ਡੱਬਵਾਲੀ ਅਗਨੀ ਕਾਂਡ :ਚਾਰ ਸਾਲ ਦੀ ਉਮਰ 'ਚ ਸੜੀ ਕੁੜੀ ਦੇ 23 ਸਾਲ ਦੀ ਹੋਣ ਤੱਕ ਕਿਹੋ ਜਿਹੀ ਹੈ ਜ਼ਿੰਦਗੀ

ਡੱਬਵਾਲੀ ਅਗਨੀ ਕਾਂਡ :ਚਾਰ ਸਾਲ ਦੀ ਉਮਰ 'ਚ ਸੜੀ ਕੁੜੀ ਦੇ 23 ਸਾਲ ਦੀ ਹੋਣ ਤੱਕ ਕਿਹੋ ਜਿਹੀ ਹੈ ਜ਼ਿੰਦਗੀ

23 ਦਸੰਬਰ 1995 ਨੂੰ ਡੱਬਵਾਲੀ ਦੇ ਰਾਜੀਵ ਮੈਰਿਜ ਪੈਲਸ 'ਚ ਡੀ.ਏ.ਵੀ. ਸਕੂਲ ਦੇ ਸਾਲਾਨਾ ਇਨਾਮਵੰਡ ਸਮਾਗਮ ਦੌਰਾਨ ਅੱਗ ਨੇ ਮਹਿਜ਼ 3-4 ਮਿੰਟਾਂ ਵਿੱਚ 258 ਬੱਚੇ, 125 ਔਰਤਾਂ ਅਤੇ ਹੋਰ ਲੋਕਾਂ ਦੀ ਜਾਨ ਲੈ ਲਈ ਸੀ।

ਇਸ ਹਾਦਸੇ 'ਚ ਡੇਢ ਸੌ ਤੋਂ ਵੱਧ ਜਣੇ ਗੰਭੀਰ ਜ਼ਖ਼ਮੀ ਹੋਏ ਸਨ। ਮਰਨ ਵਾਲਿਆਂ ਦੇ ਨਾਮ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ।

ਇਸ ਹਾਦਸੇ ਤੋਂ ਬਾਅਦ ਕੀਤੇ ਸਰਕਾਰੀ ਵਾਅਦੇ ਹਾਲੇ ਵਫ਼ਾ ਨਹੀਂ ਹੋਏ। ਉਸ ਸਮੇਂ ਡੱਬਵਾਲੀ ਵਿੱਚ ਇੱਕ ਹਸਪਤਾਲ ਦਾ ਵਾਅਦਾ ਕੀਤਾ ਗਿਆ ਸੀ ਜੋ ਹਾਲੇ ਤੱਕ ਨਹੀਂ ਬਣਿਆ। ਪੀੜਤ ਹਾਲੇ ਵੀ ਨੌਕਰੀ ਲਈ ਮਾਰੇ-ਮਾਰੇ ਫਿਰ ਰਹੇ ਹਨ।

ਰਿਪੋਰਟ : ਪ੍ਰਭੂ ਦਿਆਲ, ਬੀਬੀਸੀ ਪੰਜਾਬੀ ਲਈ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)