ਫਿਲਮ 2.0 ਅੱਜ ਰਿਲੀਜ਼ : ਰਜਨੀਕਾਂਤ ਦੇ ਦੀਵਾਨੇ ਕਿਉਂ ਨੇ ਉੱਤਰ ਭਾਰਤ ਦੇ ਲੋਕ?

ਰਜਨੀਕਾਂਤ ਦੇ ਫੈਨ Image copyright Getty Images
ਫੋਟੋ ਕੈਪਸ਼ਨ 2.0 ਫਿਲਮ ਦੁਨੀਆ ਭਰ ਦੇ ਥਿਏਟਰਾਂ ਵਿੱਚ ਅੱਜ ਰਿਲੀਜ਼ ਹੋਈ

2.0 ਦੁਨੀਆ ਭਰ ਦੇ ਥੀਏਟਰਾਂ ਵਿੱਚ ਅੱਜ ਰਿਲੀਜ਼ ਹੋ ਗਈ ਹੈ। ਜਿਸ ਵਿੱਚ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਵਰਗੇ ਅਦਾਕਾਰ ਸ਼ਾਮਲ ਹਨ। ਇਸ ਫ਼ਿਲਮ ਨੂੰ ਤਮਿਲ, ਤੇਲਗੂ ਅਤੇ ਹਿੰਦੀ ਸਣੇ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਦੁਨੀਆ ਭਰ ਵਿੱਚ 10 ਹਜ਼ਾਰ ਪਰਦਿਆਂ 'ਤੇ ਰਿਲੀਜ਼ ਹੋਈ ਹੈ। ਇਸ ਬਾਰੇ ਚਰਚਾ ਜ਼ੋਰਾਂ ਉੱਤੇ ਹੈ ਅਤੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋ ਸਕਦੀ ਹੈ।

ਰਜਨੀਕਾਂਤ ਦੇ ਪ੍ਰਸ਼ੰਸਕ ਤਮਿਲ ਨਾਡੂ ਅਤੇ ਦੱਖਣੀ ਭਾਰਤ ਤੱਕ ਸੀਮਿਤ ਨਹੀਂ ਹਨ ਸਗੋਂ ਉੱਤਰੀ ਭਾਰਤ ਤੋਂ ਜਾਪਾਨ ਅਤੇ ਅਮਰੀਕਾ ਤੱਕ ਉਨ੍ਹਾਂ ਦੀ ਫ਼ਿਲਮ ਦੀ ਪ੍ਰਸਿੱਧੀ ਰਹਿੰਦੀ ਹੈ।

ਇਹ ਵੀ ਪੜ੍ਹੋ:

30 ਸਾਲਾਂ ਤੋਂ ਤਮਿਲ ਫਿਲਮ ਇੰਡਸਟਰੀ ਦੇ ਇੱਕ ਵੱਡੇ ਸਟਾਰ ਰਜਨੀਕਾਂਤ ਉੱਤਰੀ ਭਾਰਤ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਅਤੇ ਫ਼ਿਲਮਾਂ ਦੀ ਕਮਾਈ ਦੇ ਨਾਲ ਲੋਕਾਂ ਨੂੰ ਹੈਰਾਨ ਕਰਦੇ ਹਨ। ਉਨ੍ਹਾਂ ਦੀ ਫਿਲਮ ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੂੰ ਜੋੜਦੀ ਹੈ।

ਉਨ੍ਹਾਂ ਨੇ ਇਹ ਜਾਦੂ ਕਿਵੇਂ ਕੀਤਾ?

