ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਐਗਜ਼ਿਟ ਪੋਲ ’ਤੇ ਕਿੰਨਾ ਭਰੋਸਾ ਕਰੀਏ

ਰਾਹੁਲ ਗਾਂਧੀ, ਨਰਿੰਦਰ ਮੋਦੀ Image copyright Getty Images

ਭਾਰਤ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਐਗਜ਼ਿਟ ਪੋਲ ਆ ਗਏ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਲਈ ਕਈ ਐਗਜ਼ਿਟ ਪੋਲ ਨੇ ਕਾਂਗਰਸ ਪਾਰਟੀ ਨੂੰ 100 ਤੋਂ 141 ਸੀਟਾਂ ਜਿੱਤਣ ਦਾ ਅੰਦਾਜ਼ਾ ਲਾਇਆ ਹੈ।

ਐਗਜ਼ਿਟ ਪੋਲ ਚੋਣਾਂ ਦੇ ਨਤੀਜਿਆਂ ਬਾਰੇ ਕੁਝ ਸਪੱਸ਼ਟਤਾ ਦੇਣ ਲਈ ਮੰਨੇ ਜਾਂਦੇ ਹਨ, ਪਰ ਅਕਸਰ ਇਹ ਭੁਲੇਖਾ ਪੈਦਾ ਕਰਦੇ ਹਨ। ਕੀ ਐਗਜ਼ਿਟ ਪੋਲ ਕਦੇ ਸਹੀ ਹੁੰਦੇ ਹਨ ਜਾਂ ਫ਼ਿਰ ਇਹ ਸਿਰਫ਼ ਅੰਦਾਜ਼ਾ ਹੀ ਹੁੰਦਾ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਬੀਬੀਸੀ ਨੇ 2014 ਤੋਂ ਲੈ ਕੇ 2018 ਤੱਕ ਦੇ ਐਗਜ਼ਿਟ ਪੋਲਜ਼ ਦਾ ਅਧਿਐਨ ਕੀਤਾ। ਬਹੁਤੀ ਵਾਰ ਐਗਜ਼ਿਟ ਪੋਲ ਜੇਤੂ ਬਾਰੇ ਭਵਿੱਖਬਾਣੀ ਕਰਦੇ ਹਨ ਪਰ ਜਦੋਂ ਗੱਲ ਸੀਟਾਂ ਦੀ ਗਿਣਤੀ ਦੀ ਆਉਂਦੀ ਹੈ ਤਾਂ ਐਗਜ਼ਿਟ-ਪੋਲ ਹੇਠਾਂ ਵੱਲ ਨੂੰ ਨਜ਼ਰੀਂ ਪੈਂਦੇ ਹਨ।

ਨੇੜੇ ਦਾ ਮੁਕਾਬਲਾ

2017 ਦੀਆਂ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਐਗਜ਼ਿਟ ਪੋਲਜ਼ ਨੇ ਸਾਫ਼ ਤੌਰ 'ਤੇ ਭਾਜਪਾ ਨੂੰ ਜੇਤੂ ਕਰਾਰ ਦਿੱਤਾ ਸੀ। ਸੀ-ਵੋਟਰ ਨੇ ਭਾਜਪਾ ਲਈ 111 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਅਤੇ ਕਾਂਗਰਸ ਲਈ 71 ਸੀਟਾਂ ਦੀ।

ਇਹ ਵੀ ਪੜ੍ਹੋ:

ਦੂਜੇ ਪਾਸੇ ਚਾਣਕਿਆ ਨੇ ਭਾਜਪਾ ਲਈ 135 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਅਤੇ ਕਾਂਗਰਸ ਲਈ 47 ਸੀਟਾਂ ਦੀ।

ਜੇ ਤੁਸੀਂ ਐਗਜ਼ਿਟ ਪੋਲਜ਼ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਦੇ ਔਸਤ 'ਤੇ ਨਜ਼ਰ ਮਾਰੋ ਤਾਂ 65 ਫ਼ੀਸਦੀ ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਪਰ ਅਸਲ ਨਤੀਜਿਆਂ ਵਿੱਚ ਭਾਜਪਾ ਦੀਆਂ ਸੀਟਾਂ ਉੱਤੇ 10 ਫ਼ੀਸਦੀ ਦੀ ਕਮੀ ਆਈ।

