ਮੱਧ ਪ੍ਰਦੇਸ਼ ਚੋਣਾਂ: ਮੁੱਖ ਚੋਣ ਅਧਿਕਾਰੀ ਦੇ ਪੋਲਿੰਗ ਬੂਥ 'ਤੇ ਵੀ ਈਵੀਐਮ ਖ਼ਰਾਬ

ਮੱਧ ਪ੍ਰਦੇਸ਼ Image copyright Facebook/ECI

ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਬੁੱਧਵਾਰ ਨੂੰ ਵੋਟਾਂ ਪੈਣ ਦਾ ਅਮਲ ਖ਼ਤਮ ਹੋ ਗਿਆ ਹੈ। ਸੂਬੇ ਵਿਚ ਕਰੀਬ 65 ਫੀਸਦ ਮਤਦਾਨ ਹੋਣਦੀਆਂ ਰਿਪੋਰਟਾਂ ਮਿਲੀਆਂ ਹਨ।

ਇਸੇ ਦੌਰਾਨ ਭੋਪਾਲ, ਹੋਸ਼ੰਗਾਬਾਦ, ਰੀਵਾ, ਗਵਾਲੀਅਰ, ਜਬਲਪੁਰ, ਖੰਡਵਾ ਸਣੇ 18 ਸ਼ਹਿਰਾਂ ਵਿਚ 200 ਮਤਦਾਨ ਕੇਂਦਰਾਂ ਉੱਤੇ 200 ਈਵੀਐਮ ਤੇ ਵੀਵੀਪੈਟ ਮਸ਼ੀਨਾਂ ਦੇ ਖਰਾਬ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।

ਚੋਣ ਕਮਿਸ਼ਨ ਨੇ ਸ਼ਿਕਾਇਤਾਂ ਤੋਂ ਬਾਅਦ 1545 ਮਸ਼ੀਨਾਂ ਬਦਲਣ ਦੀ ਪੁਸ਼ਟੀ ਕੀਤੀ ਹੈ। ਮੁੱਖ ਚੋਣ ਅਧਿਕਾਰੀ ਵੀਐਲ ਕਾਂਤਾਰਾਵ ਜਦੋਂ ਖੁਦ ਵੋਟ ਪਾਉਮ ਗਏ ਤਾਂ ਉਨ੍ਹਾਂ ਦੇ ਇਮਲੀ ਪੋਲਿੰਗ ਬੂਥ ਉੱਤੇ ਵੀ ਈਵੀਐਮ ਖ਼ਰਾਬ ਮਿਲੀ।

ਇਹ ਵੀ ਪੜ੍ਹੋ:

ਚੋਣ ਡਿਊਟੀ ਵਿੱਚ ਲੱਗੇ ਤਿੰਨ ਮੁਲਾਜ਼ਮਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮੁੱਖ ਚੋਣ ਅਧਿਕਾਰੀ ਬੀਐਲ ਕਾਂਤਾ ਰਾਵ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਦੋ ਲੋਕਾਂ ਦੀ ਮੌਤ ਇੰਦੌਰ ਵਿੱਚ ਅਤੇ ਇੱਕ ਦੀ ਮੌਤ ਗੂਨਾ ਵਿੱਚ ਹੋਈ ਹੈ।

ਪੀਟੀਆਈ ਦੀ ਰਿਪੋਰਟ ਮੁਤਾਬਕ ਭਿੰਡ ਜ਼ਿਲ੍ਹੇ ਦੇ ਅਕੋਡਾ ਬੂਥ ਉੱਤੇ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਦੀ ਲੜਾਈ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀ ਖ਼ਬਰ

