ਕੈਨੇਡਾ ਕਬੱਡੀ ਟੂਰਨਾਮੈਂਟ ਖੇਡਣ ਗਏ 47 ਫੀਸਦ ਖਿਡਾਰੀ ਮੁੜੇ ਹੀ ਨਹੀਂ

ਕਬੱਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਸਾਲ 2015 ਤੋਂ 2017 ਦਰਮਿਆਨ ਕੈਨੇਡਾ ਜਾਣ ਵਾਲੇ 123 ਕਬੱਡੀ ਖਿਡਾਰੀਆਂ ਵਿੱਚੋਂ 47 ਫੀਸਦੀ ਖਿਡਾਰੀ ਵਾਪਸ ਭਾਰਤ ਨਹੀਂ ਆਏ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 67 ਨੂੰ ਵਰਕ ਵੀਜ਼ਾ ਮਿਲ ਗਿਆ, 3 ਨੂੰ ਉੱਥੇ ਪਨਾਹ ਮਿਲ ਗਈ ਜਦਕਿ 53 ਲਾਪਤਾ ਹੋ ਗਏ।

ਇਨ੍ਹਾਂ ਖਿਡਾਰੀਆਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ, ਜੋ ਕਿਸੇ ਨਾ ਕਿਸੇ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਕੈਨੇਡਾ ਗਏ ਸਨ।

ਇਹ ਵੀ ਪੜ੍ਹੋ:

ਤਸਵੀਰ ਸਰੋਤ, NARINDER NANU/AFP/GETTY IMAGES

ਕੈਪਟਨ ਦਾ ਫਾਰਮ ਹਾਊਸ ਬਚਾਉਣ ਲਈ ਡੈਮ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਹੇਠ ਆਉਂਦੇ ਮਿੱਟੀ ਅਤੇ ਪਾਣੀ ਸੁਰੱਖਿਆ ਵਿਭਾਗ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਬਰਸਾਤੀ ਪਾਣੀ ਨੂੰ ਮੋੜਨ ਲਈ ਇੱਕ ਡੈਮ ਦਾ ਨਿਰਮਾਣ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਡੈਮ ਦੀ ਉਸਾਰੀ ਸ਼ਿਵਾਲਕ ਪਹਾੜੀਆਂ ਕੋਲ ਬਣਾਏ ਜਾ ਰਹੇ ਕੈਪਟਨ ਦੇ ਨਿੱਜੀ ਫਾਰਮ ਹਾਊਸ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੀਤਾ ਗਿਆ ਹੈ।

ਮੁੱਲਾਂਪੁਰ ਪਿੰਡ ਵਾਸੀਆਂ ਨੇ ਹਾਲਾਂ ਕਿ ਪਹਿਲਾਂ ਤਾਂ ਕਦੇ ਅਜਿਹੇ ਡੈਮ ਦੀ ਮੰਗ ਨਹੀਂ ਕੀਤੀ ਪਰ ਪਿਛਲੇ ਸਾਲ ਉਨ੍ਹਾਂ ਪਹਾੜੀਆਂ ਤੋਂ ਆਉਂਦੇ ਮੀਂਹ ਦੇ ਪਾਣੀ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਚੈਕ-ਡੈਮ ਬਣਾਉਣ ਦੀ ਮੰਗ ਕੀਤੀ।

ਡੈਮ ਦੀ ਉਸਾਰੀ ਫਾਰਮ ਹਾਊਸ ਦੇ ਨਾਲ ਹੀ ਜੁਲਾਈ ਵਿੱਚ ਸ਼ੁਰੂ ਹੋ ਗਈ।

ਤਸਵੀਰ ਕੈਪਸ਼ਨ,

ਨਸੀਰੂਦੀਨ ਸ਼ਾਹ

ਨਸੀਰੂਦੀਨ ਸ਼ਾਹ ਲਈ ਪਾਕਿਸਤਾਨ ਦੀ ਟਿਕਟ

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਨੇ ਕਿਹਾ ਹੈ ਕਿ ਉਹ ਨੂੰ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਉਨ੍ਹਾਂ ਦੀ ਬੁਲੰਦਸ਼ਹਿਰ ਬਾਰੇ ਟਿੱਪਣੀ ਕਾਰਨ ਪਾਕਿਸਤਾਨ ਜਾਣ ਵਾਲੇ ਜਹਾਜ਼ ਦਾ ਇੱਕ ਟਿਕਟ ਭੇਜਣਗੇ।