ਮੰਨੀ-ਪ੍ਰਮੰਨੀ ਫਿਲਮ ਸਮੀਖਿਅਕ ਸਾਰਾ ਸੁਬਰਾਮਨਿਅਮ ਕਹਿੰਦੀ ਹੈ, "1980 ਅਤੇ 1990 ਦੇ ਦੌਰਾਨ ਭਾਰਤੀ ਨੌਜਵਾਨਾਂ ਕੋਲ ਸਿਨੇਮਾ ਅਤੇ ਕ੍ਰਿਕਟ ਦਾ ਮਜ਼ਾ ਚੁੱਕਣ ਦੇ ਮੁਸ਼ਕਿਲ ਨਾਲ ਹੀ ਕੁਝ ਕਾਰਨ ਸਨ। ਰਜਨੀਕਾਂਤ ਉਹ ਸ਼ਖਸ ਸਨ, ਜਿਨ੍ਹਾਂ ਨੇ ਭਾਰਤੀ ਸਿਨੇਮਾ ਵਿੱਚ ਸੁਪਰ ਹੀਰੋ ਦੇ ਖਾਲੀਪਨ ਨੂੰ ਭਰਿਆ ਹੈ।"

Image copyright Getty Images
ਫੋਟੋ ਕੈਪਸ਼ਨ ਬਾਲੀਵੁੱਡ ਅਤੇ ਟਾਲੀਵੁੱਡ ਦੇ ਕਈ ਸਿਤਾਰੇ ਕਹਿ ਚੁੱਕੇ ਹਨ ਕਿ ਰਜਨੀਕਾਂਤ ਉਨ੍ਹਾਂ ਦੇ ਪਸੰਦੀਦਾ ਹੀਰੋ ਹਨ

ਸਾਰਾ ਯਾਦ ਕਰਦੀ ਹੈ, "ਰਜਨੀਕਾਂਤ ਦੀ ਫਿਲਮ ਦਾ ਫਸਟ ਡੇ ਫਸਟ ਸ਼ੋਅ ਥਿਏਟਰ ਵਿੱਚ ਦੇਖਣ ਜਾਨਾ ਰੋਮਾਂਚ ਤੋਂ ਘੱਟ ਨਹੀਂ ਹੈ, ਉੱਥੋਂ ਦੇ ਵਾਤਾਵਰਨ ਵਿੱਚ ਵੀ ਇੱਕ ਕਰੰਟ ਦੌੜਦਾ ਹੈ।"

"ਉਨ੍ਹਾਂ ਦੀ ਡਾਇਲਗ ਡਿਲੀਵਰੀ ਇੱਕ ਵੱਖਰੇ ਤਰ੍ਹਾਂ ਦੀ ਹੁੰਦੀ ਹੈ, ਜੋ ਕਿ ਕਈ ਲੋਕਾਂ ਨੂੰ ਪਸੰਦ ਆਉਂਦੀ ਹੈ। ਕੋਈ ਹੋਰ ਹੀਰੋ ਆਪਣੀ ਡਾਇਲਗ ਡਿਲੀਵਰੀ ਨਾਲ ਅਜਿਹਾ ਪ੍ਰਭਾਵ ਪੈਦਾ ਨਹੀਂ ਕਰ ਸਕਦਾ।"

ਉਹ ਕਹਿੰਦੀ ਹੈ, "ਉਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਸਰੀਰਕ ਹਾਵ-ਭਾਵ ਨਾਲ ਤਾਮਿਲਨਾਡੂ ਦੇ ਕਾਫ਼ੀ ਫੈਨ ਬਣਾਏ ਹਨ। ਇੱਥੋਂ ਤੱਕ ਵੀ ਭਾਸ਼ਾ ਦੀਆਂ ਸਰਹੱਦਾਂ ਨੂੰ ਤੋੜਦੇ ਹੋਏ, ਦੇਸ ਦੇ ਕਈ ਹਿੱਸਿਆਂ ਵਿੱਚ ਪ੍ਰਸ਼ੰਸਕ ਬਣੇ ਹਨ।"

ਕਈ ਫਿਲਮਾਂ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਸਟੰਟਜ਼ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਲੋਕਾਂ ਨੇ ਇਸ ਦਾ ਆਨੰਦ ਮਾਣਿਆ ਹੈ ਕਿਉਂਕਿ ਇਹ ਰਜਨੀਕਾਂਤ ਨੇ ਕੀਤੇ ਸਨ।

