ਯੂ-ਟਿਊਬ 'ਤੇ ਗੁਰੂ ਰੰਧਾਵਾ ਵਰਗੇ ਕਲਾਕਾਰਾਂ ਨੂੰ ਮੌਕਾ ਦੇਣ ਵਾਲੀ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ

  • ਸੌਤਿਕ ਬਿਸਵਾਸ
  • ਬੀਬੀਸੀ ਪੱਤਰਕਾਰ
ਗੁਰੂ ਰੰਧਾਵਾ

ਤਸਵੀਰ ਸਰੋਤ, T-SERIES

ਤਸਵੀਰ ਕੈਪਸ਼ਨ,

ਟੀ-ਸੀਰੀਜ਼ ਵੱਲੋਂ ਲਾਂਚ ਕੀਤੇ ਗਏ ਕਈ ਕਲਾਕਾਰਾਂ ਵਿੱਚੋਂ ਗੁਰੂ ਰੰਧਾਵਾ ਇੱਕ ਹਨ।

ਪੂਡੀਪਾਈ ਇੱਕ 28 ਸਾਲਾ ਸਵੀਡਿਸ਼ ਨਾਗਰਿਕ ਹੈ ਜੋ ਯੂਟਿਊਬ ਉੱਪਰ ਵੀਡੀਓ ਗੇਮਾਂ ਦੀ ਕਮੈਂਟਰੀ ਕਰਦਾ ਹੈ।

ਪੂਡੀਪਾਈ ਦਾ ਅਸਲੀ ਨਾਮ ਫਿਲੈਕਸ ਕਜੈਲਬਰਗ ਹੈ। ਪੂਡੀਪਾਈ ਨੇ ਭਾਰਤ ਦੀ ਸੰਗੀਤ ਸਨਅਤ ਦੀ ਮੰਨੀ ਪ੍ਰਮੰਨੀ ਕੰਪਨੀ ਸੂਪਰ ਕੈਸਿਟ ਇੰਡਸਟਰੀਜ਼ ਲਿਮੀਟਿਡ ਜਿਸ ਨੂੰ ਟੀ-ਸੀਰੀਜ਼ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ ਨੂੰ ਚੁਣੌਤੀ ਪੇਸ਼ ਕਰ ਦਿੱਤੀ ਹੈ।

ਫਿਲਹਾਲ ਟੀ-ਸੀਰੀਜ਼ ਕੋਲ ਸਭ ਤੋਂ ਵੱਧ ਯੂਟਿਊਬ ਸਬਸਕ੍ਰਾਈਬਰ ਹਨ ਪਰ ਪੂਡੀਪਾਈ ਨੇ ਇਸ ਰੁਤਬੇ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ।

ਟੀ-ਸੀਰੀਜ਼ ਭਾਰਤ ਦੀ 35 ਸਾਲ ਪੁਰਾਣੀ ਸੰਗੀਤ ਕੰਪਨੀ ਹੈ, ਜਿਸ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ। ਟੀ-ਸੀਰੀਜ਼ ਦਾ ਲਗਪਗ 15 ਫੀਸਦੀ ਰੈਵਿਨਿਊ ਇਸ ਦੇ ਯੂਟਿਊਬ ਚੈਨਲ ਤੋਂ ਆਉਂਦਾ ਹੈ। ਇਸ ਚੈਨਲ ਨੂੰ ਕੰਪਨੀ ਦੇ ਸੱਤ ਮੰਜ਼ਿਲਾ ਦਫ਼ਤਰ ਵਿੱਚ 13 ਕਰਮੀਆਂ ਦੀ ਟੀਮ ਚਲਾਉਂਦੀ ਹੈ।

ਯੂਟਿਊਬ ਉੱਪਰ ਪੂਡੀਪਾਈ ਅਤੇ ਟੀ-ਸੀਰੀਜ਼ ਦੋਹਾਂ ਦੇ 75 ਮਿਲੀਅਨ ਤੋਂ ਵਧੇਰੇ ਸਬਸਕ੍ਰਾਈਬਰ ਹਨ।

ਇਹ ਗਿਣਤੀ ਟੇਅਲਰ ਸਵਿਫਟ ਤੇ ਐਡ ਸ਼ੀਰਾਨ ਦੇ ਕੁੱਲ ਸਬਸਕ੍ਰਾਈਬਰਾਂ ਨਾਲੋਂ ਦੁੱਗਣੇ ਹਨ ਜਿਨ੍ਹਾਂ ਦੇ ਪੂਰੀ ਦੁਨੀਆਂ ਵਿੱਚ ਦੋ ਬਿਲੀਅਨ ਸਬਸਕ੍ਰਾਈਬਰ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