ਪੂਰੇ ਸੂਬੇ ਦੇ 200 ਵੋਟਿੰਗ ਕੇਂਦਰਾਂ ਤੇ ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਆਈਆਂ ਹਨ। ਹਾਲਾਂਕਿ ਬੀਐਲ ਕਾਂਤਾ ਰਾਵ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਸ਼ਿਕਾਇਤਾਂ ਕਈ ਥਾਵਾਂ ਤੋਂ ਜ਼ਰੂਰ ਆ ਰਹੀਆਂ ਹਨ। ਇਨ੍ਹਾਂ ਵਿੱਚ ਭੋਪਾਲ ਤੋਂ ਇਲਾਵਾ ਸਤਨਾ, ਉਜੈਨ, ਖਰਗੋਨ, ਭਿੰਡ, ਗਵਾਲੀਅਪ, ਇੰਦੌਰ ਦੇ ਕੁਝ ਵੋਟਿੰਗ ਕੇਂਦਰ ਹਨ।

ਚੋਣ ਮਾਹੌਲ ਵਿੱਚ ਕਈ ਤਰ੍ਹਾਂ ਦੀਆਂ ਬੇਬੁਨਿਆਦ ਖਬਰਾਂ ਸੋਸ਼ਲ ਮੀਡੀਆ ਉੱਤੇ ਫੈਲਾਈਆਂ ਜਾ ਰਹੀਆਂ ਹਨ।

ਮੱਧ ਪ੍ਰਦੇਸ਼ ਚੋਣਾਂ ਉੱਤੇ ਆਰਐਸਐਸ ਦਾ ਇੱਕ ਕਥਿਤ ਸਰਵੇਖਣ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।

Image copyright SHURIAH NIAZI/BBC
ਫੋਟੋ ਕੈਪਸ਼ਨ ਕਾਂਗਰਸ ਆਗੂ ਕਮਲ ਨਾਥ ਨੇ ਟਵੀਟ ਕਰਕੇ ਮਸ਼ੀਨਾਂ ਦੇ ਖਰਾਬ ਹੋਣ ਦਾ ਦਾਅਵਾ ਕੀਤਾ ਹੈ

ਇਸ ਤੋਂ ਪਹਿਲਾਂ ਕਾਂਗਰਸ ਆਗੂ ਕਮਲ ਨਾਥ ਨੇ ਟਵੀਟ ਕੀਤਾ ਹੈ ਕਿ, "ਸੂਬੇ ਭਰ ਤੋਂ ਈਵੀਐਮ ਮਸ਼ੀਨਾਂ ਦੇ ਖਰਾਬ ਅਤੇ ਬੰਦ ਹੋਣ ਦੀ ਜਾਣਕਾਰੀ ਆ ਰਹੀ ਹੈ. ਇਸ ਨਾਲ ਵੋਟਿੰਗ 'ਤੇ ਅਸਰ ਪੈ ਰਿਹਾ ਹੈ। ਪੋਲਿੰਗ ਬੂਥਾਂ 'ਤੇ ਲੰਮੀਆਂ ਲਾਈਨਾਂ ਲੱਗੀਆਂ ਹਨ। ਚੋਣ ਕਮਿਸ਼ਨ ਇਸ ਬਾਰੇ ਫੌਰੀ ਫੈਸਲਾ ਲਏ। ਤੁਰੰਤ ਬੰਦ ਹੋਣ ਵਾਲੀਆਂ ਮਸ਼ੀਨਾਂ ਨੂੰ ਬਦਲ ਦਿਓ।"

ਆਰਐਸਐਸ ਦੇ ਸਰਵੇਖਣ ਦਾ ਸੱਚ

ਆਰਐਸਐਸ ਪੈਡ 'ਤੇ ਛਾਪੇ ਗਏ ਇਸ ਕਥਿਤ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੇ ਐਲਾਣ ਤੋਂ ਬਾਅਦ ਇਹ ਸਰਵੇਖਣ 15 ਨਵੰਬਰ ਤੋਂ 21 ਨਵੰਬਰ ਤੱਕ ਕਰਵਾਇਆ ਗਿਆ ਸੀ।

