ਨਰਿੰਦਰ ਮੋਦੀ: ਕਾਂਗਰਸ ਨੇ ਰਾਮ ਮੰਦਿਰ ਮਾਮਲੇ 'ਚ ਸੁਪਰੀਮ ਕੋਰਟ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ - 5 ਅਹਿਮ ਖ਼ਬਰਾਂ

Narendra Modi Image copyright Reuters
ਫੋਟੋ ਕੈਪਸ਼ਨ ਰਾਜਸਥਾਨ ਚੋਣ ਰੈਲੀ ਦੌਰਾਨ ਮੋਦੀ ਨੇ ਲਾਏ ਕਾਂਗਰਸ 'ਤੇ ਰਾਮ ਮੰਦਿਰ ਬਾਰੇ ਸੁਣਵਾਈ ਵਿੱਚ ਦੇਰੀ ਕਰਵਾਉਣ ਦੇ ਇਲਜ਼ਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਬਾਬਰੀ ਮਸਜਿਦ ਦੇ ਮਾਮਲੇ ਦੀ ਸੁਣਵਾਈ 'ਚ ਦੇਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਿਆਂਪਾਲਿਕਾ ਵਿੱਚ ਰੁਕਵਾਟ ਦੀ ਧਮਕੀ ਦਿੱਤੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਰਾਜਸਥਾਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਪੁਰਾਣੇ ਵਿਵਾਦ 'ਤੇ ਸੁਣਵਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਆਂਪਾਲਿਕਾ ਨੂੰ ਸਿਆਸਤ 'ਚ ਖਿੱਚਣ ਅਤੇ ਨਿਆਂ ਦੀ ਆਜ਼ਾਦੀ ਨੂੰ ਘਟਾਉਣ ਦਾ ਵੀ ਇਲਜ਼ਾਮ ਲਗਾਇਆ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਦੀ ਨੇ ਉਸ ਵੇਲੇ ਕੀਤਾ ਜਦੋਂ ਅਯੁੱਧਿਆ ਵਿੱਚ ਵਿਸ਼ਵ ਹਿੰਦੂ ਪਰੀਸ਼ਦ ਵੱਲੋਂ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਭਾਰੀ ਇਕੱਠ ਹੋਇਆ ਸੀ।

ਇਹ ਵੀ ਪੜ੍ਹੋ-

ਨੌਕਰੀ ਦੇ ਫੇਕ ਸੰਦੇਸ਼ ਕਰਕੇ ਲੁਧਿਆਣਾ ਪਹੁੰਚੇ ਸੈਂਕੜੇ ਉਮੀਦਵਾਰ

ਦਿ ਟ੍ਰਿਬਿਊਨ ਮੁਤਾਬਕ ਇੱਕ ਪ੍ਰਸਿੱਧ ਕੰਪਨੀ ਵੱਲੋਂ ਇੰਟਰਵਿਊ ਲਈ ਵਾਈਰਲ ਕੀਤੇ ਗਏ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਕਈ ਸੂਬਿਆਂ ਤੋਂ ਲੁਧਿਆਣਾ ਦੇ ਗਿੱਲ ਰੋਡ 'ਤੇ ਸਰਕਾਰੀ ਇੰਡਸਟ੍ਰੀਅਲ ਟਰੇਨਿੰਗ ਇੰਸਚੀਟਿਊਟ ਪਹੁੰਚ ਗਏ।

Image copyright Getty Images
ਫੋਟੋ ਕੈਪਸ਼ਨ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਪਹੁੰਚੇ ਨੌਕਰੀ ਲਈ ਲੁਧਿਆਣਾ

ਇਹ ਉਮੀਦਵਾਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਆਏ ਸਨ।

ਉਨ੍ਹਾਂ ਨੇ ਦੱਸਿਆ ਕਿ ਇਸ ਸੰਦੇਸ਼ 'ਚ ਫਿੱਟਰ, ਵੈਲਡਰ, ਇਲੈਕਟਰੀਸ਼ੀਨ ਅਤੇ ਮਕੈਨਕਸ ਲਈ 22700 ਪ੍ਰਤੀ ਮਹੀਨੇ ਦੀ ਤਨਖ਼ਾਹ ਦੱਸੀ ਗਈ ਸੀ।

ਇਹ ਸੰਦੇਸ਼ ਵੱਟਸਐਪ 'ਤੇ ਵਾਈਰਲ ਹੋਇਆ ਸੀ।

ਸ਼ੋਪੀਆਂ 'ਚ 6 ਦਹਿਸ਼ਗਰਦਾਂ ਸਣੇ 7 ਦੀ ਮੌਤ

ਭਾਰਤ ਸ਼ਾਸਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਬਾਗ਼ੀਆਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਹੋਏ ਮੁਕਾਬਲੇ 'ਚ ਛੇ ਦਹਿਸ਼ਤਗਰਦ ਅਤੇ ਇੱਕ ਸੁਰੱਖਿਆ ਕਰਮੀ ਮਾਰੇ ਗਏ।

Image copyright Getty Images
ਫੋਟੋ ਕੈਪਸ਼ਨ ਸ਼ੋਪੀਆਂ 'ਚ 6 ਦਹਿਸ਼ਗਰਦਾਂ ਅਤੇ ਇੱਕ ਸੁਰੱਖਿਆ ਕਰਮੀ ਦੀ ਮੌਤ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਪਿੰਡ ਹਿਪੁਰਾ ਬਾਟਾਗੁੰਡ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਲਾਕੇ 'ਚ ਨੌਜਵਾਨਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਵੱਡੇ ਪੱਧਰ 'ਤੇ ਝੜਪਾਂ ਹੋਈਆਂ ਜਿਨ੍ਹਾਂ 'ਚ ਇਕ ਆਮ ਨਾਗਰਿਕ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਇੱਕ ਅਧਿਕਾਰੀ ਨੇ ਘਟਨਾ ਬਾਰੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਤਾਂ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ-

ਰੂਸ ਨੇ ਹਮਲਾ ਕਰਕੇ ਯੂਕਰੇਨ ਦੇ ਜਹਾਜ਼ਾਂ 'ਤੇ ਕਬਜ਼ਾ ਕੀਤਾ

ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ।

ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

Image copyright Reuters
ਫੋਟੋ ਕੈਪਸ਼ਨ ਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ

ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦਾ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਅਮਰੀਕਾ ਵੱਲੋਂ 26/11 ਦੇ ਦੋਸ਼ੀਆਂ ਬਾਰੇ ਜਾਣਕਾਰੀ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ

ਦਿ ਟਾਈਮਜ਼ ਆਫ ਇੰਡੀਆ ਮੁਤਾਬਕ ਅਮਰੀਕਾ ਨੇ 2008 ਦੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਜਾਂ ਸਹਾਇਤਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਸ਼ਰਤ ਇਹ ਹੈ ਕਿ ਜਾਕਾਰੀ ਨਾਲ ਸ਼ੱਕੀ ਦੀ ਗ੍ਰਿਫ਼ਤਾਰੀ ਹੋਵੇ ਜਾਂ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕੇ।

ਟਰੰਪ ਪ੍ਰਸ਼ਾਸਨ ਨੇ 35 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਾਲੇ ਇਸ ਇਨਾਮ ਦਾ ਐਲਾਨ 26/11 ਮੁੰਬਈ ਹਮਲਿਆਂ ਸਬੰਧੀ ਕੀਤਾ, ਜਿਸ ਵਿੱਚ 6 ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)