28 ਸਾਲਾ ਪੂਡੀਪਾਈ ਇੱਕ ਸਵੀਡਿਸ਼ ਨਾਗਰਿਕ ਹੈ ਜੋ ਯੂਟਿਊਬ ਉੱਪਰ ਵੀਡੀਓ ਗੇਮਾਂ ਦੀ ਕਮੈਂਟਰੀ ਕਰਦਾ ਹੈ।

ਸੋਸ਼ਲ ਬਲੇਡ ਵੈੱਬਸਾਈਟ ਮੁਤਾਬਕ ਪੂਡੀਪਾਈ ਨਾਲ ਹਰ ਦਿਨ ਔਸਤਨ 220,000 ਸਬਸਕ੍ਰਾਈਬਰ ਜੁੜ ਰਹੇ ਹਨ ਜਦਕਿ ਟੀ-ਸੀਰੀਜ਼ ਨਾਸ ਲਗਪਗ 178,000 ਜੁੜਦੇ ਹਨ।

ਟੀ-ਸੀਰੀਜ਼ ਨਾਲ ਇਸ ਨੰਬਰ ਵਨ ਦੀ ਲੜਾਈ ਵਿੱਚ ਪੂਡੀਪਾਈ ਦੇ ਹਮਾਇਤੀਆਂ ਨੇ ਕਈ ਵੈੱਬਸਾਈਟਾਂ ਵੀ ਹੈਕ ਕੀਤੀਆਂ ਹਨ ਅਤੇ ਪੋਸਟਰ ਛਪਵਾਏ ਹਨ।

ਹਾਲ ਹੀ ਵਿੱਚ ਉਨ੍ਹਾਂ ਨੇ ਵਾਲ ਸਟਰੀਟ ਮੈਗਜ਼ੀਨ ਦੀ ਵੈੱਬਸਾਈਟ ਹੈਕ ਕਰਕੇ ਉਸ ਉੱਪਰ ਲਿਖਿਆ ਕਿ ਮੈਗਜ਼ੀਨ ਪੂਡੀਪਾਈ ਨੂੰ ਸਪਾਂਸਰ ਕਰ ਰਿਹਾ ਹੈ ਤਾਂ ਕਿ ਉਹ ਟੀ-ਸੀਰੀਜ਼ ਨੂੰ ਸਬਸਕ੍ਰਾਈਬਰਾਂ ਦੀ ਜੰਗ ਵਿੱਚ ਹਰਾ ਸਕੇ।

ਇਹ ਵੀ ਪੜ੍ਹੋ:

ਪੂਡੀਪਾਈ ਦੇ ਦੇਸੀ, ਭਾਵ ਸਵੀਡਿਸ਼ ਫੈਨਜ਼ ਨੇ ਤਾਂ ਆਨਲਾਈਨ ਪਟੀਸ਼ਨਾਂ ਵੀ ਪਾ ਰੱਖੀਆਂ ਹਨ ਕਿ ਯੂਟਿਊਬ ਤੋਂ ਟੀ-ਸੀਰੀਜ਼ ਨੂੰ ਹਟਾਇਆ ਜਾਵੇ ਕਿਉਂਕਿ ਇਸ ਨਾਲ ਨਿੱਜੀ ਸਿਰਜਕਾਂ ਨੂੰ ਖ਼ਤਰਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ "ਯੂਟਿਊਬ ਅਨੈਲਿਟਿਕਸ ਦੀ ਤਾਨਾਸ਼ਾਹ" ਅਤੇ ਇੱਕ "ਲਾਲਚੀ ਕਾਰਪੋਰੇਸ਼ਨ" ਦੱਸਿਆ ਹੈ।

