ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ - ਰਣਜੀਤ ਸਿੰਘ ਬ੍ਰਹਮਪੁਰਾ

ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖੋਂ, ਡਾ. ਰਤਨ ਸਿੰਘ ਅਜਨਾਲਾ Image copyright Ravinder Singh Robin/BBC
ਫੋਟੋ ਕੈਪਸ਼ਨ ਪ੍ਰੈਸ ਕਾਨਫਰੰਸ ਕਰਕੇ ਬਾਗ਼ੀ ਟਕਸਾਲੀ ਆਗੂਆਂ ਨੇ ਕੀਤਾ ਨਵੀਂ ਸ਼੍ਰੋਮਣੀ ਅਕਾਲੀ ਦਲ ਗਠਨ ਦਾ ਰਸਮੀ ਐਲਾਨ

ਮਾਝੇ ਦੇ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਨਵੇਂ ਅਕਾਲੀ ਦਲ ਦੇ ਗਠਨ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਇਸ ਲਈ ਸਾਰਿਆਂ ਨੂੰ ਸੱਦਾ ਦਿੰਦੇ ਹਨ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 14 ਦਸੰਬਰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਅਤੇ ਬਾਕੀ ਸਾਰੀ ਜਾਣਕਾਰੀ ਉਸ ਦਿਨ ਹੀ ਸਾਂਝੀ ਕੀਤੀ ਜਾਵੇਗੀ।

ਦਰਅਸਲ ਇਨ੍ਹਾਂ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਅਤੇ ਬਾਦਲ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕਰਨ 'ਤੇ ਪਿਛਲੇ ਮਹੀਨੇ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

Image copyright SUKHBIR BADAL/FB
ਫੋਟੋ ਕੈਪਸ਼ਨ ਪਾਰਟੀ ਸੰਕਟ ਦੇ ਚਲਦਿਆਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਨੂੰ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ

ਉਸ ਦੌਰਾਨ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ੍ਹ ਕੇ ਚਰਚਾ ਹੋਈ।''

"ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''

ਇਹ ਵੀ ਪੜ੍ਹੋ-

ਖਹਿਰ ਤੇ ਬੈਂਸ ਬ੍ਰਦਰਜ਼ ਨੂੰ ਵੀ ਸੱਦਾ

ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, "ਖਹਿਰਾ ਅਤੇ ਬੈਂਸ ਬ੍ਰਦਰਜ਼ ਨੂੰ ਸੱਦੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ 1920 ਵਾਲਾ ਸੰਵਿਧਾਨ ਹੀ ਰਹੇਗਾ ਅਤੇ ਜਿਨ੍ਹਾਂ ਦੀ ਵੀ ਵਿਚਾਰਧਾਰਾ ਇਸ ਸੰਵਿਧਾਨ ਨਾਲ ਮਿਲਦੀ ਹੈ, ਉਹ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ।"

Image copyright Ravinder Singh Robin/BBC
ਫੋਟੋ ਕੈਪਸ਼ਨ ਰਣਜੀਤ ਸਿੰਘ ਪਛਾਣ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਗੜ੍ਹ ਚ ਉਨ੍ਹਾਂ ਲਈ ਚੁਣੌਤੀ ਬਣਨ ਕਰਕੇ ਹੈ

ਬ੍ਰਹਮਪੁਰਾ ਨੇ ਕਿਹਾ ਕਿ ਉਹ ਇਸ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਨਾਲ ਚੱਲਣ ਦਾ ਸੱਦਾ ਦੇਣਗੇ।

ਇਸ ਦੇ ਨਾਲ ਬ੍ਰਹਮਪੁਰਾ ਨੇ ਬਰਗਾੜੀ ਮੋਰਚਾ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਲਈ ਕਿਹਾ ਕਿ ਉਹ ਉਨ੍ਹਾਂ ਦੇ ਕਾਜ ਨਾਲ ਸਹਿਮਤ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ।

'ਫੈਡਰਲ ਸਿਸਟਮ 'ਤੇ ਆਧਾਰਿਤ'

ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਨੇ ਮੌਜੂਦਾ ਅਕਾਲੀ ਆਗੂਆਂ ਦੀ ਸ਼ਮੂਲੀਅਤ ਦਾ ਵੀ ਦਾਅਵਾ ਕੀਤਾ ਅਤੇ ਕਿਹਾ ਕਿ ਇਸ ਦਾ ਆਧਾਰ ਫੈਡਰਲ ਸਿਸਟਮ ਹੋਵੇਗਾ।

ਸੇਖੋਂ ਨੇ ਕਿਹਾ, "ਬੁਨਿਆਦੀ ਧਾਰਨਾ 1920 ਵਾਲੀ ਰਹੇਗੀ ਪਰ ਅਜੋਕੇ ਸਮੇਂ ਨੂੰ ਧਿਆਨ 'ਚ ਰੱਖ ਕੇ ਇਸ ਦਾ ਗਠਨ ਹੋਵੇਗਾ। ਪੰਜਾਬ ਦੀ ਬਿਹਤਰੀ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਭ ਨੂੰ ਸੱਦਾ ਹੈ।"

Image copyright Ravinder Robin/BBC
ਫੋਟੋ ਕੈਪਸ਼ਨ ਸੇਵਾ ਸਿੰਘ ਸੇਖੋਂ ਨੇ ਮੌਜੂਦਾ ਅਕਾਲੀ ਆਗੂਆਂ ਦੇ ਸ਼ਮੂਲੀਅਤ ਦਾ ਵੀ ਦਾਅਵਾ ਕੀਤਾ

ਉਨ੍ਹਾਂ ਨੇ ਕਿਹਾ, "ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸਰਮਾਏਦਾਰਾਂ ਦੀ ਜਥੇਬੰਦੀ ਬਣ ਕੇ ਰਹਿ ਗਈ ਹੈ ਤੇ ਅਸੀਂ ਗਰੀਬਾਂ ਨਾਲ ਖੜ੍ਹੇ ਹੋਣ ਵਾਲਾ ਅਕਾਲੀ ਦਲ ਬਣਾਉਣਾ ਚਾਹੁੰਦੇ ਹਾਂ।"

ਇਸ ਮੌਕੇ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਜਿਹੇ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਜੋ ਕਿਸੇ ਇੱਕ ਪਰਿਵਾਰ ਦਾ ਅਕਾਲੀ ਦਲ ਨਾ ਹੋਵੇ ਤੇ ਜਿਸ ਦਾ ਲੋਕ ਨਿੱਘ ਮਾਣ ਸਕਣ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)