ਇਮਰਾਨ ਖਾਨ ਮੋਦੀ ਨੂੰ ਦੱਸਣਗੇ ਕਿ ਘੱਟ ਗਿਣਤੀਆਂ ਨਾਲ ਕਿਵੇਂ ਵਤੀਰਾ ਕੀਤਾ ਜਾਂਦਾ - 5 ਅਹਿਮ ਖ਼ਬਰਾਂ

IMRAN KHAN Image copyright Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਬਾਰੇ ਰੱਖੇ ਇੱਕ ਸਮਾਗਮ ਵਿੱਚ ਕਿਹਾ ਕਿ ਉਹ ਮੋਦੀ ਨੂੰ ਘੱਟ ਗਿਣਤੀਆਂ ਨਾਲ ਵਰਤਣਾ ਸਿਖਾਉਣਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਟਿੱਪਣੀ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਉੱਪਰ ਕੀਤੀ ਟਿੱਪਣੀ ਤੋਂ ਛਿੜੇ ਵਿਵਾਦ ਬਾਰੇ ਕੀਤੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਦੇ ਜਵਾਬ ਵਿੱਚ ਨਸੀਰੂਦੀਨ ਸ਼ਾਹ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਮਰਾਨ ਆਪਣਾ ਦੇਸ ਸੰਭਾਲਣ।

ਦੂਸਰੇ ਪਾਸੇ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਜਪਾ ਆਗੂ ਮੁਖ਼ਤਾਰ ਅਬਾਸ ਨਕਵੀ ਨੇ ਨਸੀਰੂਦੀਨ ਸ਼ਾਹ ਵੱਲੋਂ ਆਪਣੇ ਬੱਚਿਆਂ ਦੇ ਜਤਾਏ ਫਿਕਰ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ।

ਜੰਮੂ-ਕਸ਼ਮੀਰ ਵਿੱਚ 6 ਅੱਤਵਾਦੀਆਂ ਦੀ ਮੌਤ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਤਰਾਲ ਵਿੱਚ ਹੋਏ ਇੱਕ ਮੁਕਾਬਲੇ ਵਿੱਚ 6 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਇਨ੍ਹਾਂ ਛੇ ਵਿੱਚੋਂ ਇੱਕ ਪੰਜਾਬ ਦੇ ਮਕਸੂਦਾਂ ਥਾਣੇ ਤੇ ਹੋਏ ਹਮਲੇ ਲਈ ਲੋੜੀਂਦਾ ਆਹੂਨ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: ਟੈਲੀਸਕੋਪ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚ ਅੱਤਵਾਦੀ ਸੰਗਠਨ ਗ਼ਜ਼ਵਤ-ਉਲ-ਹਿੰਦ ਦੇ ਮੁਖੀ ਜ਼ਾਕਿਰ ਮੂਸਾ ਦਾ ਡਿਪਟੀ ਵੀ ਸ਼ਾਮਲ ਸੀ।

ਇਹ ਤਨਜ਼ੀਮ ਪਾਬੰਦੀਸ਼ੁਦਾ ਅਲ ਕਾਇਦਾ ਨਾਲ ਸੰਬੰਧਿਤ ਦੱਸੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਨਾਲ ਅਲਕਾਇਦਾ ਨੂੰ ਵੱਡਾ ਧੱਕਾ ਲੱਗਿਆ ਹੈ।

Image copyright Getty Images

ਘਟਿਆ ਜੀਐਸਟੀ, 30 ਵਸਤਾਂ ਸਸਤੀਆਂ

ਜੀਐਸਟੀ ਕਾਊਂਸਿਲ ਨੇ ਲਗਪਗ ਦੋ ਦਰਜਨ ਵਸਤਾਂ ਉੱਪਰ ਜੀਐਸਟੀ ਘਟਾਉਣ ਦਾ ਫੈਸਲਾ ਲਿਆ ਹੈ। ਇਸ ਲਈ ਸਭ ਤੋਂ ਸਿਖਰਲੀ ਸਲੈਬ 28 ਫੀਸਦੀ ਜੀਐਸਟੀ ਵਾਲੀਆਂ ਵਸਤਾਂ ਉੱਤੇ ਟੈਕਸ ਘਟਾਈਆਂ ਗਿਆ ਹੈ।

ਹਿੰਦੁਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਫੈਸਲੇ ਨਾਲ ਵੱਖ-ਵੱਖ ਵਸਤਾਂ ਸਸਤੀਆਂ ਹੋਣਗੀਆਂ ਜਿਨ੍ਹਾਂ ਵਿੱਚ ਕੰਪਿਊਟਰ ਮਾਨੀਟਰ, ਟੈਲੀਵੀਜ਼ਨ (32 ਇੰਚ ਤੱਕ), ਕੈਮਰੇ, ਫਿਲਮਾਂ ਦੀਆਂ ਟਿਕਟਾਂ। ਡਿਸਏਬਲਡ ਵਿਅਕਤੀਆਂ ਵੱਲੋਂ ਵਰਤੇ ਜਾਂਦੇ ਸਾਮਾਨ ਜਿਵੇਂ ਵ੍ਹੀਲਚੇਅਰਜ਼,ਵੱਖ-ਵੱਖ ਕਿਸਮ ਦੇ ਕਾਰਕ, ਸਬਜ਼ੀਆਂ ਅਤੇ ਸੰਗੀਤ ਨਾਲ ਜੁੜੀਆਂ ਕਿਤਾਬਾਂ।

ਅਖ਼ਬਾਰ ਮੁਤਾਬਕ ਇਹ ਫੈਸਲਾ ਭਾਜਪਾ ਦੀ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਕਾਰਨ ਅਤੇ ਅਲਗੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

Image copyright AFP

ਆਈਐਸ ਨਾਲ ਟੱਕਰ ਲੈਣ ਵਾਲੇ ਅਮਰੀਕੀ ਅਫ਼ਸਰ ਦਾ ਅਸਤੀਫ਼ਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੀਰੀਆ ਵਿੱਚੋਂ ਫੌਜ ਵਾਪਸ ਸੱਦਣ ਦਾ ਵਿਰੋਧ ਵਧਦਾ ਜਾ ਰਿਹਾ ਹੈ।

ਇਸੇ ਕੜੀ ਵਿੱਚ ਸੀਰੀਆ ਵਿੱਚ ਇਸਲਾਮਿਕ ਸਟੇਟ ਨਾਲ ਟੱਕਰ ਲੈਣ ਵਾਲੇ ਇੱਕ ਵੱਡੇ ਅਫ਼ਸਰ ਬ੍ਰੈਟ ਮੈਕਗ੍ਰੈਗਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਮੈਕਗ੍ਰੈਗਰ ਸੀਰੀਆ ਵਿੱਚ ਸਾਂਝੀਆਂ ਫੌਜਾਂ ਵਿੱਚ ਅਮਰੀਕੀ ਨੁਮਾਂਇੰਦੇ ਸਨ। ਬੀਬੀਸੀ ਦੀ ਵੈੱਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Image copyright Getty Images

ਉੱਤਰੀ ਭਾਰਤ ਵਿੱਚ ਸ਼ੌਂਕ ਹਥਿਆਰਾਂ ਦਾ

ਭਾਰਤ ਵਿੱਚ ਇਸ ਸਮੇਂ 35 ਲੱਖ ਲਾਈਸੈਂਸੀ ਹਥਿਆਰ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਪੰਜ ਉੱਤਰੀ ਸੂਬਿਆਂ ਵਿੱਚ ਹਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਸੂਬੇ ਹਨ— ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਹਨ।

ਜੰਮੂ ਕਸ਼ਮੀਰ ਜਿਸ ਦਾ 2011 ਦੀ ਜਨਗਣਨਾ ਦੇ ਹਿਸਾਬ ਨਾਲ 18ਵਾਂ ਨੰਬਰ ਹੈ ਲਾਈਸੈਂਸੀ ਹਥਿਆਰਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਹੈ।

ਇਹ ਜਾਣਕਾਰੀ ਪਿਛਲੇ ਹਫ਼ਤੇ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)