ਟੀ-ਸੀਰੀਜ਼ ਦੇ ਨੌਜਵਾਨ ਮੈਨੇਜਿੰਗ ਡਾਇਰੈਕਟਰ ਭੂਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਲਾਕਾਰਾਂ ਨੂੰ ਸਾਡੇ ਚੈਨਲ ਦੇ ਸਬਸਕ੍ਰਾਈਬਰ ਵਧਾਉਣ ਲਈ ਕਿਸੇ ਕਿਸਮ ਦੇ ਪੋਸਟਰ ਬਣਾਉ ਲਈ ਨਹੀਂ ਕਿਹਾ। ਉਨ੍ਹਾਂ ਕਿਹਾ, "ਅਸੀਂ ਇਸ ਦੌੜ ਵਿੱਚ ਸ਼ਾਮਲ ਹੀ ਨਹੀਂ ਹਾਂ।"

"ਸ਼ੁਕਰਗੁਜ਼ਾਰ ਹਾਂ ਇਸ ਵਿਵਾਦ ਦੇ ਕਿ ਹੁਣ ਸਾਡੇ ਉੱਪਰ ਪੂਰੇ ਸੰਸਾਰ ਦੀਆਂ ਨਜ਼ਰਾਂ ਹਨ। ਹਰ ਕੋਈ ਸਾਡੇ ਕੋਲ ਪਹੁੰਚ ਕਰ ਰਿਹਾ ਹੈ। ਕੌਮਾਂਤਰੀ ਕਲਾਕਾਰ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ। ਰੈਂਕਿੰਗ ਨੂੰ ਭੁੱਲ ਜਾਓ ਅਸੀਂ ਸਭ ਤੋਂ ਵਧੇਰੇ ਲੋਕਾਂ ਕੋਲ ਪਹੁੰਚ ਰਹੇ ਹਾਂ।''

ਤਸਵੀਰ ਸਰੋਤ, KANNAGI KHANNA

ਤਸਵੀਰ ਕੈਪਸ਼ਨ,

ਟੀ-ਸੀਰੀਜ਼ ਵੱਲੋਂ ਜਾਰੀ ਕੀਤੇ ਜਾਣ ਵਾਲੇ ਗਾਣਿਆਂ ਬਾਰੇ ਫੈਸਲਾ ਭੂਸ਼ਨ ਕੁਮਾਰ ਹੀ ਕਰਦੇ ਹਨ।

"ਪੂਡੀਪਾਈ ਨਾਲ ਇਹ ਸੰਘਰਸ਼ ਦਾ ਸਮਾਂ ਕਿਸੇ ਵੀ ਲੇਬਲ ਲਈ ਇਸ ਤੋਂ ਬਿਹਤਰ ਸਮਾਂ ਨਹੀਂ ਹੋ ਸਕਦਾ ਹੈ।''

ਟੀ-ਸੀਰੀਜ਼ ਆਪਣੀ ਵੀਡੀਓਜ਼ ਦੇ ਫਿਲਮਾਂਕਣ ਉੱਪਰ 1,00,000 ਡਾਲਰ ਤੱਕ ਖਰਚ ਕਰ ਦਿੰਦੀ ਹੈ।

ਹਾਲ ਹੀ ਵਿੱਚ ਇਸ ਨੇ ਗੁਰੂ ਰੰਧਾਵਾ ਦਾ ਗਾਇਆ ਇੱਕ ਪੰਜਾਬੀ ਹਿੱਪ ਹੋਪ ਵਿੱਚ ਇੱਕ ਰੁਮਾਨੀ ਗੀਤ ਜਾਰੀ ਕੀਤਾ ਜਿਸ ਵਿੱਚ ਫਲੋਰਿਡਾ ਦੇ ਪਿਟਬੁੱਲ ਨੇ ਰੈਪਿੰਗ ਕੀਤੀ ਸੀ।

ਹੁਣ ਕੁਮਾਰ ਦਾ ਕਹਿਣਾ ਹੈ ਕਿ ਕੰਪਨੀ ਕਿਸੇ ਵੱਡੇ ਕੌਮਾਂਤਰੀ ਗਾਇਕ ਨਾਲ ਸਮਝੌਤਾ ਕਰ ਰਹੀ ਹੈ ਜੋ ਕਿਸੇ ਭਾਰਤੀ ਨਾਲ ਮਿਲ ਕੇ ਗਾਉਣਗੇ।

ਕੁਮਾਰ ਦਾ ਦਾਅਵਾ ਹੈ ਕਿ ਪਿਛਲੇ ਸਾਲਾਂ ਦੌਰਾਨ ਕੰਪਨੀ ਨੇ ਕਈ ਗੁਰੂ ਰੰਧਾਵੇ ਵਰਗੇ ਕਈ ਕਲਾਕਾਰ ਲਾਂਚ ਕੀਤੇ ਹਨ।