ਸਾਰਾ ਕਹਿੰਦੀ ਹੈ ਕਿ ਰਜਨੀਕਾਂਤ ਇਸ ਗੱਲ ਦਾ ਵੀ ਮਜ਼ਾ ਲੈਂਦੇ ਹਨ ਕਿ ਉਨ੍ਹਾਂ ਨੂੰ 'ਹੀਰੋ ਦਾ ਵੀ ਹੀਰੋ' ਕਿਹਾ ਜਾਂਦਾ ਹੈ।

ਬਾਲੀਵੁੱਡ ਅਤੇ ਟਾਲੀਵੁੱਡ ਦੇ ਕਈ ਸਿਤਾਰੇ ਕਹਿ ਚੁੱਕੇ ਹਨ ਕਿ ਰਜਨੀਕਾਂਤ ਉਨ੍ਹਾਂ ਦੇ ਪਸੰਦੀਦਾ ਹੀਰੋ ਹਨ। ਸ਼ਾਹਰੁਖ ਖਾਨ ਨੇ ਲੁੰਗੀ ਡਾਂਸ ਗੀਤ ਨੂੰ ਰਜਨੀਕਾਂਤ ਨੂੰ ਸਮਰਪਿਤ ਕੀਤਾ ਸੀ ਅਤੇ ਇਸ ਨੂੰ ਵਪਾਰਿਕ ਤਰੀਕੇ ਨਾਲ ਲਿਆ ਗਿਆ ਫੈਸਲਾ ਨਹੀਂ ਸਮਝਿਆ ਜਾ ਸਕਦਾ। ਸਾਰਾ ਸੁਬਰਾਮਨੀਅਮ ਮੰਨਦੀ ਹੈ ਕਿ ਲੋਕਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਕਾਰਨ ਅਜਿਹਾ ਹੋਇਆ ਹੈ।

Image copyright Getty Images

ਸਾਰਾ ਦਾ ਮੰਨਣਾ ਹੈ, "ਹਾਲਾਂਕਿ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵੀ ਰਜਨੀਕਾਂਤ ਦੇ ਪ੍ਰਸ਼ੰਸਕ ਹਨ ਪਰ ਇਸ ਨੂੰ ਲੈ ਕੇ ਖਦਸ਼ਾ ਹੈ ਕਿ ਸਿਆਸਤ ਵਿੱਚ ਉਨ੍ਹਾਂ ਦੀ ਐਂਟਰੀ ਅਤੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਕੀ ਉਨ੍ਹਾਂ ਦੀ ਫੈਨ ਫਾਲੋਇੰਗ ਪਹਿਲਾਂ ਵਰਗੀ ਹੀ ਰਹੇਗੀ। ਇਹ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੇ ਵੱਡੇ ਪ੍ਰਸ਼ੰਸਕ ਨੇ ਉਨ੍ਹਾਂ ਦੇ ਬਿਆਨਾਂ ਨੂੰ ਕਿਵੇਂ ਲਿਆ ਹੈ।"

ਸਾਰਾ ਨੂੰ ਲੱਗਦਾ ਹੈ ਕਿ ਦੇਸ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਉਮੀਦਾਂ ਹਨ ਪਰ ਤਾਮਿਲਨਾਡੂ ਵਿੱਚ 2.0 ਦੀ ਰਿਲੀਜ਼ ਤੋਂ ਪਹਿਲਾਂ ਹੋਈ ਟਿਕਟਾਂ ਦੀ ਬੁਕਿੰਗ ਉਮੀਦਾਂ ਮੁਤਾਬਕ ਨਹੀਂ ਹੈ ਜਿਵੇਂ ਕਿ ਰਜਨੀਕਾਂਤ ਦੀ ਫਿਲਮਾਂ ਨੂੰ ਲੈ ਕੇ ਪਹਿਲਾਂ ਦੇਖਿਆ ਜਾਂਦਾ ਰਿਹਾ ਹੈ। ਨਾਲ ਹੀ ਸੋਸ਼ਲ ਮੀਡੀਆ ਵਿੱਚ ਵੀ ਫਿਲਮ ਨੂੰ ਲੈ ਕੇ ਚਰਚਾਵਾਂ ਜ਼ਿਆਦਾ ਨਹੀਂ ਹਨ।