ਅਨੁਮਾਨ ਅਨੁਸਾਰ, ਕਾਂਗਰਸ ਨੂੰ 65 ਤੋਂ 70 ਸੀਟਾਂ ਜਿੱਤਣ ਦਾ ਭਰੋਸਾ ਸੀ ਅਤੇ ਉਹ 77 ਸੀਟਾਂ ਜਿੱਤੀ।

ਇਸ ਵਾਰ ਦੇ ਐਗਜ਼ਿਟ ਪੋਲ ਕਾਂਗਰਸ ਦੀਆਂ ਸੀਟਾਂ ਦੇ ਨਜ਼ਦੀਕ ਸਨ, ਪਰ ਗੁਜਰਾਤ ਦੇ ਵਿਧਾਨ ਸਭਾ ਚੋਣ ਨਤੀਜਿਆਂ 'ਚ ਜੇਤੂ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਦਾ ਅੰਦਾਜ਼ਾਂ ਨਹੀਂ ਲਗਾ ਸਕੇ ਹਨ।

2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਅਸਲ ਨਤੀਜਿਆਂ ਤੋਂ ਕੁਝ ਮਹੀਨੇ ਪਹਿਲਾਂ, ਬਹੁਤ ਸਾਰੇ ਸਿਆਸੀ ਵਿਗਿਆਨੀਆਂ ਨੇ ਇਹ ਦਲੀਲ ਦਿੱਤੀ ਸੀ ਕਿ ਇਸ ਵਾਰ ਦੀਆਂ ਚੋਣਾਂ ਦੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।

Image copyright Getty Images
ਫੋਟੋ ਕੈਪਸ਼ਨ ਭਾਜਪਾ ਐਗਜ਼ਿਟ ਪੋਲ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਪਿਛੜਦਾ ਨਜ਼ਦ ਆ ਰਿਹਾ ਹੈ

ਏਬੀਪੀ ਨਿਊਜ਼ ਅਤੇ ਸੀ-ਵੋਟਰ ਨੇ ਭਾਜਪਾ ਲਈ 110 ਸੀਟਾਂ ਅਤੇ ਕਾਂਗਰਸ ਲਈ 88 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।

ਦੂਜੇ ਪਾਸੇ ਇੰਡੀਆ ਟੂਡੇ-ਐਕਸਿਜ਼ ਨੇ ਭਾਜਪਾ ਲਈ 85 ਸੀਟਾਂ ਅਤੇ ਕਾਂਗਰਸ ਲਈ 111 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।

ਐਗਜ਼ਿਟ ਪੋਲ ਦੇ ਨਤੀਜਿਆਂ ਨੇ ਭਾਜਪਾ ਦੀਆਂ ਸੀਟਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਮੁਕਾਬਲੇ ਇਸ ਵਾਰ ਭਾਰੀ ਵਾਧਾ ਦਿਖਾਇਆ ਸੀ।

ਭਾਜਪਾ ਨੇ 100 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਿਲ ਕੀਤੀ ਪਰ ਸਰਕਾਰ ਬਣਾਉਣ 'ਚ ਫੇਲ੍ਹ ਰਹੀ ਕਿਉਂਕਿ ਕਾਂਗਰਸ ਨੇ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰ ਲਿਆ ਅਤੇ ਬਹੁਮਤ ਸਾਬਿਤ ਕਰ ਦਿੱਤਾ।

ਇਹੀ ਉਹ ਸਮਾਂ ਸੀ ਜਦੋਂ ਐਗਜ਼ਿਟ-ਪੋਲਜ਼ ਦੇ ਨਤੀਜੇ ਦੋਵਾਂ ਪਾਰਟੀਆਂ ਦੇ ਨਤੀਜਿਆਂ ਨਾਲ ਕਾਫ਼ੀ ਮੇਲ ਖਾਂਦੇ ਸਨ।

Image copyright Getty Images
ਫੋਟੋ ਕੈਪਸ਼ਨ ਕਾਂਗਰਸ ਨੂੰ ਐਗਜ਼ਿਟ ਪੋਲਜ਼ ਵਿੱਚ ਛੱਤੀਸ਼ਗੜ੍ਹ ਵਿੱਚ ਕਾਮਯਾਬੀ ਮਿਲਦੀ ਨਜ਼ਰ ਨਹੀਂ ਆ ਰਹੀ ਹੈ