ਰੰਧਾਵੇ ਦੇ ਗੀਤ ਨੂੰ ਹੁਣ ਤੱਕ 1.5 ਬਿਲੀਅਨ ਵਾਰ ਦੇਖਿਆ ਜਾ ਚੁੱਕੀ ਹੈ। ਇਨ੍ਹਾਂ ਵੀਡੀਓਜ਼ ਨੂੰ ਜ਼ਿਆਦਾਤਰ ਵਿਦੇਸ਼ਾਂ ਵਿੱਚ ਫਿਲਮਾਇਆ ਜਾਂਦਾ ਹੈ ਅਤੇ ਬਹੁਤ ਮਹਿੰਗੀਆਂ ਕਾਰਾਂ ਵਿੱਚ ਬੈਠੇ ਗਾਇਕ ਦੇ ਚੁਫੇਰੇ ਪਤਲੀਆਂ-ਪਤਲੀਆਂ ਲੜਕੀਆਂ ਨੱਚ ਰਹੀਆਂ ਹੁੰਦੀਆਂ ਹਨ।

ਮਿਸਾਲ ਵਜੋਂ ਛੱਬੀ ਸਾਲਾ ਪੰਜਾਬੀ ਰੰਧਾਵਾ ਅਕਸਰ ਕੋਈ ਧੁਨ ਗੁਣਗੁਣਾ ਕੇ ਭੂਸ਼ਨ ਕੁਮਾਰ ਨੂੰ ਵਟਸੈੱਪ ਕਰ ਦਿੰਦੇ ਹਨ। ਕੰਪਨੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਗਾਣਿਆਂ ਬਾਰੇ ਫੈਸਲਾ ਕੁਮਾਰ ਹੀ ਕਰਦੇ ਹਨ।

ਤਸਵੀਰ ਸਰੋਤ, T-Series

ਤਸਵੀਰ ਕੈਪਸ਼ਨ,

ਟੀ-ਸੀਰੀਜ਼ ਨੇ ਬਜ਼ੁਰਗਾਂ ਲਈ ਭਜਨ ਰਿਕਾਰਡ ਕਰਕੇ ਵੇਚਣ ਤੋਂ ਸਫਰ ਸ਼ੁਰੂ ਕੀਤਾ ਅਤੇ ਫੇਰ ਵਿਕਾਸ ਦਾ ਕੋਈ ਮੌਕਾਂ ਖੁੰਝਣ ਨਹੀਂ ਦਿੱਤਾ।

ਕੁਮਾਰ ਨੇ ਦੱਸਿਆ, "ਜੇ ਮੈਨੂੰ ਧੁਨ ਪਸੰਦ ਆਉਂਦੀ ਹੈ ਤਾਂ ਮੈਂ ਉਸ ਨੂੰ ਗਾ ਕੇ ਬੀਟ ਅਤੇ ਡਰੌਪ ਸਮੇਤ ਭੇਜਣ ਲਈ ਕਹਿੰਦਾ ਹਾਂ। ਕਿਸੇ ਗਾਣੇ ਵਿੱਚ ਡਰੌਪ ਉਹ ਥਾਂ ਹੁੰਦੀ ਹੈ ਜਿੱਥੋਂ ਧੁਨ ਇੱਕਦਮ ਬਦਲ ਜਾਂਦੀ ਹੈ।''

"ਇਸ ਪ੍ਰਕਾਰ ਉਹ ਬੀਟ ਅਤੇ ਡਰੌਪ ਨਾਲ ਜੋੜ ਕੇ ਮੈਨੂੰ ਭੇਜਦੇ ਹਨ ਅਤੇ ਜੇ ਮੈਨੂੰ ਪਸੰਦ ਆਵੇ ਤਾਂ ਮੈਂ ਹਰੀ ਝੰਡੀ ਦੇ ਦਿੰਦਾ ਹਾਂ ਕਿ ਚਲੋ ਗਾਣਾ ਪੂਰਾ ਕਰੀਏ। ਚੰਗਾ ਸੰਗੀਤ ਸਾਨੂੰ ਸੁਣ ਕੇ ਹੀ ਪਤਾ ਚੱਲ ਜਾਂਦਾ ਹੈ।''

