ਪ੍ਰਭਸਿਮਰਨ - ਜਦੋਂ ਮੇਰੀ ਬੋਲੀ ਲੱਗ ਰਹੀ ਸੀ ਤਾਂ ਮੇਰੇ ਮਾਪੇ ਰੋ ਰਹੇ ਸੀ

ਪ੍ਰਭਸਿਮਰਨ - ਜਦੋਂ ਮੇਰੀ ਬੋਲੀ ਲੱਗ ਰਹੀ ਸੀ ਤਾਂ ਮੇਰੇ ਮਾਪੇ ਰੋ ਰਹੇ ਸੀ

ਪਟਿਆਲਾ ਦੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ ਕਰੋੜਪਤੀ ਬਣ ਗਏ ਹਨ।

ਆਈਪੀਐੱਲ 2019 ਲਈ ਖਿਡਾਰੀਆਂ ਦੀ ਨਿਲਾਮੀ 'ਚ ਪੰਜਾਬ ਦੇ ਇਸ ਨੌਜਵਾਨ ਬੱਲੇਬਾਜ਼ ਦੀ ਕਿਸਮਤ ਖੁੱਲ੍ਹ ਗਈ ਹੈ।

ਜੈਪੁਰ 'ਚ ਹੋਣ ਵਾਲੇ ਆਈਪੀਐੱਲ ਦੇ 12ਵੇਂ ਸੀਜ਼ਨ ਦੀ ਨਿਲਾਮੀ 'ਚ ਪ੍ਰੀਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ 80 ਲੱਖ ਰੁਪਏ ਵਿੱਚ ਖਰੀਦਿਆ ਹੈ। ਨੀਲਾਮੀ ਦੌਰਾਨ ਪ੍ਰਭਸਿਮਰਨ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)