'ਸਿਰਫ਼ ਅਤੇ ਸਿਰਫ਼ ਇੱਕਲੌਤੇ ਅਦਾਕਾਰ'

ਰਜਨੀਕਾਂਤ ਦੀ ਅਗਲੀ ਫਿਲਮ ਪੇੱਟਾ ਦਾ ਨਿਰਦੇਸ਼ਨ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਕਾਰਤਿਕ ਸੁੱਬੂਰਾਜ ਕਹਿੰਦੇ ਹਨ, "ਰਜਨੀਕਾਂਤ ਦੇ ਨਾਲ ਫਿਲਮ ਬਣਾਉਣਾ ਮੇਰਾ ਸੁਪਨਾ ਸੀ। ਦੇਸ ਦੇ ਕਈ ਲੋਕਾਂ ਦੀ ਤਰ੍ਹਾਂ ਮੈਂ ਵੀ ਰਜਨੀਕਾਂਤ ਦੀਆਂ ਫਿਲਮਾਂ ਦੇਖਦੇ ਹੋਏ ਵੱਡਾ ਹੋਇਆ ਹਾਂ।"

Image copyright Getty Images
ਫੋਟੋ ਕੈਪਸ਼ਨ ਰਜਨੀਕਾਂਤ ਦੇ ਫੈਨ ਸਿਰਫ਼ ਦੱਖਮੀ ਭਾਰਤ ਹੀ ਨਹੀਂ ਉੱਤਰੀ ਭਾਰਤ ਵਿੱਚ ਵੀ ਹਨ

"ਉਹ ਪੱਕੇ ਤੌਰ 'ਤੇ ਦੇਸ ਦੇ ਵੱਡੇ ਸਟਾਰਜ਼ ਵਿੱਚੋਂ ਇੱਕ ਹਨ ਅਤੇ ਕਈ ਸਾਲਾਂ ਤੋਂ ਦਰਸ਼ਕਾਂ ਵਿੱਚ ਉਨ੍ਹਾਂ ਦਾ ਜਾਦੂ ਬਰਕਰਾਰ ਹੈ। ਉਨ੍ਹਾਂ ਦਾ ਅਨੋਖਾ ਸਟਾਈਲ, ਡਾਇਲਗ ਡਿਲੀਵਰੀ ਸਣੇ ਕਾਫ਼ੀ ਕੁਝ ਚੀਜ਼ਾਂ ਨੇ ਪ੍ਰਸ਼ੰਸਕਾਂ ਨੂੰ ਬੰਨ੍ਹੀ ਰੱਖਿਆ ਹੈ।"

ਕਾਰਤਿਕ ਸੁੱਬੂਰਾਜ ਕਹਿੰਦੇ ਹਨ, "ਉਨ੍ਹਾਂ ਦਾ ਤੇਜ਼ ਐਕਸ਼ਨ ਅਤੇ ਡਾਇਲਗ ਡਿਲੀਵਰੀ ਕਿਸੇ ਤੋਂ ਨਹੀਂ ਮਿਲਦਾ ਹੈ। ਅਜਿਹੇ ਅਦਾਕਾਰ ਲੱਭਣਾ ਔਖਾ ਹੈ ਜੋ ਕਈ ਸਾਲਾਂ ਤੋਂ ਮਸ਼ਹੂਰ ਹੋਵੇ। ਉਨ੍ਹਾਂ ਦੀ ਪ੍ਰਸਿੱਧੀ ਅਤੇ ਕਰਿਸ਼ਮੇ ਦੇ ਬਾਵਜੂਦ ਉਹ ਕਾਫ਼ੀ ਆਮ ਅਤੇ ਜ਼ਮੀਨ ਨਾਲ ਜੁੜੇ ਹੋਏ ਹਨ। ਇਹ ਰਜਨੀਕਾਂਤ ਦਾ ਇੱਕ ਦੂਜਾ ਹੈਰਾਨ ਕਰਨ ਵਾਲਾ ਪਹਿਲੂ ਹੈ।"