ਟੀ-ਸੀਰੀਜ਼ ਦੀ ਸ਼ੁਰੂਆਤ 1983 ਵਿੱਚ ਮਰਹੂਮ ਗੁਲਸ਼ਨ ਕੁਮਾਰ ਨੇ ਕੀਤੀ ਸੀ। ਗੁਲਸ਼ਨ ਕੁਮਾਰ ਇਸ ਤੋਂ ਪਹਿਲਾਂ ਜੂਸ ਵੇਚਣ ਦਾ ਕੰਮ ਕਰਦੇ ਸਨ।

ਫੇਰ ਉਨ੍ਹਾਂ ਨੇ ਸੰਗੀਤ ਦੇ ਖੇਤਰ ਵਿੱਚ ਧਾਰਮਿਕ ਸੰਗੀਤ ਰਿਕਾਰਡ ਕਰਨ ਅਤੇ ਵੇਚਣ ਦੇ ਬਾਜ਼ਾਰ ਦੀਆਂ ਸੰਭਾਵਾਨਾਵਾਂ ਨੂੰ ਪਛਾਣਿਆ ਅਤੇ ਕੰਪਨੀ ਦਾ ਮੁੱਢ ਬੰਨ੍ਹਿਆ। ਗੁਲਸ਼ਨ ਕੁਮਾਰ ਨੂੰ ਮੁੰਬਈ ਦੇ ਇੱਕ ਮੰਦਿਰ ਵਿੱਚ ਸਾਲ 1993 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਕੰਪਨੀ ਅਧਿਕਾਰੀਆਂ ਮੁਤਾਬਕ ਗੁਲਸ਼ਨ ਕੁਮਾਰ ਨੇ ਦੇਖਿਆ ਕਿ ਬਜ਼ੁਰਗਾਂ ਨੂੰ ਪੁਰਾਣੇ ਧਾਰਮਿਕ ਗ੍ਰੰਥ ਨਜ਼ਰ ਕਮਜ਼ੋਰ ਹੋ ਜਾਣ ਕਾਰਨ ਪੜ੍ਹਨੇ ਮੁਸ਼ਕਿਲ ਹੋ ਗਏ ਸਨ।

ਗੁਰੂ ਰੰਧਾਵਾ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ

ਇਸ ਲਈ ਉਨ੍ਹਾਂ ਨੇ ਗਾਇਕਾਂ ਨਾਲ ਸੰਪਰਕ ਕੀਤਾ ਅਤੇ ਭਜਨ ਰਿਕਾਰਡ ਕਰਵਾ ਕੇ ਸਸਤੀਆਂ ਕੈਸਟਾਂ ਦੇ ਰੂਪ ਵਿੱਚ ਵੇਚਿਆ। ਇਨ੍ਹਾਂ ਕੈਸਟਾਂ ਦੀ ਕੀਮਤ ਬਾਜ਼ਰ ਵਿੱਚ ਮਿਲਦੀਆਂ ਰਿਕਾਰਡਡ ਕੈਸਟਾਂ ਤੋਂ ਇੱਕ ਤਿਹਾਈ ਰੱਖੀ ਗਈ।

ਆਪਣੀ ਕਾਰੋਬਾਰੀ ਸੂਝ ਦਾ ਇੱਕ ਹੋਰ ਸਬੂਤ ਦਿੰਦਿਆਂ ਉਨ੍ਹਾਂ ਨੇ ਭਾਰਤ ਦੇ ਤੀਰਥ ਸਥਾਨਾਂ ਦੇ ਦਰਸ਼ਨਾਂ ਦੀਆਂ ਫਿਲਮਾਂ ਬਣਵਾਈਆਂ ਅਤੇ ਵੀਸੀਆਰ ਵਿੱਚ ਚਲਾਈਆਂ ਜਾਣ ਵਾਲੀਆਂ ਕੈਸਟਾਂ ਦੇ ਰੂਪ ਵਿੱਚ ਵੇਚਿਆ। ਇਹ ਫਿਲਮਾਂ ਉਨ੍ਹਾਂ ਲੋਕਾਂ ਵਿੱਚ ਬਹੁਤ ਪਸੰਦ ਕੀਤੀਆਂ ਗਈਆਂ ਜੋ ਤੀਰਥ ਯਾਤਰਾ ਦਾ ਖ਼ਰਚ ਨਹੀਂ ਝੱਲ ਸਕਦੇ ਸਨ।