ਹਰ ਚੋਣ ਨਤੀਜਿਆਂ ਦੀ ਸਟੀਕ ਫ਼ੀਸਦ ਦਾ ਨਤੀਜਾ ਕੱਢਣਾ ਬਹੁਤ ਔਖਾ ਹੁੰਦਾ ਹੈ ਪਰ ਇਹ ਇੱਕ ਤਰੀਕੇ ਨਾਲ ਸੌਖਾ ਵੀ ਹੁੰਦਾ ਹੈ ਕਿਉਂਕਿ ਅਨੁਮਾਨਿਤ ਸੀਟਾਂ ਦਾ ਸਿੱਧੇ ਤੌਰ 'ਤੇ ਅਨੁਪਾਤ ਨਹੀ ਕੀਤਾ ਜਾਂਦਾ ਕਿ ਕੌਣ ਸਰਕਾਰ ਬਣਾਉਣ ਜਾ ਰਿਹਾ ਹੈ।

ਹਮੇਸ਼ਾ ਗਲਤੀ ਦੀ ਗੁੰਜਾਇਸ਼ ਰਹੇਗੀ।

ਗ਼ਲਤੀਆਂ

2015 ਵਿੱਚ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਚਾਣਕਿਆ ਵੱਲੋਂ ਭਾਜਪਾ ਲਈ 155 ਸੀਟਾਂ ਅਤੇ ਮਹਾਂ-ਗੱਠਜੋੜ ਲਈ 83 ਸੀਟਾਂ ਦਾ ਅਨੁਮਾਨ ਸੀ।

ਨੀਲਸਨ ਅਤੇ ਸੀਸੇਰੋ ਵੱਲੋਂ ਭਾਜਪਾ ਲਈ 100 ਤੋਂ ਵੱਧ ਸੀਟਾਂ ਦੀ ਭਵਿੱਖਬਾਣੀ ਸੀ ਪਰ ਅਸਲ ਨਤੀਜੇ ਬਿਲਕੁਲ ਉਲਟ ਸਨ।

Image copyright Pti
ਫੋਟੋ ਕੈਪਸ਼ਨ ਪਿਛਲੀਆਂ ਬਿਹਾਰ ਚੋਣਾਂ ਵਿੱਚ ਜੇਤੂ ਅਤੇ ਉੱਪ ਜੇਤੂ ਦੀ ਪਛਾਣ ਕਰਨ ਲਈ ਗ਼ਲਤੀ ਦਾ ਫ਼ੀਸਦ ਵੱਧ ਸੀ

ਮਹਾਂ-ਗੱਠਜੋੜ, ਵਿੱਚ ਨੀਤਿਸ਼ ਕੁਮਾਰ ਦੀ ਜਨਤਾ ਦਲ (ਯੁਨਾਈਟਿਡ) ਦਾ 'ਵੱਡਾ ਸਾਥੀ', ਲਾਲੂ ਯਾਦਵ ਦੀ ਆਰਜੇਡੀ ਅਤੇ ਕਾਂਗਰਸ ਨੇ 243 ਸੀਟਾਂ ਵਿੱਚੋਂ 178 ਸੀਟਾਂ ਜਿੱਤੀਆਂ - ਇਹ ਕੁੱਲ ਸੀਟਾਂ ਦੇ ਸ਼ੇਅਰ ਦਾ 73 ਫ਼ੀਸਦ ਸੀ।

ਇਸ ਵਾਰ ਜੇਤੂ ਅਤੇ ਉੱਪ ਜੇਤੂ ਦੀ ਪਛਾਣ ਕਰਨ ਲਈ ਗ਼ਲਤੀ ਦਾ ਫ਼ੀਸਦ ਵੱਧ ਸੀ।

ਸਹੀ ਭਵਿੱਖਬਾਣੀ

2016 ਦੀਆਂ ਪੱਛਮ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ 'ਚ ਐਗਜ਼ਿਟ-ਪੋਲਜ਼ ਦੇ ਅਨੁਮਾਨ ਨੂੰ ਹੁੰਗਾਰਾ ਮਿਲਿਆ।