ਨਸੀਰੁਦੀਨ ਨੇ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਬਾਰੇ ਕਿਹਾ ਸੀ ਕਿ ਇਸ ਦੇਸ ਵਿੱਚ ਪੁਲਿਸ ਇੰਸਪੈਕਟਰ ਨਾਲੋਂ ਗਾਂ ਦੀ ਕੀਮਤ ਜ਼ਿਆਦਾ ਹੈ।

ਨਵ ਨਿਰਮਾਣ ਸੈਨਾ ਨੇ ਕਿਹਾ ਹੈ ਕਿ ਜੇ ਨਸੀਰੂਦੀਨ ਨੂੰ ਭਾਰਤ ਵਿੱਚ ਡਰ ਲਗਦਾ ਹੈ ਤਾਂ ਉਹ ਪਾਕਿਸਤਾਨ ਜਾ ਸਕਦੇ ਹਨ।

ਸੰਗਠਨ ਉਨ੍ਹਾਂ ਲਈ 14 ਅਗਸਤ ਦੀ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਾ ਦੇਵੇਗਾ। ਇਹ ਵੀ ਕਿਹਾ ਗਿਆ ਕਿ ਜੇ ਕੋਈ ਹੋਰ ਜਾਣਾ ਚਾਹੇ ਤਾਂ ਉਨ੍ਹਾਂ ਸਾਰਿਆਂ ਦੀਆਂ ਟਿਕਟਾਂ ਵੀ ਨਵ ਨਿਰਮਾਣ ਸੈਨਾ ਬੁੱਕ ਕਰਾ ਦੇਵੇਗੀ।

ਤਸਵੀਰ ਸਰੋਤ, WEST MIDLANDS POLICE

ਪੰਜਾਬੀ 'ਤੇ ਪਤਨੀਆਂ ਦੀ ਮੌਤ ਦਾ ਦੋਸ਼

ਬਰਤਾਨੀਆ ਦੇ ਵੁਲਵਰਹੈਂਪਟਨ ਦੇ ਗੁਰਪ੍ਰੀਤ ਸਿੰਘ ਨੂੰ ਆਪਣੀਆ ਦੋ ਪਤਨੀਆਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ।

ਕਾਰੋਬਾਰੀ ਗੁਰਪ੍ਰੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਭਾਰਤ ਫੇਰੀ ਦੌਰਾਨ ਹੋਈ ਸੀ ਪਰ ਮੌਤ ਦੇ ਕਾਰਨ ਸਪੱਸ਼ਟ ਨਹੀਂ ਸਨ।

ਉਨ੍ਹਾਂ ਉੱਪਰ ਦੂਸਰੀ ਪਤਨੀ, ਸਰਬਜੀਤ ਕੌਰ ਦੀ ਲਾਸ਼ 16 ਫਰਵਰੀ ਨੂੰ ਉਨ੍ਹਾਂ ਦੇ ਵੁਲਵਰਹੈਂਪਟਨ ਵਿਚਲੇ ਘਰ ਵਿੱਛ ਹੀ ਮਿਲੀ ਸੀ। ਗੁਰਪ੍ਰੀਤ ਖਿਲਾਫ ਸੁਣਵਾਈ 8 ਅਪ੍ਰੈਲ 2019 ਨੂੰ ਸ਼ੁਰੂ ਹੋਵੇਗੀ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images

ਅਮਰੀਕਾ ਅਫਗਾਨਿਸਤਾਨ ਵਿੱਚੋਂ ਆਪਣੇ 7000 ਫੌਜੀਆਂ ਨੂੰ ਵਾਪਸ ਬੁਲਾਏਗਾ

ਟਰੰਪ ਪ੍ਰਸ਼ਾਸ਼ਨ ਦੀ ਯੋਜਨਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਹਿ ਰਹੀ ਅਮਰੀਕੀ ਫੌਜ ਦਾ ਲਗਪਗ ਅੱਧਾ ਹਿੱਸਾ ਆਉਂਦੇ ਕੁਝ ਮਹੀਨਿਆਂ ਵਿੱਚ ਵਾਪਸ ਬੁਲਾ ਲਿਆ ਜਾਵੇ।

ਇਸ ਤੋਂ ਪਹਿਲਾਂ ਟਰੰਪ ਸੀਰੀਆ ਵਿੱਚੋਂ ਵੀ ਅਮਰੀਕੀ ਫੌਜਾਂ ਵਾਪਸ ਸੱਦਣ ਦਾ ਹੁਕਮ ਜਾਰੀ ਕਰ ਚੁੱਕੇ ਹਨ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ:

ਬਿਹਾਰੀ ਗਾਇਕਾ ਦਾ ਗਾਇਆ ਪੰਜਾਬੀ ਗੀਤ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)