ਤਸਵੀਰ ਸਰੋਤ, T-SERIES

ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਨੇ ਧਾਰਮਿਕ ਸੰਗੀਤ ਦੀਆਂ ਕੈਸਟਾਂ ਦੇ ਨਾਲ-ਨਾਲ ਮਨੋਰੰਜਕ ਫਿਲਮਾਂ ਬਣਾਉਣ ਵੱਲ ਕਦਮ ਰੱਖਿਆ। ਆਸ਼ਿਕੀ ਉਨ੍ਹਾਂ ਦੀ ਕੰਪਨੀ ਵੱਲੋਂ ਨਿਰਮਾਣ ਕੀਤੀ ਪਹਿਲੀ ਕਾਰੋਬਾਰੀ ਫਿਲਮ ਸੀ।

'ਦੂਸਰੀ ਪਹਿਲ'

ਬਦਲਦੇ ਸਮੇਂ ਵਿੱਚ ਪਾਇਰੇਸੀ ਦਾ ਹਮਲਾ ਹੋ ਗਿਆ। ਇਸ ਦੇ ਨਾਲ ਹੀ ਟੀ-ਸੀਰੀਜ਼ ਨੂੰ ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਨਾਲ ਵੀ ਅਦਾਲਤੀ ਮੁਕੱਦਮੇਬਾਜ਼ੀ ਵਿੱਚ ਉਲਝਣਾ ਪਿਆ। ਇਹ ਚੈਨਲ ਅਤੇ ਸਟੇਸ਼ਨ ਟੀ-ਸੀਰੀਜ਼ ਦਾ ਸੰਗੀਤ ਆਪਣੇ ਪ੍ਰੋਗਰਾਮਾਂ ਲਈ ਚੋਰੀ ਕਰ ਰਹੇ ਸਨ।

ਕੰਪਨੀ ਨੇ ਇਸ ਦੇ ਨਾਲ ਹੀ ਦੇਸ ਵਿੱਚ ਪੈਰ ਪਸਾਰ ਰਹੀ ਮੋਬਾਈਲ ਫੋਨ ਸਨਅਤ ਵੱਲ ਧਿਆਨ ਦਿੱਤਾ ਅਤੇ ਆਪਣੇ ਸੰਗੀਤ ਦੀਆਂ ਕਲਿਪਸ ਮੋਬਾਈਲ ਕੰਪਨੀਆਂ ਨੂੰ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਜੋ ਇਨ੍ਹਾਂ ਨੂੰ ਆਪਣੇ ਗਾਹਕਾਂ ਲਈ ਕਾਲਰ ਟਿਊਨ ਵਜੋਂ ਉਪਲਭਦ ਕਰਵਾਉਂਦੀਆਂ ਸਨ।

ਇਹ ਵੀ ਪੜ੍ਹੋ:

ਕੰਪਨੀ ਦੇ ਪ੍ਰੈਜ਼ੀਡੈਂਟ ਨੀਰਜ ਕਲਿਆਣ ਨੇ ਮੈਨੂੰ ਦੱਸਿਆ, "ਸ਼ੁਰੂ ਵਿੱਚ ਕੰਪਨੀਆਂ ਸਾਡੇ ਕੋਲ ਆਉਂਦੀਆਂ ਅਤੇ ਕਹਿੰਦੀਆਂ ਕਿ ਸਾਨੂੰ 30 ਸਕਿੰਟ ਦੇ ਸੰਗੀਤ ਦੇ 10 ਬਾਈਟ ਚਾਹੀਦੇ ਹਨ। ਬਦਲੇ ਵਿੱਚ ਉਹ ਸਾਨੂੰ ਦਸ ਮੋਬਾਈਲ ਫੋਨ ਦੇ ਦਿੰਦੇ ਜੋ ਅਸੀਂ ਰੱਖ ਲੈਂਦੇ। ਇਹ ਮੋਬਾਈਲ ਬਾਜ਼ਾਰ ਵਿੱਚ ਬਹੁਤ ਕੀਮਤੀ ਹੁੰਦੇ ਸਨ।"