ਚਾਣਕਿਆ ਨੂੰ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਲਈ 210 ਸੀਟਾਂ ਦੀ ਉਮੀਦ ਸੀ ਅਤੇ ਇੰਡੀਆ ਟੂਡੇ-ਐਕਸਿਜ਼ ਨੇ 243 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।

ਦਿਲਚਸਪ ਗੱਲ ਇਹ ਹੈ ਕਿ ਪੂਰਬ-ਅਨੁਮਾਨਿਤ ਸੀਟਾਂ ਸੂਬੇ ਵਿੱਚ ਬਹੁਮਤ ਸਾਬਿਤ ਕਰਨ ਲਈ ਲੋੜੀਂਦੀਆਂ ਸੀਟਾਂ ਦੀ ਗਿਣਤੀ ਤੋਂ ਵੱਧ ਸਨ।ਅਨੁਮਾਨ ਬੇਹੱਦ ਨੇੜੇ ਆ ਗਿਆ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਤ੍ਰਿਣਮੂਲ ਕਾਂਗਰਸ ਨੇ ਕੁੱਲ 211 ਸੀਟਾਂ ਜਿੱਤੀਆਂ।

Image copyright Reuters

ਦਿਲਚਸਪ ਗੱਲ ਇਹ ਹੈ ਉੱਪ-ਜੇਤੂ ਲਈ ਸੀਟਾਂ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ-ਪੋਲ ਇੱਕ ਵਾਰ ਫ਼ੇਰ ਗ਼ਲਤ ਸਾਬਿਤ ਹੋਏ। ਇੰਡੀਆ ਟੂਡੇ-ਐਕਸਿਜ਼ ਨੂੰ ਛੱਡ ਕੇ, ਸਾਰੇ ਐਗਜ਼ਿਟ-ਪੋਲਜ਼ ਨੇ 100 ਸੀਟਾਂ 'ਤੇ ਖੱਬੇ ਪੱਖੀ ਅਤੇ ਕਾਂਗਰਸ ਗੱਠਜੋੜ ਦੀ ਭਵਿੱਖਬਾਣੀ ਕੀਤੀ ਸੀ। ਖੱਬੇ ਪੱਖੀ ਅਤੇ ਕਾਂਗਰਸ ਨੂੰ ਮਹਿਜ਼ 44 ਸੀਟਾਂ ਹੀ ਮਿਲੀਆਂ।

ਜੇ ਅਸੀਂ 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਜ਼ਰ ਮਾਰੀਏ ਤਾਂ ਸਾਰੇ ਐਗਜ਼ਿਟ-ਪੋਲਜ਼ ਨੇ ਭਾਜਪਾ ਲਈ ਧਮਾਕੇਦਾਰ ਜਿੱਤ ਦੀ ਭਵਿੱਖਬਾਣੀ ਕੀਤੀ ਸੀ।

ਚਾਣਕਿਆ ਨੇ ਭਾਜਪਾ ਲਈ 285 ਸੀਟਾਂ ਦੀ ਵੱਡੀ ਗਿਣਤੀ ਦਾ ਅਨੁਮਾਨ ਲਗਾਇਆ ਸੀ, ਇਹ ਗਿਣਤੀ ਯੋਗੀ ਅਦਿਤਿਆਨਾਥ ਦੀ ਸਰਕਾਰ ਦੇ ਨਤੀਜਿਆਂ ਤੋਂ ਸਿਰਫ਼ 7 ਸੀਟਾਂ ਵੱਧ ਸੀ ਅਤੇ 88-112 ਸੀਟਾਂ ਸਮਾਜਵਾਦੀ ਪਾਰਟੀ ਤੇ ਗੱਠਜੋੜ ਲਈ ਅਨੁਮਾਨਿਤ ਸਨ।

ਇਹ ਵੀ ਇੱਕ ਦੁਰਲੱਭ ਉਦਾਹਰਣ ਸੀ ਜਦੋਂ ਐਗਜ਼ਿਟ-ਪੋਲਜ਼ ਜੇਤੂ ਸੀਟਾਂ ਦੇ ਬੇਹੱਦ ਕਰੀਬ ਰਹੇ ਪਰ ਉੱਪ-ਜੇਤੂ ਲਈ ਸੀਟਾਂ ਦੀ ਗਿਣਤੀ ਦੇ ਮਾਮਲੇ 'ਚ ਫੇਲ੍ਹ ਰਹੇ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)