਂ ਉਹ ਅਯੁੱਧਿਆ ਤੋਂ ਬਾਹਰ ਚਲੇ ਜਾਣਗੇ।

Image copyright Sameeratmaj Mishra/BBC
ਫੋਟੋ ਕੈਪਸ਼ਨ ਅਯੋਧਿਆ ਵਿੱਚ ਕਈ ਥਾਵਾਂ ਉੱਤੇ ਸੜਕਾਂ ਦੇ ਕਿਨਾਰੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਹਨ

ਉਨ੍ਹਾਂ ਦਾ ਕਹਿਣਾ ਸੀ, "ਸਾਲ 1992 ਵਿੱਚ ਵੀ ਇਸ ਤਰ੍ਹਾਂ ਹੀ ਭੀੜ ਵਧੀ ਸੀ। ਕਈ ਮਸਜਿਦਾਂ ਤੋੜੀਆਂ ਗਈਆਂ ਸਨ ਅਤੇ ਮਕਾਨ ਸਾੜੇ ਗਏ ਸਨ। ਅਯੁੱਧਿਆ ਦੇ ਮੁਸਲਮਾਲ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਡਰੇ ਹੋਏ ਹਨ।"

ਭਾਜਪਾ ਦਾ ਪੱਖ

ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਇਸ ਮੁੱਦੇ ਨੂੰ ਸੰਵੈਧਾਨਿਕ ਤਰੀਕੇ ਨਾਲ ਸੁਲਝਾਉਣ ਲਈ ਵਚਨਬੱਧ ਹੈ। ਇਹ ਸਾਡੇ ਲਈ ਮੁੱਦਾ ਹੈ ਅਤੇ ਰਹੇਗਾ।

Image copyright Sameeratmaj Mishra/BBC
ਫੋਟੋ ਕੈਪਸ਼ਨ ਸਮਾਗਮ ਲਈ ਅਯੋਧਿਆ ਪਹੁੰਚ ਰਹੇ ਵਿਸ਼ਵ ਹਿੰਦੂ ਪਰੀਸ਼ਦ ਦੇ ਕਾਰਜਕਰਤਾ

ਉਨ੍ਹਾਂ ਦਾ ਕਹਿਣਾ ਸੀ ਕਿ ਜਨਵਰੀ 'ਚ ਰਾਮ ਜਨਮ ਭੂਮੀਅਯੁੱਧਿਆ ਮਾਮਲੇ ਵਿੱਚ ਸੁਣਵਾਈ ਹੋਣੀ ਹੈ ਅਤੇ ਜਿਵੇਂ ਕੋਰਟ ਕਹੇਗੀ ਅਸੀਂ ਉਵੇਂ ਹੀ ਕਰਾਂਗੇ।

Image copyright Sameeratmaj Mishra/BBC

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)