ਕਲਿਆਣ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਐਮਸਟਰਡਮ (ਨੀਦਰਲੈਂਡਜ਼) ਵਿੱਚ ਇੱਕ ਕਾਨਫਰੰਸ ਦੌਰਾਨ ਪਤਾ ਲੱਗਿਆ ਕਿ ਹੁਣ ਅਗਲਾ ਵੱਡਾ ਕੰਮ ਯੂਟਿਊਬ 'ਤੇ ਜਾਣਾ ਹੋਵੇਗਾ। ਇਸ ਲਈ ਸਾਲ 2011 ਦੇ ਪਹਿਲੇ ਦਿਨ ਉਨ੍ਹਾਂ ਨੇ ਯੂਟਿਊਬ ਉੱਪਰ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪਟਿਆਲਾ ਹਾਊਸ ਫਿਲਮ ਨਾਲ ਸ਼ੁਰੂਆਤ ਕੀਤੀ।

ਅੱਜ ਸੱਤ ਸਾਲਾਂ ਬਾਅਦ ਕੰਪਨੀ ਦੇ ਯੂਟਿਊਬ ਤੇ ਨੌਂ ਭਾਰਤੀ ਭਾਸ਼ਾਵਾਂ ਵਿੱਚ 28 ਚੈਨਲ ਹਨ। ਜਿਨ੍ਹਾਂ ਵਿੱਚ ਵੀਡੀਓ ਫਿਲਮਾਂ, ਆਡੀਓ ਜੂਕਬੌਕਸ ਆਦਿ ਹਨ ਪਰ ਇੱਥੇ ਹੀ ਬਸ ਨਹੀਂ।

ਟੀ-ਸੀਰੀਜ਼ ਦੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਬੱਚਿਆਂ ਲਈ ਅਤੇ ਸਿਹਤ ਨਾਲ ਜੁੜੇ ਚੈਨਲ ਵੀ ਹਨ। ਇਨ੍ਹਾਂ ਵਿੱਚ ਪੁਰਤਗਾਲੀ ਵਿੱਚ ਬੱਚਿਆਂ ਲਈ ਕਾਰਟੂਨ ਚੈਨਲ ਵੀ ਹੈ।

ਤੇਜ਼ ਵਾਧਾ

ਕੋਈ ਹੈਰਾਨੀ ਨਹੀਂ ਕਿ ਸਮੇਂ ਨਾਲ ਟੀ-ਸੀਰੀਜ਼ ਨੇ ਦੁਨੀਆਂ ਦਾ ਇੱਕ ਵਿਸ਼ਾਲ ਸੰਗੀਤ ਫਿਲਮਾਂ ਦਾ ਜ਼ਖੀਰਾ ਜੋੜ ਲਿਆ ਹੈ।

ਇਸ ਵਿੱਚ ਉਹ ਸੰਗੀਤ ਵੀ ਸ਼ਾਮਲ ਹੈ ਜਿਸ ਦੇ ਹੱਕ ਕੰਪਨੀ ਕੋਲ ਹਨ ਅਤੇ ਉਹ ਵੀ ਜਿਸ ਨੂੰ ਕੰਪਨੀ ਨੇ ਆਪ ਤਿਆਰ ਕੀਤਾ ਹੈ। ਇਸ ਸਮੇਂ ਕੰਪਨੀ ਕੋਲ 1,60,000 ਸੰਗੀਤ ਟਰੈਕ ਹਨ ਅਤੇ 5500 ਤੋਂ ਵਧੇਰੇ ਸੰਗੀਤ ਫਿਲਮਾਂ ਹਨ।

ਹੁਣ ਕੰਪਨੀ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਨਿਰਮਾਤਾ ਕੰਪਨੀ ਬਣਨਾ ਚਾਹੁੰਦੀ ਹੈ- ਅਗਲੇ ਸਾਲ ਕੰਪਨੀ 21 ਫਿਲਮਾਂ ਪ੍ਰੋਡਿਊਸ ਕਰ ਰਹੀ ਹੈ।

ਕੁਮਰ ਨੇ ਦੱਸਿਆ ਕਿ ਪੁਰਾਣੀ ਸਮੱਗਰੀ ਅਤੇ ਲਗਾਤਾਰ ਬਣਦੀ ਰਹਿੰਦੀ ਨਵੀਂ ਸਮੱਗਰੀ ਕਾਰਨ ਕਈ ਵਾਰ ਅਸੀਂ ਆਪਣੇ ਚੈਨਲ ਉੱਪਰ ਦਿਨ ਵਿੱਚ ਦੋ ਵੀਡੀਓ ਵੀ ਭੇਜ ਦਿੰਦੇ ਹਾਂ। ਇਸ ਦਾ ਮਤਲਬ ਹੈ ਕਿ ਟੀ-ਸੀਰੀਜ਼, ਯੂਟਿਊਬ ਉੱਪਰ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਚੈਨਲ ਹੈ।