'ਆਂਧਰਾ ਵਿੱਚ ਵੀ ਮਸ਼ਹੂਰ'

ਰਜਨੀਕਾਂਤ ਦੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਕਾਫ਼ੀ ਪ੍ਰਸ਼ੰਸਕ ਹਨ। ਤੇਲਗੂ ਵਿੱਚ ਡਬ ਹੋਈ ਉਨ੍ਹਾਂ ਦੀ ਤਮਿਲ ਫਿਲਮਾਂ ਨੂੰ ਤੇਲਗੂ ਪ੍ਰਸ਼ੰਸਕਾਂ ਵਿੱਚ ਕਾਫ਼ੀ ਪ੍ਰਸ਼ੰਸਾ ਮਿਲਦੀ ਰਹੀ ਹੈ।

ਹਾਲਾਂਕਿ ਇਹੀ ਸਵਾਲ ਵੀ ਉੱਠਦਾ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਕਈ ਮਸ਼ਹੂਰ ਸਟਾਰ ਹੁੰਦੇ ਹੋਏ ਵੀ ਉਹ ਇੱਕ ਖਾਸ ਹੀਰੋ ਕਿਉਂ ਹਨ?

ਰਜਨੀਕਾਂਤ ਦੀ ਕਥਨਯਗ ਅਤੇ ਕੁਸੇਲਨ ਵਰਗੀਆਂ ਫਿਲਮਾਂ ਦੇ ਪ੍ਰੋਡਿਊਸਰ ਅਸ਼ਵਿਨੀ ਦੱਤ ਕਹਿੰਦੇ ਹਨ, "ਰਜਨੀਕਾਂਤ ਇੱਕ ਬਹੁਗੁਣੀ ਅਦਾਕਾਰ ਹਨ। ਉਨ੍ਹਾਂ ਦੀ ਅਦਾਕਾਰੀ ਯੋਗਤਾ ਅਤੇ ਸਰੀਰਕ ਹਾਵਭਾਵ ਅਨੋਖੇ ਹਨ। ਇਹੀ ਚੀਜ਼ ਉਨ੍ਹਾਂ ਨੂੰ ਆਮ ਦਰਸ਼ਕਾਂ ਨਾਲ ਜੋੜਦੀ ਹੈ। ਉਹ ਇੱਕਲੌਤੇ ਅਦਾਕਾਰ ਹਨ ਜਿਸ ਨਾਲ ਹਰੇਕ ਉਮਰ ਦੇ ਲੋਕ ਜੁੜਿਆ ਹੋਇਆ ਮਹਿਸੂਸ ਕਰਦੇ ਹਨ।"

Image copyright Getty Images
ਫੋਟੋ ਕੈਪਸ਼ਨ ਚੰਗੀ ਅਦਾਕਾਰੀ ਸ਼ੈਲੀ ਤੋਂ ਇਲਾਵਾ ਰਜਨੀਕਾਂਤ ਦੀ ਖਾਸੀਅਤ ਉਨ੍ਹਾਂ ਦਾ ਆਮ ਹੋਣਾ ਹੈ

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਸਟਾਈਲ ਚਾਹੇ ਸਕਰੀਨ 'ਤੇ ਹੋਵੇ ਜਾਂ ਸ਼ੂਟਿੰਗ ਕਰਨ ਦੀ ਥਾਂ 'ਤੇ ਹਮੇਸ਼ਾਂ ਪਸੰਦ ਆਉਂਦਾ ਹੈ।