ਮੱਧ ਪ੍ਰਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਰਾਜਬਲਪੁਰ ਤੋਂ ਐੱਮਪੀ ਰਾਕੇਸ਼ ਸਿੰਘ ਦੇ ਨਾਂ ਤੋਂ ਲਿਖੇ ਗਏ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਜੈਨ ਵਿਧਾਨ ਸਭਾ ਵਿੱਚ ਭਾਜਪਾ ਦੀ ਸਥਿਤੀ ਅਚਾਨਕ ਵਿਗੜ ਗਈ ਹੈ। ਉੱਥੇ ਹੀ ਇੰਦੌਰ, ਗਵਾਲੀਅਰ, ਰੀਵਾ ਅਤੇ ਮੱਧ ਪ੍ਰਦੇਸ਼ ਵਿੱਚ ਵੀ ਟਿਕਟ ਵੰਡ ਦੀ ਗਲਤੀਆਂ ਦਾ ਖਾਮਿਆਜ਼ਾ ਵੀ ਵੱਡੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

Image copyright Social media grab
ਫੋਟੋ ਕੈਪਸ਼ਨ ਆਰਐਸਐਸ ਦੇ ਕਥਿਤ ਸਰਵੇਖਣ ਵਿੱਚ ਕਾਂਗਰਸ 142 ਸੀਟਾਂ ਨਾਲ ਕਾਫ਼ੀ ਮਜ਼ਬੂਤ ਹਾਲਤ ਵਿੱਚ ਹੈ।

ਇਸ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਰੈਲੀਆਂ ਦਾ ਮੱਧ ਪ੍ਰਦੇਸ਼ ਦੀ ਜਨਤਾ ਤੇ ਗਲਤ ਅਸਰ ਪੈ ਰਿਹਾ ਹੈ।

ਇਸ ਕਥਿਤ ਸਰਵੇਖਣ ਵਿੱਚ ਕਾਂਗਰਸ 142 ਸੀਟਾਂ ਨਾਲ ਕਾਫ਼ੀ ਮਜ਼ਬੂਤ ਹਾਲਤ ਵਿੱਚ ਹੈ।

Image copyright FACEBOOK/RSSORG
ਫੋਟੋ ਕੈਪਸ਼ਨ ਦਾਅਵੇ ਮੁਤਾਬਕ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੇ ਐਲਾਣ ਤੋਂ ਬਾਅਦ ਇਹ ਸਰਵੇਖਣ 15 ਨਵੰਬਰ ਤੋਂ 21 ਨਵੰਬਰ ਤੱਕ ਕਰਵਾਇਆ ਗਿਆ ਸੀ

ਪਰ ਇਹ ਪੂਰਾ ਸਰਵੇਖਣ ਫੇਕ ਹੈ। ਆਰਐਸਐਸ ਦੇ ਸੰਘ ਦੇ ਦਿੱਲੀ ਅਤੇ ਭੋਪਾਲ ਦਫ਼ਤਰ ਮੁਤਾਬਕ ਉਨ੍ਹਾਂ ਨੂੰ ਇਹ ਫਰਜ਼ੀ ਚਿੱਠੀ ਐਤਵਾਰ ਨੂੰ ਹਾਸਿਲ ਹੋਈ ਸੀ।

ਇਹ ਵੀ ਪੜ੍ਹੋ:

ਆਰਐਸਐਸ ਦੇ ਭੋਪਾਲ (ਜ਼ਿਲ੍ਹਾ) ਪ੍ਰਚਾਰਕ ਮਨੋਹਰ ਰਾਜਪਾਲ ਨੇ ਦੱਸਿਆ ਕਿ ਚਿੱਠੀ ਵਿੱਚ ਪ੍ਰਮੋਦ ਨਾਮਦੇਵ ਨਾਮ ਦੇ ਜਿਸ ਸ਼ਖਸ ਦੇ ਦਸਤਖਤ ਹਨ ਉਸ ਨਾਮ ਤੋਂ ਕੋਈ ਸਰਵੇਖਣ ਅਤੇ ਜਨਮਤ ਦਲ ਮੁਖੀ ਆਰਐਸਐਸ ਵਿੱਚ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)