ਤਸਵੀਰ ਸਰੋਤ, T-SERIES

ਤਸਵੀਰ ਕੈਪਸ਼ਨ,

ਯੋ ਯੋ ਹਨੀ ਸਿੰਘ (ਖੱਬਿਓਂ ਤੀਜੇ) ਟੀ-ਸੀਰੀਜ਼ ਜੇ ਕੁਝ ਵੱਡੇ ਸਿਤਾਰਿਆਂ ਵਿੱਚੋਂ ਹਨ ਅਤੇ ਬਿਮਾਰੀ ਤੋ ਠੀਕ ਹੋਣ ਤੋਂ ਬਾਅਦ ਉਹ ਇੱਕ ਹੋਰ ਗੀਤ ਨਾਲ ਵਾਪਸੀ ਕਰ ਰਹੇ ਹਨ।

ਕੰਪਨੀ ਦੇ ਚੈਨਲਾਂ ਨੂੰ ਦੇਖਣ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤ ਫੇਰ ਪਾਕਿਸਤਾਨ ਅਤੇ ਫਿਰ ਖਾੜੀ ਦੇਸਾਂ ਦੇ ਦਰਸ਼ਕਾਂ ਦੀ ਹੈ।

ਕੰਪਨੀ ਦੀ ਪਹੁੰਚ ਵਧਣ ਦਾ ਇੱਕ ਕਾਰਨ ਪਿਛਲੇ ਸਮੇਂ ਵਿੱਚ ਭਾਰਤ ਅੰਦਰ ਸੁਧਰਿਆ ਇੰਟਰਨੈਟ ਦਾ ਢਾਂਚਾ ਅਤੇ ਸਸਤਾ ਹੋਇਆ ਇੰਟਰਨੈਟ ਹੈ।

ਪਿਛਲੇ ਦੋ ਸਾਲਾਂ ਵਿੱਚ ਵਧੇਰੇ ਲੋਕ ਯੂਟਿਊਬ ਦੇਖਣ ਲੱਗੇ ਹਨ। ਕੌਮਸਕੋਰ ਵੈਬਸਾਈਟ ਮੁਤਾਬਕ ਭਾਰਤ ਵਿੱਚ 245 ਮਿਲੀਅਨ ਲੋਕ ਯੂਟਿਊਬ ਦੇਖਦੇ ਹਨ।

ਕੁਮਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਰੁਮਾਂਟਿਕ ਅਤੇ ਦਰਦਵੰਦ ਗਾਣੇ ਕਦੇ ਖ਼ਤਮ ਨਹੀਂ ਹੋ ਸਕਦੇ।

ਅਖ਼ੀਰ ਵਿੱਚ ਮੈਂ ਕੁਮਾਰ ਨੂੰ ਪੂਡੀਪਾਈ ਬਾਰੇ ਇੱਕ ਵਾਰ ਫਿਰ ਪੁੱਛਿਆ, ਉਨ੍ਹਾਂ ਕਿਹਾ, "ਅਸੀਂ ਇੱਕ ਸੰਗੀਤ ਕੰਪਨੀ ਹਾਂ, ਉਹ ਕੁਝ ਹੋਰ ਕਰਦੇ ਹਨ। ਖੇਡਾਂ ਖੇਡਦੇ ਹਨ, ਵਲੋਗਿੰਗ ਕਰਦੇ ਹਨ-ਤੁਲਨਾ ਹੋ ਹੀ ਨਹੀਂ ਸਕਦੀ। ਮੈਂ ਉਨ੍ਹਾਂ ਨੂੰ ਸ਼ੁਭ ਕਮਾਨਵਾਂ ਭੇਟ ਕਰਦਾ ਹਾਂ।"

ਇਹ ਵੀ ਪੜ੍ਹੋ:

ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ:

ਬਿਹਾਰੀ ਗਾਇਕਾ ਦਾ ਗਾਇਆ ਪੰਜਾਬੀ ਗੀਤ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)