ਅਸ਼ਵਨੀ ਦਾ ਕਹਿਣਾ ਹੈ, "ਚੰਗੀ ਅਦਾਕਾਰੀ ਸ਼ੈਲੀ ਤੋਂ ਇਲਾਵਾ ਰਜਨੀਕਾਂਤ ਦੀ ਖਾਸੀਅਤ ਉਨ੍ਹਾਂ ਦਾ ਆਮ ਹੋਣਾ ਹੈ। ਇਨ੍ਹਾਂ ਖਾਸੀਅਤਾਂ ਨੇ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਵਿੱਚ ਪ੍ਰਸਿੱਧੀ ਦਿਖਾਈ ਹੈ। ਇਸ ਨੇ ਉਨ੍ਹਾਂ ਦੇ ਪ੍ਰਸ਼ੰਸਕ ਤਿਆਰ ਕੀਤੇ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਉਨ੍ਹਾਂ ਦੇ ਕਾਫ਼ੀ ਪ੍ਰਸ਼ੰਸਕ ਹਨ।"

ਤਾਮਿਲਨਾਡੂ ਤੋਂ ਇਲਾਵਾ ਕੀ ਰਜਨੀਕਾਂਤ ਦੀ ਜਨਤਾ 'ਤੇ ਪਕੜ ਹੈ?

ਇਸ ਸਵਾਲ 'ਤੇ ਫਿਲਮ ਸਮੀਖਿਅਕ ਪ੍ਰੋਫੈੱਸਰ ਰਮਾਸਵਾਮੀ ਦਾ ਕਹਿਣਾ ਹੈ, "ਰਜਨੀਕਾਂਤ ਦੀ ਭਾਰਤ ਅਤੇ ਤਮਿਲਨਾਡੂ ਦੇ ਲੋਕਾਂ 'ਤੇ ਪਕੜ ਮੰਨੀ ਜਾ ਸਕਦੀ ਹੈ। ਪਰ ਦੂਜੇ ਦੇਸ਼ਾਂ 'ਚ ਉਨ੍ਹਾਂ ਦੀ ਪ੍ਰਸਿੱਧੀ ਦੀ ਗੱਲ ਹੈ ਤਾਂ ਉਹ ਉਨ੍ਹਾਂ ਦੇਸਾਂ ਵਿੱਚ ਰਿਹ ਰਹੇ ਤਮਿਲ ਲੋਕਾਂ ਕਾਰਨ ਹੈ।"

ਫਿਲਮ 'ਮੁੱਥੂ' ਦੇ ਕਾਰਨ ਰਜਨੀਕਾਂਤ ਦੇ ਜਪਾਨ ਵਿੱਚ ਮਸ਼ਹੂਰ ਹੋਣ ਦੇ ਸਵਾਲ 'ਤੇ ਉਹ ਕਹਿੰਦੇ ਹਨ, "ਇਹ ਇਸ ਕਾਰਨ ਹੋ ਸਕਿਆ ਕਿਉਂਕਿ ਮੁੱਥੂ ਫਿਲਮ ਦਾ ਕਿਰਦਾਰ ਦੱਖਣ-ਪੂਰਬੀ ਏਸ਼ੀਆਈ ਦੇਸਾਂ ਵਿੱਚ ਰਹੇ ਰਾਜਾ ਵਰਗਾ ਸੀ। ਰਿਪੋਰਟ ਸੀ ਕਿ ਇਸੇ ਕਾਰਨ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਸੱਭਿਆਚਾਰਕ ਬਰਾਬਰੀ ਅਤੇ ਕਿਰਦਾਰ ਦੇ ਕਾਰਨ ਫਿਲਮ ਨੇ ਜਪਾਨੀ ਦਰਸ਼ਕਾਂ ਦਾ ਧਿਆਨ ਖਿੱਚਿਆ ਸੀ।"

