ਬਰਗਾੜੀ ਮੋਰਚਾ: ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ - ਧਿਆਨ ਸਿੰਘ ਮੰਡ

ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ Image copyright Sukhcharan preet/bbc
ਫੋਟੋ ਕੈਪਸ਼ਨ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਜਲਦ ਹੀ ਸੱਚਾ ਦੇ ਸੁੱਚਾ ਅਕਾਲੀ ਦਲ ਹੋਂਦ ਵਿੱਚ ਆਵੇਗਾ।

ਉਨ੍ਹਾਂ ਨੇ ਇਹ ਸ਼ਬਦ ਬਰਗਾੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਇੱਕ ਇਕੱਠ ਵਿੱਚ ਕਹੇ।

ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ ਪੰਥ ਨੂੰ ਇਹ ਭਰੋਸਾ ਦੁਵਾਉਂਦੇ ਹਾਂ ਕਿ ਜਿੱਥੇ ਅਸੀਂ ਬਰਗਾੜੀ ਦਾ ਇਹ ਮੋਰਚਾ ਜਿੱਤਾਂਗੇ ਉੱਥੇ ਹੀ ਪੰਥ ਲਈ ਇੱਕ ਨਵਾਂ ਰਸਤਾ ਵੀ ਤਿਆਰ ਕਰਾਂਗੇ। ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ ਤੇ ਹੁਣ ਉਹ ਬਾਦਲ ਦਲ ਬਣ ਗਿਆ ਹੈ।''

"ਹੁਣ ਜਲਦ ਹੀ ਅਸੀਂ ਇੱਕ ਸੱਚਾ ਤੇ ਸੁੱਚਾ ਅਕਾਲੀ ਦਲ ਤਿਆਰ ਕਰਾਂਗੇ।''

ਇਹ ਵੀ ਪੜ੍ਹੋ:

ਧਿਆਨ ਸਿੰਘ ਮੰਡ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਫੈਸਲੇ ਨਾਲ ਕਾਫੀ ਖੁਸ਼ੀ ਹੈ। ਦੋਵਾਂ ਦੇਸਾਂ ਵਿਚਾਲੇ ਹਰ ਤਰੀਕੇ ਦੀ ਕੂੜਤਨ ਨੂੰ ਦੂਰ ਕਰਨਾ ਚਾਹੀਦਾ ਹੈ।

Image copyright Sukhcharan preet/bbc
ਫੋਟੋ ਕੈਪਸ਼ਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪਣਾ ਮੁਲਕ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਂਘੇ ਲਈ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ

19 ਨਵੰਬਰ ਨੂੰ ਹੋਏ ਅੰਮ੍ਰਿਤਸਰ ਬੰਬ ਧਮਾਕੇ ਦੀ ਧਿਆਨ ਸਿੰਘ ਮੰਡ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਰਾਹ 'ਤੇ ਮੋਰਚਾ ਚਲਾਉਣਾ ਚਾਹੁੰਦੇ ਹਨ।

'ਸਾਡਾ ਵੱਖਰਾ ਮੁਲਕ ਨਹੀਂ ਇਸ ਲਈ ਕਰਦੇ ਮਿੰਨਤਾਂ'

ਪਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨਾਂ 'ਤੇ ਖਦਸ਼ੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ, "ਅਸੀਂ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦਾ ਵੀਡੀਓ ਦੇਖਿਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹਮਲਾ ਕਰਨ ਵਾਲੇ ਨੌਜਵਾਨ ਮੌਨੇ ਸਨ ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਲਈ ਡੀਜੀਪੀ ਦੇ ਬਿਆਨ ਸ਼ੱਕ ਦੇ ਘੇਰੇ ਵਿੱਚ ਹਨ।''

Image copyright Sukhcharan preet/bbc
ਫੋਟੋ ਕੈਪਸ਼ਨ ਬਰਗਾੜੀ ਦੇ ਇਕੱਠ ਵਿੱਚੋਂ ਸਰਕਾਰ ਨੂੰ ਮੰਗਾਂ ਪੂਰੀ ਕਰਨ ਲਈ ਅਪੀਲ ਕੀਤੀ ਗਈ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, "ਕਰਤਾਰਪੁਰ ਸਾਹਿਬ ਸਿੱਖਾਂ ਦਾ ਹੋਮ ਲੈਂਡ ਹੈ ਪਰ ਸਾਡਾ ਵੱਖਰਾ ਮੁਲਕ ਨਾ ਹੋਣ ਕਾਰਨ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਸਾਨੂੰ ਲਾਂਘਾ ਦੇ ਦਿਓ।''

Image copyright Sukhcharan preet/bbc
ਫੋਟੋ ਕੈਪਸ਼ਨ ਬਰਗਾੜੀ ਦੇ ਇਸ ਸਮਾਗਮ ਵਿੱਚੋਂ ਨਵੇਂ ਸਿਆਸੀ ਦਲ ਬਣਨ ਦੇ ਵੀ ਕੁਝ ਸੰਕੇਤ ਮਿਲੇ

ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲਾਏ ਇਸ ਮੋਰਚੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੋ ਕੇ ਦੁਖ ਮਨਾ ਰਹੇ ਹਨ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)