ਰਜਨੀ ਅਤੇ ਉਨ੍ਹਾਂ ਦੀ ਅਨੋਖੀ ਸ਼ੈਲੀ

ਰਾਮਾਸਾਮੀ ਕਹਿੰਦੇ ਹਨ, "ਰਜਨੀਕਾਂਤ ਦੀ ਬਾਡੀ ਲੈਂਗੁਏਜ ਅਤੇ ਸਟਾਈਲ ਫਿਲਮਾਂ ਵਿੱਚ ਪਹਿਲਾਂ ਹੀ ਤੈਅ ਹੁੰਦਾ ਹੈ। ਉਹ ਅਜਿਹੀ ਐਕਟਿੰਗ ਅਪਣਾਉਂਦੇ ਹਨ ਜਿਸ ਵਿੱਚ ਬਾਡੀ ਲੈਂਗੁਏਜ ਸਭ ਤੋਂ ਵੱਧ ਸ਼ਾਮਿਲ ਹੁੰਦੀ ਹੈ। ਫਿਰ ਮੁਤਾਬਕ ਖੁਦ ਨੂੰ ਢਾਲ ਲੈਂਦੇ ਹਨ। ਉਹ ਸਧਾਰਨ ਬਾਡੀ ਐਕਸ਼ਨ ਨੂੰ ਵੀ ਕਾਫੀ ਤੋੜਦੇ-ਮਰੋਦੇ ਹਨ ਅਤੇ ਉਸ ਨੂੰ ਖੁਦ ਦੇ ਹਿਸਾਬ ਨਾਲ ਕਰਦੇ ਹਨ।"

ਇਹ ਵੀ ਪੜ੍ਹੋ:

"ਰਜਨੀਕਾਂਤ ਦੀ ਸ਼ੈਲੀ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਉਨ੍ਹਾਂ ਦੀ ਸ਼ੈਲੀ ਅਤੇ ਬਾਡੀ ਲੈਂਗੁਏਜ ਨੂੰ ਫਿਲਮਾਂ ਵਿੱਚ ਬੇਹੱਦ ਚੌਕਸ ਹੋ ਕੇ ਕੀਤਾ ਜਾਂਦਾ ਹੈ।"

ਉਹ ਕਹਿੰਦੇ ਹਨ, "ਇਸ ਖਾਸੀਅਤ ਕਾਰਨ ਬੱਚੇ ਤੱਕ ਉਨ੍ਹਾਂ ਦੀ ਸ਼ੈਲੀ ਅਤੇ ਬਾਡੀ ਲੈਂਗੁਏਜ ਨਕਲ ਕਰਦੇ ਹਨ। ਇਸੇ ਕਾਰਨ ਰਜਨੀਕਾਂਤ ਆਪਣੇ ਸਟਾਈਲ ਨੂੰ ਪਹਿਲਾਂ ਬਣਾਉਂਦੇ ਹਨ। ਇਹ ਰਜਨੀਕਾਂਤ ਦੀ ਸਭ ਤੋਂ ਵੱਡੀ ਅਤੇ ਸਕਾਰਾਤਮਕ ਛਬੀ ਹੈ।"

"ਇਸ ਦੇ ਨਾਲ ਹੀ ਸਿਆਸੀ ਐਲਾਨ ਅਤੇ ਦੂਜੀਆਂ ਭਾਸ਼ਾਵਾਂ ਨੂੰ ਲੈ ਕੇ ਉਨ੍ਹਾਂ ਦੀ ਇੱਕ ਖਾਸ ਬਾਡੀ ਲੈਂਗੁਏਜ ਹੁੰਦੀ ਹੈ। ਹੁਣ ਇਹ ਉਨ੍ਹਾਂ ਦਾ ਹਿੱਸਾ ਬਣ ਚੁੱਕੇ ਹਨ। ਬਾਡੀ ਲੈਂਗੁਏਜ ਅਤੇ ਸਟਾਈਲ ਨੂੰ ਧਿਆਨ ਵਿੱਚ ਰੱਖ ਕੇ ਹੀ ਫਿਲਮਾਂ ਦੇ ਡਾਇਲਗ ਲਿਖੇ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)